Uncategorized

ਸਹੀਦ ਊਧਮ ਸਿੰਘ ਦਾ ਪੌਤਰਾ ਕਿ ਸੋਚਦਾ ਹੋਊ ਜਦੋ ਉਹ ਰੋਟੀ ਵਾਲਾ ਡੱਬਾ ਚੁੱਕ ਦਿਹਾੜੀ ਜਾਂਦਾ ਹੋਵੇਗਾ

Sharing is caring!

ਸਹੀਦ ਊਧਮ ਸਿੰਘ ਦਾ ਪੌਤਰਾ ਕਿ ਸੋਚਦਾ ਹੋਊ ਜਦੋ ਉਹ ਰੋਟੀ ਵਾਲਾ ਡੱਬਾ ਚੁੱਕ ਦਿਹਾੜੀ ਜਾਂਦਾ ਹੋਵੇਗਾ ਆਹ ਤਸਵੀਰਾਂ ਮੇਰੇ ਦੇਸ਼ ਸ਼ਹੀਦ ਪਰਿਵਾਰ ਦਾ ਹਾਲ ਅਤੇ ਦੇਸ ਦੇ ਹਾਲਾਤ ਅਤੇ ਸਰਕਾਰਾਂ ਦੀ ਨਲਾਈਕੀ ਬਿਆਨਦੀਆਂ ਹਨ ਸ਼ਹੀਦ ਊਧਮ ਸਿੰਘ ਦਾ ਪੋਤਰਾ ਜੱਗਾ ਸਿੰਘ ਦਿਹਾੜੀ ਕਰਨ ਲਈ ਮਜਬੂਰ , ਤੇ ਸਾਬਕਾ ਮੁੱਖਮੰਤਰੀ ਬੇਅੰਤ ਸਿੰਘ ਦਾ ਪੋਤਰਾ ਸਿੱਧਾ DSP ਭਰਤੀ ! ਪੂਣੀਆਂ ਨਾਲ ਹਮੇਸ਼ਾ ਹੀ ਬੇਇਨਸਾਫ਼ੀ ਹੋਈ ਹੈ ਉਸਦੀ ਜਿਉਂਦੀ ਜਾਗਦੀ ਤਸਵੀਰ ਤੁਹਾਡੇ ਸਾਹਮਣੇ ਹੈ ਕੁਰਬਾਨੀਆਂ ਦੇਣ ਵਿਚ ਹਮੇਸ਼ਾ ਹੀ ਸਿੱਖ ਕੌਮ ਤੇ ਪੰਜਾਬੀ ਮੋਹਰੇ ਰਹੇ ਨੇ ਪਰ ਜਦੋ ਪੰਜਾਬੀਆਂ ਨੂੰ ਹੱਕ ਦੇਣ ਦੀ ਵਾਰੀ ਆਉਂਦੀ ਹੈ ਤਾਂ ਸੈਂਟਰ ਨੇ ਹਮੇਸ਼ਾ ਹੀ ਮੰਤਰੀ ਮਾਂ ਵਾਲਾ ਸਲੂਕ ਕੀਤਾ ਹੈ ਪੰਜਾਬੀਆਂ ਨਾਲ #ਜਿਹੜੇ ਰੇਤੇ ਬਜਰੀ ਨੂੰ ਜਨਤਾ ਰੋਂਦੀ ਸੀ ਤੇ ਕਪਤਾਨ ਸਾਹਿਬ ਦੁਹਾਈਆ ਪਾਉਂਦੇ ਰਹੇ ਓਹ ਫੇਰ ਓਹਨਾਂ ਨੂੰ ਹੀ ਦੇ ਦਿਤੇ ਠੇਕੇ ਜਿੰਨ੍ਹਾਂ ਅਕਾਲੀਆਂ ਕੋਲ ਸੀ..ਓਹੀ ਬੱਸਾਂ ਚਲਦੀਆਂ ਬਾਦਲ ਸਾਹਿਬ ਦੀਆਂ, ਨੌਕਰੀਆਂ ਫੇਰ ਓਹੀ ਰਾਜਸੀ ਘਰਾਨਿਆਂ ਤੋਂ ਸ਼ੁਰੂ..ਪਿਛਲੀ ਵਾਰ ਚਾਹਿਲ ਦਾ ਮੁੰਡਾ ਡਿਪਟੀ ਲਾਇਆ ਸੀ ਏਸ ਵਾਰ ਬੇਅੰਤ ਦਾ ਪੋਤਰਾ..