Uncategorized

ਸ਼ਰਾਰਤੀ ਵੱਲੋਂ ਗੁਰਦੁਆਰੇ ਤੇ ਮਸਜਿਦ ‘ਚ ਲਗਾਈ ਗਈ ਅੱਗ II ਪੁਲਿਸ ਜਾਂਚ ਚ ਜੁਟੀ

Sharing is caring!

ਬ੍ਰਿਟੇਨ ਵਿਚ ਇਕ ਪ੍ਰਮੁੱਖ ਗੁਰਦੁਆਰੇ ਤੇ ਇਕ ਮਸਜਿਦ ਵਿਚ ਬੁੱਧਵਾਰ ਨੂੰ ਅੱਗ ਲਗਾ ਦਿੱਤੀ ਗਈ। ਇਸ ਘਟਨਾ ਨੂੰ ਪੁਲਸ ਨਫਰਤ ਅਪਰਾਧਾਂ ਦੇ ਤੌਰ ‘ਤੇ ਦੇਖ ਰਹੀ ਹੈ। ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਬੀਸਟਨ ਵਿਚ ਹਾਰਡੀ ਸਟ੍ਰੀਟ ‘ਤੇ ‘ਜਾਮਾ ਮਸਜਿਦ ਅਬੂ ਹੂਰੈਰਾ ਮਾਸਕ’ ਅਤੇ ਲੇਡੀ ਪੀਟ ਲੇਨ ‘ਤੇ ‘ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਗੁਰਦੁਆਰੇ’ ਵਿਚ ਅੱਗ ਲਗਾ ਦਿੱਤੀ ਗਈ। ਰਿਪੋਰਟ ਮੁਤਾਬਕ ਮਸਜਿਦ ਦੇ ਪ੍ਰਮੁੱਖ ਦਰਵਾਜੇ ‘ਤੇ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 3:45 ‘ਤੇ ਅੱਗ ਲਗਾ ਦਿੱਤੀ ਗਈ। ਇਸ ਦੇ ਕੁਝ ਮਿੰਟ ਬਾਅਦ ਹੀ ਗੁਰਦੁਆਰੇ ਦੇ ਮੁੱਖ ਦਰਵਾਜੇ ‘ਤੇ ਅੱਗ ਲਗਾ ਦਿੱਤੀ ਗਈ। ਇਕ ਰਿਪੋਰਟ ਮੁਤਾਬਕ ਗੁਰਦੁਆਰੇ ਦੇ ਮੁੱਖ ਦਰਵਾਜੇ ‘ਤੇ ਪੈਟਰੋਲ ਨਾਲ ਭਰੀ ਬੋਤਲ ਵਿਚ ਅੱਗ ਲਗਾਈ ਗਈ, ਜਿਸ ਨਾਲ ਸਮੌਕ ਅਲਾਰਮ ਵੱਜ ਉਠਿਆ। ਇਸ ਦੇ ਤੁਰੰਤ ਬਾਅਦ ਦੀ ਦਮਕਲ ਵਿਭਾਗ ਦੀਆਂ ਗੱਡੀਆਂ ਅਤੇ ਪੁਲਸ ਨੂੰ ਬੁਲਾਇਆ ਗਿਆ ਅਤੇ ਅੱਗ ‘ਤੇ ਕਾਬੂ ਪਾ ਲਿਆ ਗਿਆ।  ਸੀ. ਆਈ. ਡੀ. ਦੇ ਜਾਸੂਸ ਨਿਰੀਖਕ ਰਿਚਰਡ ਹੋਮਸ ਨੇ ਕਿਹਾ,”ਅਸੀਂ ਦੋਹਾਂ ਘਟਨਾਵਾਂ ਨੂੰ ਕਰੀਬੀ ਥਾਵਾਂ ‘ਤੇ ਹੋਣ ਅਤੇ ਲੱਗਭਗ ਇਕੋਂ ਸਮੇਂ ‘ਤੇ ਹਮਲਾ ਹੋਣ ਕਾਰਨ ਜੁੜਿਆ ਹੋਇਆ ਮੰਨ ਰਹੇ ਹਾਂ।” ਉਨ੍ਹਾਂ ਨੇ ਕਿਹਾ,”ਹਾਲਾਂਕਿ ਜਾਂਚ ਹਾਲੇ ਸ਼ੁਰੂਆਤੀ ਦੌਰ ਵਿਚ ਹੈ। ਸਾਨੂੰ ਇਹ ਵੀ ਲੱਗਦਾ ਹੈ ਕਿ ਧਾਰਮਿਕ ਸਥਾਨਾਂ ਨੂੰ ਵਿਸ਼ੇਸ਼ ਰੂਪ ਨਾਲ ਨਿਸ਼ਾਨਾ ਬਣਾਇਆ ਗਿਆ। ਅਸੀਂ ਅੱਗਜ਼ਨੀ ਦੀਆਂ ਦੋਹਾਂ ਘਟਨਾਵਾਂ ਨੂੰ ਨਫਰਤ ਅਪਰਾਧ ਦੇ ਤੌਰ ‘ਤੇ ਦੇਖ ਰਹੇ ਹਾਂ।” ਹੋਮਸ ਨੇ ਕਿਹਾ ਕਿ ਅਸੀਂ ਦੋਹਾਂ ਇਲਾਕਿਆਂ ਦੀ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਸਮੇਤ ਵੱਡੇ ਪੱਧਰ ‘ਤੇ ਪੁੱਛਗਿੱਛ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ,”ਸਪੱਸ਼ਟ ਰੂਪ ਵਿਚ ਅਸੀਂ ਇਸ ਤਰ੍ਹਾਂ ਦੇ ਅਪਰਾਧਾਂ ਦੀ ਗੰਭੀਰਤਾ ਨਾਲ ਜਾਂਚ ਕਰਦੇ ਹਾਂ। ਅਪਰਾਧੀਆਂ ਨੂੰ ਨਿਆਂ ਦੇ ਦਾਇਰੇ ਵਿਚ ਲਿਆਉਣ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ।”

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>