ਸਕੂਲ ਦੀ ਫ਼ੀਸ ਨਾ ਹੋਣ ਕਾਰਨ ਵਿਦਿਆਰਥਣ ਵੱਲੋਂ ਖ਼ੁਦਕੁਸ਼ੀ

Sharing is caring!

ਮਾਨਸਾ, 23 ਦਸੰਬਰ- ਘਰ ਦੀ ਗ਼ਰੀਬੀ ਨੇ ਪਿੰਡ ਮੌੜ ਚੜ੍ਹਤ ਸਿੰੰਘ ਵਾਲਾ (ਬਠਿੰਡਾ) ਦੀ ਵਿਦਿਆਰਥਣ ਕਿਰਨਜੀਤ ਕੌਰ ਦੀ ਜਾਨ ਲੈ ਲਈ ਹੈ। ਬੀਏ ਵਿੱਚ ਦਾਖ਼ਲੇ ਲਈ ਫੀਸ ਨਾ ਹੋਣ ਕਾਰਨ ਇਸ ਕੁੜੀ ਨੇ ਸ਼ੁੱਕਰਵਾਰ ਸਵੇਰੇ ਸਲਫਾਸ ਨਿਗਲ ਕੇ ਖ਼ੁਦਕੁਸ਼ੀ ਕਰ ਲਈ।
ਪੱਲੇਦਾਰ ਭੋਲਾ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਕਿਰਨਜੀਤ ਕੌਰ 12ਵੀਂ ਜਮਾਤ ਪਾਸ ਕਰਕੇ ਅੱਗੇ ਬੀਏ ਕਰਨਾ ਚਾਹੁੰਦੀ ਸੀ। ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਆਪਣੇ ਲੜਕੇ ਦਾ ਦਾਖ਼ਲਾ ਬਹੁਤ ਮੁਸ਼ਕਲ
ਪੱਲੇਦਾਰ ਭੋਲਾ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਕਿਰਨਜੀਤ ਕੌਰ 12ਵੀਂ ਜਮਾਤ ਪਾਸ ਕਰਕੇ ਅੱਗੇ ਬੀਏ ਕਰਨਾ ਚਾਹੁੰਦੀ ਸੀ। ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਆਪਣੇ ਲੜਕੇ ਦਾ ਦਾਖ਼ਲਾ ਬਹੁਤ ਮੁਸ਼ਕਲ ਨਾਲ ਕਰਾਇਆ ਸੀ। ਕਿਰਨਜੀਤ ਕੌਰ ਉਸ ਦਾ ਦਾਖ਼ਲਾ ਨਾ ਹੋਣ ਕਾਰਨ ਅੰਦਰੋਂ-ਅੰਦਰੀਂ ਦੁਖੀ ਸੀ।ਨਾਲ ਕਰਾਇਆ ਸੀ। ਕਿਰਨਜੀਤ ਕੌਰ ਉਸ ਦਾ ਦਾਖ਼ਲਾ ਨਾ ਹੋਣ ਕਾਰਨ ਅੰਦਰੋਂ-ਅੰਦਰੀਂ ਦੁਖੀ ਸੀ।ਉਸ ਨੇ ਦੱਸਿਆ ਕਿ ਕਿਰਨਜੀਤ ਕੌਰ ਕਈ ਵਾਰ ਕਹਿੰਦੀ ਸੀ ਕਿ ਉਹ ਅੱਗੇ ਪੜ੍ਹ-ਲਿਖ ਕੇ ਪੁਲੀਸ ’ਚ ਭਰਤੀ ਹੋਵੇਗੀ ਅਤੇ ਘਰ ਦੀ ਗ਼ਰੀਬੀ ਚੁੱਕ ਦੇਵੇਗੀ ਪਰ ਉਹ ਮਾੜੀ ਆਰਥਿਕ ਹਾਲਤ ਕਾਰਨ ਉਸ ਨੂੰ ਅਗਲੀ ਜਮਾਤ ’ਚ ਦਾਖਲ ਨਹੀਂ ਦਿਵਾ ਸਕੇ।ਸ਼ੁੱਕਰਵਾਰ ਸਵੇਰੇ ਉਹ ਚਾਹ ਬਣਾਉਣ ਉਠੀ ਸੀ ਅਤੇ ਬਾਕੀ ਜੀਅ ਸੁੱਤੇ ਪਏ ਸਨ। ਕਿਰਨਜੀਤ ਨੇ ਸਲਫਾਸ ਨਿਗਲ ਲਈ, ਜਿਸ ਦਾ ਉਨ੍ਹਾਂ ਨੂੰ ਕੁੱਝ ਦੇਰ ਬਾਅਦ ਪਤਾ ਲੱਗਿਆ।ਕਿਰਨਜੀਤ ਨੂੰ ਗੰਭੀਰ ਹਾਲਤ ਵਿੱਚ ਮਾਨਸਾ ਦੇ ਸਿਵਲ ਹਸਪਤਾਲ ’ਚ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੌੜ ਪੁਲੀਸ ਨੇ ਹਸਪਤਾਲ ਪੁੱਜ ਕੇ ਕਾਰਵਾਈ ਕਰਨ ਬਾਅਦ ਉਸ ਦੀ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ। ਉਸ ਦਾ ਸਸਕਾਰ ਕਰ ਦਿੱਤਾ ਹੈ। ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਸਾਬਕਾ ਸੂਬਾਈ ਪ੍ਰਧਾਨ ਹਰਭਗਵਾਨ ਭੀਖੀ ਨੇ ਕਿਹਾ ਕਿ ਸਰਕਾਰ ਦੀਆਂ ਮਾੜੀ ਨੀਤੀਆਂ ਤੇ ਕਰਜ਼ੇ ਕਾਰਨ ਕਿਸਾਨਾਂ ਤੋਂ ਇਲਾਵਾ ਮਜ਼ਦੂਰ ਤੇ ਉਨ੍ਹਾਂ ਦੇ ਧੀਆਂ ਪੁੱਤਰ ਵੀ ਖੁਦਕੁਸ਼ੀਆਂ ਕਰਨ ਲੱਗੇ ਹਨ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।

Leave a Reply

Your email address will not be published. Required fields are marked *