Uncategorized

ਵੋਟਾਂ ਵਿਚ ਲੜਾਈਆਂ-ਫਿਰ ਰੋਇਆ………….

Sharing is caring!

ਕਾਸ਼! ਵੋਟਾਂ ਪਿਆਰ ਮੁਹੱਬਤ ਵਿਚ ਤ੍ਰੇੜਾਂ ਨਾ ਪਾ ਸਕਣ,ਮੈਂ ਅੰਦਰੋਂ ਬੜਾ ਦੁਖੀ ਹੋ ਜਾਂਦਾ ਹਾਂ ਜਦ ਵੀ ਚੋਣਾਂ ਆਉਂਦੀਆਂ ਹਨ। ਦੁਖੀ ਹੋਣ ਦੇ ਬਹੁਤ ਸਾਰੇ ਕਾਰਨ ਹਨ। ਪਿੰਡਾਂ ਸ਼ਹਿਰਾਂ ਦਾ ਭਾਈਚਾਰਾ, ਰਿਸ਼ਤਿਆਂ ਦਾ ਨਿੱਘ, ਜ਼ਿੰਦਗੀ ਦੇ ਦੁੱਖ-ਸੁੱਖ ਦੀ ਸਾਂਝ, ਸਭ ਕੁਝ ਤਿੜਕ ਜਾਂਦਾ ਹੈ, ਬੜਾ ਕੁਝ ਮਨਫ਼ੀ ਹੋ ਜਾਂਦਾ ਹੈ, ਬਿਨਾਂ ਵਜ੍ਹਾ, ਬੋਲਚਾਲ ਵਿਚਲਾ ਆਪਣਾਪਨ ਪਤਾ ਨਹੀਂ ਕਿਥੇ ਗਾਇਬ ਹੋ ਜਾਂਦਾ ਹੈ।ਇਹ ਸਾਰਾ ਕੁਝ ਕਿਉਂ ਹੁੰਦਾ ਹੈ?

