ਰੈਸਟੋਰੈਂਟ ‘ਚ ਖਾਣਾ ਖਾ ਰਹੇ ਵਿਅਕਤੀ ਦੀ ਜੇਬ ‘ਚ ਰੱਖਿਆ ਫੋਨ ਅਚਾਨਕ ਫੱਟਿਆ (ਵੀਡੀਓ)

Sharing is caring!

ਮੁੰਬਈ ਦੇ ਇਕ ਰੈਸਟੋਰੈਂਟ ‘ਚ ਖਾਣਾ ਖਾਣ ਪੁੱਜੇ ਇਕ ਵਿਅਕਤੀ ਦੀ ਜੇਬ ‘ਚ ਰੱਖਿਆ ਮੋਬਾਇਲ ਫੋਨ ਅਚਾਨਕ ਫੱਟ ਗਿਆ। ਸੀ.ਸੀ.ਟੀ.ਵੀ ਫੁਟੇਜ਼ ‘ਚ ਜੋ ਨਜ਼ਾਰਾ ਦਿੱਖ ਰਿਹਾ ਹੈ ਉਹ ਬਹੁਤ ਡਰਾਉਣ ਵਾਲਾ ਹੈ। ਇਹ ਘਟਨਾ 4 ਜੂਨ ਦੀ ਹੈ। ਵਿਅਕਤੀ ਮੁੰਬਈ ਦੇ ਭਾਂਡੁਪ ਇਲਾਕੇ ‘ਚ ਇਕ ਰੈਸਟੋਰੈਂਟ ‘ਚ ਬੈਠਾ ਹੋਇਆ ਹੈ।  ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਰੈਸਟੋਰੈਂਟ ‘ਚ ਬੈਠਾ ਹੋਇਆ ਖਾਣਾ ਖਾ ਰਿਹਾ ਹੈ। ਅਚਾਨਕ ਉਸ ਦੀ ਜੇਬ ‘ਚ ਰੱਖਿਆ ਫੋਨ ਫੱਟ ਗਿਆ।

Mobile phone blasts in man’s pocket in Mumbai’s Bhandup. (Source: CCTV Footage) (4.6.2018)


ਉਦੋਂ ਉਥੇ ਬੈਠੇ ਲੋਕਾਂ ‘ਚ ਅਚਾਨਕ ਹੜਕੰਪ ਮਚ ਗਿਆ। ਖਾਣਾ ਖਾ ਰਹੇ ਇਸ ਵਿਅਕਤੀ ਦੀ ਸ਼ਰਟ ਦੀ ਉਪਰਲੀ ਜੇਬ ‘ਚ ਰੱਖਿਆ ਮੋਬਾਇਲ ਬੰਬ ਬਣ ਜਾਂਦਾ ਹੈ। ਪਹਿਲੇ ਧਮਾਕਾ ਫਿਰ ਧੂੰਆਂ-ਧੂੰਆਂ ਹੋ ਗਿਆ। ਪਹਿਲੇ ਤਾਂ ਕੁਝ ਸਮਝ ਨਹੀਂ ਆਇਆ ਕਿ ਕੀ ਹੋਇਆ ਫਿਰ ਸਭ ਦੇ ਸਭ ਉਸ ਟੇਬਲ ਤੋਂ ਦੂਰ ਜਾਂਦੇ ਹਨ। ਧਮਾਕੇ ਕਾਰਨ ਵਿਅਕਤੀ ਨੂੰ ਹਲਕੀਆਂ ਸੱਟਾਂ ਆਈਆਂ Âਨ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲੇ ਵੀ ਕਈ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿੱਥੇ ਫੋਨ ‘ਚ ਧਮਾਕੇ ਕਾਰਨ ਹਾਦਸਾ ਹੋਇਆ ਹੈ।

Leave a Reply

Your email address will not be published. Required fields are marked *