Uncategorized

ਵੱਡਾ ਹਾਦਸਾ ਹੋਣ ਤੋਂ ਟਲਿਆ ਰਨਵੇਅ ਤੋ ਖਿਸਕਿਆ ਜਹਾਜ਼, ਪਾਇਲਟ ਨੇ ਵਰਤੀ ਸਮਝਦਾਰੀ ਤੇ ਬਚੀ 142 ਸਵਾਰੀਆਂ ਦੀ ਜਾਨ

Sharing is caring!

ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਰਿਆਧ ਤੋਂ ਮੁੰਬਈ ਆ ਰਿਹਾ ਜੈੱਟ ਏਅਰਵੇਜ਼ ਦਾ ਜਹਾਜ਼ ਸ਼ੁੱਕਰਵਾਰ ਨੂੰ ਰਿਆਧ ਦੇ ਰਨਵੇਅ ਤੋਂ ਉਡਾਣ ਭਰਨ ਵੇਲੇ ਖਿਸਕ ਗਿਆ। ਜਹਾਜ਼ ਵਿੱਚ ਸਵਾਰ 142 ਯਾਤਰੀ ਤੇ ਸੱਤ ਕਰੂ ਮੈਂਬਰ ਸੁਰੱਖਿਅਤ ਹਨ। ਏਅਰਲਾਈਨ ਨੇ ਡੀਜੀਸੀਏ ਨੂੰ ਸੌਪੀ ਰਿਪੋਰਟ ਵਿੱਚ ਦੱਸਿਆ ਕਿ ਪਾਇਲਟ ਨੂੰ ਰਨਵੇਅ ’ਤੇ ਅਜੀਬ ਚੀਜ਼ ਦਿਖਾਈ ਦਿੱਤੀ ਸੀ। ਇਸ ਪਿੱਛੋਂ ਉਸ ਨੇ ਤੇਜ਼ੀ ਨਾਲ ਬਰੇਕ ਲਾਈ ਤਾਂ ਕਿ ਜਹਾਜ਼ ਨੂੰ ਰਨਵੇਅ ਖਤਮ ਹੋਣ ਤੋਂ ਪਹਿਲਾਂ ਰੋਕਿਆ ਜਾ ਸਕੇ।ਦੱਸਿਆ ਜਾ ਰਿਹਾ ਹੈ ਕਿ ਜੇ ਪਾਇਲਟ ਨੇ ਸੂਝਬੂਝ ਨਾ ਦਿਖਾਈ ਹੁੰਦੀ ਤਾਂ ਤਾਜ਼ ਰਫਤਾਰ ਜਹਾਜ਼ ਰਨਵੇਅ ’ਤੇ ਮੌਜੂਦ ਉਸ ਚੀਜ਼ ਨਾਲ ਟਰਕਾ ਜਾਂਦਾ ਤੇ ਟੇਕ ਆਫ ਦੌਰਾਨ ਹਾਦਸਾ ਹੋ ਜਾਣਾ ਸੀ। ਮੁੰਬਈ ਤੋਂ ਦੁਬਈ ਜਾਣ ਵਾਲੇ ਏਅਰ ਇੰਡੀਆ ਦੇ ਜਹਾਜ਼ ‘ਚ ਵੀ ਤਕਨੀਕੀ ਖਰਾਬੀ ਇੱਥੇ ਛਤਰਪਤੀ ਸ਼ਿਵਾਜੀ ਕੌਮਾਂਤਰੀ ਹਵਾਈ ਅੱਡੇ ’ਤੇ ਦੁਬਈ ਜਾਣ ਵਾਲੇ ਏਅਰ ਇੰਡੀਆ ਦੇ ਜਹਾਜ਼ ਵਿੱਚ ਵੀ ਤਕਨੀਕੀ ਖਰਾਬੀ ਆ ਗਈ।ਇਸ ਦੇ ਬਾਅਦ ਕਰੀਬ 150 ਯਾਤਰੀਆਂ ਨੇ ਹਵਾਈ ਅੱਡੇ ’ਤੇ ਹੰਗਾਮਾ ਕਰ ਦਿੱਤਾ। ਕੁਝ ਲੋਕਾਂ ਦੀ ਏਅਰ ਇੰਡੀਆ ਦੇ ਸਟਾਫ ਨਾਲ ਤੂੰ-ਤੂੰ ਮੈਂ-ਮੈਂ ਵੀ ਹੋ ਗਈ। ਜਹਾਜ਼ ਨੇ ਰਾਤ 8 ਵਜੇ ਉਡਾਣ ਭਰਨੀ ਸੀ, ਪਰ ਇਹ ਸ਼ੁੱਕਰਵਾਰ ਸਵੇਰ ਤਕ ਰਵਾਨਾ ਨਹੀਂ ਹੋ ਸਕਿਆ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>