Uncategorized

ਸਿਰਾ ਕਰ ਦਿੱਤਾ ਵੀਰ ਹਰਭਜਨ ਮਾਨ ਨੇ .. ਗੁਰਦਾਸ ਮਾਨ ਨੂੰ ਗੀਤ ਰਾਹੀਂ ਜਵਾਬ ..

Sharing is caring!

ਪੰਜਾਬ ਜਿਸ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ, ਕਦੇ ਅਣਖ ਅਤੇ ਬਹਾਦਰੀ ਕਰ ਕੇ ਸਾਰੀ ਦੁਨੀਆਂ ਵਿਚ ਪ੍ਰਸਿੱਧ ਸੀ। ਸ਼ਾਇਰ ਫਿਰੋਜ਼ਦੀਨ ਸ਼ਰਫ ਨੇ ਪੰਜਾਬ ਦੀ ਸਿਫ਼ਤ ਇਨ੍ਹਾਂ ਲਾਈਨਾਂ ਵਿਚ ਕੀਤੀ ਹੈ, ਸੋਹਣਿਆਂ ਦੇਸਾਂ ਅੰਦਰ ਦੇਸ ਪੰਜਾਬ ਨੀ ਸਈਓ! ਜਿਵੇਂ ਫੁੱਲਾਂ ਅੰਦਰ …ਫੁੱਲ ਗੁਲਾਬ ਨੀ ਸਈਓ!ਇਸ ਧਰਤੀ ‘ਤੇ ਕਦੇ ਪੰਜ ਦਰਿਆ ਵਹਿੰਦੇ ਸਨ ਜਿਸ ਕਾਰਨ ਇਸ ਦਾ ਨਾਂ ਪੰਜਾਬ ਪੈ ਗਿਆ। ਇਸ ਧਰਤੀ ਨੇ ਗੁਰੂ ਨਾਨਕ

ਆਪਣਾ ਪੰਜਾਬ ਹੋਵੇ — ਇੱਕ ਗੀਤ ਗੁਰਦਾਸ ਮਾਨ ਨੇ ਗਾਇਆ ਸੀ ਤੇ ਆਹ ਇੱਕ ਗੀਤ ਹਰਭਜਨ ਮਾਨ ਨੇ ਗਾਇਆ #ApnaPunjabHove

Posted by Punjabi Fan Gurpreet Ghuggi de ਪੰਜਾਬੀ ਫੈਨ ਗੁਰਪ੍ਰੀਤ ਘੁੱਗੀ ਦੇ on Tuesday, July 17, 2018

