ਮੰਜੇ ਤੋਂ ਉਠਦਿਆਂ ਹੀ ਪਰਮੀਸ਼ ਦਾ ਵੱਡਾ ਐਲਾਨ

Sharing is caring!

ਮੰਜੇ ਤੋਂ ਉਠਦਿਆਂ ਹੀ ਪਰਮੀਸ਼ ਦਾ ਵੱਡਾ ਐਲਾਨ,ਗੈਂਗਸਟਰਾਂ ਦੇ ਹਮਲੇ ਮਗਰੋਂ ਗਾਇਕ ਪਰਮੀਸ਼ ਵਰਮਾ ਦੀ ਸਿਹਤ ‘ਚ ਤੇਜ਼ੀ ਨਾਲ ਸੁਧਾਰ ਆ ਰਿਹਾ ਹੈ।ਪਰਮੀਸ਼ ਦੇ ਫੈਨਜ਼ ਲਈ ਚੰਗੀ ਖ਼ਬਰ ਆ ਰਹੀ ਹੈ। ਕੁਝ ਸਮਾਂ ਪਹਿਲਾਂ ਹੀ ਪਰਮੀਸ਼ ਨੇ ਆਪਣੇ ਫੇਸਬੁੱਕ ਪੇਜ ‘ਤੇ ਪੋਸਟਰ ਸ਼ੇਅਰ ਕੀਤਾ ਹੈ।ਇਸ ਪੋਸਟਰ ਦੇਖ ਕੇ ਸ਼ਾਇਦ ਤੁਹਾਨੂੰ ਲੱਗ ਰਿਹਾ ਹੋਣਾ ਹੈ ਕਿ ਇਹ ‘ਸਿੰਘਮ’ ਦਾ ਹੈਤਾਂ ਤੁਸੀਂ ਗ਼ਲਤ ਸੋਚ ਰਹੇ ਹੋ।ਇਹ ਪਰਮੀਸ਼ ਦੀ ਦੂਜੀ ਫ਼ਿਲਮ ਦਾ ਪੋਸਟਰ ਹੈ ਜਿਸ ਦਾ ਨਾਂ ਹੈ ‘ਜ਼ਹੂਰ’। ‘ਜ਼ਹੂਰ’ ਉਰਦੂ ਭਾਸ਼ਾ ਦਾ ਸ਼ਬਦ ਹੈ ਜੋ ਅਰਬੀ ਭਾਸ਼ਾ ਤੋਂ ਲਿਆ ਗਿਆ ਹੈ।ਪਰਮੀਸ਼ ਨੇ ਇਸ ਪੋਸਟਰ ਨੂੰ ਸ਼ੇਅਰ ਕਰ ਕੇ ਆਪਣੇ ਫੈਨਸ ਨੂੰ ਦੱਸ ਦਿੱਤਾ ਹੈ ਕਿ ਉਹ ਹੁਣ ਠੀਕ ਹੈ ਤੇ ਜਲਦੀ ਹੀ ਸਕ੍ਰੀਨ ‘ਤੇ ਵੀ ਨਜ਼ਰ ਆਵੇਗਾਪਰਮੀਸ਼ ਨੇ ਆਪਣੀ ਇਸ ਪੋਸਟ ਨੂੰ ਕੈਪਸ਼ਨ ਵੀ ਦਿੱਤਾ ਹੈ, ‘ਵਾਹਿਗੁਰੂ ਦੀ ਮਿਹਰ ਅਤੇ ਫੈਨਸ ਦੀਆਂ ਦੁਆਵਾਂ ਨਾਲ ਇੱਕ ਹੋਰ ਫ਼ਿਲਮ ਦੀ ਫਸਟ ਲੁੱਕ ਸ਼ੇਅਰ ਕਰ ਰਿਹਾ ਹਾਂ, ਉਮੀਦ ਹੈ ਪਸੰਦ ਆਵੇਗੀ।ਪਰਮੀਸ਼ ਦੀ ਇਹ ਫ਼ਿਲਮ 18ਵੀਂ ਸਦੀ ਦੀ ਸੱਚੀ ਘਟਨਾ ‘ਤੇ ਆਧਾਰਤ ਹੋਵੇਗੀ। ਇਸ ਤੋਂ ਇਲਾਵਾ ਪਰਮੀਸ਼ ਨੇ ਇਸ ਦੀ ਕੋਈ ਹੋਰ ਜਾਣਕਾਰੀ ਸ਼ੇਅਰ ਨਹੀਂ ਕੀਤੀਇਸ ਤੋਂ ਪਹਿਲਾਂ ਪਰਮੀਸ਼ ਫ਼ਿਲਮ ‘ਰਾਕੀ ਮੈਂਟਲ’ ਨਾਲ ਆਪਣਾ ਡੈਬਿਊ ਕਰ ਚੁੱਕਿਆ ਹੈ ਤੇ ਹਾਲ ਹੀ ‘ਚ ਆਏ ਉਸ ਦੇ ਗਾਣੇ ‘ਛੜਾ’ ਨੂੰ ਯੂ-ਟਿਊਬ ‘ਤੇ 34 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।ਪਰਮੀਸ਼ ‘ਜ਼ਹੂਰ’ ਦੇ ਨਾਲ-ਨਾਲ ‘ਸਿੰਘਮ’ ‘ਚ ਵੀ ਨਜ਼ਰ ਆਵੇਗਾ। ਜਿਸ ਨੂੰ ਕੁਮਾਰ ਮੰਗਤ ਪਾਠਕ, ਅਭਿਸ਼ੇਕ ਪਾਠਕ ਪ੍ਰੋਡਿਊਸ ਤੇ ਓਮਜੀ ਗਰੁੱਪ ਕੋ-ਪ੍ਰੋਡਿਊਸ ਕਰ ਰਿਹਾ ਹੈ।ਮੰਜੇ ਤੋਂ ਉਠਦਿਆਂ ਹੀ ਪਰਮੀਸ਼ ਦਾ ਵੱਡਾ ਐਲਾਨ,ਮੰਜੇ ਤੋਂ ਉਠਦਿਆਂ ਹੀ ਪਰਮੀਸ਼ ਦਾ ਵੱਡਾ ਐਲਾਨ,ਮੰਜੇ ਤੋਂ ਉਠਦਿਆਂ ਹੀ ਪਰਮੀਸ਼ ਦਾ ਵੱਡਾ ਐਲਾਨ,ਮੰਜੇ ਤੋਂ ਉਠਦਿਆਂ ਹੀ ਪਰਮੀਸ਼ ਦਾ ਵੱਡਾ ਐਲਾਨ

Leave a Reply

Your email address will not be published. Required fields are marked *