Live- ਅਕਾਲੀ ਤੇ ਕਾਂਗਰਸੀ ਸਮਰਥਕਾਂ ਵਿਚਕਾਰ ਚੱਲੀਆਂ ਗੋਲਿਆਂ ਅਤੇ ਇੱਟਾਂ-ਰੋੜ੍ਹੇ,

Posted by Punjabi Junction on Wednesday, September 19, 2018

ਕੀ ਅਸੀਂ ਚੋਣਾਂ ਦਾ, ਵੋਟਾਂ ਦਾ ਅਸਲ ਮਕਸਦ, ਅਸਲ ਮੰਤਵ ਨਹੀਂ ਸਮਝਦੇ? ਕੀ ਅਸੀਂ ਚੋਣ ਸਿਸਟਮ ਦੇ ਕਾਬਲ ਨਹੀਂ ਹਾਂ? ਬੜੇ ਸਵਾਲ ਮੂਹਰੇ ਆ ਖੜ੍ਹਦੇ ਹਨ, ਜੇਕਰ ਅਸੀਂ ਇਸ ਪੀੜਾ ਬਾਰੇ ਸੋਚੀਏ ਤਾਂ। ਕਦੇ ਪੰਚਾਇਤੀ ਚੋਣਾਂ, ਕਦੇ ਬਲਾਕ ਸੰਮਤੀ-ਜ਼ਿਲ੍ਹਾ ਪ੍ਰੀਸ਼ਦ ਚੋਣਾਂ, ਕਦੇ ਵਿਧਾਨ ਸਭਾ ਦੀਆਂ ਚੋਣਾਂ ਤੇ ਕਦੇ ਲੋਕ ਸਭਾ ਦੀਆਂ ਚੋਣਾਂ, ਮਤਲਬ ਹਰ ਵਾਰੀ ਵੰਡੇ ਹੋਏ ਲੋਕ ਜਦੋਂ ਥੋੜ੍ਹਾ ਬਹੁਤ ਨੇੜੇ ਆਉਣ ਲਗਦੇ ਹਨ ਤਾਂ ਫਿਰ ਉਹੀ ਸਾਰਾ ਕੁਝ ਸ਼ੁਰੂ ਹੋ ਜਾਂਦਾ ਹੈ। ਲੀਡਰਾਂ ਦੀਆਂ ਗੱਡੀਆਂ ਦੀ ਧੂੜ ਹੱਸਦੇ-ਵੱਸਦੇ ਘਰਾਂ ‘ਤੇ ਨਫ਼ਰਤ ਦਾ ਲੇਪ ਜਿਹਾ ਚਾੜ੍ਹ ਦਿੰਦੀਆਂ ਹਨ।ਅਸਲ ਵਿਚ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਚੋਣਾਂ ਲੋਕਾਂ ਨੂੰ ਲੜਾਉਣ ਲਈ ਕਰਵਾਈਆਂ ਜਾਂਦੀਆਂ ਹੋਣ, ਲੋਕਾਂ ਨੂੰ ਵੰਡਣ ਲਈ ਕਰਵਾਈਆਂ ਜਾਂਦੀਆਂ ਹੋਣ, ਚੋਣਾਂ ਤਾਂ ਅਸਲ ਵਿਚ ਹਰ ਲੜਾਈ ਨੂੰ ਖ਼ਤਮ ਕਰਨ ਦਾ ਇਕ ਬਹੁਤ ਹੀ ਸੁਚੱਜਾ ਤਰੀਕਾ ਹੈ। ਆਮ ਬੰਦੇ ਦੀ ਭਾਸ਼ਾ ਵਿਚ ਗੱਲ ਕਰੀਏ ਤਾਂ ਇੰਜ ਕਹਿ ਲਓ ਕਿ ਕਿਸੇ ਇਕ ਚੀਜ਼, ਕਿਸੇ ਇਕ ਅਹੁਦੇ ‘ਤੇ ਇਕ ਤੋਂ ਜ਼ਿਆਦਾ ਬੰਦੇ ਦਾਅਵਾ ਕਰਦੇ ਹੋਣ ਤਾਂ ਇਹ ਸਭ ਤੋਂ ਸੌਖਾ ਤੇ ਸੁਚੱਜਾ ਢੰਗ ਹੈ ਕਿ ਲੋਕਾਂ ਦੀ ਰਾਏ ਲੈ ਲਵੋ ਕਿ ਲੋਕ ਇਸ ਅਹੁਦੇ ਲਈ ਕਿਸ ਬੰਦੇ ਨੂੰ ਜ਼ਿਆਦਾ ਠੀਕ ਸਮਝਦੇ ਹਨ, ਬਸ ਲੜਾਈ ਖ਼ਤਮ। ਲੋਕਾਂ ਦੀ ਰਾਏ ਲੈਣ ਲਈ ਹਰ ਬੰਦੇ ਦੀ ਵੋਟ ਉਸ ਬੰਦੇ ਦੇ ਫ਼ੈਸਲੇ ਬਾਰੇ ਦੱਸਦੀ ਹੈ ਕਿ ਉਹ ਇਸ ‘ਤੇ ਵੱਧ ਭਰੋਸਾ ਕਰਦਾ ਹੈ। ਜਿਸ ਆਦਮੀ ਨੂੰ ਜ਼ਿਆਦਾ ਲੋਕਾਂ ਵੱਲੋਂ ਭਰੋਸੇ ਦੇ ਵੋਟ ਹਾਸਲ ਹੋਣ, ਉਹੀ ਬੰਦਾ ਸਹੀ ਗਿਣਿਆ ਜਾਵੇਗਾ। ਸੋ ਵੋਟਾਂ ਦਾ, ਚੋਣਾਂ ਦਾ ਅਸਲੀ ਮਕਸਦ ਲੜਾਈਆਂ-ਝਗੜੇ ਖ਼ਤਮ ਕਰਨੇ ਜਾਂ ਲੜਾਈਆਂ-ਝਗੜੇ ਨਾ ਹੋਣ ਅਤੇ ਇਕ ਸਹੀ ਫ਼ੈਸਲਾ ਜੋ ਲੋਕਾਂ ਦਾ ਫ਼ੈਸਲਾ ਹੋਵੇ, ਲੋਕਾਂ ਦੇ ਹੱਕ ਵਿਚ ਹੋਵੇ, ਉਸ ਨੂੰ ਸ਼ਾਂਤੀਪੂਰਵਕ ਕਰਵਾਉਣਾ ਹੈ। ਪਰ ਅਸਲ ਵਿਚ ਕੀ ਚੋਣਾਂ ਵੇਲੇ ਇਹ ਸਾਰਾ ਕੁਝ ਹੁੰਦਾ ਹੈ ਜਾਂ ਇਸ ਦੇ ਉਲਟ? ਹਰ ਪਾਸੇ ਲੜਾਈਆਂ-ਝਗੜੇ ਵੱਧ ਜਾਂਦੇ ਹਨ, ਨਫ਼ਰਤ ਘਰਾਂ ਦੇ ਦਰਵਾਜ਼ਿਆਂ ‘ਤੇ ਦਸਤਕ ਦਿੰਦੀ ਹੈ, ਭਾਈਚਾਰਾ ਖ਼ਤਮ ਹੋ ਜਾਂਦਾ ਹੈ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>