ਵਰਗੇ ਯੁੱਗ ਪੁਰਸ਼ ਪੈਦਾ ਕੀਤੇ ਜਿਨ੍ਹਾਂ ਕੁੱਲ ਦੁਨੀਆਂ ਨੂੰ ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਵਰਗੇ ਅਸੂਲ ਦਿੱਤੇ। ਪਾਤਸ਼ਾਹ ਅਰਜਨ ਦੇਵ ਨੂੰ ਲੋਕਾਂ ਦੀ ਅਣਖ ਦੀ ਰੱਖਿਆ ਵਾਸਤੇ ਤੱਤੀ ਤਵੀ ‘ਤੇ ਬੈਠ ਕੇ ਸੀਸ ਵਿਚ ਤੱਤਾ ਰੇਤਾ ਪਵਾਉਣਾ ਪਿਆ। ਜ਼ਾਲਮ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮਾਂ ਦਾ ਟਾਕਰਾ ਕਰਨ ਲਈ ਦਸਮੇਸ਼ ਪਿਤਾ ਨੂੰ ਸਾਰਾ ਪਰਿਵਾਰ ਕੁਰਬਾਨ ਕਰਨਾ ਪਿਆ। ਅਣਖੀ, ਬਹਾਦਰ, ਨਿੱਡਰ ਅਤੇ ਭਾਰਤ ਵਿਚ ਜਮਹੂਰੀਅਤ (ਲੋਕਰਾਜ) ਦੇ ਬਾਨੀ ਦਸਮੇਸ਼ ਪਿਤਾ ਨੇ ਔਰੰਗਜ਼ੇਬ ਨੂੰ ‘ਜਫ਼ਰਨਾਮਾ’ ਰੂਪੀ ਚਿੱਠੀ ਵਿਚ ਲਿਖਿਆ, “ਐ ਜ਼ਾਲਮ ਬਾਦਸ਼ਾਹ! ਜੇ ਤੂੰ ਅਜੇ ਵੀ ਜ਼ੁਲਮ ਤੋਂ ਬਾਜ਼ ਨਾ ਆਇਆ, ਤਾਂ ਮੈਂ ਤੇਰੇ ਕਦਮ-ਕਦਮ ਤੇ ਪੈਰਾਂ ਥੱਲੇ ਅੱਗ ਵਿਛਾ ਦਿਆਂਗਾ।”ਇਸ ਧਰਤੀ ‘ਤੇ ਹੀ ਪੰਚਮ ਪਾਤਸ਼ਾਹ ਅਰਜਨ ਦੇਵ ਨੂੰ ਲੋਕਾਂ ਦੀ ਅਣਖ ਦੀ ਰੱਖਿਆ ਵਾਸਤੇ ਤੱਤੀ ਤਵੀ ‘ਤੇ ਬੈਠ ਕੇ ਸੀਸ ਵਿਚ ਤੱਤਾ ਰੇਤਾ ਪਵਾਉਣਾ ਪਿਆ। ਜ਼ਾਲਮ ਮੁਗਲਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮਾਂ ਦਾ ਟਾਕਰਾ ਕਰਨ ਲਈ ਦਸਮੇਸ਼ ਪਿਤਾ ਨੂੰ ਸਾਰਾ ਪਰਿਵਾਰ ਕੁਰਬਾਨ ਕਰਨਾ ਪਿਆ। ਅਣਖੀ, ਬਹਾਦਰ, ਨਿੱਡਰ ਅਤੇ ਭਾਰਤ ਵਿਚ ਜਮਹੂਰੀਅਤ (ਲੋਕਰਾਜ) ਦੇ ਬਾਨੀ ਦਸਮੇਸ਼ ਪਿਤਾ ਨੇ ਔਰੰਗਜ਼ੇਬ ਨੂੰ ‘ਜਫ਼ਰਨਾਮਾ’ ਰੂਪੀ ਚਿੱਠੀ ਵਿਚ ਲਿਖਿਆ, “ਐ ਜ਼ਾਲਮ ਬਾਦਸ਼ਾਹ! ਜੇ ਤੂੰ ਅਜੇ ਵੀ ਜ਼ੁਲਮ ਤੋਂ ਬਾਜ਼ ਨਾ ਆਇਆ, ਤਾਂ ਮੈਂ ਤੇਰੇ ਕਦਮ-ਕਦਮ ਤੇ ਪੈਰਾਂ ਥੱਲੇ ਅੱਗ ਵਿਛਾ ਦਿਆਂਗਾ।”