Uncategorized

‘ਰੱਖੜੀ’ ਤੋਂ ਪਹਿਲਾਂ ਹਰ ਸਿੱਖ ਭੈਣ ਭਰਾ ਤੱਕ ਇਹ Video ਪਹੁੰਚ ਜਾਵੇ .. ਸਾਰੇ ਦੇਖੋ ਅਤੇ ਸ਼ੇਅਰ ਕਰੋ

Sharing is caring!

ਰੱਖੜੀ ਦੇ ਧਾਗੇ ਨੂੰ ਭੈਣ ਭਰਾ ਦੇ ਆਪਸੀ ਪਿਆਰ ਅਤੇ ਭਰਾ ਵਲੋਂ ਭੈਣ ਦੀ ਸੁਰੱਖਿਆ ਦੀ ਜਿੰਮੇਵਾਰੀ ਸਬੰਧੀ ਤਿਉਹਾਰ ਦੱਸਿਆ ਜਾਂਦਾ ਹੈ ਅਤੇ ਆਏ ਸਾਲ ਭੈਣ ਵਲੋਂ ਭਰਾ ਨੁੰ ਰੱਖੜੀ ਬੰਨ੍ਹਕੇ ਇਹ ਵਚਨ ਲਿਆ ਜਾਂਦਾ ਹੈ ਕਿ ਬੀਤਿਆ ਸਾਲ ਸੁੱਖ ਸ਼ਾਂਤੀ ਨਾਲ ਨਿਕਲ ਗਿਆ, “ਮੇਰੇ ਵੀਰ ਹੁਣ ਅਗਲੇ ਸਾਲ ਵੀ ਮੇਰੀ ਰੱਖਿਆ ਦੀ ਜਿੰਮੇਵਾਰੀ ਨੂੰ ਨਿਭਾਉਣਾ”। ਇਸ ਤਿਉਹਾਰ ਤੋਂ ਇਹ ਸਾਬਿਤ ਹੁੰਦਾ ਹੈ ਕਿ

'ਰੱਖੜੀ' ਸਿੱਖ ਤਿਉਹਾਰ ਨਹੀਂ-ਭਾਈ ਸਰਬਜੀਤ ਸਿੰਘ 'ਧੂੰਦਾ'

'ਰੱਖੜੀ' ਸਿੱਖ ਤਿਉਹਾਰ ਨਹੀਂ – ਭਾਈ ਸਰਬਜੀਤ ਸਿੰਘ 'ਧੂੰਦਾ'www.ssdhunda.comwww.fb.com/SarbjitSinghDhundawww.youtube.com/ssdhunda

