Post

ਸਰਪੰਚ ਦੀ ਇਸ ਗੰਦੀ ਹਰਕਤ ਕਾਰਨ ਸਾਰੇ ਪਿੰਡ ਵਾਲਿਆਂ ਨੇ ਕੀਤਾ ਬਰਖਾਸਤ….ਜਾਣੋ ਪੂਰੀ ਖਬਰ

Sharing is caring!

ਪੰਜਾਬ ਦੇ ਫਰੀਦਕੋਟ ਦਾ ਪਿੰਡ ਕਿਲ੍ਹਾ ਨਾਉਂ ਦੇ ਇੱਕ ਸਰਪੰਚ ਨੂੰ ਪੀਣ ਵਾਲੇ ਪਾਣੀ ਦੇ ਦੁਰਉਪਯੋਗ ਕਰਣ ਦੇ ਇਲਜ਼ਾਮ ਵਿੱਚ ਵਿਭਾਗ ਨੇ ਬਰਖਾਸਤ ਕਰ ਦਿੱਤਾ ਹੈ। ਫਰੀਦਕੋਟ ਦੇ ਪਿੰਡ ਕਿਲ੍ਹਾ ਨਾਉਂ ਵਿੱਚ ਸਰਪੰਚ ਸੁਖਜਿੰਦਰ ਸਿੰਘ ਦੀ ਸਰਪੰਚੀ ਪੁਸ਼ਤੈਨੀ ਹੈ। ਉਸਦੇ ਬਾਪ ਦਾਦਾ ਵੀ ਸਰਪੰਚ ਬਣਦੇ ਆ ਰਹੇ ਹਨ। ਪਰ ਉਨ੍ਹਾਂ ਸਭ ਵਿੱਚੋਂ ਬਰਖਾਸਤ ਹੋਣ ਦਾ ਦਰਜਾ ਸਿਰਫ ਸੁਖਜਿੰਦਰ ਨੇ ਹੀ ਪ੍ਰਾਪਤ ਕੀਤਾ ਹੈ। ਕੁੱਝ ਪਿੰਡ ਵਾਸੀਆਂ ਦਾ ਕਹਿਣਾ ਵੀ ਹੈ ਕੇ ਸਰਪੰਚ ਸੁਖਜਿੰਦਰ ਸਿੰਘ ਨੇ ਪੰਚਾਇਤੀ ਵਾਟਰ ਵਰਕਸ ਦਾ ਪਾਣੀ ਆਪਣੇ ਖੇਤਾਂ ਵਿੱਚ ਪਾਈਪਾਂ ਪਾ ਕੇ ਸਪਲਾਈ ਕੀਤਾ ਹੈ ਅਤੇ ਬਾਅਦ ਵਿੱਚ ਪਾਈਪਾਂ ਪੁੱਟ ਦਿੱਤੀਆਂ ਗਈਆਂ ਸਨ।ਪਿੰਡ ਦੇ ਲੋਕਾਂ ਅਨੁਸਾਰ ਸਰਪੰਚ ਸਾਹਿਬ ਦਾ ਇਹ ਕੋਈ ਪਹਿਲਾ ਮਾਮਲਾ ਨਹੀ ਹੈ। ਉਕਤ ਮੁਅੱਤਲ ਸਰਪੰਚ ਬਿਜਲੀ ਦੀ ਗੜਬੜੀ ਦੇ ਮਾਮਲੇ ਵਿੱਚ ਵੀ ਜੇਲ੍ਹ ਦੀ ਹਵਾ ਵੀ ਖਾ ਚੁਕਿਆ ਹੈ। ਹੁਣ ਵਾਟਰ ਵਰਕਸ ਦੇ ਪਾਣੀ ਦੀ ਦੁਰਵਰਤੋਂ ਸਬੰਧੀ ਸਰਪੰਚ ਦੀ ਸ਼ਿਕਾਇਤ ਹੋਣ ਦੇ ਬਾਅਦ ਵਿਭਾਗ ਨੇ ਬਰੀਕੀ ਨਾਲ ਤਫਤੀਸ਼ ਕਰਦੇ ਹੋਏ ਦੋਸ਼ ਸਹੀ ਪਾਏ ਜਾਣ ‘ਤੇ ਸਰਪੰਚ ਨੂੰ ਬਰਖ਼ਾਸਤ ਕੀਤਾ ਹੈ। ਦੂਜੇ ਪਾਸੇ ਇਸਦੇ ਉਲਟ ਬਰਖਾਸਤ ਕੀਤੇ ਗਏ ਸਰਪੰਚ ਵੱਲੋਂ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਪਿੰਡ ਵਾਸੀਆਂ ਦਾ ਵੱਡਾ ਇਕੱਠ ਕਰਕੇ ਸਾਰੀ ਕਾਰਵਾਈ ਨੂੰ ਰਾਜਨੀਤੀ ਤੋਂ ਪ੍ਰੇਰਿਤ ਸਾਜਿਸ਼ ਕਰਾਰ ਦੇ ਦਿੱਤਾ ਹੈ।ਪਿੰਡ ਵਾਸੀਆਂ ਨੇ ਰੱਜ ਕੇ ਸਰਪੰਚ ਦੇ ਹੱਕ ‘ਚ ਨਾਅਰੇਬਾਜ਼ੀ ਕਰਦੇ ਹੋਏ ਸਰਪੰਚ ਨੂੰ ਨਿਰਦੋਸ਼ ਦੱਸਿਆ ਹੈ। ਮੁਅੱਤਲ ਸਰਪੰਚ ਨੇ ਇਸ ਫੈਸਲੇ ਦੇ ਖਿਲਾਫ਼ ਮਾਣਯੋਗ ਅਦਾਲਤ ਵਿੱਚ ਜਾਣ ਦੀ ਗੱਲ ਵੀ ਕਹੀ ਹੈ। ਪਿੰਡ ਦੇ ਮੋਹਤਵਰ ਤੇ ਸ਼ਿਕਾਇਤਕਰਤਾ ਅਮਨਇੰਦਰ ਨੇ ਦੱਸਿਆ ਕਿ ਪਿੰਡ ਦੇ ਮੌਜੂਦਾ ਸਰਪੰਚ ਨੂੰ ਵਿਭਾਗ ਵੱਲੋਂ ਬਰਖਾਸਤ ਕਰਨਾ ਦਾ ਵੱਡਾ ਕਾਰਨ ਹੈ। ਉਸ ਨੂੰ ਇਸ ਲਈ ਬਰਖਾਸਤ ਕੀਤਾ ਹੈ ਕਿਉਂਕਿ ਇਸ ਨੇ ਪਿੰਡ ਦੇ ਵਾਟਰ ਵਰਕਸ ਦੇ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਕਰਦੇ ਹੋਏ ਪਾਣੀ ਆਪਣੇ ਖੇਤਾਂ ਵਿੱਚ ਲਗਾਇਆ ਸੀ।ਜਿਸਦੀ ਬਕਾਇਦਾ ਵੀਡੀਉ ਵੀ ਬਣੀ ਹੋਈ ਹੈ ਅਤੇ ਇਸਦੀ ਸੀ.ਡੀ. ਬਣਾਕੇ ਵਿਭਾਗ ਨੂੰ ਵੀ ਸੋਂਪੀ ਗਈ ਸੀ। ਉਨ੍ਹਾਂ ਨੂੰ ਸਿਆਸਤ ਦੇ ਦਬਾਅ ‘ਚ ਕਾਰਵਾਈ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਹ ਸਰਪੰਚ ਹੋਣ ਦੇ ਬਾਵਜੂਦ ਵੀ ਬਿਜਲੀ ਦੀ ਗੜਬੜੀ ਦੇ ਮਾਮਲੇ ਵਿੱਚ ਜੇਲ੍ਹ ਦੀ ਹਵਾ ਖਾ ਚੁੱਕਿਆ ਹੈ ਇਹ ਤਾਂ ਜੋ ਕਰੇਗਾ ਉਸਨੂੰ ਭੁਗਤਣਾ ਤਾਂ ਪਵੇਗਾ ਹੀ। ਇਸ ਕਰਕੇ ਹੁਣ 11 ਮਹੀਨੇ ਬਾਅਦ ਉਸਨੂੰ ਬਰਖਾਸਤ ਕੀਤਾ ਗਿਆ ਹੈ। ਉਧਰ ਜਦੋਂ ਇਸ ਮਾਮਲੇ ਵਿੱਚ ਬਰਖਾਸਤ ਸਰਪੰਚ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦਸਿਆ ਕਿ ਉਨ੍ਹਾਂ ਦੇ ਪਿੰਡ ਦੀ ਪਹਿਲੀ ਵੱਡੀ ਸਮੱਸਿਆ ਸੀ ਵਾਟਰ ਵਰਕਸ ਦਾ ਲੱਗਣਾ। ਜਿਸਨੂੰ ਲੋਕਾਂ ਦੇ ਸਹਿਯੋਗ ਨਾਲ ਹੱਲ ਕੀਤਾ ਗਿਆ ਸੀ ਅਤੇ ਵਾਟਰ ਵਰਕਸ ਦੀ ਜ਼ਮੀਨ ਨੂੰ ਉਨ੍ਹਾਂ ਵੱਲੋਂ ਆਬਾਦ ਕੀਤਾ ਗਿਆ ਸੀ।ਨਹਿਰ ਵਿਚੋਂ ਆਉਣ ਵਾਲੇ ਗੰਦੇ ਪਾਣੀ ਨੂੰ ਕੱਢਣ ਲਈ ਇਹ ਪਾਇਪਾਂ ਦਬਾਈਆਂ ਗਈਆਂ ਸਨ ਤੇ ਜਿਸ ਨੂੰ ਬਕਾਇਦਾ ਤਾਲੇ ਵੀ ਲਗਾਏ ਗਏ ਸਨ। ਉਨ੍ਹਾਂ ਦਾ ਪੰਪ ਆਪਰੇਟਰ ਪਾਣੀ ਦੀ ਪਾਇਪ ਬਦਲਨ ਗਿਆ ਤਾਂ ਪਿੰਡ ਦੇ ਸ਼ਰਾਰਤੀ ਲੋਕਾਂ ਵੱਲੋਂ ਪਾਣੀ ਨੂੰ ਉਨ੍ਹਾਂ ਦੀ ਜ਼ਮੀਨ ਵਲ ਖੋਲ ਦਿੱਤਾ। ਉਸਦੀ ਵੀਡੀਓ ਬਣਾਕੇ ਵਾਇਰਲ ਕਰ ਦਿੱਤੀ ਪਰ ਉਹ ਇਸ ਸਬੰਧ ਵਿੱਚ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹੈ।ਜੇ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਇਸ ਫੈਸਲੇ ਦੇ ਵਿਰੁੱਧ ਮਾਣਯੋਗ ਅਦਾਲਤ ਦਾ ਸਹਾਰਾ ਲੈਣਗੇ। ਬਰਖ਼ਾਸਤ ਸਰਪੰਚ ਵੱਲੋ ਆਪਣੇ ਹੱਕ ‘ਚ ਕੀਤੇ ਪਿੰਡ ਵਾਸੀਆਂ ਦੇ ਇਕੱਠ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਪਿੰਡ ਵਿੱਚ ਪਾਣੀ ਦੀ ਸਮੱਸਿਆ ਪਿਛਲੇ ਲੰਮੇ ਸਮੇਂ ਤੋਂ ਹੈ। ਪਿੰਡ ਦੀਆਂ ਔਰਤਾਂ ਅਤੇ ਲੋਕ ਪਾਣੀ ਦੀ ਸਮੱਸਿਆ ਨੂੰ ਲੈ ਕੇ ਕਾਫ਼ੀ ਲੰਮੇ ਸਮਾਂ ਤੋਂ ਜੂਝ ਰਹੇ ਸਨ। ਔਰਤਾਂ ਨੂੰ ਦੂਰ ਦੂਰ ਤੱਕ ਪਾਣੀ ਲੈਣ ਲਈ ਜਾਣਾ ਪੈਂਦਾ ਸੀ ਅਤੇ ਇਸ ਸਮੱਸਿਆ ਦਾ ਸੁਖਜਿੰਦਰ ਸਿੰਘ ਸਰਪੰਚ ਨੇ ਹੀ ਹੱਲ ਕੀਤਾ ਹੈ।