Uncategorized

ਵਾਹਿਗੁਰੂ ਜੀ ! ਦੇਖੋ ਕੁਦਰਤ ਦਾ ਕਰਿਸ਼ਮਾਂ,ਬੱਚੇ ਦੀ ਸੇਵਾ ਭਾਵਨਾ ਲਈ ਵਾਹਿਗੁਰੂ ਜਰੂਰ ਲਿਖਣਾ ਤੇ ਸ਼ੇਅਰ ਕਰੋ ਸਭ ਨਾਲ ਜੀ

Sharing is caring!

ਸਲੋਕੁ ਮ: ੩ ॥ ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖ ਸਾਰੁ ॥ ਐਥੈ ਮਿਲਨਿ ਵਡਿਆਈਆ ਦਰਗਹ ਮੋਖ ਦੁਆਰੁ ॥ ਸਚੀ ਕਾਰ ਕਮਾਵਣੀ ਸਚੁ ਪੈਨਣੁ ਸਚੁ ਨਾਮੁ ਅਧਾਰੁ ॥ ਸਚੀ ਸੰਗਤਿ ਸਚਿ ਮਿਲੈ ਸਚੈ ਨਾਇ ਪਿਆਰੁ ॥ ਸਚੈ ਸਬਦਿ ਹਰਖੁ ਸਦਾ ਦਰਿ ਸਚੈ ਸਚਿਆਰੁ ॥ ਨਾਨਕ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਨੋ ਨਦਰਿ ਕਰੈ ਕਰਤਾਰੁ ॥੧॥ਦੋ ਜੁੜਵਾ ਭਰਾਵਾਂ ਨੂੰ ਪੈਦਾ ਹੋਣ ‘ਤੇ ਡਾਕਟਰਾਂ ਨੇ ਕਿਹਾ ਸੀ

💗Waheguru ji💗🙏🙏🙏💞💗💞💗💞💗💞💗💞💗💞ਕੋਈ ਚੰਗੀ ਰੂਹ ਵਾਲਾ ਇਨਸਾਨ ਹੀ ਹੋਊ ਜੋ ਇਸ ਵੀਡੀਓ ਨੂੰ SHARE ਕਰੁ।ਇਸ ਨੂੰ ਕਿਨੇ ਸ਼ੇਅਰ ਤੇ ਲਾਇਕ ਮਿਲਣ ਗੇ ਜੀ।

