Uncategorized

ਸਲਾਮ ਹੈ ਇਸ ਦੀ ਸੋਚ ਨੂੰ ..ਭੀਖ ਮੰਗਣੀ ਛੱਡ ਕੇ ਰਿਕਸ਼ਾ ਚਲਾਓਣ ਲੱਗੀ ਇਹ ਮਹਿਲਾ ..

Sharing is caring!

ਸਲਾਮ ਹੈ ਇਸ ਦੀ ਸੋਚ ਨੂੰ ..ਭੀਖ ਮੰਗਣੀ ਛੱਡ ਕੇ ਰਿਕਸ਼ਾ ਚਲਾਓਣ ਲੱਗੀ ਇਹ ਮਹਿਲਾ ..ਢਾਕਾ ਦੀ ਰੋਜ਼ੀਨਾ ਬੇਗਮ ਅਪਾਹਜ ਹੋਣ ਦੇ ਬਾਵਜੂਦ ਰਿਕਸ਼ਾ ਚਲਾਉਂਦੀ ਹੈ। ਇਸ ਤੋਂ ਪਹਿਲਾਂ ਉਹ ਭੀਖ ਮੰਗਦੀ ਸੀ ਜਿਸ ਕਾਰਨ ਉਸਦੇ ਬੱਚਿਆਂ ਨੂੰ ਆਪਣੇ ਦੋਸਤਾਂ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਸੀ। ਹਰ ਪਾਸ ਵਿਹਲੜਾਂ ਦੀ ਭਰਮਾਰ ਦਿਸਦੀ ਹੈ ਜਿਹੜੇ ਹੱਥੀ ਕੰਮ ਕਰਨ ਤੋਂ ਭੱਜਦੇ ਹਨ। ਵਿਹਲੇ ਰਹਿਣਾ ਆਦਤ ਬਣਾ ਲਈ ਹੈ।

