Uncategorized

ਸ਼ੋਸ਼ਲ ਮੀਡੀਆ ਤੇ ਸਭ ਤੋਂ ਜਿਆਦਾ ਵਾਰਿਅਲ ਹੋਈ ਇਸ ਵੀਡੀਓ ਨੇ ਤੋੜੇ ਸਾਰੇ View ਵਾਲੇ ਰਿਕਾਰਡ!!(ਦੇਖੋ ਵੀਡੀਓ)

Sharing is caring!

ਜੇਕਰ ਤੁਹਾਨੂੰ ਸਾਡਾ ਇਹ ਆਰਟੀਕਲ ਚੰਗਾ ਲੱਗੇ ਤਾਂ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਣ-ਪੜ੍ਹਨ ਤੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ। ਸਾਡਾ ਫੇਸਬੁੱਕ ਪੇਜ਼ ਲਾਇਕ ਕਰੋ ਜੀ’ ਜਰੂਰ ਲਾਇਕ ਕਰੋ, ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਹੇਠਾਂ ਦੇਖੋ ਪੂਰੀ ਵੀਡੀਓ…. ਭੰਗੜਾ ਪੰਜਾਬ ਦੇ ਦੋ ਮੁੱਖ ਲੋਕ ਨਾਚਾਂ ਵਿੱਚੋ ਇੱਕ ਹੈ। ਪਹਿਲਾ ਲੋਕ ਨਾਚ ਹੈ ਭੰਗੜਾ ਅਤੇ ਦੂਜਾ ਹੈ ਗਿੱਧਾ। ਅਸਲ ਵਿਚ ਭੰਗੜਾ ਨੌਜਵਾਨਾਂ ਦੁਆਰਾ ਪਾਇਆ ਜਾਂਦਾ ਹੈ ਅਤੇ ਗਿੱਧਾ ਮੁਟਿਆਰਾਂ ਦੁਆਰਾ। ਖੁਸ਼ੀ ਦੇ ਮੌਕੇ ਨੌਜਵਾਨ ਜੋ ਨਾਚ ਆਪਣੀ ਖੁਸ਼ੀ ਨੂੰ ਪ੍ਰਗਟਾਉਣ ਲਈ ਕਰਦੇ ਹਨ ਉਸਨੂੰ ਹੀ ਭੰਗੜਾ ਕਹਿੰਦੇ ਹਨ। ਪੁਰਾਣੇ ਸਮੇ ਵਿਚ ਭੰਗੜਾ ਜਿਆਦਾਤਰ ਪੰਜਾਬੀ ਗੱਬਰੂਆਂ ਦੁਆਰਾ ਮੇਲਿਆਂ, ਕਣਕ ਦੀਆਂ ਵਾਢੀਆਂ, ਵਿਆਹਾਂ ਜਾਂ ਮੰਗਣਿਆਂ ਅਤੇ ਹੋਰ ਤਿਉਹਾਰਾਂ ਦੇ ਮੌਕੇ ਤੇ ਪਾਇਆ ਜਾਂਦਾ ਸੀ। ਇਹ ਪੰਜਾਬ ਦੀ ਸੰਸਕ੍ਰਿਤੀ ਨੂੰ ਵੀ ਬਨ ਕੇ ਰੱਖਦਾ ਹੈ।ਭੰਗੜਾ ਪਾਉਣ ਵਿਚ ਸਾਰੇ ਪੇਂਡੂ ਸਾਜ ਹੀ ਵਰਤੇ ਜਾਂਦੇ ਸਨ। ਜਿਹਨਾਂ ਵਿਚ ਢੋਲ ਭੰਗੜੇ ਦਾ ਮੁੱਖ ਸਾਜ਼ ਸੀ । ਇਸ ਤੋਂ ਬਿਨਾਂ ਹੋਰ ਸਾਜ਼ ਜਿਵੇ ਬੁੱਗਤੁ , ਅਲਗੋਜ਼ੇ , ਸੱਪ , ਕਾਟੋ ਵਗੈਰਾ ਵੀ ਵਰਤੇ ਜਾਂਦੇ ਹਨ । ਭੰਗੇ ਵਿਚ ਵਿੱਚ ਢੋਲੀ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਲੋਕ ਢੋਲੀ ਦੇ ਆਲੇ- ਦੁਆਲੇ ਘੇਰਾ ਜਿਹਾ ਬਣਾ ਲੈਦੇ ਹਨ ਅਤੇ ਫੇਰ ਤਾਲ ਦੇ ਉੱਪਰ ਕਦੇ ਮੋਢੇ ਹਿਲਾਉਂਦੇ ਹਨ, ਕਦੇ ਗੋਡੇ ਅੱਗੇ ਵਧਾ ਕੇ ਸਰੀਰ ਨੂੰ ਅੱਗੇ ਝੁਕਾਅ ਲੇਂਦੇ ਹਨ। ਜਦੋਂ ਸਾਰਾ ਸਰੀਰ ਤਾਲ ਦੇ ਹਿਸਾਬ ਨਾਲ ਜੁੜ ਜਾਂਦਾ ਹੈ ਤਾਂ ਤਾਲ ਨੂੰ ਹੌਲੀ- ਹੌਲੀ ਤੇਜ਼ ਕੀਤਾ ਜਾਂਦਾ ਹੈ ਜਿਸ ਨਾਲ ਸਰੀਰ ਦੀਆਂ ਅਦਾਵਾਂ ਵੀ ਤੇਜ਼ ਕੀਤੀਆਂ ਜਾਂਦੀਆ ਹਨ। ਭੰਗੜੇ ਵਿੱਚ ਤਾਲ ਨਹੀਂ ਤੋੜੀ ਜਾਣੀ ਚਾਹੀਦੀ।

