Uncategorized

ਮੈਂ ਸਿਰਫ ਕੋਟਕਪੂਰੇ ਬਾਰੇ ਹੁਕਮ ਦਿੱਤਾ ਸੀ:ਬਾਦਲ

Sharing is caring!

ਵਿਧਾਨ ਸਭ ਸੈਸ਼ਨ ਤੋਂ ਬਾਅਦ ਪਹਿਲੀ ਵਾਰ ਨਿਊਜ਼ 18 ਉਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਚੁੱਪ ਤੋੜੀ ਹੈ। ਬਾਦਲ ਨੇ ਕਿਹਾ ਹੈ ਕਿ ਇਹ ਸੈਸ਼ਨ ਨਹੀਂ ਬਲਕਿ ਕਾਂਗਰਸ ਦੀ ਰੈਲੀ ਸੀ। ਅਕਾਲੀ ਦਲ ਤਾਂ ਉਸ ਵਿਚ ਹਿੱਸਾ ਨਹੀਂ ਲੈ ਰਿਹਾ ਸੀ। ਉਨ੍ਹਾਂ ਕਿਹਾ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਇਕ ਪੱਖਪਾਤੀ ਬੰਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਕਾਂਗਰਸੀਆਂ ਨਾਲ ਰਿਸ਼ਤੇਦਾਰੀ ਹੈ

#LiveSuperExclusive: ਸਦਨ 'ਚ ਘੇਰੇ ਤੋਂ ਬਾਅਦ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਨਾਲ ਸੀਨੀਅਰ ਐਡੀਟਰ Ritesh Lakhi ਨਾਲ ਖਾਸ ਗਲਬਾਤ#SuperExclusive Interview with Parkash Singh Badal by Ritesh LAKHI as SAD Patron unravels the mystery surrounding #KotkapuraFiring and #BehbalKalanFiring #incidents