ਜ਼ਿੰਦਗੀ ਦੀਆਂ ਔਕੜਾਂ ਨੂੰ ਮਾਤ ਦੇਣੀ ਹੈ ਤਾਂ ਰੋਜ਼ੀਨਾ ਤੋਂ ਸਿੱਖੋ

Posted by BBC News Punjabi on Thursday, August 23, 2018

ਨਸ਼ਿਆਂ ਦੀ ਦਲਦਲ ਵਿਚ ਜਕੜੇ ਲੋਕਾਂ ਦੀ ਸਰੀਰਕ ਹਾਲਤ ਤਰਸਯੋਗ ਹੈ ਅਤੇ ਉਹ ਜੀਵਨ ਦਾ ਸਮਾਂ ਹੀ ਪੂਰਾ ਕਰ ਰਹੇ ਹਨ। ਅਜਿਹੇ ਨਸ਼ੱਈ ਮੌਤ ਦੀ ਸਰਦਲ ਤੇ ਖੜ੍ਹੇ ਹਨ ਅਗਰ ਨਾ ਮੁੜੇ ਤਾਂ ਯਕੀਨਨ ਜਿੰਦਗੀ ਦਾ ਅੰਤ ਹੋਵੇਗਾ। ਅਨਪੜ੍ਹ ਲੋਕ ਗਿਆਨ ਤੋਂ ਕੋਰੇ ਹਨ ਅਤੇ ਅਜਿਹੇ ਲੋਕਾਂ ਦੀ ਲੜਾਈ ¦ਬੀ ਹੈ। ਘੱਟ ਪੜ੍ਹੇ ਵੀ ਗਿਆਨ ਤੋਂ ਕੋਰੇ ਹਨ ਤੇ ਅਜਿਹਾ ਬੰਦਾ ਕਿੰਨਾ ਕੁ ਸਮਝਦਾਰ ਹੋਵੇਗਾ। ਕਈਆਂ ਨੂੰ ਸਲੀਕੇ ਦੇ ਅਰਥ ਦਾ ਪਤਾ ਨਹੀਂ ਉਹ ਕਿਸੇ ਨੂੰ ਕੀ ਸਨਮਾਨ ਦੇਣਗੇ। ਭੀਖ ਮੰਗਣਾਂ ਵੀ ਪਿਤਾ ਪੁਰਖੀ ਕਿੱਤਾ ਬਣਦਾ ਜਾ ਰਿਹਾ ਹੈ। ਭਿਖਾਰੀਆਂ ਦੇ ਬੱਚੇ ਵੀ ਮੰਗ ਰਹੇ ਹਨ। ਸ਼ਹਿਰਾਂ ਦੇ ਮੁੱਖ ਚੌਕਾਂ ਦੇ ਵਿਚ ਇੱਕ ਮੰਜ਼ਰ ਦਿਸਦਾ ਹੈ ਅਤੇ ਛੋਟੇ ਬੱਚੇ ਪਾਟੇ ਕੱਪੜੇ, ਲਿੱਬੜੀਆਂ, ਮੈਲੀਆਂ ਕੁਚੈਲੀਆਂ, ਪੈਰ ਨੰਗੇ, ਹੱਥ ਗੰਦੇ ਸੜਕਾਂ ਤੇ ਮੰਗਦੇ ਨਜ਼ਰ ਆਉਂਦੇ ਹਨ। ਬੱਚਿਆਂ ਤੋਂ ਇਸ ਤਰ੍ਹਾਂ ਦੇ ਕੰਮ ਭਿਖਾਰੀਆਂ ਦੇ ਰਿੰਗ ਲੀਡਰ ਕਰਦੇ ਹਨ ਅਤੇ ਕੁੱਟਮਾਰ ਵੀ ਕਰਦੇ ਹਨ।ਬੱਚੇ ਕੜਕਦੀ ਧੁੱਪ ਵਿਚ ਸੜਦੇ ਪੈਰਾਂ ਨਾਲ ਮੰਗਦੇ ਹਨ। ਜਦੋਂ ਵਹੀਕਲ ਰੁਕਦੇ ਹਨ ਤਾਂ ਉਹ ਨੇੜੇ ਜਾ ਧਮਕਦੇ ਹਨ ਅਤੇ ਸ਼ੀਸ਼ੇ ਤੇ ਉਂਗਲ ਮਾਰਕੇ ਕਾਰ ਵਾਲਿਆਂ ਦਾ ਧਿਆਨ ਖਿੱਚਦੇ ਹਨ, ਹੱਥ ਫੈਲਾਉਂਦੇ ਹਨ। ਉਨ੍ਹਾਂ ਦੀਆਂ ਨਲੀਆਂ ਲਮਕਦੀਆਂ ਹੁੰਦੀਆਂ ਹਨ। ਗੰਦੇ ਹੱਥਾਂ ਨਾਲ ਭੀਖ ਮੰਗਦੇ ਹਨ। ਕਈ ਲੇਲੜੀਆਂ ਵੀ ਕੱਢਦੇ ਹਨ। ਬਹੁਤੇ ਲੋਕ ਤਰਸ ਦੇ ਅਧਾਰ ਤੇ ਭੀਖ ਦੇ ਦਿੰਦੇ ਹਨ। ਬੱਚੀਆਂ ਵੀ ਭੀਖ ਮੰਗਦੀਆਂ ਹਨ। ਕਈ ਵਾਰ ਲੋਕਾਂ ਦੇ ਬੋਲ ਕਬੋਲ ਵੀ ਸੁਣਦੀਆਂ ਹਨ। ਕਈ ਕੁੜੀਆਂ ਨੂੰ ਚੰਗਾ ਮੰਦਾ ਵੀ ਕਹਿ ਦਿੰਦੇ ਹਨ। ਉਹ ਗਰੀਬਨੀਆਂ ਸਹਿ ਜਾਂਦੀਆਂ ਹਨ। ਸ਼ਰਾਰਤੀ ਲੋਕਾਂ ਲਈ ਇਹ ਬਹੁਤ ਹੀ ਮਾੜੀ ਗੱਲ ਹੈ।