ਸਾਡੀ ਇਸ ਹਾਲਤ ਲਈ ਇਹ ਪੁਲਿਸ ਮੁਲਾਜਿਮ ਹਨ ਜਿੰਮੇਵਾਰ II ਨਸ਼ੇ ਨਾਲ ਜਿੰਦਗੀ ਬਰਬਾਦ ਕਰ ਚੁੱਕੀਆਂ ਨੌਜਵਾਨ ਲੜਕੀਆਂ ਵਲੋਂ ਖੁਲਾਸਾ

Sharing is caring!

ਕਪੂਰਥਲਾ ‘ਚ ਚੱਲ ਰਹੇ ਪਹਿਲੇ ਮਹਿਲਾ ਨਸ਼ਾ ਮੁਕਤੀ ਕੇਂਦਰ ‘ਚ ਬੈਠੀਆਂ ਇਹ ਲੜਕੀਆਂ ਨਸ਼ੇ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਇਥੇ ਦਾਖਲ ਹੋਈਆਂ ਹਨ। ਦੱਸਣਯੋਗ ਹੈ ਕਿ ਛੋਟੀਆਂ ਉਮਰਾਂ ਦੌਰਾਨ ਮਾੜੀ ਸੰਗਤ ‘ਚ ਪੈ ਇਹ ਲੜਕੀਆਂ ਸਕੂਲ ਜਾਂ ਕਾਲਜ ‘ਚ ਹੀ ਨਸ਼ੇ ਦੀਆਂ ਆਦੀ ਹੋ ਗਈਆਂ। ਆਪਣੀ ਦਾਸਤਾਨ ਬਿਆਨ ਕਰਦੇ ਹੋਏ ਲੜਕੀਆਂ ਨੇ ਆਪਣੀ

ਇਸ ਹਾਲਤ ਲਈ ਪੁਲਸ ਮੁਲਾਜ਼ਮਾਂ ਨੂੰ ਜ਼ਿੰਮੇਵਾਰ ਦੱਸਿਆ। ਲੜਕੀਆਂ ਦਾ ਦੋਸ਼ ਹੈ ਕਿ ਪੁਲਸ ਮੁਲਾਜ਼ਮਾਂ ਵੱਲੋਂ ਹੀ ਉਨ੍ਹਾਂ ਨੂੰ ਨਸ਼ਾ ਮੁਹੱਈਆ ਕਰਵਾਇਆ ਜਾਂਦਾ ਸੀ। ਉਥੇ ਹੀ ਦੂਜੇ ਪਾਸੇ ਐੱਸ. ਐੱਚ. ਓ. ਬਲਬੀਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਪੁਲਸ ਮੁਲਾਜ਼ਮਾਂ ‘ਤੇ ਇਨ੍ਹਾਂ ਲੜਕੀਆਂ ਵੱਲੋਂ ਇਲਜ਼ਾਮ ਲਗਾਏ ਗਏ ਹਨ, ਉਨ੍ਹਾਂ ਨੇ ਲੜਕੀਆਂ ਵੱਲੋਂ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਦੂਜੇ ਪਾਸੇ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਲਿਖਤੀ ਰੂਪ ‘ਚ ਸ਼ਿਕਾਇਤ ਮਿਲਣ ‘ਤੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ। ਲੜਕੀਆਂ ਵੱਲੋਂ ਲਗਾਏ ਦੋਸ਼ਾਂ ਦੀ ਅਸਲੀਅਤ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ।

Leave a Reply

Your email address will not be published. Required fields are marked *