ਸਿਮਰਜੀਤ ਬੈਂਸ ਦਾ ਵੇਰਕਾ ਪਲਾਂਟ ‘ਤੇ ਛਾਪਾ, ਦੁੱਧ ਦੀ ਫੈਟ ਲਾਈ ਤਾਂ ਹੋਇਆ ਹੈਰਾਨੀਜਨਕ ਖੁਲਾਸਾ II ਜਾਣੋ ਪੂਰੀ ਖ਼ਬਰ

Sharing is caring!

ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਅੱਜ ਭ੍ਰਿਸ਼ਟਾਚਾਰ ਖਿਲਾਫ ਮੁਹਿੰਮ ਤਹਿਤ ਵੇਰਕਾ ਮਿਲਕ ਪਲਾਂਟ ‘ਚ ਹੋ ਰਹੀ ਕਰੋੜਾਂ ਦੀ ਠੱਗੀ ਦਾ ਦਾਅਵਾ ਕੀਤਾ ਹੈ। ਬੈਂਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਫਿਰੋਜ਼ਪੁਰ ਰੋਡ ‘ਤੇ ਸਥਿਤ ਵੇਰਕਾ ਮਿਲਕ ਪਲਾਂਟ ‘ਚ ਹੋ ਰਹੀ ਸਾਲਾਨਾ ਦੋ ਕਰੋੜ ਦੀ ਠੱਗੀ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਨਾਲ ਹੀ ਇਹ ਵੀ ਖੁਲਾਸਾ ਹੋਇਆ ਹੈ ਕਿ ਕਿਵੇਂ ਵੇਰਕਾ ਦੁੱਧ ‘ਚ ਫੈਟ ਨੂੰ ਲੈ ਕੇ ਠੱਗੀ ਮਾਰ ਕੇ ਲੋਕਾਂ ਨੂੰ ਮਹਿੰਗਾ ਦੁੱਧ ਵੇਚਿਆ ਜਾ ਰਿਹਾ ਹੈ।

ਮੀਡੀਆ ਨਾਲ ਵੇਰਕਾ ਮਿਲਕ ਪਲਾਂਟ ਪਹੁੰਚੇ ਸਿਮਰਜੀਤ ਬੈਂਸ ਨੇ ਉੱਥੋਂ ਵੇਰਕਾ ਦੁੱਧ ਦੇ ਪੈਕੇਟ ਲੈ ਕੇ ਇਸ ‘ਚ ਮੌਜੂਦ ਦੁੱਧ ਦੀ ਫੈਟ ਤੇ ਐਸਐਨਐਫ ਦੀ ਜਾਂਚ ਮਿਲਕ ਪਲਾਂਟ ਦੇ ਨੇੜੇ ਹੀ ਬਣੀ ਲੈਬੌਰਟਰੀ ਤੋਂ ਕਰਵਾਈ। ਇਸ ਤੋਂ ਬਾਅਦ ਬੈਂਸ ਨੇ ਦੋਸ਼ ਲਾਇਆ ਕਿ ਇਸ ਜਾਂਚ ਦੌਰਾਨ ਦੁੱਧ ਦੇ ਪੈਕੇਟ ਤੇ ਲਿਖੇ 4.5 ਫੈਟ ਦੀ ਜਗ੍ਹਾ 4.1 ਤੇ ਐਸਐਨਐਫ 8.5 ਦੀ ਬਜਾਇ 8.1 ਪਾਇਆ ਗਿਆ।

ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੋਕ ਇਨਸਾਫ ਪਾਰਟੀ ਦੇ ਵਲੰਟੀਅਰ ਪਿਛਲੇ 15 ਦਿਨਾਂ ਤੋਂ ਇਸ ਗੱਲ ਦੀ ਜਾਂਚ ਕਰ ਰਹੇ ਸਨ। ਇਸ ਤੋਂ ਬਾਅਦ ਵੇਰਕਾ ਮਿਲਕ ਪਲਾਂਟ ਦੀ ਆਪਣੀ ਲੈਬ, ਡੇਅਰੀ ਵਿਭਾਗ ਦੀ ਲੈਬ ਤੇ ਚੰਡੀਗੜ੍ਹ ਤੇ ਮੋਹਾਲੀ ਦੀ ਮਾਨਤਾ ਪ੍ਰਾਪਤ ਲੈਬ ਤੋਂ ਵੇਰਕਾ ਦੁੱਧ ਦੀ ਫੈਟ ਤੇ ਐਸਐਨਐਫ ਦੀ ਜਾਂਚ ਕਰਵਾਈ ਤਾਂ ਫੈਟ 4.1 ਤੇ ਐਸਐਨਐਫ 8.1 ਪਾਇਆ ਗਿਆ।

ਬੈਂਸ ਨੇ ਦੱਸਿਆ ਕਿ ਵੇਰਕਾ ਰੋਜ਼ਾਨਾ ਕਰੀਬ 11 ਲੱਖ ਦੁੱਧ ਦੇ ਪੈਕੇਟਾਂ ਦੀ ਸਪਲਾਈ ਕਰਦਾ ਹੈ। ਇਸ ਤਰ੍ਹਾਂ ਰੇਟ ‘ਚ ਪੰਜ ਤੋਂ ਛੇ ਰੁਪਏ ਜ਼ਿਆਦਾ ਵਸੂਲੀ ਕੀਤੀ ਜਾ ਰਹੀ ਹੈ। ਇਸ ਨਾਲ ਰੋਜ਼ਾਨਾ 53 ਲੱਖ 75 ਹਜ਼ਾਰ ਦੀ ਠੱਗੀ ਹੋ ਰਹੀ ਹੈ ਜੋ ਸਾਲਾਨਾ ਦੋ ਸੌ ਕਰੋੜ ਬਣਦੀ ਹੈ।

ਬੈਂਸ ਨੇ ਦੋਸ਼ ਲਾਉਂਦਿਆ ਕਿਹਾ ਕਿ ਇਸ ਧੋੜਾਧੜੀ ‘ਚ ਹੇਠਾਂ ਤੋਂ ਲੈ ਕੇ ਉੱਪਰ ਤੱਕ ਅਧਿਕਾਰੀਆਂ ਦੀ ਮਿਲੀਭੁਗਤ ਹੈ। ਬੈਂਸ ਨੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ‘ਤੇ ਵਿਅੰਗ ਕੱਸਦਿਆਂ ਕਿਹਾ ਕਿ ਹਸੀਨ ਵਾਦੀਆਂ ਵਿੱਚੋਂ ਬਾਹਰ ਨਿਕਲ ਕੇ ਪੰਜਾਬ ਦੀ ਸਾਰ ਲਓ ਤੇ ਨਾਲ ਹੀ ਬੈਂਸ ਨੇ ਇਸ ਮਾਫੀਆ ਖਿਲਾਫ ਨਕੇਲ ਕੱਸਦਿਆਂ ਐਫਆਈਆਰ ਦਰਜ ਕਰਨ ਦੀ ਵੀ ਮੰਗ ਕੀਤੀ

Leave a Reply

Your email address will not be published. Required fields are marked *