Uncategorized

ਸਾਬਕਾ ਕਾਂਗਰਸੀ ਵਿਧਾਇਕ ‘ਤੇ ਲੱਗੇ 1984 ਸਿੱਖ ਕਤਲੇਆਮ ਦੀ ਗਵਾਹ ਨੂੰ ਖਰੀਦਣ ਦੇ ਦੋਸ਼…….

Sharing is caring!

ਸਾਬਕਾ ਕਾਂਗਰਸੀ ਵਿਧਾਇਕ ‘ਤੇ ਲੱਗੇ 1984 ਸਿੱਖ ਕਤਲੇਆਮ ਦੀ ਗਵਾਹ ਨੂੰ ਖਰੀਦਣ ਦੇ ਦੋਸ਼………1984 ਚ ਜੋ ਕੁੱਝ ਦਿੱਲੀ ਚ ਹੋਇਆ ਸੀ ਕੌਣ ਭੁੱਲ ਸਕਦਾ ਹੈ ਰੂਹ ਕੰਬ ਜਾਦੀ ਉਹ ਦਿਨਾਂ ਨੂੰ ਯਾਦ ਕਰਦਿਆਂ। ਜਦੋ ਤਕ ਸਿੱਖਾੰ ਨੂੰ ਇਨਸਾਫ ਨਹੀ ਮਿਲ ਜਾਦਾੰ । ਸਮੂੰਹ ਸਿੱਖਾੰ ਨੂੰ ਅਪੀਲ ਹੈ ਕਿ ਉਹ ਵਾਹਿਗੁਰੂ ਅੱਗੇ ਦੋਵੇਂ ਵੇਲੇ ਅਰਦਾਸ ਜੋਦੜੀ ਕਰਨ ਕਿ ਸਿੱਖਾਂ ਨੂੰ ਇਨਸਾਫ ਮਿਲੇ ਤੇ 84 ਦਾ ਇਨਸਾਫ ਦਿਵਾਉਣ ਦਾ ਇਹ ਕਾਰਜ਼ ਸਫਲਾ ਹੋ ਸਕੇ ਵਾਹਿਗੁਰੂ ਜੀ।।

…ਜਦੋਂ ਦਿੱਲੀ ਦੀਆਂ ਸੜਕਾਂ 'ਤੇ ਹੋਇਆ ਸੀ ਸਿੱਖਾਂ ਦਾ ਕਤਲੇਆਮ

…ਜਦੋਂ ਦਿੱਲੀ ਦੀਆਂ ਸੜਕਾਂ 'ਤੇ ਹੋਇਆ ਸੀ ਸਿੱਖਾਂ ਦਾ ਕਤਲੇਆਮStory of anti-Sikh riots in 1984

Posted by ABP Sanjha on Tuesday, November 3, 2015

1984 ਸਿੱਖ ਕਤਲੇਆਮ ਦੇ ਮਾਮਲੇ ‘ਚ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਖਿਲਾਫ ਗਵਾਹ ਚਾਮ ਕੌਰ ਨੂੰ ਗਵਾਹੀ ਨਾ ਦੇਣ ਬਦਲੇ 10 ਲੱਖ ਰੁਪਏ ਦੇਣ ਦੀ ਪੇਸ਼ਕਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੇਸ਼ਕਸ਼ ਨਾ ਮੰਨਣ ‘ਤੇ ਅੰਜਾਮ ਭੁਗਤਣ ਦੀ ਧਮਕੀ ਵੀ ਦਿੱਤੀ ਗਈ ਹੈ।ਜਿਸ ਪਿੱਛੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਕਤ ‘ਚ ਆ ਗਈ ਹੈ।ਇਸ ਸਬੰੰਧੀ ਪਟਿਆਲਾ ਹਾਊਸ ਕੋਰਟ ‘ਚ ਗਵਾਈ ਦੇਣ ਪੁੱਜੀ ਬੀਬੀ ਚਾਮ ਕੌਰ ਨੇ ਦੱਸਿਆ ਕਿ ਵੀਰਵਾਰ ਨੂੰ ਪਟਿਆਲਾ ਹਾਊਸ ਕੋਰਟ ‘ਚ ਉਸਦੀ ਗਵਾਹੀ ਸੀ। ਉਹ 1984 ‘ਚ ਸੁਲਤਾਨਪੁਰੀ ਵਿਖੇ ਮਾਰੇ ਗਏ 300 ਸਿੱਖਾਂ ‘ਚੋਂ ਇਕ ਮਾਮਲੇ ‘ਚ ਗਵਾਹ ਹੈ।ਚਾਮ ਕੌਰ ਨੇ ਦੱਸਿਆ ਕਿ ਉਸ ਨਾਲ ਸੁਲਤਾਨਪੁਰੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਜੈਕਿਸ਼ਨ ਦੀ ਸਮਰਥਕ ਇਕ ਮਹਿਲਾ ਨੇ ਸੰਪਰਕ ਕੀਤਾ। ਜਿਸ ਨੇ ਉਸ ਪੋਤਰੀ ਦੇ ਵਿਆਹ ਲਈ ਸੁਲਤਾਨਪੁਰੀ ਤੋਂ ਕਿਸੇ ਤੋਂ ਸਹਾਇਤਾ ਦਵਾਉਣ ਦੀ ਗੱਲ ਆਖੀ। ਜਿਸ ਆਧਾਰ ‘ਤੇ ਉਹ ਉਸਤੋਂ ਉਸਦਾ ਆਧਾਰ ਕਾਰਡ ਅਤੇ ਹੋਰ ਪਛਾਣ ਪੱਤਰ ਲੈ ਗਈ। ਚਾਮ ਕੌਰ ਨੇ ਦੋਸ਼ ਲਗਾਇਆ ਕਿ ਬੀਤੀ ਸ਼ਾਮ ਜਦੋਂ ਉਹ ਤਿਲਕ ਵਿਹਾਰ ਤੋਂ ਆਪਣੀ ਲੜਕੀ ਦੇ ਘਰ ਸੁਲਤਾਨਪੁਰੀ ਪੁੱਜੀ ਤਾਂ ਉਕਤ ਮਹਿਲਾ ਨੇ ਉਸਨੂੰੰ ਰੁਪਇਆਂ ਬਦਲੇ ਗਵਾਹੀ ਨਾ ਦੇਣ ਦੀ ਪੇਸ਼ਕਸ਼ ਕੀਤੀ। ਜਦ ਉਸਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਮਹਿਲਾ ਨੇ ਉਸਨੂੰ ਵੱਡੀ ਰਕਮ ਦੇਣ ਦਾ ਲਾਲਚ ਦਿੱਤਾ ਗਿਆ ਤੇ ਨਾਲ ਹੀ ਘਰ ਦੇ ਬਾਹਰ ਜੈਕਿਸ਼ਨ ਦੇ ਗੱਡੀ ‘ਚ ਬੈਠੇ ਹੋਣ ਦੀ ਜਾਣਕਾਰੀ ਦਿੱਤੀ ਗਈ। ਚਾਮ ਕੌਰ ਨੇ ਦੱਸਿਆ ਕਿ ਮਹਿਲਾ ਜੈਕਿਸ਼ਨ ਨਾਲ ਉਸਦੀ ਮੁਲਾਕਾਤ ਕਰਵਾਉਣ ‘ਤੇ ਜ਼ੋਰ ਦਿੰਦੀ ਰਹੀ ਪਰ ਉਸ ਨੇ ਗਵਾਹੀ ਨਾ ਦੇਣ ਬਦਲੇ ਰੁਪਏ ਲੈਣ ਤੋਂ ਇਨਕਾਰ ਕਰ ਦਿੱਤਾ। ਉਧਰ ਅਦਾਲਤ ‘ਚ ਮਾਨਯੋਗ ਜੱਜ ਛੁੱਟੀ ‘ਤੇ ਹੋਣ ਕਰਕੇ ਚਾਮ ਕੌਰ ਦੀ ਗਵਾਹੀ ਨਹੀਂ ਹੋ ਸਕੀ ਹੈ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>