Post

ਲੋਕੀ ਹੁਣ ਗੱਡੀਆ ਤੇ ਵਰਲਡ ਟੂਰ ਲਗਾਉਂਦੇ ਫਿਰਦੇ ਆ ਸਰਦਾਰ ਪਹਿਲਾਂ ਹੀ ਸਕੂਟਰਾਂ ਤੇ ਜਾ ਕੇ ਝੰਡੇ ਗੱਡ ਆਏ ਆ

Sharing is caring!

ਲੁਧਿਆਣੇ ਤੋਂ ਅਸਟਰੇਲੀਆ ਬਾੲੇ ਰੋਡ ੲਿਹ ੲਿਕ ਰਿਕਾਡ ਹੈ ਪਰ ਕਦੇ ਕਿਤੇ ਛਪਿਆ ਨਈਂ , ਗੱਲ 1996 ਦੀ ਹੈ।ਸਾਡੀ ਲੁਧਿਆਣੇ ਬੂਟਾਂ ਦੀ ਦੁਕਾਨ ਹੁੰਦੀ ਸੀ। ਜੋ ੳੁਦੋਂ ਵਧੀਆ ਚੱਲਦੀ ਸੀ। ੲਿਕ ਦਿਨ ਓਂਕਾਰ ਸਿ਼ੰਘ ਨਾਮ ਦਾ ਗਾਹਕ ਆਇਆ । ਮੇਰੇ ਬਾਪ ਨੂੰ ਕਹਿੰਦੇ ” ਸਰਦਾਰ ਜੀ ਇਕ ਹੰਢਣਸਾਰ ਸ੫ੋਰਟਸ ਬੂਟ ਦਿਖਾੳੁ ਮੈਂ ਪੂਰੇ ਭਾਰਤ ਦੇ ਬਾੲੇ ਰੋਡ ਸਕੂਟਰ ਤੇ ਟੂਰ ਲਾੳੁਦਾ ਹਾਂ। ” ਮੇਰੇ ਬਾਪ ਨੇ ੳੁਹਨਾ ਨੂੰ ਬੂਟ ਦਿਖਾੲੇ ਨਾਲੇਮਸ਼ਕਰੀ ਨਾਲ ਕਿਹਾ ” ਕੀ ਗੱਲ ਤੁਸੀਂ ਟੂਰ ਸਿਰਫ ਭਾਰਤ ਦੇ ਹੀ ਲਾੳੁਣੇ ਨੇ ਯਾ ਫਿਰ ਕਦੇ ਬਾਹਰ ਦਾ ਵੀ ਸੋਚਿਆ” ਓਂਕਾਰ ਸਿ਼ੰਘ ਨੇ ਸਹਿ ਸੁਭਾਅ ਕਿਹਾ ” ਨਹੀ ਜੀ ਮੈਨੂੰ ਬਾਹਰ ਬਾਰੇ ਕੋਈ ਜਾਣਕਾਰੀ ਨਹੀ ” ਡੈਡੀ ਕਹਿੰਦੇ “ਬਾਹਰ ਦੀ ਨੋਲੇਜ਼ ਆਪਾਂ ਨੂੰ ਕਾਫੀ ਹੈਗੀ ਆ।” ( ਕਿੳੁਕਿ 1978 ਤੋਂ 1984 ਤੱਕ ਸਿ਼ੰਘਾਪੁਰ ਰਿਹ ਕੇ ਆੲੇ ਸਨ।) ਜਾਵਾਬ ਆਇਆ ਤੁਸੀਂ ਅੱਗੇ ਲੱਗੋ ਬਾਹਰ ਦਾ ਵੀ ਬਣਾ ਲੈਨੇ ਆਂ। ਰਾਤ ਦੇ 9:30 ਹੋਣ ਕਰਕੇ ਜਿਆਦਾ ਗੱਲ ਨਾ ਹੋ ਸਕੀ। ਕਿਸੇ ਹੋਰ ਦਿਨ ਮਿਲ ਕੇ ਗੱਲ ਕਰਨ ਦਾ ਸਮਾਂ ਰੱਖ ਲਿਆ। ਕੁਛ ਦਿਨ ਮਗਰੋਂ ਫਿਰ ਮੁਲਾਕਾਤ ਹੋੲੀ। ਫਿਰ ਗੱਲਾਂ ਗੱਲਾਂ ਵਿੱਚ ਪਤਾ ਲੱਗਿਆ ਕਿ ੳੁਹਨਾ ਨੂੰ ੲਿੱਕ ਕਲੱਬ ਸਪੋਸਰ ਕਰਦਾ ਸੀ। ਸਾਰੇ ਟੂਰ ਦਾ ਖਰਚਾ ਕਲੱਬ ਹੀ ਕਰਦਾ ਸੀ। ਮੇਰੇ ਡੈਡੀ ਜੀ ਵਲੋਂ ਹਾਮੀ ਭਰਨ ਤੇ ਅਗਲੀ ਕਾਰਵਾੲੀ ਸ਼ੁਰੂ ਕਰ ਦਿੱਤੀ। ਕਲੱਬ ਦੀ ਸਲਾਨਾ ਫੀਸਹੁੰਦੀ ਸੀ ਭਰ ਕੇ ਜੋਆੲਿਨ ਕਰ ਲਿਆ। ਸ਼ਾਮ ਨੂੰ ਅੱਧਾ ਘੰਟਾ ਜਲਦੀ ਦੁਕਾਨ ਵਧਾ ਕੇ ਰੋਜ਼ world tour ਦੀ ਪਲੈਨਿਗ ਕਰਨੀ।ਮੈ ੳੁਦੋਂ ਚੋਥੀ ਵਿਚ ਪੜਦਾ ਸੀ।ਜਿੰਨਾ ਕੂ ਮੈਨੂੰ ਯਾਦ ਹੈ ਲਿਖ ਰਿਹਾ ਹਾਂ। ਅੱਜ ਅਾਪਣੇ ਕੋਲ ਸਾਰੀਆ ਸਹੂਲਤਾਂ ਹੋਣ ਦੇ ਬਾਵਾਜੂਦ ਵੀ ਅਸੀਂ world tour ਬਾਰੇ ਸੋਚ ਵੀ ਨਹੀ ਸਕਦੇ ਸਾਡੇ ਕੋਲ ਅੱਜ ੲਿੰਟਰਨੈਟ ,ਨੈਵੀਗੇਸ਼ਨ, ਗੂਗਲ਼ , ਮੋਬਾੲੀਲ ਅਤੇ ਨੋਲੇਜ਼ ਵੀ ਵੱਧ ਹੈ।ੳੁਸ ਸਮੇਂ ਸੜਕਾਂ ਵੀ ੲਿਨੀਆਂ ਵਧੀਆ ਨੲੀਂ ਸਨ। ਨਾ ਹੀ ਲਾੲੀਟਾ ਹੁੰਦੀਆ ਸੀ ਅੱਜ ਦੇ ਮੁਕਾਬਲੇ।ਕਿਤਾਬ ਬਜ਼ਾਰ ਲੁਧਿਆਣਾ ਤੋਂ ਬੈਡ ਦੇ ਸਾੲੀਜ ਦੇ ਮੈਪ ਲੈ ਕੇ ਆੲੇ । ਮਾਚਿਸ ਦੀ ਤੀਲ ਨਾਲ ਕਿਲੋਮੀਟਰ ਮਾਪਦੇ ਹੁੰਦੇ ਸੀ।ੲਿਥੋਂ ਚੱਲ ਕੇ ੲੇਨੇ ਕਿਲੋਮੀਟਰ ਬਾਅਦ ੳੁਥੇ ਪੁਹੁੰਚਾਗੇ।2- 3 ਮਹੀਨਿਆ ‘ਚ ਸਾਰੀ ਤਿਆਰੀ ਹੋ ਗਈ। 3 ਜਾਣੇ ਹੋ ਗਏ ਪਰਮਿੰਦਰ ਸਿ਼ੰਘ ਸਰਾਂ (ਗੋਗੀ) (ਮੇਰੇ ਡੈਡੀ)
ਓਂਕਾਰ ਸਿ਼ੰਘ ਸਿੱਧੂ ਬਲਜੀਤ ਸਿ਼ੰਘ ਮਾਨ ਦੋ ਸਕੂਟਰਾਂ ਤੇ ਜਾਣਾ ਸੀ ੲਿਕ ਬੰਦਾ ਘਟਦਾ ਸੀ ਅਖੀਰਲੇ ਦਿਨਾਂ ਚ ੲਿਕ ਸਕੂਟਰ ਮਕੈਨਿਕ (ਦਵਿੰਦਰ ਸਿ਼ੰਘ) ਵੀ ਤਿਆਰ ਹੋ ਗਿਆ। ਸਕੂਟਰ ਤਿਆਰ ਕੀਤੇ ਸਰਵਿਸ ਕਰਵਾੲੀ ,ਪਿਛੇ ਵੱਡੇ ਅੈਗਲ ਲਵਾੲੇ ਬੈਗ ਰੱਖਣ ਲੲੀ, ਪਲੱਗ, ਟੀੳੂਬਾਂ, ਹਵਾ ਭਰਨ ਵਾਲਾ ਪੰਪ, ਹੋਰ ਸਾਰਾ ਜਰੂਰੀ ਸਮਾਨ ਲਿਆਦਾ। ਦੋ ਹਾਕੀਆ ਆਪਣੀ ਹਾਫਾਜਤ ਲੲੀ ਨਾਲ ਰੱਖੀਆਂ।