ਇਸ ਵਿੱਚ ਢੋਲ ਦੀ ਤਾਲ ਉਤੇ ਭੰਗੜਾ ਕਰਨ ਵਾਲਾ ਆਪਣੇ ਸਰੀਰ ਦੇ ਕਰੱਤਵ ਵੀ ਦਿਖਾਉਂਦਾ ਹੈ। ਜਿਸ ਵਿੱਚ ਕਾਟੋ ਵਜਾਉਣੀ, ਛੱਡਪੇ ਮਾਰਨੇ ਮੁੱਖ ਹਨ। ਸਮੇਂ ਦੇ ਬਦਲਣ ਨਾਲ ਭੰਗੜੇ ਦਾ ਰੰਗ ਰੂਪ ਅਤੇ ਮੌਕੇ ਵੀ ਬਦਲ ਗਏ।ਅੱਜ ਕੱਲ੍ਹ ਭੰਗੜਾ ਢੋਲੀਆਂ ਜਾਂ ਢੋਲ ਨਾਲ ਨਹੀਂ ਬਲਕਿ ਡੀਜੇ ਉੱਤੇ ਪਾਇਆ ਜਾਂਦਾ ਹੈ। ਕਈ ਲੋਕ ਅੱਜ ਕੱਲ੍ਹ ਦੇ ਭੰਗੜੇ ਨੂੰ ਅਸ਼ਲੀਲਤਾ ਨਾਲ ਜੋੜ ਕੇ ਦੇਖਦੇ ਹਨ ਤਾਂ ਕੁਝ ਲੋਕ ਇਸਨੂੰ ਚੰਗਾ ਵੀ ਮੰਨਦੇ ਹਨ। ਜਿਥੇ ਪੁਰਾਣੇ ਸਮੇ ਵਿਚ ਭੰਗੜੇ ਵਿਚ ਬੋਲੀਆਂ ਪਾਉਣ ਦਾ ਰੁਝਾਨ ਹੁੰਦਾ ਸੀ ਉਥੇ ਹੁਣ ਕਲਾਕਾਰਾਂ ਦੇ ਗੀਤ ਵਜਾਏ ਜਾਂਦੇ ਹਨ। ਖੈਰ ਹੁਣ ਸਮੇਂ ਦੇ ਨਾਲ ਜਿਥੇ ਸਭ ਕੁਝ ਬਦਲ ਰਿਹਾ ਸੀ ਉਥੇ ਭੰਗੜਾ ਕਿਵੇਂ ਨਾ ਬਦਲਦਾ ਇਹ ਤਾਂ ਹੋ ਹੀ ਨਹੀਂ ਸੀ ਸਕਦਾ।ਇਸ ਛੋਟੇ ਸਰਦਾਰ ਦੇ ਭੰਗੜੇ ਦੀ ਤਾਰੀਫ ਹਰ ਕੋਈ ਕਰ ਰਿਹਾ ਹੈ ਤੁਸੀਂ ਵੀ ਦੇਖੋ ਕਿਵੇਂ ਪਾਇਆ ਧਮਾਲਾਂ ਇਸ ਛੋਟੇ ਸਰਦਾਰ ਨੇ…ਦੱਸਣਯੋਗ ਹੈ ਕਈ ਇਸ ਵੀਡੀਓ ਨੂੰ ਪੂਰੇ 4.3 ਮਿਲੀਅਨ view ਆਏ ਸਨ

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>