ਵੱਡਾ ਸਵਾਲ Babbu Maan ਦੱਸੇ ਕਿ ਉਹ ਸੰਤ ਭਿੰਡਰਾਂਵਾਲਿਆਂ ਨੂੰ ‘ਸ਼ਹੀਦ’ ਮੰਨਦਾ ਕਿ ‘ਅੱਤਵਾਦੀ’ ??

Sharing is caring!

ਖਾਲਸਾ ਪੰਥ ਸੰਤ ਭਿੰਡਰਾਂਵਾਲੇ ਨੂੰ ਸੁੱਤੀ ਕੌਮ ਜਗਾਉਣ ਵਾਲਾ ਜਰਨੈਲ ਮੰਨਦਾ ਹੈ। ਉਨਾਂ ਵੱਲੋਂ ਆਮ ਸਿੱਖਾਂ ਦੇ ਮਨਾਂ ’ਚ ਜਗਾਈ ਅਣਖ, ਗੈਰਤ ਤੇ ਅਜ਼ਾਦੀ ਦੀ ਚਿਣਗ ਮੱਠੀ ਪੈ ਗਈ ਹੈ ਅਤੇ ਦੂਜੇ ਪਾਸੇ ਸਿੱਖ ਵਿਰੋਧੀ ਸ਼ਕਤੀਆਂ ਨੇ ਆਪਣੇ ਕੂੜ ਪ੍ਰਚਾਰ ਨਾਲ ਫਿਰਕੂ ਜ਼ਹਿਰ ਉਗਲ ਕੇ ਸੰਤਾ ਨੂੰ ਸੰਤ ਸਿਪਾਹੀ ਦੀ ਥਾਂ ‘ਅੱਤਵਾਦੀ’ ਗਰਦਾਨਣ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਹੋਈ, ਉਸ ਸਮੇਂ ਜਿੱਥੇ ਉਹ ਸ਼ਕਤੀਆਂ, ਜਿਨਾਂ ਨੂੰ ‘ਨਰਮ ਦਲੀਏ ਸਿੱਖ’ ਆਖਿਆ ਜਾਂਦਾ ਹੈ, ਆਪਣੀ ਸੱਤਾ ਲਾਲਸਾ ਅਤੇ ਪਦਾਰਥ ਦੀ ਭੁੱਖ ਕਾਰਣ ਇਨਾਂ ਸ਼ਕਤੀਆਂ ਦੇ ਹੱਥਾਂ ਦੇ ਖਿਡੌਣੇ ਬਣਕੇ ਅਤੇ ਆਪਣੇ ਉਸ ਕਿਰਦਾਰ ਨੂੰ ਜਿਹੜਾ ਇੰਨਾਂ ਤਾਕਤਾਂ ਨੇ ਕੌਮ ਤੇ ਹੋਏ ਹਮਲੇ ਸਮੇਂ ਹਮਲਾਵਰ ਸ਼ਕਤੀਆਂ ਦਾ ਸਾਥ ਦੇ ਕੇ ਨਿਭਾਇਆ ਸੀ, ਠੀਕ ਸਿੱਧ ਕਰਨ ਲਈ ਸੰਤਾਂ ਦੀ ਸਖ਼ਸੀਅਤ ਦੀ ਅਕਾਸ਼ ਛੂਹੰਦੀ ਬੁਲੰਦੀ ਨੂੰ ਬੌਣਾ ਕਰਨ ਦਾ ਹਰ ਸੰਭਵ ਯਤਨ ਕੀਤਾ ਹੈ ਅਤੇ ਕੀਤਾ ਜਾ ਰਿਹਾ ਹੈ। 