ਸਰਪੰਚ ਨੂੰ ਜਾਨ ਬੁੱਝ ਕੇ ਸਸਪੇਂਡ ਕੀਤਾ ਗਿਆ ਹੈ। ਅਸੀਂ ਇਸ ਮਾਮਲੇ ਵਿੱਚ ਇਸ ਸਰਪੰਚ ਦੇ ਨਾਲ ਖੜੇ ਹਾਂ ਭਾਵੇਂ ਉਨ੍ਹਾਂ ਨੂੰ ਕੁਝ ਵੀ ਕਰਨਾ ਪਵੇ। ਉਧਰ ਜਦੋਂ ਇਸ ਮਾਮਲੇ ਵਿੱਚ ਫਰੀਦਕੋਟ ਦੀ ਡੀ.ਡੀ.ਪੀ.ਓ. ਬਲਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਕਿਲ੍ਹਾ ਨਾਉਂ ਦੇ ਸਰਪੰਚ ਖਿਲਾਫ਼ ਸ਼ਿਕਾਇਤ ਕੀਤੀ ਗਈ ਸੀ।ਜਿਸ ਉੱਤੇ ਕਾਰਵਾਈ ਕਰਦੇ ਹੋਏ ਉਸਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਜਿੱਥੇ ਤੱਕ ਉਹ ਆਪਣਾ ਪੱਖ ਨਾ ਰੱਖਣ ਦੇਣ ਦੀ ਗੱਲ ਕਹਿ ਰਹੇ ਹਨ ਉਹ ਬਿਲਕੁਲ ਗਲਤ ਕਹਿ ਰਹੇ ਹਨ। ਵਿਭਾਗ ਨੇ ਸਰਪੰਚ ਨੂੰ ਆਪਣੀ ਗੱਲ ਰੱਖਣ ਲਈ ਸਪੈਸ਼ਲ ਪੱਤਰ ਜਾਰੀ ਕਰਕੇ ਮੌਕਾ ਦਿੱਤਾ ਗਿਆ ਸੀ ਪਰ ਉਹ ਮੌਜੂਦ ਨਹੀ ਹੋਏ।ਇਸ ‘ਤੇ ਡਾਇਰੈਕਟਰ ਸਾਹਿਬ ਨੇ ਖ਼ੁਦ ਇਹ ਆਡਰ ਜਾਰੀ ਕੀਤੇ ਹਨ। ਇਸ ਲਈ ਪੰਚਾਇਤ ਐਕਟ 1994 ਦੀ ਧਾਰਾ 20 ਦੇ ਅਨੁਸਾਰ ਸਰਪੰਚ ਨੂੰ ਬਰਖਾਸਤ ਕੀਤਾ ਗਿਆ ਹੈ। ਇਸ ਧਾਰਾ ਦਿਨ ਹੁਣ ਸਰਪੰਚ ਪੰਚਾਇਤ ਦੇ ਕਿਸੇ ਵੀ ਪਰੋਗਰਾਮ ਵਿੱਚ ਹਿੱਸਾ ਨਹੀਂ ਲੈ ਸਕਦਾ। ਉਸਦੇ ਬਰਖਾਸਤ ਦੇ ਸਮੇਂ ਦਾ ਪੰਚਾਇਤ ਦਾ ਰਿਕਾਰਡ, ਫੰਡ ਅਤੇ ਪੰਚਾਇਤੀ ਖਾਤੇ ਸੀਲ ਕਰਕੇ ਸਾਰੇ ਮਸਲੇ ਦਾ ਚਾਰਜ ਅਜਿਹੇ ਚੁਣੇ ਹੋਏ ਪੰਚ ਨੂੰ ਦਿੱਤਾ ਜਾ ਸਕਦਾ ਹੈ ਜੋ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਵੱਲੋਂ ਚੁਣਿਆ ਜਾਵੇਗਾ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>