ਸਰਦਾਰ ਹਰੀ ਸਿੰਘ ਨਲੂਆ ਸਾਡੀ ਮਾਣਮੱਤੀ ਵਿਰਾਸਤ ਹੈ,ਗਜਿੰਦਰ ਸਿੰਘ,ਦਲ ਖਾਲਸਾ

Sharing is caring!

ਸਰਦਾਰ ਹਰੀ ਸਿੰਘ ਨਲੂਆ ਸਾਡੀ ਮਾਣਮੱਤੀ ਵਿਰਾਸਤ ਹੈ,ਸਰਦਾਰ ਦੇ ਸ਼ਹੀਦੀ ਦਿਨ ਤੇ ਸਲੂਟ ਕਰਦਾ ਹਾਂ ਉਸ ਜਰਨੈਲ ਨੂੰ,ਸਰਦਾਰ ਹਰੀ ਸਿੰਘ ਨਲੂਆ ਦੇ ਨਾਮ ਵਿੱਚ ਹੀ ਸਾਡੇ ਲਈ ਇੰਨਾ ਵੱਡਾ ਮਾਣ ਹੈ, ਕਿ ਉਸ ਦੇ ਸਾਹਮਣੇ ਅੱਜ ਦੇ ਗੁਲਾਮੀ ਦੇ ਦੌਰ ਦੀਆਂ ਬਹੁਤ ਸਾਰੀਆਂ ਸ਼ਰਮਿੰਦਗੀਆਂ ਸਾਡੀਆਂ ਅੱਖਾਂ ਦਾ ਪਾਣੀ ਬਣ ਕੇ ਵਹਿ ਜਾਂਦੀਆਂ ਨੇ ।ਅੱਜ ਸਾਡੇ ਸਰਦਾਰ ਦਾ ਸ਼ਹੀਦੀ ਦਿਨ ਹੈਮੈਂ ਹੁਣੇ ਸੁਖਪ੍ਰੀਤ ਸਿੰਘ ਉਦੋਕੇ ਦੀ ਸਰਦਾਰ ਬਾਰੇ ਵੀਡੀਓ ਦੇਖੀ ਹੈ, ‘ਲੀਗੇਸੀ ਆਫ ਸਰਦਾਰ ਹਰੀ ਸਿੰਘ ਨਲੂਆ’ । ਬਹੁਤ ਕੁੱਝ ਪੁਰਾਣਾ ਪੜ੍ਹਿਆ ਇੱਤਹਾਸ ਯਾਦ ਆ ਗਿਆ ਹੈ । ਉਦੋਕੇ ਹੁਰਾਂ ਨੇ ਬਹੁਤ ਖੂਬਸੂਰਤ ਸ਼ਬਦਾਂ ਵਿੱਚ ਸਰਦਾਰ ਦਾ ਜ਼ਿਕਰ ਕੀਤਾ ਹੈ,ਸੂਬਾ ਪਿਸ਼ਾਵਰ ਦਾ ਇੱਕ ਸ਼ਹਿਰ ਹੈ, ‘ਹਰੀ ਪੁਰ ਹਜ਼ਾਰਾ’ ਜਿਸ ਬਾਰੇ ਬਚਪਨ ਤੋਂ ਆਪਣੇ ਪਿਤਾ ਜੀ ਤੋਂ ਸੁਣਦਾ ਆਇਆ ਹਾਂ ਕਿ ਇਹ ਸ਼ਹਿਰ ਸਾਡੇ ਸਰਦਾਰ ਹਰੀ ਸਿੰਘ ਨਲੂਆ ਦਾ ਵਸਾਇਆ ਹੋਇਆ ਹੈ, ਤੇ ਇਸੇ ਲਈ ਸਰਦਾਰ ਦੇ ਨਾਮ ਤੇ ਹੈਪੁਰਾਣੇ ਵਕਤਾਂ ਦਾ ਕਹਿੰਦੇ ਬਹੁਤ ਖੂਬਸੂਰਤ ਸ਼ਹਿਰ ਹੁੰਦਾ ਸੀ । ਅੱਜ ਮਾਣ ਮਹਿਸੂਸ ਹੋ ਰਿਹਾ ਹੈ ਇਹ ਸਾਂਝਾ ਕਰਦੇ ਹੋਏ ਕਿ ਇਹ ਸ਼ਹਿਰ ‘ਹਰੀ ਪੁਰ ਹਜ਼ਾਰਾ’ ਮੇਰੇ ਪਿਉ ਦਾਦੇ ਦਾ ਸ਼ਹਿਰ ਹੈ । ਮੇਰੇ ਪਰਿਵਾਰ ਦੀ ਪਹਿਚਾਣ ਹੈ ਇਹ ਸ਼ਹਿਰ,ਅਸੀਂ ਇੱਕ ਕੌਮ ਦੇ ਨਾਤੇ ਬਹੁਤ ਕੁੱਝ ਗਵਾ ਚੁੱਕੇ ਹਾਂ, ਪਰ ਵਿਰਾਸਤ ਨਾ ਗਵਾਇਓ ਖਾਲਸਾ ਜੀ । ਸਰਦਾਰ ਹਰੀ ਸਿੰਘ ਨਲੂਆ ਸਾਡੀ ਵਿਰਾਸਤ ਦੀ ਸ਼ਾਨ ਹੈ । ਵਿਰਾਸਤ ਨਾਲ ਜੁੜ੍ਹੇ ਰਹੇ ਤਾਂ ਭਵਿੱਖ ਵੀ ਸੰਭਾਲ ਤੇ ਸੰਵਾਰ ਸਕਾਂਗੇਸਵਾ ਸੌ ਸਾਲ ਹੋਇਆ ਹੈ,ਹੁਣੀ ਇਹ ਹਾਲ ਹੋਇਆ ਹੈ।ਉਹ ਤਖਤੋ-ਤਾਜ ਭੁਲਿਆ ਹੈ,ਖਾਲਸਾਈ ਰਾਜ ਭੁਲਿਆ ਹੈ।ਸਵਾ ਲੱਖ ਫੌਜ ਭੁੱਲੀ ਹੈ,ਉਹ ਸ਼ਾਹੀ ਮੌਜ ਭੁੱਲੀ ਹੈ।ਉਹ ਹਾਥੀ ਘੋੜੇ ਭੁੱਲੇ ਨੇ,ਉਹ ਤੋਪਾਂ ਤੋੜੇ ਭੁੱਲੇ ਨੇ।ਕਿਲੇ ਨਿਸ਼ਾਨ ਭੁੱਲੇ ਨੇ,ਪੰਥ ਦੀ ਸ਼ਾਨ ਭੁੱਲੇ ਨੇ।ਉਹ ਸਿੱਕੇ ਮੋਹਰਾਂ ਭੁੱਲੇ ਨੇ,ਉਹ ਸ਼ਾਹੀ ਤੋਰਾਂ ਭੁੱਲੇ ਨੇ।ਜੰਗ ਹਿੰਦ-ਪੰਜਾਬ ਦਾ ਮੁੜ ਹੋਸੀ,ਸਾਥੋਂ ਖੁੱਸੀਆਂ ਭਾਵੇਂ ਸਰਦਾਰੀਆਂ ਨੇ।ਉਦੋਂ ਤਕ ਨਹੀਂ ਜੰਗ ਇਹ ਖਤਮ ਹੋਣੀ,ਜਦ ਤੱਕ ਜਿਤਦੀਆਂ ਨਹੀਂ ਜੋ ਹਾਰੀਆਂ ਨੇ।ਸਰਦਾਰ ਦੇ ਸ਼ਹੀਦੀ ਦਿਨ ਤੇ ਸਲੂਟ ਕਰਦਾ ਹਾਂ ਉਸ ਜਰਨੈਲ ਨੂੰ ।ਗਜਿੰਦਰ ਸਿੰਘ, ਦਲ ਖਾਲਸਾ ੩੦.੪.੨੦੧੮

Leave a Reply

Your email address will not be published. Required fields are marked *