Posted by ਯਾਦਾਂ ਪੰਜਾਬ ਦੀਆਂ on Tuesday, September 4, 2018

ਕਿ ਉਹ ਨਹੀਂ ਬੱਚਣਗੇ ਪਰ ਅੱਜ ਉਹ ਦੋਵੇਂ ਭਰਾ ਸੋਹਣਾ-ਮੋਹਣਾ ਖੁਸ਼ੀ-ਖੁਸ਼ੀ ਨਾਲ ਜ਼ਿੰਦਗੀ ਬਤੀਤ ਕਰ ਰਹੇ ਹਨ। ਇਨ੍ਹਾਂ ਦੋਹਾਂ ‘ਚੋਂ ਕੋਈ ਵੀ ਛੋਟਾ-ਵੱਡਾ ਨਹੀਂ ਹੈ। ਇਨ੍ਹਾਂ ਦੋਹਾਂ ‘ਚ ਇਕ ਨੂੰ ਖੀਰ ਪਸੰਦ ਹੈ ਅਤੇ ਦੂਜੇ ਨੂੰ ਖਿੱਚੜੀ। ਇਹ ਦੋਵੇਂ ਵੱਖ-ਵੱਖ ਭੋਜਨ ਖਾਂਦੇ ਹਨ ਪਰ ਦੋਹਾਂ ਦਾ ਪੇਟ ਇਕ ਹੀ ਹੈ। ਇਕ ਨੂੰ ਜਿੱਥੇ ਚਾਹ ਪਸੰਦ ਹੈ ਤਾਂ ਉਥੇ ਹੀ ਦੂਜੇ ਨੂੰ ਕੌਫੀ ਪਸੰਦ ਹੈ। ਜੇਕਰ ਇਕ ਜਲਦੀ ਸੌਣਾ ਚਾਹੁੰਦਾ ਹੈ ਤਾਂ ਦੂਜੇ ਨੂੰ ਦੇਰ ਰਾਤ ਤੱਕ ਟੀ. ਵੀ. ਦੇਖਣਾ ਪਸੰਦ ਹੈ ਪਰ ਇਹ ਦੋਵੇਂ ਹੀ ਮਜਬੂਰ ਹਨ। ਦੋਵੇਂ ਭਰਾਵਾਂ ‘ਚ ਇਸ ਗੱਲ ਨੂੰ ਲੈ ਕੇ ਸਮਝੌਤਾ ਹੋ ਗਿਆ ਕਿ ਕੋਈ ਵੀ ਅਜਿਹੀ ਚੀਜ਼ ਨਾ ਖਾਧੀ ਜਾਵੇ, ਜਿਸ ਨਾਲ ਪੇਟ ਖਰਾਬ ਹੋਵੇ। ਇਸ ਲਈ ਦੋਵੇਂ ਹੀ ਇਕ ਦੂਜੇ ਦਾ ਪੂਰਾ ਧਿਆਨ ਰੱਖਦੇ ਹਨ। ਦੋਹਾਂ ਨੇ 13 ਜੂਨ ਨੂੰ ਆਪਣਾ 15ਵਾਂ ਜਨਮਦਿਨ ਮਨਾਇਆ। ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਟਰੱਸਟ ਦੀ ਡਾਇਰੈਕਟਰ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਉਹ ਬੱਚਿਆਂ ਨੂੰ ਦਿੱਲੀ ਤੋਂ ਅੰਮ੍ਰਿਤਸਰ ਲੈ ਕੇ ਆਏ ਸਨ।ਦੋਵੇਂ ਅੱਜ ਬੇਹੱਦ ਖੁਸ਼ ਹਨ।ਸੋਹਣਾ-ਮੋਹਣਾ ਦੋ ਚਿਹਰੇ, ਚਾਰ ਹੱਥ ਵੱਖ-ਵੱਖ ਦੋ ਦਿਮਾਗਾਂ ਦੇ ਕੰਟਰੋਲ ਨਾਲ ਵੱਖ-ਵੱਖ ਚੱਲਦੇ ਹਨ। ਪੈਰ ਦੋ ਹਨ, ਇਸ ਲਈ ਇਕ ਸਮੇਂ ‘ਚ ਦੋ ਦਿਮਾਗ ਵੱਖ-ਵੱਖ ਦਿਸ਼ਾਵਾਂ ‘ਚ ਉਨ੍ਹਾਂ ਨੂੰ ਦੋੜਨ ‘ਤੇ ਮਜਬੂਰ ਕਰਦੇ ਹਨ। ਪੇਟ ਇਕ ਹੈ ਪਰ ਸੁਆਦ ਦੋ। ਸੋਹਣਾ ਸਰਦੀ ‘ਚ ਚਾਕਲੇਟ ਖਾਂਦਾ ਹੈ ਅਤੇ ਮੋਹਣਾ ਚਾਹ ਪੀਂਦਾ ਹੈ।