ਮੋਰੀ ਗੇਟ ਦਿੱਲੀ ਨਾਲ ਸਿਖਾਂ ਦਾ ਕੀ ਸੰਬੰਧ ਹੈ,ਸ਼ੇਅਰ ਜਰੂਰ ਕਰੋ

Sharing is caring!

ਮੋਰੀ ਗੇਟ ਦਿੱਲੀ ਨਾਲ ਸਿਖਾਂ ਦਾ ਕੀ ਸੰਬੰਧ ਹੈ II ਜਾਣੋ ਸਿਖ ਇਤਿਹਾਸ ਦੇ ਅਣਗੌਲੇ ਪੰਨੇ ਸ਼ੇਅਰ ਜਰੂਰ ਕਰੋ ਸਿੱਖ ਇਤਿਹਾਸ ਦੇ ਅਣਗੌਲੇ ਪੰਨ੍ਹੇ–੨੫ #ਮੋਰੀ_ਗੇਟ, (ਦਰਵਾਜ਼ਾ) ਨਵੀਂ ਦਿੱਲੀ ਦਾ ਸਾਡੇ ਨਾਲ ਕੀ ਸਬੰਧ ਹੈ?ਜਦੋਂ ਦਿੱਲੀ’ਤੇ ਸਰਦਾਰ ਬਘੇਲ ਸਿੰਘ ਦੁਆਰਾ ਚੜ੍ਹਦੀ ਕਰਨ ਦੀ ਖ਼ਬਰ ਮੁਗਲ ਬਾਦਸ਼ਾਹ ਸ਼ਾਹ ਆਮਲ-2 ਤੱਕ ਪੁੱਜੀ ਤਾਂ ਉਸ ਨੇ ਹੁਕਮ ਕੀਤਾ ਕਿ ਖਾਣ ਪੀਣ ਦਾ ਸਮਾਨ

ਅਨਾਜ਼ ਅਤੇ ਹੋਰ ਜ਼ਰੂਰੀ ਚੀਜ਼ਾਂ ਕਿਲ੍ਹੇ ਅੰਦਰ ਜਮਾ ਕਰਕੇ ਸਾਰੇ ਦਰਵਾਜ਼ੇ ਬੰਦ ਕਰ ਲਵੋ। ਜਿਹੜੇ ਸਿੱਖ ਦਿੱਲੀ’ਤੇ ਹਮਲਾ ਕਰਨ ਲਈ ਜੰਗਲ’ਚ ਛਾਉਣੀ ਪਾਈ ਬੈਠੇ ਹਨ ਜਦੋਂ ਉਹਨਾਂ ਦਾ ਖਾਣ-ਪੀਣ ਦਾ ਸਮਾਨ ਮੁੱਕ ਜਾਵੇਗਾ ਤਾਂ ਵਾਪਸ ਮੁੜ ਜਾਣਗੇ। ਸਿੱਖ ਇਲਾਕੇ’ਚ ਜਾਣਕਾਰੀ ਲੈਣ ਨਿਕਲੇ ਤਾਂ ਉਹਨਾਂ ਨੂੰ ਇੱਕ ਮਿਸਤਰੀ ਮਿਲਿਆ ਜਿਸ ਨੇ ਦੱਸਿਆ ਕਿ ਕਿਲ੍ਹੇ ਦੀ ਕੰਧ’ਚ ਇੱਕ ਜਗਾ ਅਜਿਹੀ ਹੈ ਜਿਹੜੀ ਅੰਦਰੋਂ ਕੱਚੀ ਹੈਅਤੇ ਬਾਹਰਲੇ ਪਾਸਿਓ ਦੇਖਣ ਨੂੰ ਪੱਕੀ ਹੈ। ਕਹਿਣ’ਤੇ ਉਹ ਸਿੱਖਾਂ ਨੂੰ ਉਸ ਜਗਾ ਦੀ ਨਿਸ਼ਾਨਦੇਹੀ ਕਰਨ ਲਈ ਵੀ ਰਾਜ਼ੀ ਹੋ ਗਿਆ। ਉਸ ਕਮਜ਼ੌਰ ਜਗਾ’ਤੇ ਸਿੱਖਾਂ ਨੇ ਦਰਖੱਤਾਂ ਦੀਆਂ ਗੇਲੀਆਂ ਨਾਲ ਸੱਟ ਮਾਰ ਕੇ ਕੰਧ’ਚ ਪਾੜ ਪਾ ਲਿਆ ਅਤੇ ਇੱਥੋਂ ਕਿਲ੍ਹੇ’ਚ ਦਾਖਲਾ ਕੀਤਾ; ਬਾਅਦ ਵਿੱਚ ਇਸ ਜਗਾ ਦਾ ਨਾਮ “ਮੋਰੀ ਗੇਟ” (ਦਰਵਾਜ਼ਾ) ਪੈ ਗਿਆ। ਇੱਥੋਂ ਹਮਲਾ ਕਰਕੇ ਹੀ ਸਿੱਖਾਂ ਨੇਦਿੱਲੀ ਫ਼ਤਿਹ” ਕੀਤੀ ਅਤੇ ਲਾਲ ਕਿਲ੍ਹੇ’ਤੇ ਖਾਲਸਾਈ ਪਰਚਮ ਲਹਿਰਾ ਦਿੱਤਾ ਸੀ। ਆਪਣੇ ਇਤਿਹਾਸ ਨਾਲ ਸਬੰਧਤ ਥਾਵਾਂ ਦੀ ਨਿਸ਼ਾਨਦੇਹੀ ਕਰਦੇ ਰਿਹਾ ਕਰੋ; ਜੇਕਰ ਅਸੀੰ ਭੁੱਲ ਗਏ ਤਾਂ ਸਾਡੇ ਪੁਰਖਿਆਂ ਦੇ ਗੱਡੇ ਹੋਏ ਮੀਲ ਪੱਥਰ ਹਿੰਦੂਤਵੀ ਸਰਕਾਰ ਕਦੋੰ ਪੱਟ ਦਵੇਗੀ, ਸਾਨੂੰ ਇਹ ਪਤਾ ਵੀ ਨਹੀੰ ਲੱਗੇਗਾ। #ਸਤਵੰਤ_ਸਿੰਘ ਜਾਣੋ ਮੋਰੀ ਗੇਟ ਦਿੱਲੀ ਨਾਲ ਸਿਖਾਂ ਦਾ ਕੀ ਸੰਬੰਧ ਹੈ II ਜਾਣੋ ਸਿਖ ਇਤਿਹਾਸ ਦੇ ਅਣਗੌਲੇ ਪੰਨੇ ਸ਼ੇਅਰ ਜਰੂਰ ਕਰੋ,ਸ਼ੇਅਰ ਜਰੂਰ ਕਰੋ

Leave a Reply

Your email address will not be published. Required fields are marked *