ਸ਼ਹੀਦ ਊਧਮ ਸਿੰਘ ਦੀਆ ਫੋਟੋਆਂ ਤੇ ਬਸ ਹਾਰ ਪਾਉਣ ਲਈ ਰੱਖੀਆਂ ਓਹਦਾ ਪੋਤਰਾ ਦਿਹਾੜੀਆਂ ਕਰਦਾ..ਸਾਰਾ ਦੇਸ਼ ਹਾਏ ਪਾਿਕਸਤਾਨ ਹਾਏ ਪਾਿਕਸਤਾਨ ਕਰ ਰਿਹਾ ਤੇ ਕਿਸਾਨ ਅਜੇ ਵੀ ਖੁਦਕੁਸ਼ੀਆਂ ਕਰ ਰਹੇ ਨੇ ਤੇ ਕੁਝ ਕਰਨ ਦੀਆ ਤਿਆਰੀਆ ਪਰ ਪੰਜਾਬ ਸਰਕਾਰ ਹਿਮਾਚਲ ਦੀਆਂ ਵਾਦੀਆਂ ਚ ਅਰੂਸਾ ਦਾ ਜਨਮਦਿਨ ਮਨਾਉਣ ਦੀਆਂ ਤਿਆਰੀਆ ਕਰਨ ਲਗੀ ਪਈ ਏ..ਕਿਹੜਾ ਨਸ਼ਾ ਮੁਕ ਗਿਆ ਕਿਹੜੇ ਡੀਲਰ ਫੜ ਲਏ ? ਕਿਥੇ ਗਈਆ ਗੁਟਕਾ ਸਾਹਿਬ ਦੀਆਂ ਖਾਧੀਆ ਸੌਹਾਂ ? ਆਹ ਬੇਅਦਬੀ ਨੀਂ ? ਅਕਾਲੀ ਕਾਂਗਰਸੀ ਿੲਕੋ ਸਿੱਕੇ ਦੇ ਦੋ ਪਾਸੇ ਸ਼ਹੀਦ ਊਧਮ ਸਿੰਘ ਦਾ ਜਨਮ 26 ਦਸੰਬਰ 1899ਨੂੰ (ਜੰਮੂ ਗੌਤ)ਸਹਿਰ ਸੁਨਾਮ ਜਿਲਾ ਸੰਗਰੂਰ ਪੰਜਾਬ ਪਿਤਾ ਟਹਿਲ ਸਿੰਘ ਜੰਮੂ ਮਾਤਾ ਨਰੈਣ ਕੌਰ ਦੇ ਘਰ ਇਕ ਸਧਾਰਨ ਪਰਿਵਾਰ ਵਿਚ ਹੋਇਆ ਮਾਤਾ ਜੀ ਦੀ ਮੌਤ ਹੋ ਗਈ ਊਧਮ ਸਿੰਘ ਦੇ ਪਿਤਾ ਟਹਿਲ ਸਿੰਘ ਨੇ ਕੁਝ ਸਮਾਂ ਸੁਨਾਮ ਨੇੜੇ ਲਗਦੇ ਉਪਲੀ ਪਿੰਡ ਦੇ ਰੇਲਵੇ ਫਾਟਕਾਂ ਤੇ ਚੌਕੀਦਾਰ ਦੀ ਨੋਕਰੀ ਕਰਕੇ ਬਤੀਤ ਕੀਤਾ ਰੇਲਵੇ ਫਾਟਕਾਂ ਨੇੜੇ ਜੰਗਲ ਹੌਣ ਕਰ ਕੇ ਜੰਗਲੀ ਜਾਨਵਰਾਂ ਦਾ ਬਹੁਤ ਡਰ ਰਹਿੰਦਾ ਸੀ। ਟਹਿਲ ਸਿੰਘ ਨੇ ਰੇਲਵੇ ਦੀ ਨੋਕਰੀ ਛੱਡ ਕੇ ਆਪਣੇ ਚਚੇਰੇ ਭਰਾ ਗਿਆਨੀ ਚੈਂਚਲ ਸਿੰਘ ਜੌ ਕਿ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਬਤੌਰ ਰਾਗੀ ਦੀ ਸੇਵਾ ਕਰ ਰਹੇ ਸਨ ਜੋ ਕਿ ਅਖਾ ਤੋਂ ਬਿਲਕੁਲ ਅੰਨੇ ਸਨ ਟਹਿਲ ਸਿੰਘ ਨੇ ਕੰਮ ਦੀ ਤਲਾਸ਼ ਲਈ ਚੈਂਚਲ ਸਿੰਘ ਨਾਲ ਗੱਲ ਕਰ ਕੇ ਆਪਣੇ ਦੌਵੇ ਪੁਤਰਾਂ ਸਾਧੂ ਸਿੰਘ ਅਤੇ ਸ਼ਹੀਦ ਊਧਮ ਸਿੰਘ ਨਾਲ ਅੰਮ੍ਰਿਤਸਰ ਨੂੰ ਚਾਲੇ ਪਾ ਦਿੱਤੇ ਉਸਦਿਨ ਟਹਿਲ ਸਿੰਘਥੋੜੇ ਜਿਹੇ ਬਿਮਾਰ ਸ਼ਨ ਰਸਤੇ ਵਿੱਚ ਟਹਿਲ ਸਿੰਘ ਦੀ ਹਾਲਤ ਜਿਆਦਾ ਖਰਾਬ ਹੋ ਗਈ ਤਰਨਤਾਰਨ ਨੇੜੇ ਉਹ ਬੇਹੋਸ਼ ਹੋ ਗਏ ਕੁਦਰਤੀ ਹੀ ਗਿਆਨੀ ਚੈਂਚਲ ਸਿੰਘ ਦਾ ਜਥਾ ਉਥੇ ਨੇੜੇ ਦੀ ਲੰਘਿਆ ਜਾ ਰਿਹਾ ਸੀ ਜਿਸ ਵਿੱਚ ਭਾਈ ਛਾਗਾਂ ਸਿੰਘ ਭਾਈ ਕਿਸ਼ਨ ਸਿੰਘ ਜੀ ਮੌਜੂਦ ਸਨ। ਸਾਧੂ ਸਿੰਘ ਅਤੇ ਸ਼ਹੀਦ ਊਧਮ ਸਿੰਘ ਨੇ ਗਿਆਨੀ ਚੈਂਚਲ ਸਿੰਘ ਨੂੰ ਪਹਿਚਾਣ ਲਿਆ ਅਤੇ ਕਿਹਾ ਚਾਚਾ ਜੀ ਸਤਿ ਸ੍ਰੀ ਅਕਾਲ ਗਿਆਨੀ ਚੈਂਚਲ ਸਿੰਘ ਨੇ ਕਿਹਾ ਤੁਸੀਂ ਕੋਣ ਹੋ ਭਾਈ ਅਤੇ ਸਾਧੂ ਸਿੰਘ ਨੇ ਕਿਹਾ ਅਸੀਂ ਟਹਿਲ ਸਿੰਘ ਦੇ ਪੁੱਤਰ ਹਾਂ ਗਿਆਨੀ ਜੀ ਨੇ ਕਿਹਾ ਟਹਿਲ ਸਿੰਘ ਕਿੱਥੇ ਹੈ ਸਾਧੂ ਸਿੰਘ ਨੇ ਕਿਹਾ ਆ ਦੇਖੋ ਪਿਤਾ ਜੀ ਤਾਂ ਬਹੁਤ ਬਿਮਾਰ ਹਨ ਅਤੇ ਅਸੀਂ ਤੁਹਾਡੇ ਕੋਲ ਹੀ ਆ ਰਹੇ ਸੀ ਚੈਂਚਲ ਸਿੰਘ ਦੇ ਜਥੇ ਨੇ ਟਹਿਲ ਸਿੰਘ ਨੂੰ ਟਾਂਗੇ ਵਿੱਚ ਲੇਟਾ ਕੇ ਅਮਿਰਤਸ਼ਰ ਦੇ ਇਕ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਡਾਕਟਰ ਸਤੌਖ ਸਿੰਘ ਊਹਨਾ ਦਾ ਇਲਾਜ ਕਰਨ ਲੱਗੇ ਡਾਕਟਰ ਸਾਹਿਬ ਦੇ ਕਹਿਣ ਤੇ ਗਿਆਨੀ ਚੈਂਚਲ ਸਿੰਘ ਦੌਵੇ ਬੱਚੇ ਸਾਧੂ ਸਿੰਘ ਅਤੇ ਊਧਮ ਸਿੰਘ ਨੂੰ ਆਪਣੇ ਕੁਆਰਟਰ ਵਿਚ ਲੇ ਗੇੲ ਸਵੇਰ ਹੋਣ ਤੇ ਜਦੋਂ ਹਸਪਤਾਲ ਵਿੱਚ ਪਹੁੰਚੇ ਤਾਂ ਟਹਿਲ ਸਿੰਘ ਦੀ ਮੌਤ ਹੋ ਚੁੱਕੀ ਸੀ। ਉਸ ਸਮੇ ਜੋ ਗਿਆਨੀ ਚੈਂਚਲ ਸਿੰਘ ਅਤੇ ਬਚਿਆਂ ਤੇ ਬਿਤੀ ਉਹ ਪਰਮਾਤਮਾ ਹੀ ਜਾਣਦਾਸੀ ਸਾਧੂ ਸਿੰਘ ਅਤੇ ਸ਼ਹੀਦ ਊਧਮ ਸਿੰਘ ਨੇ ਬਹੁਤ ਸਮਾਂ ਆਪਣੇ ਚਾਚਾ ਚੈਂਚਲ ਸਿੰਘ ਕੌਲ ਹੀ ਬਿਤਾਇਆ ਗਿਆਨੀ ਚੈਂਚਲ ਸਿੰਘ ਨੂੰ ਜਿਆਦਾ ਸਮਾਂ ਬਾਹਰ ਕੀਰਤਨ ਕਰਨ ਲਈ ਜਾਣਾ ਪੈਂਦਾ ਸੀ।ਹੁਣ ਗਿਆਨੀ ਚੈਂਚਲ ਸਿੰਘ ਨੇ ਬਰਮਾ ਕੀਰਤਨ ਕਰਨ ਜਾਣਾ ਸੀ। ਤਾਂ ਉਹਨਾਂ ਨੇ ਆਪਣੇ ਜਥੇ ਨਾਲ ਵਿਚਾਰ ਕਰਕੇ ਦੌਵਾ ਭਰਾਵਾਂ ਨੂੰ ਸਿੱਖ ਸੈਂਟਰਲ ਯਤੀਮ ਖਾਨੇ ਅਮਿਰਤਸ਼ਰ ਵਿੱਚ ਦਾਖਲ ਕਰਵਾ ਦਿੱਤਾ ਤਾਂ ਕਿ ਉਹ ਪੜ ਲਿਖ ਸਕਣ ਅਤੇ ਚੰਗੀ ਜਿੰਦਗੀ ਬਤੀਤ ਕਰ ਸਕਣ ਕੁਝ ਸਮਾਂ ਬਿਤਿਆ ਊਧਮ ਸਿੰਘ ਦੇ ਭਰਾ ਸਾਧੂ ਸਿੰਘ ਦੀ ਮੌਤ ਹੋ ਗਈ ਹੁਣ ਊਧਮ ਸਿੰਘ ਇਕੱਲਾ ਰਹਿ ਗਿਆ ਹੁਣ ਗਿਆਨੀ ਚੈਂਚਲ ਸਿੰਘ ਸੁਨਾਮ ਵਿਖੇ ਆਕੇ ਰਹਿਣ ਲਗ ਪਿਆ ਥੌੜੇ ਦਿਨਾਂ ਬਾਅਦ ਚੈਂਚਲ ਸਿੰਘ ਊਧਮ ਸਿੰਘ ਨੂੰ ਮਿਲਣ ਜਾਂਦਾ ਰਿਹਾ ਯਤੀਮ ਖਾਨੇ ਦਾ ਖਰਚਾ ਵੀ ਦੇ ਕੇ ਅਉਦਾ ਰਿਹਾ ਗਿਆਨੀ ਜੀ ਦਸਦੇ ਸ਼ਨ ਜਦੋਂ ਮੈਂ ਊਧਮ ਸਿੰਘ ਨੂੰ ਮਿਲਣ ਜਾਂਦਾ ਤਾਂ ਉਹ ਮੇਰੇ ਕੱਪੜੇ ਫੜ ਕੇ ਬਹੁਤ ਰੌਦਾ ਚਾਚਾ ਜੀ ਮੈਨੂੰ ਸੁਨਾਮ ਲੈ ਜਾਓ ਮੇਰਾ ਇਥੇ ਦਿਲ ਨਹੀਂ ਲਗਦਾ ਗਿਆਨੀ ਚੈਂਚਲ ਸਿੰਘ ਜੀ ਬੜੀ ਮੁਸ਼ਕਿਲ ਨਾਲ ਚੁੱਪ ਕਰਵਾਉਂਦੇਇਹ ਹਾਲਤ ਦੇਖ ਕੇ ਗਿਆਨੀ ਚੈਂਚਲ ਸਿੰਘ ਕਈ ਕਈ ਦਿਨ ਰੋਟੀ ਨਾ ਖਾਉਦੇਂ ਹੁਣ ਊਧਮ ਸਿੰਘ ਜਵਾਨ ਹੋ ਗਿਆ ਫਿਰ 13 ਅਪ੍ਰੈਲ 1919 ਦੀ ਵਿਸਾਖੀ ਦਾ ਦਿਨ ਆਇਆ ਜਿਥੇ ਜਲਿਆਂ ਵਾਲੇ ਬਾਗ ਵਿਚ ਮੋਕੇ ਦੀ ਅੰਗਰੇਜ਼ੀ ਹਕੂਮਤ ਨੇ ਇਕ ਭਾਰੀ ਇਕੱਠ ਨੂੰ ਅੰਨ੍ਹੇਵਾਹ ਫਾਇਰਿੰਗ ਕਰਕੇ ਅਨੇਕਾਂ ਹਿਦੌਸ਼ਤਾਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਵਿੱਚ ਸਹੀਦ ਊਧਮ ਸਿੰਘ ਯਤੀਮ ਖਾਨੇ ਵਲੌ ਪਾਣੀ ਪਿਲਾਉਣ ਦੀ ਸੇਵਾ ਕਰ ਰਹੇ ਸਨ ਉਸ ਸਮੇ ਉਹ ਬਾਲ ਬਾਲ ਬਚ ਗਏ ਊਧਮ ਸਿੰਘ ਨੇ ਧਰਤੀ ਤੋਂ ਮਿੱਟੀ ਚੁੱਕ ਕੇ ਕਸਮ ਖਾਧੀ ਤੇ ਕਿਹਾ ਮੈਂ ਇਸ ਪਾਪੀ ਡਾਇਰ ਤੌ ਬਦਲਾ ਜਰੂਰ ਲਵਾਗਾ 21ਸਾਲ ਊਧਮ ਸਿੰਘ ਵਿਦੇਸ਼ ਜਾ ਕੇ ਉਸ ਪਾਪੀ ਡਾਇਰ ਦਾ ਪਿੱਛਾ ਕਰਦਾ ਰਿਹਾ ਅਤੇ 23 ਮਾਰਚ 1940 ਦਾ ਉਹ ਦਿਨ ਆਹੀ ਗਿਆ ਜਦੋਂ ਉਸ ਪਾਪੀ ਡਾਇਰ ਨੇ ਕੇਸਟਨ ਹਾਲ ਵਿਚ ਭਾਸਣ ਦੇਣਾ ਸੀ ਊਧਮ ਸਿੰਘ ਕਿਤਾਬ ਵਿੱਚ ਪਿਸਤੌਲ ਲੁਕਾ ਕੇ ਕੇਸਟਨ ਹਾਲਤ ਵਿਚ ਦਾਖਲ ਹੋ ਗਿਆ ਅਤੇ ਊਧਮ ਸਿੰਘ ਨੇ ਆਪਣੀ ਪਿਸਤੌਲ ਨਾਲ ਗੋਲੀ ਮਾਰ ਕੇਨਿਹੱਥੇ ਹਿੰਦੋਸਤਾਨਆਂ ਦੀ ਮੌਤ ਦਾ ਬਦਲਾ ਲੈ ਲਿਆ ਅਤੇ ਆਪਣੀ ਕਸਮ ਪੂਰੀ ਕੀਤੀ ਅਤੇ 31 ਜੁਲਾਈ 1940 ਨੂੰ ਊਧਮ ਸਿੰਘ ਨੂੰ ਫਾਂਸੀ ਦਿੱਤੀ ਗਈ

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>