ਘਰੋਂ ਰਵਾਨਾ ਹੋਣ ਦਾ ਦਿਨ ਆ ਗਿਆ 4ਜੂਨ 1996 ਬਹੁਤ ਲੋਕ ਦੂਰੋ ਨੇੜਿਓ ਦੇਖਣਆਏ , ਬਹੁਤੇ ਤਾਂ ਹੱਸਦੇ ਸੀ ਅੰਦਰੌਂ ਵੀ ੲਿਹ ਸਕੂਟਰਾਂ ਤੇ ਕਿਥੇ ਕੂ ਪਹੁੰਚ ਜਾਣਗੇ ਕਹਿਣ ਨੈਨਾ ਦੇਵੀ ਜਾਣਾ ਅੋਖਾ ਹੁੰਦਾ।ਪਰ ਬਾਅਦ ਵਿੱਚ ਤਰੀਫਾਂ ਕਰਦੇ ਨਹੀ ਥੱਕਦੇ ਸੀ। ਓਹ ਆਪਣੀ ਥਾਂ ਸੱਚੇ ਸੀ ਕਿੳੁਕੇ ੲੇਦਾਂ ਦਾ ਕੁੱਛ ਕਦੇ ੳੁਹਨਾ ਨੇ ਦੇਖਿਆ ਸੁਣਿਆ ਨਹੀ ਸੀ। ੲਿਹ ਨਵੀ ਗੱਲ ਸੀ ਕਦੇ ਕੋਈ ੲੇਦਾ ਬਾਹਰਲੇ ਦੇਸ਼ ਨਹੀ ਗਿਆ ਸੀ। ਘਰੋਂ ਪਾਠ ਕਰਕੇ ਅਰਦਾਸ ਕੀਤੀ ਚੱਲ ਪੲੇ ਵਰਲਡ ਟੂਰ ਲੲੀ । ਸ਼ੇਰਪੁਰ ਚ਼ੌਕ ਲੁਧਿਆਣਾ ਤੋਂ *ਕਿਰਪਾਲ ਸਿ਼ੰਘ ਕਲਸੀ* ਨੇ ਹਰੀ ਝੰਡੀ ਦਿੱਤੀ ਤੇ ਰਵਾਨਾ ਹੋ ਗੲੇ। ਮੈ ਤੇ ਮੇਰੇ ਭਰਾ ਵੀ ਸਾਰਿਆ ਨਾਲ ਸ਼ੇਰਪੁਰ ਚੌਕ ਤੱਕ ੳੁਹਨਾ ਨੂੰ ਛੱਡਣ ਗੲੇ ਸੀ।ਹਲੇ ਦੋਰਾਹਾ ਹੀ ਟੱਪੇ ਸੀ ਕਿ ਦੂਜੇ ਸਕੂਟਰ ਵਾਲੇ ਡਿਗ ਪੲੇ ਪਰ ਬਚ ਗਏ ਰਫਤਾਰ ਘੱਟ ਹੋਣ ਕਰਕੇ ਕੋਈ ਸੱਟ ਨਾ ਲੱਗੀ ਤੇ ਨੁਕਸਾਨ ਵੀ ਨਹੀ ਹੋੲਿਆ। ੳੁਹਨਾ ਨੂੰ ਸਮਝਾੲਿਆ ਕਿ ਧਿਆਨ ਨਾਲ ਚੱਲੋ ਹਾਲੇ ਬਹੁਤ ਵਾਟ ਆ। ਵਾਹਿਗੁਰੂ ਦਾ ਨਾਮ ਲੈ ਕੇ ਫਿਰ ਤੁਰ ਪੲੇ। ਪਹਿਲੇ ਦਿਨ ਦਿੱਲੀ ਪੁਹੁੰਚ ਕੇ ਗੁਰੂਘਰ ਰਾਤ ਕੱਟੀ।ਗਰਮੀ ਹੋਣ ਕਰਕੇ ਸਵੇਰੇ ਸਾਜਰੇ 4-5 ਵਜੇ ਨਿਕਲ ਕੇ ਵੱਧ ਤੋਂ ਵੱਧ ਪੈਂਡਾ ਤੈਹ ਕਰਦੇ ਤੇ ਅਗਲੇ ਸਟਾਪ ਲੲੀ ਗੁਰੂਦੁਆਰਾ ਦੇਖ ਕੇ ਤੁਰਦੇ ਜਿਥੇ ਜਾ ਕੇ ਅਗਲੀ ਰਾਤ ਕੱਟਣੀ ਹੁੰਦੀ।ਜਿਥੇ ਪੁਹੁੰਚਣਾ ਲੋਕਾ ਨੇ ਪੁਁਤਾਂ ਵਾਗ ਪਿਆਰਦੇਣਾ ਕਿ ਪੰਜਾਬ ਤੋਂ ਚਾਰ ਸਰਦਾਰ ਵਿਸ਼ਵ ਟੂਰ ਲੲੀ ਨਿਕਲੇ ਹਨ । ਜਿਨਾ ਦਾ ਮਕਸਦ ਸਾਰੇ ਦੇਸ਼ਾਂ ਦੀ ਸ਼ਾਤੀ ਅਤੇ ੲੇਕਤਾ ਹੈ।ਪਰਸ਼ਾਦਾ ਪਾਣੀ ਛਕੳੁਣਾ ਤੇ ਨਾਲ ਲੲੀ ਵੀ ਬੰਨ ਦੇਣਾ। ਕੲੀ ਵਾਰ ਪੈਟਰੋਲ ਵੀ ਪਵਾ ਦੇਣਾ। ਭਾਵੇ ਭਾਸ਼ਾਵਾ ,ਰੰਗ, ਧਰਮ ਅਲੱਗ ਵੀ ਹੋਣਾ ਪਰ ੲਿਨਸਾਨੀਅਤ ਦਾ ਰਿਸ਼ਤਾ ਨਿਭਾੳੁਦੇ ਹੋੲੇ ਸੇਵਾ ਕਰਦੇ ਸਨ। ਨੇਪਾਲ ਤੋਂ ਹੁੰਦੇ ਹੋੲੇ ਥਾੲੀਲੈਡ ਪੁਹੁੰਚ ਗੲੇ।ਹਰ ਦੇਸ਼ ਅੈਟਰ ਕਰਨ ਤੋਂ ਪਹਿਲਾਂ ਅਾਪਣੇ ਬਾਰੇ ਦੱਸਦੇ ਤੇ ਵੀਜ਼ਾ ਲੈਦੇਂ। ਰੋਜ ਸੁਖਮਨੀ ਸਾਹਿਬ ਦਾ ਪਾਠ ਕਰਦੇ। ੳੁਥੋਂ ਦੀਆਂ ਸਰਕਾਰਾਂ ਆਪਣੇ ਦੇਸ਼ ਦੇ ਝੰਡੇ ਨਾਲ ਸਨਮਾਨਤ ਵੀ ਕਰਦੀਆਂ। ਕੲੀ ਵਾਰ ਛੁੱਟੀ ਹੋਣ ਕਰਕੇ ਵੀਜ਼ੇ ਲੲੀ ਉਡੀਕ ਵੀ ਕਰਨੀ ਪੈਂਦੀ ਰਾਹ ਵਿੱਚ ਕੲੀ ਦਿਨ ਰੁਕਣਾ ਵੀ ਪਿਆ।ਜਦੋ ਰਾਹ ਮਿਲਦਾ ਜਾਣਾ ਤਾ ਦਿਨ ਵਿੱਚ 400- 500 ਕਿਲੋਮੀਟਰ ਸਕੂਟਰ ਵੀ ਚੱਲ ਜਾਂਦਾ ਸੀ । ਮਲੇਸ਼ੀਆ, ਸਿ਼ੰਘਾਪੁਰ , ੲਿੰਡੋਨੇਸ਼ੀਆ ਤੋਂ ਹੁੰਦੇ ਹੋੲੇ 18 ਸਤੰਬਰ 1996 ਨੂੰ ਅਸਟਰੇਲੀਆ ਦੀ ਧਰਤੀ ਤੇ ਪੁਹੁੰਚ ਗੲੇ ।ਸਭ ਦਾ ਪਹਿਲਾ ਸਵਾਲ ਇਹੀ ਹੁੰਦਾ ਵੀ ਸਮੁੰਦਰ ਕਿਵੇ ਪਾਰ ਕੀਤਾ? ਫੈਰੀ FERI(ਸਮੁੰਦਰੀ ਜ਼ਹਾਜ) ਨਾਲ ਕੀਤਾ ਸਕੂਟਰਾਂ ਸਮੇਤ | 3 ਸਾਲ ਦਾ ਵੀਜ਼ਾ ਮਿਲਿਆ। ਪੁਹੁੰਚਦੇ – ਪੁਹੁੰਚਦੇ ਸਾਰਿਆ ਦਾ 10- 10 ਕਿਲੋ ਭਾਰ ਵੀ ਘਟ ਗਿਆ।