Post

ਰੁਪਿੰਦਰ ਗਾਂਧੀ ਦੇ ਭਰਾ ਮਿੰਦੀ ਗਾਂਧੀ ਦੇ ਕਤਲ ਕਾਂਡ ‘ਚ ਆਇਆ ਨਵਾਂ ਮੋੜ, ਇੱਕ ਕਾਬੂ

Sharing is caring!

ਰੁਪਿੰਦਰ ਗਾਂਧੀ ਦੇ ਭਰੇ ਅਤੇ ਸਾਬਕਾ ਸਰਪੰਚ ਮਨਵਿੰਦਰ ਸਿੰਘ ਮਿੰਦੀ ਗਾਂਧੀ ਦੇ ਕਲਤ ਕਾਂਡ ‘ਚ ਨਵਾਂ ਮੋੜ ਆਇਆ ਹੈ। ਇਸ ਕੇਸ ‘ਚ ਖੰਨਾ ਪੁਲਿਸ ਸਲਮਾਨ ਖਾਨ ਨੂੰ ਧਮਕੀ ਦੇਣ ਵਾਲੇ ਗੈਂਗਸਟਰ ਲਾਰੇਂਸ ਬਿਸਨੋਈ ਦੇ ਸਾਥੀ ਨਰੇਸ਼ ਕੁਮਾਰ ਉਰਫ ਅਰਜੁਨ ਨਿਵਾਸੀ ਅਬੋਹਰ ਨੂੰ ਰਾਜਸਥਾਨ ਦੀ ਜੋਧਪੁਰ ਜੇਲ੍ਹ ‘ਚੋਂ ਦੋ ਦਿਨਾਂ ਦੇ ਪ੍ਰੋਡਕਸ਼ਨ ਵਾਰੰਟ ‘ਤੇ ਲਿਆਈ ਹੈ। ਨਰੇਸ਼ ਦੀ ਕਾਲ ਡਿਟੇਲ ਤੋਂ ਪੁਲਿਸ ਨੂੰ ਮਿਲੇ ਅਹਿਮ ਸਬੂਤਾਂ ਦੇਆਧਾਰ ‘ਤੇ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਇਆ ਗਿਆ ਸੂਤਰਾਂ ਦੇ ਅਨੁਸਾਰ ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਿਦੇਸ਼ ‘ਚ ਬੈਠਾ ਗਰਜੋਤ ਸਿੰਘ ਗਰਚਾ ਆਪਣੇ ਦੋਸਤ ਅਤੇ ਗੈਂਗਸਟਰ ਰਿੰਦਾ ਸੰਧੂ ਦੇ ਮਾਧਿਅਮ ਨਾਲ ਨਰੇਸ਼ ਦੇ ਸੰਪਰਕ ਵਿੱਚ ਆਇਆ ਸੀ। ਗਰਚਾ ਨੇ ਵਿਦੇਸ਼ ਵਿੱਚ ਬੈਠ ਕੇ ਮਿੰਦੀ ਦੇ ਕਤਲ ਦੀ ਸਾਜਿਸ਼ ਰਚੀ ਸੀ ਅਤੇ ਖੰਨੇ ਦੇ ਆਸਪਾਸ ਦੇ ਇਲਾਕੇ ਵਿੱਚ ਰਹਿਣ ਵਾਲੇ ਉਸ ਦੇ ਕੁੱਝ ਸਾਥੀਆਂ ਨੇ ਕਾਤਲਾਂ ਨੂੰ ਸਹਿਯੋਗ ਕੀਤਾ ਸੀ। ਨਰੇਸ਼ ਨੂੰ ਸੁਪਾਰੀ ਦੇ ਕੇ ਮਿੰਦੀ ਦਾ ਕਤਲ ਕਰਾਵਾਇਆ ਗਿਆ ਸੀ। ਨਰੇਸ਼ ਦੇ ਨਾਲ ਇੱਕ ਹੋਰ ਗੈਂਗਸਟਰ ਦਾ ਨਾਮ ਵੀ ਸਾਹਮਣੇ ਆ ਰਿਹਾ ਹੈਜੋ ਅਜੇ ਤੱਕ ਪੁਲਿਸ ਦੀ ਗਿਰਫਤ ‘ਚੋਂ ਬਾਹਰ ਹੈ।(ਨਿਰੇਸ਼ ‘ਤੇ ਦਰਜ਼ ਹਨ ਕਈ ਕਤਲਾਂ ਦੇ ਮਾਮਲੇ)ਜਿਕਰਯੋਗ ਹੈ ਕਿ ਨਰੇਸ਼ ਕੁਮਾਰ ‘ਤੇ ਕਈ ਕਤਲਾਂ ਦੇ ਮਾਮਲੇ ਦਰਜ਼ ਹਨ। ਉਹ ਇੱਕ ਸ਼ਾਰਪ ਸ਼ੂਟਰ ਹੈ ਅਤੇ ਕਈ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕਿਆ ਹੈ। ਪੰਜਾਬ ਵਿੱਚ ਵਾਰਦਾਤ ਕਰਨ ਤੋਂ ਬਾਅਦ ਨਰੇਸ਼ ਅਤੇ ਉਸ ਦੇ ਸਾਥੀ ਰਾਜਸਥਾਨ ਵਿੱਚ ਲੁੱਕ ਜਾਂਦੇ ਸਨ। ਮਿੰਦੀ ਕਤਲ ਕੇਸ਼ ਨੂੰ ਲੈ ਕੇ ਉਸ ਨੇ ਮੋਬਾਇਲ ‘ਤੇ ਕਿਸੇ ਨਾਲ ਗੱਲਬਾਤ ਕੀਤੀ ਅਤੇ ਫੋਨ ‘ਤੇ ਬੋਲਿਆ ਕਿ ਉਹਨਾਂ ਨੇ ਮਿੰਦੀ ਦਾ ਕਤਲ ਕਰ ਦਿੱਤਾ ਹੈ।