Posted by Sarbjit Singh Dhunda ਸਰਬਜੀਤ ਸਿੰਘ ਧੂੰਦਾ on Monday, July 18, 2016

ਇਸਾਈ, ਯਹੂਦੀ, ਗੁਰਸਿੱਖ, ਮੁਸਲਮਾਨ, ਅੰਗਰੇਜ ਆਦਿ ਅਪਨੀਆਂ ਭੈਣਾ ਦੀ ਸੁਰੱਖਿਆ ਨਹੀ ਕਰਦੇ ਕਿਉਂਕਿ ਉਹ ਇਹ ਤਿਉਹਾਰ ਨਹੀਂ ਮਨਾਉਂਦੇ ?ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਕਥਾਵਾਚਕ ਭਾਈ ਬਲਜੀਤ ਸਿੰਘ ਦਿੱਲੀ ਨੇ ਕਿਹਾ ਕਿ ਕੁਝ ਸੰਗਤਾਂ ਵਲੋਂ ਬੇਬੇ ਨਾਨਕੀ ਅਤੇ ਗੁਰੁ ਨਾਨਕ ਦੇਵ ਜੀ ਦੀਆਂ ਫੋਟੋਆਂ ਇੰਟਰਨੈੱਟ ਤੇ ਪਾਈਆਂ ਗਈਆਂ ਹਨ ਜਿਸ ਵਿੱਚ ਗੁਰੁ ਸਾਹਿਬ ਬੀਬੀ ਜੀ ਕੋਲੋ ਰੱਖੜੀ ਬਣਵਾ ਰਹੇ ਹਨ ਜਦੋਂ ਕਿ ਬੀਬੀ ਨਾਨਕੀ ਜੀ 1518 ਈ: ਵਿੱਚ ਅਕਾਲ ਚਲਾਣਾ ਕਰ ਗਏ ਸਨ ਅਤੇ ਰੱਖੜੀ ਦੀ ਪ੍ਰਥਾ 1530 ਈ: ਤੋਂ ਬਾਅਦ ਸ਼ੁਰੂ ਹੋਈ ਸੀ। ਉਹਨਾਂ ਕਿਹਾ ਗੁਰੁ ਸਾਹਿਬ ਜੀ ਦੀਆਂ ਇਹ ਫੋਟੋਆ ਸਭ ਝੂਠ ਦਾ ਪੁਲੰਦਾ ਹਨ ਅਤੇ ਸਿੱਖ ਕੋਮ ਨੂੰ ਹਿੰਦੂਵਾਦੀ ਤਾਕਤਾਂ ਵਲੋਂ ਗੁੰਮਰਾਹ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਗੁਰੁ ਨਾਨਕ ਸਾਹਿਬ ਫੋਟੋਆਂ ਵਿੱਚ ਨਹੀਂ ਬਲਕਿ ਗੁਰਬਾਣੀ ਵਿੱਚ ਹਨ ਜਿਹਨਾਂ ਨੇ ਵੀ ਗੁਰੁ ਨਾਨਕ ਦੇਵ ਜੀ ਨੂੰ ਮਿਲਣਾ ਹੋਵੇ ਉਹ ਮੁੱਖ ਤੋਰ ਤੇ ਜਪੁਜੀ ਸਾਹਿਬ ਦੀ ਬਾਣੀ ਪੜ੍ਹੇ ਉਸ ਵਿੱਚ ਅਪਨੇ ਆਪ ਗੁਰੁ ਨਾਨਕ ਦੇਵ ਜੀ ਦੇ ਦਰਸ਼ਨ ਹੋ ਜਾਣਗੇ। ਉਹਨਾ ਦੱਸਿਆ ਕਿ ਗੁਰੁ ਸਾਹਿਬ ਨੇ ਪੰਡਿਤ ਹਰਦਿਆਲ ਨੂੰ ਇਹ ਕਹਿਕੇ ਜਨੇਊ ਪਾਉਣ ਤੋਂ ਮਨ੍ਹਾਂ ਕਰ ਦਿੱਤਾ ਸੀ ਕਿ ਅਗਰ ਧਾਗੇ ਵਰਗਾ ਜਨੇਊ ਪਾਉਣ ਨਾਲ ਆਦਮੀ ਵੱਡਾ ਹੋ ਜਾਂਦਾ ਹੈ ਤਾਂ ਪਹਿਲਾਂ ਮੇਰੇ ਮਾਤਾ ਜੀ, ਭੈਣ ਨਾਨਕੀ ਅਤੇ ਦੋਸਤਾਂ ਦੇ ਗੱਲ ਜਨੇਊ ਪਾਉ ਪਰ ਪੰਡਿਤ ਨੇ ਇਹ ਕਹਿਕੇ ਜਨੇਊ ਪਾਉਣ ਤੋਂ ਮਨ੍ਹਾਂ ਕਰ ਦਿੱਤਾ ਕਿ ਇਹ ਔਰਤਾਂ ਅਤੇ ਸ਼ੂਦਰ ਲੋਕਾਂ ਨੂੰ ਨਹੀਂ ਪਾਇਆ ਜਾਂਦਾ। ਭਾਈ ਸਾਹਿਬ ਨੇ ਕਿਹਾ ਕਿ ਫਿਰ ਕਿਸ ਤਰ੍ਹਾਂ ਗੁਰੁ ਨਾਨਕ ਦੇਵ ਜੀ ਅਪਣੀ ਭੈਣ ਕੋਲੋਂ ਧਾਗਾ ਬਣਵਾਕੇਉਸਨੂੰ ਸੁਰੱਖਿਆ ਦਾ ਵਚਨ ਦੇ ਸਕਦੇ ਹਨ। ਇਸਤੋਂ ਇਲਾਵਾ ਕਥਾਵਾਚਕ ਭਾਈ ਪਰਮਜੀਤ ਸਿੰਘ ਕੇਸਰੀ ਨੇ ਕਿਹਾ ਕਿ ਕੀ ਅੱਜ ਕਲ੍ਹ ਵਿਆਹ ਤੋਂ ਬਾਅਦ , ਜਾਂ ਹੋਰ ਕਿਸੇ ਕੰਮ ਲਈ ਵਿਦੇਸ਼ਾ ਵਿੱਚ ਰਹਿੰਦੀਆਂ ਭੈਣਾ ਦੀ ਰੱਖਿਆ ਕਰਨ ਲਈ ਬਿਨਾਂ ਪਾਸਪੋਰਟ ਵਾਲਾ ਭਾਰਤ ਵਿੱਚ ਰਹਿੰਦਾ ਉਸਦੀ ਭਰਾ ਰੱਖਿਆ ਕਰਨ ਲਈ ਵਿਦੇਸ਼ ਪਹੁੰਚ ਜਾਵੇਗਾ ਰੱਖੜੀ ਦੇ ਧਾਗੇ ਤੋਂ ਬਿਨਾਂ ਵਿਦੇਸ਼ ਵਿੱਚ ਉਸਦੀ ਕੋਈ ਰੱਖਿਆ ਨਹੀਂ ਕਰੇਗਾ ? ਕੀ ਹਿੰਦੂ ਧਰਮ ਵਿੱਚ ਰੱਖੜੀ ਦਾ ਤਿਉਹਾਰ ਸਿਰਫ ਇਹ ਕਹਿੰਦਾ ਹੈ ਕਿ ਉਸਨੇ ਸਿਰਫ ਅਪਣੀ ਭੈਣ ਦੀ ਰੱਖਿਆ ਕਰਨੀ ਹੈ ਬਾਕੀ ਚਾਹੇ ਕਿਸੇ ਔਰਤ ਨੂੰ ਸ਼ਰੇਆਮ ਲੁਟਿਆ ਕੁਟਿਆ ਜਾਵੇ ਉਸਦੀ ਰੱਖਿਆ ਕਰਨਾ ਹਿੰਦੂ ਵੀਰਾਂ ਦਾ ਧਰਮ ਨਹੀਂ । ਉਹਨਾਂ ਕਿਹਾ ਕਿ ਗੁਰਬਾਣੀ ਵਿੱਚ ਕਿਧਰੇ ਵੀ ਇਸ ਤਿਉਹਾਰ ਸਬੰਧੀ ਇੱਕ ਵੀ ਸ਼ਬਦ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਮੋਜੂਦ ਨਹੀਂ ਹੈ। ਉਹਨਾਂ ਕਿਹਾ ਕਿ ਸਿੱਖ ਕੋਮ ਵਿੱਚ ਇਸਤਰੀ ਨੂੰ ਮਰਦ ਦੇ ਬਰਾਬਰ ਦਰਜਾ ਦਿੱਤਾ ਗਿਆ ਅਤੇ ਕਈ ਜੰਗਾਂ ਵਿੱਚ ਖੁਦ ਔਰਤਾਂ ਨੇ ਸ਼ਹੀਦੀਆਂ ਦੇਕੇ ਅਪਣੀ ਕੋਮ ਦੀ ਰੱਖਿਆ ਕੀਤੀ ਹੈ। ਕੀ ਜਿਹਨਾਂ ਭੈਣਾ ਦਾ ਕੋਈ ਭਰਾ ਨਹੀਂ ਹੁੰਦਾ ਉਹਨਾਂ ਦੀ ਮਦਦ ਕੋਈ ਨਹੀਂ ਕਰਦਾ ਜਾਂ ਉਹ ਡਰ ਡਰਕੇ ਜਿੰਦਗੀ ਬਤੀਤ ਕਰਦੀਆਂ ਹਨ ?ਉਹਨਾਂ ਨੇ ਸਿੱਖ ਕੋਮ ਨੂੰ ਬੇਨਤੀ ਕੀਤੀ ਕਿ ਅਜਿਹੇ ਮਨਮੱਤ ਤਿਉਹਾਰ ਸਬੰਧੀ ਗੁਰੁ ਨਾਨਕ ਦੇਵ ਜੀ ਦੀਆਂ ਬਾਜਾਰਾਂ ਵਿੱਚ ਆ ਰਹੀਆਂ ਫੋਟੋਆਂ ਤੋਂ ਸੁਚੇਤ ਰਹਿਣ ਅਤੇ ਧਰਮ ਪ੍ਰਚਾਰ ਕਮੇਟੀ ਵਾਲੇ ਵੀ ਅਜਿਹੀਆਂ ਫੋਟੋਆਂ ਪ੍ਰਕਾਸ਼ਿਤ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ । ਹਿੰਦੂ ਵੀਰ ਵੀ ਅਪਣੇ ਧਰਮ ਅਨੁਸਾਰ ਤਿਉਹਾਰ ਮਨਾਉਣ ਨਾ ਕਿ ਗੁਰੁ ਨਾਨਕ ਦੇਵ ਜੀ ਦੀ ਤਸਵੀਰ ਦਾ ਅਪਮਾਨ ਕਰਨ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>