ਜ਼ਿਕਰਯੋਗ ਹੈ ਕਿ ਦਿੱਲੀ ਦੇ ਸੁਚੇਤਾ ਕ੍ਰਿਪਲਾਨੀ ਹਸਪਤਾਲ ‘ਚ 13 ਜੂਨ 2013 ‘ਚ ਦੋਵੇਂ ਬੱਚਿਆਂ ਨੇ ਜਨਮ ਲਿਆ। ਡਾਕਟਰਾਂ ਨੇ ਕਿਹਾ ਸੀ ਕਿ ਅਜਿਹੇ ਬੱਚਿਆਂ ਨੂੰ ਸਿਰਫ ਵਾਹਿਗੁਰੂ ਹੀ ਜ਼ਿੰਦਗੀ ਦੇ ਸਕਦੇ ਹਨ। ਸਾਇੰਸ ਕਹਿੰਦੀ ਹੈ ਕਿ 24 ਘੰਟਿਆਂ ਦੇ ਅੰਦਰ ਅਜਿਹੇ ਬੱਚੇ ਜ਼ਿੰਦਾ ਨਹੀਂ ਰਹਿੰਦੇ। ਇਹ ਗੱਲ ਪਿੰਗਲਵਾੜਾ ਤੱਕ ਪਹੁੰਚੀ। ਡਾ. ਇੰਦਰਜੀਤ ਨੇ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ਸੋਹਣਾ-ਮੋਹਣਾ ਨਾਲ ਮਿਲੀ ਤਾਂ ਉਨ੍ਹਾਂ ਨੂੰ ਲੱਗਾ ਕਿ ਕੁਦਰਤ ਦੀ ਇਸ ਖੂਬਸੂਰਤ ਦੇਣ ਨੂੰ ਜ਼ਿੰਦਾ ਰੱਖਣ ਲਈ ਲੋੜ ਪਈ ਤਾਂ ਉਹ ਆਪਣੀ ਜਾਨ ਵੀ ਦੇ ਦੇਵੇਂਗੀ।ਗੁਰੂ ਦੀ ਦੱਸੀ ਸੇਵਾ ਚਾਕਰੀ ਕਰਨੀ ਚੰਗੇ ਤੋਂ ਚੰਗੇ ਸੁਖ ਦਾ ਤੱਤ ਹੈ (ਗੁਰੂ ਦੀ ਦੱਸੀ ਸੇਵਾ ਕੀਤਿਆਂ) ਜਗਤ ਵਿਚ ਆਦਰ ਮਿਲਦਾ ਹੈ, ਤੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂਈ ਦਾ ਦਰਵਾਜ਼ਾ। (ਗੁਰ-ਸੇਵਾ ਦੀ ਇਹੀ) ਸੱਚੀ ਕਾਰ ਕਮਾਉਣ-ਜੋਗ ਹੈ,(ਇਸ ਨਾਲ) ਮਨੁੱਖ ਨੂੰ (ਪੜਦੇ ਕੱਜਣ ਲਈ) ਸੱਚਾ ਨਾਮ-ਰੂਪ ਪੁਸ਼ਾਕਾ ਮਿਲ ਜਾਂਦਾ ਹੈ, ਸੱਚਾ ਨਾਮ-ਰੂਪ ਆਸਰਾ ਮਿਲ ਜਾਂਦਾ ਹੈ, ਸੱਚੀ ਸੰਗਤਿ ਦੀ ਪ੍ਰਾਪਤੀ ਹੁੰਦੀ ਹੈ, ਸੱਚੇ ਨਾਮ ਵਿਚ ਪਿਆਰ ਪੈਂਦਾ ਹੈ ਤੇ ਸੱਚੇ ਪ੍ਰਭੂ ਵਿਚ ਸਮਾਈ ਹੋ ਜਾਂਦੀ ਹੈ। (ਗੁਰੂ ਦੇ) ਸੱਚੇ ਸ਼ਬਦ ਦੀ ਬਰਕਤਿ ਨਾਲ (ਮਨੁੱਖ ਦੇ ਮਨ ਵਿਚ) ਸਦਾ ਖ਼ੁਸ਼ੀ ਬਣੀ ਰਹਿੰਦੀ ਹੈ, ਤੇ ਪ੍ਰਭੂ ਦੀ ਹਜ਼ੂਰੀ ਵਿਚ ਮਨੁੱਖ ਸੁਰਖ਼-ਰੂ ਹੋ ਜਾਂਦਾ ਹੈ। ਪਰ, ਹੇ ਨਾਨਕ! ਸਤਿਗੁਰੂ ਦੀ ਦੱਸੀ ਹੋਈ ਕਾਰ ਉਹੀ ਮਨੁੱਖ ਕਰਦਾ ਹੈ, ਜਿਸ ਉਤੇ ਪ੍ਰਭੂ ਆਪ ਮੇਹਰ ਦੀ ਨਜ਼ਰ ਕਰਦਾ ਹੈ।੧।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>