ਜਿਸ ਤੋਂ ਬਾਅਦ ਪੁਲਿਸ ਨੇ ਉਸ ਦੇ ਖਿਲਾਫ ਜਾਂਚ ਸ਼ੁ ਕੀਤੀ ਅਤੇ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਪੰਜਾਬ ਲਿਆਦਾਂ ਗਿਆ। ਐੱਸਐੱਚਓ ਵਿਨੋਦ ਕੁਮਾਰ ਦੀ ਅਗਵਾਈ ‘ਚ ਪੁਲਿਸ ਪਾਰਟੀ ਨੇ ਨਰੇਸ਼ ਨੂੰ ਸਥਾਨਕ ਅਦਾਲਤ ‘ਚ ਪੇਸ਼ ਕਰ ਕੇ ਦੋ ਦਿਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਉਸ ਦੇ ਕੋਲੋ ਪੁੱਛਗਿਛ ਕੀਤੀ ਜਾ ਰਹੀ ਹੈ।(ਛੋਟਾ ਗਾਂਧੀ ਨੇ ਦਿੱਤਾ ਸੀ ਮੋਟਰਸਾਇਕਲ)ਮਿੰਦੀ ਕਤਲ ਕਾਂਢ ‘ਚ ਪੁਲਿਸ ਨੇ ਜਗਜੀਤ ਸਿੰਘ ਉਰਫ ਛੋਟਾ ਗਾਂਧੀ ਨਿਵਾਸੀ ਬੁਟਾਹਰੀ, ਗਰਜੋਤ ਗਰਚਾ ਸਮੇਤ ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ਼ ਕੀਤਾ ਸੀ। ਵਾਰਦਾਤ ਤੋਂ ਬਾਅਦ ਪਿੰਡ ਰਸੂਲੜਾ ਦੇ ਬਸ ਸਟੈਂਡ ਦੇ ਕੋਲ ਜੋ ਮੋਟਰਸਾਇਕਲ ਬਰਾਮਦ ਹੋਇਆ ਸੀ, ਉਹ ਜਗਜੀਤ ਸਿੰਘ ਦਾ ਦੱਸਿਆ ਜਾ ਰਿਹਾ ਸੀ। ਪਰ ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਹ ਮੋਟਰਸਾਇਕਲ ਛੋਟਾ ਗਾਂਧੀ ਨੇ ਨਰੇਸ਼ ਨੂੰ ਦਿੱਤਾ ਸੀ। ਜਿਸ ‘ਤੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ।(ਇਸ ਤਰੀਕੇ ਨਾਲ ਦਿੱਤਾ ਗਿਆ ਸੀ ਵਾਰਦਾਤ ਨੂੰ ਅੰਜ਼ਾਮ)20 ਅਗਸਤ 2017 ਦੀ ਸਵੇਰੇ ਜਦੋਂ ਮਨਵਿੰਦਰ ਸਿੰਘ ਮਿੰਦੀ ਖੇਤਾਂ ਵੱਲੋਂ ਵਾਪਸ ਘਰ ਪਰਤਿਆ ਸੀ, ਤਾਂ ਉਹ ਕੋਠੀ ਦੇ ਪਿੱਛੇ ਮੋਟਰ ‘ਤੇ ਫਸਲ ਨੂੰ ਸਪ੍ਰੇ ਕਰਾ ਰਿਹਾ ਸੀ। ਉਦੋਂ ਦੋ ਅਣਪਛਾਤਿਆਂ ਲੋਕਾਂ ਨੇ ਉੱਥੇ ਜਾ ਕੇ ਮਿੰਦੀ ਨੂੰ ਗੋਲੀਆਂ ਮਾਰ ਦਿੱਤੀਆਂ ਸਨ। ਵਾਰਦਾਤ ਤੋਂ ਬਾਅਦ ਕਾਤਲ ਮਿੰਦੀ ਦਾ ਹੀ ਬੁਲੇਟ ਲੈ ਕੇ ਫਰਾਰ ਹੋ ਗਏ ਸਨ। ਕਾਤਲਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ।ਮਿੰਦੀ ਦੇ ਭਤੀਜੇ ਨੇ ਸਕਾਰਪਿਓ ਨਾਲ ਬੁਲੇਟ ਨੂੰ ਟੱਕਰ ਮਾਰ ਦਿੱਤੀ ਸੀ ਪਰ ਡਿੱਗਣ ਤੋਂ ਬਾਅਦ ਕਾਤਲਾਂ ਨੇ ਗਨ ਪੁਆਇੰਟ ‘ਤੇ ਗੱਡੀ ਖੋਹ ਕੇ ਫਰਾਰ ਹੋ ਗਏ ਸਨ। ਇਸ ਤੋਂ ਬਾਅਦ ਉਹਨਾਂ ਨੇ ਗੱਡੀ ਨੂੰ ਵੀ ਰਸਤੇ ਵਿੱਚ ਛੱਡ ਕੇ ਕਿਸੇ ਦਾ ਮੋਟਰਸਾਇਕਲ ਖੋਹ ਲਿਆ ਸੀ ਅਤੇ ਉਹ ਫਰਾਰ ਹੋ ਗਏ ਸਨ

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>