70ਵੇਂ ਦਹਾਕੇ ਤੋਂ ਸ਼ੁਰੂ ਹੋਈ ਪੰਜਾਬੀਆਂ ਦੇ ਖ਼ੂਨ ਦੀ ਹੋਲੀ ਲਗਭਗ ਦੋ ਦਹਾਕੇ ਪੰਜਾਬੀਆਂ ਦੇ ਹੱਥੋਂ ਪੰਜਾਬੀਆਂ ਨੂੰ ਇੱਕ ਦੂਜੇ ਦੇ ਦੁਸ਼ਮਣ ਬਣਾ ਆਪਣੇ ਰੰਗ ਵਿੱਚ ਰੰਗਦੀ ਰਹੀ। ਪੰਜਾਬੀਆਂ ਨੇ ਆਪਣਾ ਇੰਨਾ ਨੁਕਸਾਨ ਕਰਵਾ ਲਿਆ ਕਿ ਉਸ ਦੀ ਪੂਰਤੀ ਸੰਭਵ ਨਹੀਂ। ਜਵਾਨ ਕੜੀਆਂ ਵਰਗੇ ਨੌਜਵਾਨਾਂ ਤੋਂ ਲੈ ਕੇ ਬੱਚੇ, ਬਜ਼ੁਰਗ, ਮਾਵਾਂ, ਭੈਣਾਂ ਸਭ ਕੁਝ ਇਸ ਖ਼ੂਨ ਦੀ ਹੋਲੀ ਦੀ ਭੇਂਟ ਚੜ੍ਹ ਗਿਆ। ਇੱਕ ਸਮੇਂ ਪੰਜਾਬ ਸੁੰਨਸਾਨ ਮਸਾਣਾਂ ਦੀ ਤਰ੍ਹਾਂ ਨਜ਼ਰ ਆਉਣ ਲੱਗਿਆ। ਪੰਜਾਬ ਦੀ ਜਨਤਾ ਨੇ ਆਪਣੇ ਘਰ ਘਾਟ ਗੁਆ ਮਾਸੂਮ ਬੱਚਿਆਂ ਅਤੇ ਆਪਣੇ ਜਿਗਰ ਦੇ ਟੋਟੇ ਆਪਣੀਆ ਅੱਖਾਂ ਦੇ ਮੂਹਰੇ ਜਿਉਂਦੇ ਜਲਦੇ ਦੇਖੇ। ਖੂਨ ਦੀਆਂ ਨਦੀਆਂ ਵਹਿੰਦੀਆਂ ਰਹੀਆਂ। ਰਾਤ ਨੂੰ ਨਹਿਰਾਂ ਦੇ ਕੰਢੇ ਪੰਜਾਬ ਦੀ ਜੁਆਨੀ ਦੇ ਸਿਵੇ ਬਲਦੇ ਰਹੇ। ਪੰਜਾਬ ਨੂੰ ਸਿਵਿਆਂ ਦੇ ਰੂਪ ਵਿੱਚ ਤਬਦੀਲ ਕੀਤਾ ਜਾਣ ਲੱਗਾ। ਇੱਜਤਾਂ, ਆਬਰੂ ਸਮੇਤ ਸਭ ਕੁਝ ਗੁਆ ਮਾਵਾਂ ਭੈਣਾਂ ਕੋਮਾ ਵਿੱਚ ਚਲੀਆਂ ਗਈਆਂ। ਇਹ ਸਭ ਕੁਝ ਦਾ ਕਾਰਨ ਇੱਕ ਗਹਿਰੀ ਸਾਜਿਸ਼ ਸੀ ਜਾਂ ਆਪਣਿਆਂ ਦੀਆਂ ਕੀਤੀਆਂ ਗਲਤੀਆਂ ਦਾ ਕੁਝ ਹਿੱਸਾ ਸੀ ਤੇ ਉਸ ਦੇ ਨਤੀਜੇ ਸਾਰੇ ਪੰਜਾਬੀਆਂ ਨੂੰ ਭੁਗਤਣੇ ਪਏ। ਹਾਲੇ ਵੀ ਮੰਨਣ ਨੂੰ ਕੋਈ ਵੀ ਧਿਰ ਤਿਆਰ ਨਹੀਂ।। ਦੋਸ਼ ਇੱਕ ਦੂਜੇ ਦੇ ਸਿਰ ਅੱਜ ਵੀ ਗੱਜ ਵੱਜ ਕੇ ਲਗਾਏ ਜਾਂਦੇ ਹਨ। ਸਮਾਂ ਬੀਤਦਾ ਗਿਆ, 90ਵੇਂ ਦਹਾਕੇ ਦੇ ਸ਼ੁਰੂ ਹੁੰਦਿਆਂ ਹੀ ਇੱਕ ਵਰਗ ਦਾ ਰੱਜਵਾਂ ਘਾਣ ਹੋਣ ਤੋਂ ਬਾਅਦ ਹਾਲਾਤ ਕੁਝ ਬਦਲਣ ਲੱਗੇ। ਸ਼ਾਇਦ ਪੰਜਾਬੀ ਕਿਸੇ ਗਹਿਰੇ ਜ਼ਖ਼ਮ ਦੀ ਤਰ੍ਹਾਂ ਅੰਬ ਚੁੱਕੇ ਸਨ ਤੇ ਕੁਝ ਬਦਲਾਅ ਚਾਹੁੰਦੇ ਸਨ। ਪੰਜਾਬੀਆਂ ਦੀਆਂ ਅੱਖਾਂ ਕਿਸੇ ਸੁਨਹਿਰੀ ਯੁੱਗ ਦੀ ਭਾਲ ਕਰਦੀਆਂ ਸਨ। ਸਮਾਂ ਆਪਣੀ ਚਾਲੇ ਚੱਲਦਾ ਗਿਆ ਤੇ ਫਿਰ ਇੱਕ ਦਿਨ ਐਸਾ ਆਇਆ। ਜ਼ਖ਼ਮਾਂ ਤੋਂ ਅੰਬ ਚੁੱਕੇ ਪੰਜਾਬੀਆਂ ਨੂੰ ਮਨੋਰੰਜਨ ਦੇ ਨਾਂਅ ਥੱਲੇ ਐਸਾ ਜ਼ਹਿਰ ਪਰੋਸਿਆ ਜਾਣ ਲੱਗਾ ਕਿ ਸਾਰੇ ਪੰਜਾਬ ਦੀ ਧਰਤੀ ਨੂੰ ਹੀ ਉਸ ਜ਼ਹਿਰ ਦੇ ਆਦੀ ਕਰਨ ਦੀਆਂ ਵਿਊਂਤਾਂ ਬਣਨ ਲੱਗੀਆਂ।ਸ਼ੁਰੂ ਸ਼ੁਰੂ ਵਿੱਚ ਇਹ ਗੱਲ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਇਹ ਮਿੱਠਾ ਜ਼ਹਿਰ ਇੱਕ ਦੂਜੇ ਅੱਤਵਾਦ ਦੇ ਰਾਹੀਂ ਪੰਜਾਬ ਦੀ ਜੁਆਨੀ ਨੂੰ ਬਰਬਾਦੀ ਦੇ ਰਸਤੇ ‘ਤੇ ਧੱਕੇਗਾ। ਅੱਜ ਤੋਂ ਇੱਕ-ਡੇਢ੍ਹ ਦਹਾਕਾ ਪਿੱਛੇ ਨਿਗਾਹ ਮਾਰੀਏ ਤੇ ਗਹੁ ਨਾਲ ਵਾਚੀਏ ਤਾਂ ਸਾਡੇ ਪੱਲੇ ਬਚਿਆ ਹੀ ਕੱਖ ਨਈਂ। ਪੰਜਾਬ ਦੀ ਜੁਆਨੀ ਨੂੰ ਉਹ ਹਰ ਕਿਹੜੀ ਭੈੜੀ ਆਦਤ ਹੈ ਜਿਹੜੀ ਇਸ ਮਨੋਰੰਜਨ ਦੇ ਨਾਂ ਥੱਲੇ ਨਾ ਪਰੋਸੀ ਗਈ ਹੋਵੇ। ਪੰਜਾਬੀ ਗਾਇਕੀ ਦੇ ਝੰਡੇ ਥੱਲੇ ਕੁਝ ਪੈਸੇ ਦੇ ਭੁੱਖੇ ਤੇ ਸ਼ੋਹਰਤ ਦੇ ਮਾਰੇ ਲੋਕਾਂ ਵੱਲੋਂ ਸਾਡੀ ਜੁਆਨੀ ਨੂੰ ਉਹ ਕੁਝ ਪਰੋਸਿਆ ਗਿਆ ਜਿਸ ਦੀ ਕਲਪਣਾ ਵੀ ਇੱਕ ਸੁਪਨਾ ਸੀ। ਕਹਿੰਦੇ ਨੇ ਗਰਮ ਖ਼ੂਨ ਗਲਤ ਆਦਤਾਂ ਛੇਤੀ ਗ੍ਰਹਿਣ ਕਰਦਾ ਏ, ਬਿਲਕੁੱਲ ਸੱਚ ਹੋ ਨਿਬੜਿਆ। ਸ਼ਹੀਦਾਂ ਦੀ ਇਸ ਪਵਿੱਤਰ ਧਰਤੀ ‘ਤੇ ਸਾਰੇ ਆਲਮ ਦਾ ਝੁਕਾਅ ਹੋਰ ਪਾਸਿਆਂ ਤੋਂ ਮੋੜਨ ਦੇ ਲਈ ਸਿਰਫ਼ ਤੇ ਸਿਰਫ਼ ਇੱਕ ਲੱਚਰ ਅੱਤਵਾਦ ‘ਤੇ ਕੇਂਦਰਤ ਕਰਨ ਦੇ ਲਈ ਕੁਝ ਲੋਕਾਂ ਵੱਲੋਂ ਸਾਰੀ ਤਾਕਤ ਝੋਕ ਦਿੱਤੀ ਗਈ। ਜਰਾ ਗੌਰ ਨਾਲ ਸੋਚੋ। ਅੱਜ ਲੱਚਰ ਅੱਤਵਾਦ ਤੋਂ ਕਿਹੜਾ ਕਾਲਜ, ਕਿਹੜਾ ਬਸ ਅੱਡਾ, ਜਾਂ ਕਿਹੜਾ ਗਲੀ ਮੁਹੱਲਾ ਬਚਿਆ ਹੈ। ਕਾਲਜ ਆਸ਼ਕੀ ਦੇ ਅੱਡੇ ਬਣ ਚੁੱਕੇ ਨੇ। ਹਰ, ਘਰ, ਹਰ ਪੈਲਸ, ਹਰ ਗੱਡੀ ਇਸ ਲੱਚਰ ਅੱਤਵਾਦ ਦੀ ਭੇਟ ਚੜ੍ਹ ਚੁੱਕੀ ਹੈ। ਸ਼ਾਮ ਹੁੰਦਿਆਂ ਹੀ ਜੁਆਨੀ ਠੇਕਿਆਂ ਦੁਆਲੇ ਲੱਚਰ ਗਾਇਕਾਂ ਦੀ ਨਕਲ ਕਰਦੀ ਏ। ਵੱਡੀਆਂ-ਵੱਡੀਆਂ ਗੱਡੀਆਂ ਵਿੱਚ ਉੱਚੀ ਉੱਚੀ ਲੱਚਰ ਗੀਤ ਆਮ ਸੁਣੇ ਜਾ ਸਕਦੇ ਨੇ। ਜਦ ਹਰ ਥਾਂ ਪੰਜਾਬ ਦੀ ਜਵਾਨੀ ਨੂੰ ਰਸਤੇ ਤੋਂ ਭੜਕਾਉਣ ਦੇ ਯਤਨ ਕੀਤੇ ਜਾਣ ਤਾਂ ਰੱਬ ਹੀ ਰਾਖਾ। ਸਿਤਮ ਦੀ ਗੱਲ ਇਹ ਹੈ ਕਿ ਇੱਕ ਗੀਤ ਜਿਸ ਦੇ ਬੋਲ ਨੇ ‘ਉਹ ਮੇਰੀ ਲੁੱਕ ‘ਤੇ ਮਰਦੀ ਸੀ, ਮੈਂ ਉਹਦੇ ਲੱਕ ‘ਤੇ ਮਰਦਾ ਸੀ’ ਜਿਹੇ ਘਟੀਆ ਬੋਲਾਂ ਨੂੰ ਵੀ ਪੰਜਾਬੀ ਗਾਇਕੀ ਆਖਿਆ ਜਾ ਰਿਹਾ ਹੈ। ਇਸ ਤੋਂ ਵੀ ਅੱਗੇ ਜਾਂਦਿਆਂ ਇੱਕ ਹੋਰ ਸ਼ਖ਼ਸ ਵੱਲੋਂ ਇਹ ਆਖਿਆ ਗਿਆ ਕਿ ‘ਕੀੜੇ ਪੈਣਗੇ ਮਰੇਂਗੀ ਸੱਪ ਲੜ ਕੇ, ਜੇ ਮਿੱਤਰਾਂ ਦੀ ਹਾਅ ਲੱਗ ਗਈ’। ਇਸ ਵਰਤਾਰੇ ਨੂੰ ਦੇਖ ਕੇ ਇਉਂ ਲੱਗਦਾ ਹੈ ਕਿ ਜਿਵੇਂ ਪੰਜਾਬੀ ਕਿਸੇ ਹੋਰ ਦੁਨੀਆਂ ਦੇ ਵਾਸੀ ਹੋਣ।

Leave a Reply

Your email address will not be published. Required fields are marked *