ਕਈ ਬੰਦੇ ਰੱਬ ਦਾ ਰੂਪ ਧਾਰਦੇ ਹਨ ਅਤੇ ਭੀਖ ਮੰਗਣ ਲਈ ਘਰਾਂ ਦੇ ਅੱਗੇ ਵਿਚ ਜਾਂਦੇ ਹਨ। ਭਿਖਾਰੀ ਲੋਕ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ ਜਿਹੜਾ ਚਿੰਤਾ ਦਾ ਵਿਸ਼ਾ ਹੈ। ਭੀਖ ਵਿਚ ਦਿੱਤੇ ਜਾਂਦੇ ਕੱਪੜੇ, ਕੰਬਲ ਅਤੇ ਹੋਰ ਚੀਜਾਂ ਭਿਖਾਰੀ ਬਾਜਾਰ ਵਿਚ ਜਾ ਕੇ ਵੇਚ ਆਉਂਦੇ ਹਨ।ਭੀਖ ਮੰਗਣਾ ਇੱਕ ਕਾਰੋਬਾਰ ਬਣਦਾ ਜਾ ਰਿਹਾ ਹੈ। ਕਈ ਥਾਵਾਂ ਤੇ ਇਸਨੇ ਜ਼ੁਰਮਾਂ ਨੂੰ ਜਨਮ ਦਿੱਤਾ ਹੈ। ਮਹਾਂਨਗਰਾਂ ’ਚ ਭੀਖ ਕਿੱਤਾ ਵੱਡੇ ਪੱਧਰ ਤੇ ਫੈਲ ਗਿਆ ਹੈ ਅਤੇ ਕਈਆਂ ਨੇ ਇਲਾਕੇ ਵੀ ਵੰਡੇ ਹਨ ਅਤੇ ਹੱਦ ਬੰਦੀਆਂ ਤਹਿ ਕੀਤੀਆਂ ਹਨ। 4-14 ਸਾਲ ਦੇ ਬੱਚਿਆਂ ਲਈ ਇਹ ਸਮਾਂ ਭੀਮ ਮੰਗਣ ਦਾ ਨਹੀਂ ਸਗੋਂ ਪੜ੍ਹਨ ਦਾ ਹੈ ਪਰ ਇਹ ਸੜਕਾਂ ਤੇ ਹੱਥ ਅੱਡ ਕੇ ਮੰਗ ਰਹੇ ਹਨ। ਨੌਜਵਾਨ ਮੁੰਡੇ ਭੀਖ ਦੇ ਪੈਸਿਆਂ ਨਾਲ ਸ਼ਰਾਬ ਪੀਂਦੇ ਹਨ, ਨਸ਼ਾ ਕਰਦੇ ਹਨ, ਫਿਲਮਾਂ ਦੇਖਦੇ ਹਨ। ਅਕਸਰ ਹੀ ਕਈ ਭਿਖਾਰੀ ਨਸ਼ੇ ਵਿਚ ਟੁੱਲ ਦੇਖੇ ਜਾਂਦੇ ਹਨ। ਛੋਟੇ ਬੱਚਿਆਂ ਨੂੰ ਢਾਲਣਾ ਮਾਤਾ ਪਿਤਾ ਦੇ ਹੱਥ ਵਿਚ ਹੁੰਦਾ ਹੈ ਅਤੇ ਉਹ ਮਿੱਟੀ ਦੀ ਤਰ੍ਹਾਂ ਹੈ ਜਿਵੇਂ ਮਰਜੀ ਮੋੜ ਲਵੋ। ਇਨ੍ਹਾਂ ਬੱਚਿਆਂ ਦਾ ਸਮਾਂ ਸਿਖਰ ਦੁਪਹਿਰੇ ਭੀਖ ਮੰਗਣ ਦਾ ਨਹੀਂ ਇਹ ਉਮਰ ਪੜ੍ਹਾਈ ਕਰਨ ਦੀ ਹੈ। ਸਰਕਾਰੀ ਸਕੂਲਾਂ ਵਿਚ ਫੀਸਾਂ ਨਹੀਂ ਲਈਆਂ ਜਾਂਦੀਆਂ ਅਤੇ ਵਰਦੀਆਂ ਤੇ ਕਿਤਾਬਾਂ ਮੁਫਤ ਮਿਲਦੀਆਂ ਹਨ ਅਤੇ ਕਿਤਾਬਾਂ ਖਾਣਾ ਮੁਫਤ ਮਿਲਦਾ ਹੈ। ਸਭ ਸਹੂਲਤਾਂ ਸਰਕਾਰ ਦਿੰਦੀ ਹੈ। ਸਭ ਕੁੱਝ ਮੁਫਤ ਹੈ। ਮਾਪੇ ਧਿਆਨ ਦੇਣ ਅਤੇ ਆਪਣੇ ਬੱਚਿਆਂ ਨੂੰ ਸਕੂਲਾਂ ਵਿਚ ਦਾਖਲ ਕਰਾਉਣ ਤਾਂ ਜੋ ਉਨ੍ਹਾਂ ਦੇ ਬੱਚੇ ਪੜ੍ਹਲਿਖ ਕੇ ਚੰਗੇ ਨਾਗਰਿਕ ਬਣ ਸਕਣ। ਭੀਖ ਕਲਚਰ ਖਤਮ ਕਰਨ ਦੀ ਲੋੜ ਹੈ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>