Uncategorized

ਲਾਲੂ ਵਾਂਗ ਕੈਪਟਨ ਵੀ ਜਾਏਗਾ ਜੇਲ !! City Centre Scam ਮਾਮਲੇ ‘ਚ Bains ਦੇ ਹੱਥ ਲੱਗੇ ਸਬੂਤ

Sharing is caring!

ਲੁਧਿਆਣਾ ਸਿਟੀ ਸੈਂਸਰ ਘੁਟਾਲੇ ਚ ਉਸ ਸਮੇਂ ਨਵਾਂ ਮੋੜ ਆਗਿਆ ਜਦੋਂ ਵਿਜੀਲੈਂਸ ਦੇ ਸਾਬਕਾ SSP ਕੰਵਰਜੀਤ ਸਿੰਘ ਸੰਧੂ ਨੇ ਇਲਜਾਮ ਲਗਾਇਆ ਕਿ ਉਸਨੂੰ ਧਮਕੀਆਂ ਮਿਲ ਰਹੀਆਂ ਨੇ ਤੇ ਨਾਲ ਹੀ ਉਸਤੇ ਮਾਮਲਾ ਰੱਦ ਕਰਨ ਬਾਰੇ ਦਬਾਅ ਵੀ ਬਣਾਇਆ ਜਾ ਰਿਹਾ।ਇਸ ਲਈ ਉਹਨਾਂ ਅਦਾਲਤ ਤੋਂ ਸੁਰਖਿਆ ਦੀ ਮੰਗ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਕੰਵਰਜੀਤ ਦੇ ਵਕੀਲ ਵਿਜੇ ਮਹਿੰਦਰੂ ਨੇ ਦੱਸਿਆ ਹੈ ਕਿ ਉਹਨਾਂ ਨੇ ਕੇਸ ਦਾਇਰ ਕਰ ਦਿੱਤਾ ਹੈਜਿਸ ਵਿਚ ਕਿਹਾ ਗਿਆ ਹੈ ਕਿ ਭਾਜਪਾ ਤੇ ਕਾਂਗਰਸ ਵਿਚ ਸਮਝੌਤੇ ਦੇ ਤਹਿਤ ਕੈੰਸਲੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ। ਓਧਰ ਇਸ ਮਾਮਲੇ ਤੇ ਬੋਲਦਿਆਂ ਲੋਕ ਇਨਸਾਫ ਪਾਰਬੈਂਸ ਨੇ ਕਿਹਾ ਕਿ ਉਹ ਇਸ ਕੇਸ ਨੂੰ ਅੱਗੇ ਤੱਕ ਲਿਜਾਣਗੇ ਤੇ ਦੋਸ਼ੀਆਂ ਖਿਲਾਫ ਲੜਾਈ ਲੜਨਗੇ। ਨਾਲ ਹੀ ਬੈਂਸ ਨੇ ਕਿਹਾ ਕਿ ਉਹ ਇੱਕ ਚਿਠੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਅਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨੂੰ ਲਿਖਣਗੇ ਕਿ ਇਹ ਕੇਸ ਸੂਬੇ ਤੋਂ ਬਾਹਰ ਕਿਸੇ ਵੀ ਅਦਾਲਤ ਵਿਚ ਭੇਜ ਦਿੱਤਾ ਜਾਵੇ ਤਾਂ ਜੋ ਦੋਸ਼ੀ ਬਚ ਨਾ ਜਾਣ। ਟੀ ਦੇ ਵਿਧਾਇਕ ਸਿਮਰਜੀਤ ਬੈਂਸ ਨੇ ਕਿਹਾ ਹੈਕਿ ਉਹ ਉਸ ਅਫਸਰ ਦੀ ਤਰੀਫ ਕਰਦੇ ਹਨ ਜਿਹੜਾ ਵੀ ਭ੍ਰਿਸ਼ਟਾਚਾਰ ਖਿਲਾਫ ਖੜਾ ਹੋਵੇਗਾ,ਉਸਦੀ ਉਹਨਾਂ ਵਲੋਂ ਪੂਰੀ ਸਪੋਰਟ ਕੀਤੀ ਜਾਵੇਗੀ।ਬੈਂਸ ਨੇ ਇਹ ਵੀ ਕਿਹਾ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ ਤੇ ਜੇਲ ਵਿਚ ਜਾਣਾ ਪਵੇਗਾ। ਦਸ ਦਈਏ ਕਿ ਬੀਤੇ ਸਾਲ ਅਗਸਤ ਵਿਚ ਵਿਜੀਲੈਂਸ ਵਿਭਾਗ ਨੇ ਸਿਟੀ ਸੈਂਟਰ ਘੁਟਾਲੇ ਦੇ ਮਾਮਲੇ ਚ ਮੁਖ ਮੰਤਰੀ ਕੈਪਟਨ ਤੇ 30ਹੋਰ ਮੁਲਜ਼ੀਮਾਂ ਨੂੰ ਕਲੀਨ ਚਿੱਟ ਦਿੰਦਿਆਂ ਕੇਸ ਰੱਦ ਕਰਨ ਦੀ ਰਿਪੋਰਟ ਦਾਇਰ ਕੀਤੀ ਸੀ। ਹਾਲੇ ਅਲਦਾਤ ਨੇ ਇਸ ਰਿਪੋਰਟ ਉੱਤੇ ਫੈਸਲਾ ਦੇਣਾ ਹੈ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>