Posted by News18 Punjab on Monday, September 3, 2018

ਤੇ ਸਾਡੇ ਇਹ ਸ਼ੁਰੂ ਤੋਂ ਹੀ ਖ਼ਿਲਾਫ਼ ਹੈ।ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇਸ ਕਮਿਸ਼ਨ ਨੂੰ ਮੰਨਦੇ ਹੀ ਨਹੀਂ ਤਾਂ ਬਹਿਸ ਦਾ ਕੀ ਫ਼ਾਇਦਾ। ਉਨ੍ਹਾਂ ਉਤੇ ਦੋਸ਼ ਲਾਏ ਜਾ ਰਹੇ ਹਨ ਕਿ ਉਨ੍ਹਾਂ ਨੇ ਗੋਲੀ ਲਈ ਅਫ਼ਸਰਾਂ ਨੂੰ ਫੋਨ ਕੀਤੇ, ਬਾਰੇ ਬਾਦਲ ਨੇ ਕਿਹਾ ਕਿ ਅਜਿਹਾ ਕਈ ਹੁਕਮ ਨਹੀਂ ਦਿੱਤਾ ਗਿਆ। ਇਕ ਮੁੱਖ ਮੰਤਰੀ ਅਜਿਹਾ ਕਰ ਹੀ ਨਹੀਂ ਸਕਦਾ। ਮੇਰੀ ਸੀਨੀਅਰ ਅਫਸਰਸ਼ਾਹੀ ਨੂੰ ਇਹੀ ਹਦਾਇਤ ਸੀ ਕਿ ਮਸਲਾ ਗੱਲਬਾਤ ਨਾਲ ਹੱਲ ਕਰੋ। ਉਨ੍ਹਾਂ ਕਿਹਾ ਕਿ ਉਸ ਸਮੇਂ ਬਹਿਬਲ ਕਲਾਂ ਕੋਈ ਮਸਲਾ ਹੀ ਨਹੀਂ ਸੀ, ਉਨ੍ਹਾਂ ਨੇ ਕੋਟਕਪੂਰੇ ਬਾਰੇ ਗੱਲਬਾਤ ਕੀਤੀ ਸੀ। ਮੈਂ ਸਿਰਫ ਇੰਨਾ ਹੀ ਕਿਹਾ ਸੀ ਪਿਆਰ ਨਾਲ ਗੱਲਬਾਤ ਕਰ ਕੇ ਮਸਲਾ ਹੱਲ ਕੀਤਾ ਜਾਵੇ। ਇਹ ਜਾਣਬੁੱਝ ਕੇ ਭੰਬਲਭੂਸਾ ਪਾਇਆ ਜਾ ਰਿਹਾ ਹੈ, ਬਹਿਬਲ ਕਲਾਂ ਹੋਰ ਮਸਲਾ ਹੈ ਤੇ ਕੋਟਕਪੂਰਾ ਹੋਰ ਮਸਲਾ ਹੈ। ਸਦਨ ਵਿਚ ਕੈਪਟਨ ਵੱਲੋਂ ਮਾੜਾ-ਚੰਗਾ ਬੋਲਣ ਬਾਰੇ ਉਨ੍ਹਾਂ ਕਿਹਾ ਕਿ ਇਹ ਹਲਕੀ ਸੋਚ ਦਾ ਨਤੀਜਾ ਹੈ। ਉਨ੍ਹਾਂ ਕੈਪਟਨ ਨੂੰ ਵੰਗਾਰਦਿਆਂ ਕਿਹਾ ਕਿ ਭਾਵੇਂ ਮੈਨੂੰ ਗੋਲੀ ਮਰਵਾ ਦਿਓ, ਮੈਂ ਨਹੀਂ ਡਰਦਾ। ਕੋਟਕਪੂਰੇ ਮਾਮਲੇ ਉਤੇ ਉਨ੍ਹਾਂ ਡੀਜੀਪੀ ਨਾਲ ਰਾਤ 2 ਵਜੇ ਗੱਲਬਾਤ ਕੀਤੀ ਸੀ, ਬਹਿਬਲ ਕਲਾਂ ਵਿਚ ਉਸ ਸਮੇਂ ਕੋਈ ਗੱਲਬਾਤ ਹੀ ਨਹੀਂ ਸੀ ਤੇ ਸਭ ਸ਼ਾਂਤ ਸੀ। ਮੁੱਖ ਮੰਤਰੀ ਵੱਲੋਂ ਮੇਰੇ ਬਾਰੇ “ਬੁਜ਼ਦਿਲ, ਬਦਮਾਸ਼, ਝੂਠਾ ਅਤੇ ਬੇਭਰੋਸੇਯੋਗ ਵਰਗੇ ਗੈਰ ਇਖ਼ਲਾਕੀ ਅਤੇ ਤਹਿਜ਼ੀਬ ਤੋਂ ਸੱਖਣੇ” ਸ਼ਬਦਾਂ ਦੀ ਵਰਤੋਂ ਨਾਲ ਹਰ ਸੂਝਵਾਨ ਅਤੇ ਸੰਜੀਦਾ ਪੰਜਾਬੀ ਦੇ ਮਨ ਨੂੰ ਠੇਸ ਪਹੁੰਚੀ ਹੈ, ਪਰ “ਅੱਯਾਸ਼, ਚਰਿੱਤਰਹੀਣ, ਭ੍ਰਿਸ਼ਟ ਬੁੱਧੀ ਵਾਲੇ ਅਤੇ ਮੌਕਾ ਪ੍ਰਸਤ ਵਿਅਕਤੀ ਤੋਂ ਮੈਂ ਅਜਿਹੀ ਹੀ ਆਸ ਰੱਖ ਸਕਦਾ ਸੀ”…ਮੈਂ ਅਯਾਸ਼ ਕਿਸਮ ਦੇ ਵਿਅਕਤੀਆਂ ਵੱਲੋਂ ਦਿੱਤੀਆਂ ਕਿਸੇ ਤਰ੍ਹਾਂ ਦੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹਾਂ, ਕਿਉਂਕਿ ਪੰਜਾਬੀਆਂ ਵੱਲੋਂ ਬਖਸ਼ੀ ਸੇਵਾ ਨੂੰ ਮੈਂ ਹਮੇਸ਼ਾ ਮੁਕੰਮਲ ਪ੍ਰਤੀਬੱਧਤਾ ਅਤੇ ਪਾਰਦਰਸ਼ੀ ਢੰਗ ਨਾਲ ਨਿਭਾਇਆ ਹੈਇਸ ਬੇਹੱਦ ਤਕਲੀਫ਼ਦੇਹ ਘਟਨਾਕ੍ਰਮ ਦੌਰਾਨ ਮੇਰੇ ਮਨ ‘ਤੇ ਭਾਰੀ ਬੋਝ ਅਤੇ ਤਣਾਅ ਸੀ…ਅੱਧੀ ਰਾਤ ਤੋਂ ਬਾਅਦ ਤੱਕ ਵੀ ਮੈਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਮੁਖੀ ਨਾਲ ਸੰਪਰਕ ‘ਚ ਰਿਹਾ, ਕਿਉਂਕਿ ਸਥਿਤੀ ਬਹੁਤ ਨਾਜ਼ੁਕ ਸੀ…ਮੇਰੇ ਸਪੱਸ਼ਟ ਆਦੇਸ਼ ਸਨ ਕਿ ਇਸ ਨੂੰ ਗੱਲਬਾਤ ਰਾਹੀਂ ਪੁਰਅਮਨ ਤਰੀਕੇ ਨਾਲ ਸੁਲਝਾਇਆ ਜਾਵੇ…ਕਿਸੇ ਵੀ ਪੜਾਅ ‘ਤੇ ਗੋਲੀ ਚਲਾਉਣ ਬਾਰੇ ਨਾ ਹੀ ਕੋਈ ਗੱਲ ਹੋਈ ਸੀ ਅਤੇ ਨਾ ਹੀ ਇਸ ਬਾਰੇ ਕਿਸੇ ਤਰ੍ਹਾਂ ਦੇ ਕੋਈ ਆਦੇਸ਼ ਹੀ ਦਿੱਤੇ ਗਏ ..ਪੰਜਾਬ ਪਹਿਲਾਂ ਹੀ ਕਾਂਗਰਸ ਪਾਰਟੀ ਵੱਲੋਂ ਲਾਈ ਗਈ ਅੱਗ ਦੀਆਂ ਲਪਟਾਂ ਤੋਂ ਪੂਰੀ ਤਰ੍ਹਾਂ ਬਾਹਰ ਨਹੀਂ ਆਇਆ ਕਿ “ਤੁਸੀਂ ਨਵੀਂ ਅੱਗ ਲਾਉਣ ਦੀ ਤਿਆਰੀ ਕਰ ਰਹੇ ਹੋ, ਪੰਜਾਬ ਅਤੇ ਪੰਜਾਬੀਆਂ ‘ਤੇ ਰਹਿਮ ਕਰੋ”

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>