ਸਹੁਰਾ ਪਰਿਵਾਰ ਨੇ ਅੰਮ੍ਰਿਤਧਾਰੀ ਨੂੰਹ ਦੀ ਕੱਟੀ ਗੁੱਤ

Sharing is caring!

ਗੁਆਂਢੀ ਮੁੰਡਿਆਂ ਖਿਲਾਫ ਝੂਠਾ ਕੇਸ ਨਾ ਦਰਜ ਕਰਵਾਉਣ ਤੇ ਸਹੁਰਾ ਪਰਿਵਾਰ ਨੇ ਅੰਮ੍ਰਿਤਧਾਰੀ ਨੂੰਹ ਦੀ ਕੱਟੀ ਗੁੱਤ:ਅਜਨਾਲਾ ਦੇ ਪਿੰਡ ਵਾਂਝਾ ਵਾਲਾ ‘ਚ ਇੱਕ ਅਮ੍ਰਿਤਧਾਰੀ ਔਰਤ ਦੀ ਗੁੱਤ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸ ਦੇਈਏ ਕਿ ਗੁਆਂਢੀਆਂ ਦੇ ਮੁੰਡੇ ‘ਤੇ ਝੂਠਾ ਗਲਤ ਪਰਚਾ ਦਰਜ ਕਰਵਾਉਣ ਤੋਂ ਇਨਕਾਰ ਕਰਨ ‘ਤੇ ਅੰਮ੍ਰਿਤਧਾਰੀ ਔਰਤ ਦੀ ਉਸਦੇ ਸਹੁਰਾ ਪਰਿਵਾਰਨੇ ਗੁੱਤ ਹੀ ਕੱਟ ਦਿੱਤੀ ਅਤੇ ਉਸਦਾ ਪਤੀ ਗੁੱਤ ਵੀ ਨਾਲ ਲੈ ਗਿਆ।ਮਾਮਲਾ ਹੈ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਵਾਂਝਾ ਵਾਲਾ ਦਾ ਜਿਥੇ ਇੱਕ ਅਮ੍ਰਿਤਧਾਰੀ ਔਰਤ ਨੂੰ ਆਪਣੇ ਸਹੁਰਾ ਪਰਿਵਾਰ ਦੇ ਜ਼ੁਲਮਾਂ ਦਾ ਉਸ ਸਮੇ ਸ਼ਿਕਾਰ ਹੋਣਾ ਪਿਆ ਜਦੋਂ ਉਸਦੇ ਪਤੀ ਨੇ ਅਪਣਾ ਬਦਲਾ ਲੈਣ ਲਈ ਆਪਣੀ ਪਤਨੀ ਤੋਂ ਗ਼ਲਤ ਇਲਜ਼ਾਮ ਲਗਵਾ ਕੇ ਗੁਆਂਢੀਆਂ ਦੇ ਲੜਕੇ ‘ਤੇ ਕੇਸ ਦਰਜ ਕਰਵਾਉਣ ਲਈ ਜ਼ੋਰ ਪਾਇਆ।ਮਨਜੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਅਤੇ ਸੋਹਰੇ ਪਰਿਵਾਰ ਦੇ ਲੋਕਉਸਨੂੰ ਜਬਰਦਸਤੀ ਇੱਕ ਲੜਕੇ ਖਿਲਾਫ ਉਸ ਵਲੋਂ ਝੂਠਾ ਕੇਸ ਦਰਜ ਕਰਵਾਉਣ ਲਈ ਕਹਿ ਰਹੇ ਸੀ ਕਿ ਉਸ ਲੜਕੇ ਨੇ ਉਸ ਨਾਲ ਕੋਈ ਗ਼ਲਤ ਹਰਕਤ ਕੀਤੀ ਹੈ।ਇੱਕ ਅੰਮ੍ਰਿਤਧਾਰੀ ਸਿੰਘ ਹੋਣ ਦੇ ਨਾਤੇ ਜਦੋਂ ਉਸਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਗੁੱਸੇ ‘ਚ ਆਏ ਸਹੁਰਾ ਪਰਿਵਾਰ ਨੇ ਉਸਦੀ ਜਬਰਦਸਤੀ ਗੁੱਤ ਕੱਟ ਦਿੱਤੀ।ਲੜਕੀ ਨੇ ਦੱਸਿਆ ਕਿ ਗੁੱਤ ਕਟਕੇ ਉਸਦਾ ਪਤੀ ਗੁੱਤ ਵੀ ਨਾਲ ਹੀ ਲੈ ਗਿਆ ਹੈ।ਲੜਕੀ ਦੇ ਪਿਤਾ ਅਤੇ ਲੜਕੀ ਦੇ ਪਰਿਵਾਰ ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈਦੂਜੇ ਪਾਸੇ ਘਟਨਾ ਦੀ ਜਾਣਕਾਰੀ ਦੇਂਦੇ ਹੋਏ ਅਜਨਾਲਾ ਪੁਲਿਸ ਥਾਣਾ ਦੇ ਐਸ.ਐਚ.ਓ ਨੇ ਦੱਸਿਆ ਕਿ ਉਨ੍ਹਾਂ ਕੋਲ ਮਨਜੀਤ ਕੌਰ ਨਾਮ ਦੀ ਇੱਕ ਔਰਤ ਨੇ ਆਪਣੇ ਸਹੁਰਾ ਪਰਿਵਾਰ ਤੇ ਉਸਦੀ ਗੁੱਤ ਕੱਟੇ ਜਾਣ ਦੀ ਸ਼ਿਕਾਇਤ ਦਰਜ ਕਾਰਵਾਈ ਹੈ।ਜਿਸਤੇ ਕਾਰਵਾਈ ਕਰਦੇ ਹੋਏ ਸਹੁਰਾ ਪਰਿਵਾਰ ਤੇ ਐਫ.ਆਈ.ਆਰ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *