Uncategorized

ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਸੂਬੇ ਬਾਰੇ ਮੁਸਲਮਾਨ ਵੀਰ ਨੇ ਕੀਤਾ ਵੱਡਾ ਖੁਲਾਸਾ….

Sharing is caring!

ਜਦ ਬਾਬਾ ਫ਼ਤਹਿ ਸਿੰਘ ਨੇ ਮੁਗਲ ਬਾਦਸ਼ਾਹ ਵਜ਼ੀਰ ਖ਼ਾਨ ਦੇ ਦਰਬਾਰ ‘ਚ ਆਪਣਾ ਸਿਰ ਨਾ ਝੁਕਾਉਂਦਿਆਂ ਹੋਏ, ਆਪਣੇ ਪੈਰ ਪਹਿਲਾਂ ਦਰਬਾਰ ਅੰਦਰ ਰੱਖੇ, ਤਾਂ ਮੁਗਲ ਦਰਬਾਰ ਅੰਦਰ ਬੈਠੇ ਮੁਗਲ ਕੰਬ ਉੱਠੇ। ਉਸ ਵਾਕਿਆ ਨੂੰ ਅੱਜ ਵੀ ਯਾਦ ਕਰਕੇ ਸਿੱਖ ਕੌਮ ਬੜੇ ਮਾਣ ਨਾਲ ਆਪਣਾ ਸਿਰ ਉੱਚਾ ਚੁੱਕ ਲੈਂਦੀ ਹੈ। ਸਮੁੱਚੀ ਦੁਨੀਆ ਸਾਹਿਬਜ਼ਾਦਾ ਫ਼ਤਹਿ ਸਿੰਘ ਨੂੰ ਉਹਨਾਂ ਦੇ ਜਨਮ ਦਿਨ’ਤੇ ਯਾਦ ਕਰਦਿਆਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੀ ਹੈ।

(ਛੋਟੇ ਸਾਹਿਬਜ਼ਾਦਿਆਂ ਨੂੰ ਇਸਲਾਮ ਨੇ ਸ਼ਹੀਦਾ ਨਹੀਂ ਕੀਤਾ) ਗੱਲਾਂ ਸੁਣਨ ਵਾਲਿਆਂ ਨੇ ਸਾਹਿਬਜ਼ਾਦਿਆਂ ਨੂੰ ਪਿਆਰ ਕਰਨ ਵਾਲੇ ਜਰੂਰ ਸ਼ੇਅਰ ਕਰਨ ਜੀ 🙏🙏🙏

Posted by Defender Of Faith ਕੋਮ ਦੇ ਰਖਵਾਲੇ on Friday, September 14, 2018

ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਪੁੱਤਰ, ਮਾਂ ਗੁਜਰੀ ਜੀ ਅਤੇ ਹਿੰਦੂ ਧਰਮ ਦੇ ਰੱਖਿਅਕ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਇਨਸਾਨੀਅਤ ਦੇ ਭਲੇ ਲਈ ਹੱਸ ਕੇ ਵਾਰ ਦਿੱਤਾ। ਇੱਕ ਪਾਸੇ ਦੋ ਛੋਟੇ ਬੱਚਿਆਂ ਨੂੰ ਨੀਹਾਂ ਵਿੱਚ ਜ਼ਿੰਦਾ ਚਿਣਵਾ ਲਿਆ ਅਤੇ ਦੂਜੇ ਪਾਸੇ ਦੋ ਵੱਡੇ ਸਾਹਿਬਜ਼ਾਦਿਆਂ ਨੂੰ ਚਮਕੌਰ ਦੀ ਜੰਗ ‘ਚ ਅੱਖੀਂ ਸ਼ਹੀਦ ਹੁੰਦਿਆਂ ਵੇਖਿਆ। ਸਾਹਿਬਜ਼ਾਦਾ ਫ਼ਤਹਿ ਸਿੰਘ ਨੂੰ ਪਿਆਰ ਨਾਲ ਬਾਬਾ ਫ਼ਤਹਿ ਸਿੰਘ ਕਿਹਾ ਜਾਂਦਾ ਹੈ। ਬਾਬਾ ਫ਼ਤਹਿ ਸਿੰਘ ਜੀ ਬਾਲ ਉਮਰੇ ਹੀ ਸਿਆਣਪਤਾ ਦੇ ਪ੍ਰਮਾਣ ਦੇਣ ਲੱਗ ਪਏ ਸਨ। ਉਹਨਾਂ ਨੂੰ ਹਮੇਸ਼ਾ ਵੱਡੇ ਭਰਾਵਾਂ ਨਾਲ ਯੁੱਧ ਅਭਿਆਸ ਕਰਨ ਦੀ ਚੇਟਕ ਲੱਗੀ ਰਹਿੰਦੀ ਸੀ। ਵੈਸੇ ਤਾਂ ਗੁਰੂ ਸਾਹਿਬ ਦੇ ਚਾਰੋਂ ਪੁੱਤਰ ਬਹੁਤ ਲਾਡਲੇ ਸਨ। ਜਿੰਨ੍ਹਾਂ ‘ਚੋਂ ਫ਼ਤਹਿ ਸਿੰਘ ਤਿੰਨੋਂ ਭਰਾ ਅਤੇ ਮਾਂ ਗੁਜਰੀ ਦੇ ਖਾਸ ਕਰ ਲਾਡਲੇ ਸਨ। ਇਤਿਹਾਸ ਗਵਾਹ ਹੈ ਕਿ ਹੁਣ ਤੱਕ ਦੀ ਸਭ ਤੋਂ ਛੋਟੀ ਉਮਰ ‘ਚ ਸ਼ਹੀਦੀ ਪਾਉਣ ਵਾਲੇ ਬਾਬਾ ਫ਼ਤਹਿ ਸਿੰਘ ਹੀ ਹਨ। ਬਾਬਾ ਫ਼ਤਹਿ ਸਿੰਘ ਨੇ ਮਹਿਜ਼ ਸੱਤ ਸਾਲ ਦੀ ਉਮਰ ‘ਚ ਸ਼ਹਾਦਤ ਪਾਈ ਸੀ। ਜਿਸਨੂੰ ਦੁਨੀਆ ਦੇ ਕੋਨੇ ਕੋਨੇ ‘ਚ ਵਸ ਰਹੇ ਇਕੱਲੇ ਸਿੱਖ ਹੀ ਨਹੀਂ ਸਗੋਂ ਹਰ ਇੱਕ ਧਰਮ ਦੇ ਲੋਕ ਅੱਜ ਵੀ ਯਾਦ ਕਰਕੇ ਆਪਣੀਆਂ ਅੱਖਾਂ ਨਮ ਕਰਦੇ ਹਨ। ਫ਼ਤਹਿ ਦਾ ਅਰਥ ਜਿੱਤ ਹੈ। ਝੂਠ ਵਿਰੁੱਧ ਸੱਚ ਦੀ ਅਵਾਜ਼ ਨੂੰ ਬੁਲੰਦ ਕਰਨਾ ਅਤੇ ਹਰ ਮੈਦਾਨ ਨੂੰ ਸਰ ਕਰਨਾ। ਗੁਰੂ ਗੋਬਿੰਦ ਸਿੰਘ ਜੀ ਨੇ ਸੱਚ ਦੀ ਅਵਾਜ਼ ਨੂੰ ਬੁਲੰਦ ਕਰਨ ਦਾ ਬਲ ਬਾਬਾ ਫ਼ਤਹਿ ਸਿੰਘ ਨੂੰ ਦਿੱਤਾ ਸੀ।ਸਾਹਿਬਜ਼ਾਦਾ ਫਤਹਿ ਸਿੰਘ ਮਾਤਾ ਗੁਜਰੀ ਜੀ ਦੇ ਬਹੁਤ ਹੀ ਲਾਡਲੇ ਪੋਤਰੇ ਸਨ। ਇਸੇ ਕਰਕੇ ਦੋਵੇਂ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਨਾਲ ਅਨੰਦਪੁਰ ਦੇ ਕਿਲ੍ਹੇ ਵਿੱਚੋਂ ਇਕੱਠੇ ਨਿਕਲੇ ਸਨ। ਅਨੰਦਪੁਰ ਦੇ ਕਿਲ੍ਹੇ ਨੂੰ ਚਾਰੋਂ ਤਰਫੋਂ ਘੇਰਾ ਪੈ ਚੁੱਕਾ ਸੀ । ਜਦੋਂ ਅਨੰਦਪੁਰ ਸਾਹਿੁਬ ਤੋਂ ਗੁਰੂ ਸਾਹਿਬ ਆਪਣੇ ਪੂਰੇ ਪਰਿਵਾਰ ਅਤੇ ਸਿੰਘਾਂ ਨਾਲ ਕਿਲ੍ਹਾ ਛੱਡ ਕੇ ਨਿਕਲੇ ਤਾਂ ਰਸਤੇ ਵਿੱਚ ਸਰਸਾ ਨਦੀ ਦੇ ਕੰਢੇ ਗੁਰੂ ਸਾਹਿਬ ਆਪਣੇ ਪਰਿਵਾਰ ਨਾਲੋਂ ਵਿਛੜ ਗਏ। ਸਰਸਾ ਨਦੀ ਉਸ ਸਮੇਂ ਪੂਰੇ ਜਲੌ ‘ਚ ਸੀ ਅਤੇ ਕੁਦਰਤ ਨੇ ਗੁਰੂ ਸਾਹਿਬ ਅਤੇ ਦੋ ਵੱਡੇ ਸਾਹਿਬਜ਼ਾਦੇ ਅਤੇ ਦੂਜੇ ਪਾਸੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਵੱਖ ਕਰ ਦਿੱਤਾ।ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਮਾਤਾ ਗੁਜਰੀ ਜੀ ਨਾਲ ਸਨ, ਜਿੱਥੇ ਉਹਨਾਂ ਨੂੰ ਗੁਰੂ ਘਰ ਦਾ ਪੁਰਾਣਾ ਰਸੋਇਆ ਗੰਗੂ ਮਿਲਿਆ ਅਤੇ ਉਸਨੇ ਮਾਤਾ ਗੁਜਰੀ ਜੀ ਨਾਲ ਧੋਖਾ ਕਰਕੇ ਉਹਨਾਂ ਨੂੰ ਛੋਟੇ ਸਾਹਿਬਜ਼ਾਦਿਆਂ ਨਾਲ ਵਜ਼ੀਰ ਖਾਂ ਦੇ ਸੈਨਿਕਾਂ ਦੇ ਹਵਾਲੇ ਕਰ ਦਿੱਤਾ।ਇਸ ਸਾਰੇ ਵਾਕਿਆ ਨੂੰ ਗੁਰੂ ਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਫ਼ਤਹਿ ਸਿੰਘ ਆਪਣੀਆਂ ਅੱਖਾਂ ਨਾਲ ਵੇਖਦੇ ਰਹੇ, ਪਰ ਉਹਨਾਂ ਨੇ ਆਪਣੇ ਮਨ ਨੂੰ ਡੋਲਣ ਨਾ ਦਿੱਤਾ। ਜਦੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਵਜ਼ੀਰ ਖਾਂ ਦੀ ਕੈਦ ਵਿੱਚ ਸਨ ਤਾਂ ਵਜ਼ੀਰ ਕਾਂ ਨੇ ਬੱਚਿਆਂ ਨੂੰ ਬਹੁਤ ਲਾਲਚ ਦਿੱਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਆਪਣੇ ਵੱਡੇ ਵੀਰ ਜ਼ੋਰਾਵਰ ਸਿੰਘ ਦੇ ਨਾਲ ਸੂਬਾ ਸਰਹਿੰਦ ਦਿ ਕਚਹਿਰੀ ‘ਚ ਬਿਨਾ ਕਿਸੇ ਖੌਫ਼ ਦੇ ਅੜੇ ਰਹੇ। ਆਖ਼ਿਰਕਾਰ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਨੀਹਾਂ ‘ਚ ਚਿਣਵਾਉਣ ਦੇ ਹੁਕਮ ਦੇ ਦਿੱਤੇ ਗਏ ਤਾਂ ਫ਼ਤਹਿ ਸਿੰਘ ਦੇ ਚਿਹਰੇ ‘ਤੇ ਵੱਖਰਾ ਨੂਰ ਆ ਗਿਆ ਸੀ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦੇ ਨਾਲ ਬਾਬਾ ਫ਼ਤਹਿ ਸਿੰਘ ਨੇ ਬਹੁਤ ਹੀ ਚਾਅ ਨਾਲ ਮਾਤਾ ਗੁਜਰੀ ਜੀ ਕੋਲੋਂ ਆਗਿਆ ਲਈ। ਜੱਲਾਦ ਜਿਵੇਂ ਜਿਵੇਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਦੇ ਗਏ, ਉਵੇਂ ਹੀ ਸਾਹਿਬਜ਼ਾਦਿਆਂ ਦਾ ਜੋਸ਼ ਵਧਦਾ ਜਾ ਰਿਹਾ ਸੀ ਅਤੇ ਉਹਨਾਂ ਨੇ ਮੂਲ-ਮੰਤਰ ਦਾ ਜਾਪ ਕਰਨਾ ਨਾ ਛੱਡਿਆ।ਫ਼ਤਹਿ ਸਿੰਘ ਨੇ ਮਹਿਜ਼ ਸੱਤ ਸਾਲ ਦੀ ਉਮਰ ਵਿੱਚ ਸ਼ਹਾਦਤ ਪਾਈ। ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਮਾਤਾ ਗੁਜਰੀ ਜੀ ਅਕਾਲ ਪੁਰਖ ਦਾ ਭਾਣਾ ਮੰਨਦਿਆਂ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਇਹ ਸ਼ਹਾਦਤ ਇਸ ਦੁਨੀਆ ‘ਤੇ ਅਜਿਹੀ ਸ਼ਹਾਦਤ ਬਣ ਗਈ ਕਿ ਜੋ ਵੀ ਇਸ ਵਾਕਿਆ ਨੂੰ ਸੁਣਦਾ ਹੈ, ਉਹ ਆਪਣੀਆਂ ਅੱਖਾਂ ਵਿੱਚੋਂ ਹੰਝੂ ਵਗਣੋਂ ਰੋਕ ਨਹੀਂ ਪਾਉਂਦਾ।ਅੱਜ ਸਾਹਿਬਜ਼ਾਦਾ ਫ਼ਤਹਿ ਸਿੰਘ ਦੇ ਜਨਮਦਿਨ ਉੱਤੇ ਕੁੱਲ ਦੁਨੀਆ ਵਿੱਚ ਵਸਦੇ ਪੰਜਾਬੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੇ ਹਨ। ਜਦੋਂ ਮੁਗਲਾਂ ਨੇ ਬਿਨਾਂ ਕਿਸੇ ਰਹਿਮ ਦੇ ਛੋਟੀ ਉਮਰ ਦੇ ਲਾਲ ਨੂੰ ਜ਼ਿੰਦਾ ਨੀ੍ਹਾਂ ‘ਚ ਚਿਣਵਾ ਦਿੱਤਾ ਤਾਂ ਕੁੱਲ ਮੁਗਲ ਹਕੂੰਤ ਦੇ ਖ਼ਾਤਮੇ ਦਾ ਬਿਗੁਲ ਵੱਜ ਚੁੱਕਾ ਸੀ। ਜਿਸ ਨੇ ਕੋਹਾਂ ਦੂਰ ਬੈਠੇ ਬੰਦਾ ਬਹਾਦੁਰ ਨੂੰ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਉਣ ਲਈ ਮਜਬੂਰ ਕਰ ਦਿੱਤਾ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>