ਗਰਮੀ ਕਰਕੇ ਚਮੜੀ ਜਲਣ ਹੋਣ ਨਾਲ ਰੰਗ ਕਾਲੇ ਪੈ ਗੲੇ। ੲਿਕ ਜ਼ਜ਼ਬਾ ਤੇ ਵਾਹਿਗੁਰੂ ਦਾ ਸਿਰ ੳੁਤੇ ਹੱਥ ਹੀ ਸੀ ਜੋ ਹਜਾਰਾਂ ਮੀਲ ਮੰਜਿਲ ਤੱਕ ਲੈ ਗਿਆ।ਬਹੁਤ ਖੁਸ਼ੀ ਹੋੲੀ। ਅਸੀਂ ਵੀ ਮਾਣ ਨਾਲ ਦੱਸਦੇ ਕਿ ਮੇਰੇ ਬਾਪੂ ਜੀ ਸਕੂਟਰ ਤੇ ਅਸਟਰੇਲੀਆ ਗੲੇ। ਕਿਸੇ ਨੂੰ ਵਿਸ਼ਵਾਸ਼ ਨਾ ਅਉਣਾ ਫਿਰ ਤਸਵੀਰਾਂ ਤੇ ਅਖਬਾਰ ਦਿਖਾੳੁਣੀਆ ਤਾਂ ਹੈਰਾਨ ਰਿਹ ਜਾਦੇ। ਸੋਹਣਾ ਪੈਸਾ ਕਮਾੲਿਆ। 2002 ਵਾਪਸ ਲੁਧਿਆਣੇ ਆ ਗੲੇ। ਸਾਨੂੰ ਤਿੰਨਾ ਭਰਾਵਾ ਨੂੰ ਵਧੀਆ ਪੜਾਇਆ।2004 ਵਿੱਚ ੳੁਹਨਾ ਨੂੰ ਗਲੇ ਦਾ ਕੈਂਸਰ ਹੋ ਗਿਆ। ਇਲਾਜ ਕਰਵਾੲਿਆ ਠੀਕ ਹੋ ਗੲੇ। ਥੋੜਾ ਠੀਕ ਹੋ ਕੇ ੲਿਕ ਵਾਰ ਫਿਰ 2005 ਵਿਚ ਟੂਰ ਕੱਡਿਆ ਪਰ ਉਹ ਸਫਲ ਨਾ ਰਿਹਾ, 13 ਸਾਲਾਂ ਚ 3-4ਵਾਰ ਕੈਂਸਰ ਹੋੲਿਆ। ਤੇ ਠੀਕ ਵੀ ਹੋ ਜਾਦੇ ਕਦੇ ਵੀ ਹੋਸਲਾ ਨੲੀਂ ਛੱਡਿਆ ਸੀ। ਗਰੀਬੀ ਤੋਂ ੳੁਠਾ ਕੇ ਸਾਰੀਆਂ ਸੁੱਖ ਸਹੂਲਤਾ ਦੇ ਕੇ ਆਪ 3 /6/2017 ਨੂੰ ਕਦੇ ਵੀ ਨਾ ਮੁਕਣ ਵਾਲੀ ਯਾਤਰਾ ਤੇ ਚਲੇ ਗੲੇ।@ਰਮਨਦੀਪ ਸਿੰਘ ਸਰਾਂ ਲੋਕੀ ਹੁਣ ਗੱਡੀਆ ਤੇ ਵਰਲਡ ਟੂਰਲਗਾਉਂਦੇ ਫਿਰਦੇ ਆ ਸਰਦਾਰ ਪਹਿਲਾਂ ਹੀ ਸਕੂਟਰਾਂ ਤੇ ਜਾ ਕੇ ਝੰਡੇ ਗੱਡ ਆਏ ਆ ਨਹੀ ਰੀਸਾ #ਲੁਧਿਆਣੇ ਆਲਿਆਂ ਦੀਆ..

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>