ਕਹਿੰਦੇ ਨੇ, ਇਸ ਚਿੱਠੀ ਦਾ ਔਰੰਗਜ਼ੇਬ ਦੇ ਮਨ ਉਤੇ ਐਸਾ ਮਨੋਵਿਗਿਆਨਕ ਅਸਰ ਹੋਇਆ ਕਿ ਜਲਦੀ ਹੀ ਉਸ ਦੀ ਮੌਤ ਹੋ ਗਈ। ਪੰਜਾਬ ਦੀ ਧਰਤੀ ਨੇ ਰਾਜਾ ਪੋਰਸ, ਦੁੱਲਾ ਭੱਟੀ, ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ ਅਤੇ ਸ਼ਾਮ ਸਿੰਘ ਅਟਾਰੀ ਵਰਗੇ ਯੋਧੇ ਪੈਦਾ ਕੀਤੇ। ਇਨ੍ਹਾਂ ਨੇ ਪੱਛਮੀ ਹਮਲਾਵਰਾਂ ਦਾ ਡਟ ਕੇ ਮੁਕਾਬਲਾ ਕੀਤਾ ਜੋ ਇੱਥੋਂ ਦਾ ਧਨ-ਦੌਲਤ ਤੇ ਬਹੂ-ਬੇਟੀਆਂ ਦੀ ਇੱਜ਼ਤ ਲੁੱਟ ਕੇ ਲੈ ਜਾਂਦੇ ਸਨ। ਇਨ੍ਹਾਂ ਨੇ ਸਦਾ-ਸਦਾ ਵਾਸਤੇ ਲੁਟੇਰਿਆਂ ਦੇਰਸਤੇ ਬੰਦ ਕਰਨ ਦਾ ਹੀਲਾ ਕੀਤਾ।ਪੰਜਾਬ ਨੂੰ ਭਾਰਤ ਦੀ ਖੜਗ ਭੁਜਾ ਕਿਹਾ ਜਾਂਦਾ ਹੈ। ਇਸ ਦੇ ਗੱਭਰੂ ਤੇ ਮੁਟਿਆਰਾਂ ਦੀ ਸਾਰੇ ਸੰਸਾਰ ਵਿਚ ਧੁੰਮ ਸੀ। ਗੱਭਰੂ ਦੁੱਧ, ਘਿਓ ਖਾ ਕੇ ਮੁਗਧਰ ਚੁੱਕਦੇ, ਮੁੰਗਲੀਆਂ ਫੇਰਦੇ, ਅਖਾੜਿਆਂ ਵਿਚ ਘੁਲਦੇ, ਕਬੱਡੀਆਂ ਖੇਡਦੇ ਤੇ ਰੱਸੇ ਖਿੱਚਦੇ ਸਨ। ਮਜ਼ਬੂਤ ਸਰੀਰ ਪੰਜਾਬੀ ਗੱਭਰੂਆਂ ਦੀ ਸ਼ਨਾਖ਼ਤ ਸੀ। ਪੰਜਾਬ ਦਾ ਗੱਭਰੂ ਫੌਜ ਵਿਚ ਭਰਤੀ ਹੋ ਕੇ ਦੇਸ਼ ਦੀ ਰੱਖਿਆ ਕਰਦਾ ਸੀ। (ਅੱਜ ਤਾਂ ਪੰਜਾਬੀ ਗੱਭਰੂ ਭਰਤੀ ਲਈ ਸਰੀਰਕ ਯੋਗਤਾਵਾਂ ਵੀ ਪੂਰੀਆਂ ਨਹੀਂ ਕਰਦਾ)। ਪੰਜਾਬ ਨੇ ਸਰਦਾਰ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ ਅਤੇ ਬੱਬਰ ਅਕਾਲੀਆਂ ਵਰਗੇ ਸਿਰਲੱਥ ਯੋਧੇ ਪੈਦਾ ਕੀਤੇ। ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਦੇਸ਼ ਆਜ਼ਾਦ ਹੋਇਆ, ਪਰ ਪੰਜਾਬ ਵੰਡਿਆ ਗਿਆ। ਪੰਜਾਬੀ ਲੋਕ ਘਰੋਂ-ਬੇਘਰ ਹੋ ਗਏ, ਪਰ ਕਿਸੇ ਵੀ ਪੰਜਾਬੀ ਨੇ ਕਿਸੇ ਅੱਗੇ ਹੱਥ ਅੱਡ ਕੇ ਭੀਖ ਨਹੀਂ ਮੰਗੀ। ਉਜਾੜੇ ਤੋਂ ਬਾਅਦ ਵੀ ਪੰਜਾਬੀ ਆਪਣੀ ਹਿੰਮਤ ਨਾਲ ਪੈਰਾਂ ‘ਤੇ ਖੜ੍ਹੇ ਹੋ ਗਏ। ਪੰਜਾਬ ਦੇ ਲੋਕਾਂ ਨੂੰ ਆਸ ਸੀ ਕਿ ਆਜ਼ਾਦਹੋਣ ਨਾਲ ਉਹ ਆਪਣੇ ਰਾਜ ਵਿਚ ਆਜ਼ਾਦੀ ਦਾ ਨਿੱਘ ਮਾਣਨਗੇ ਅਤੇ ਖੁਸ਼ਹਾਲ ਹੋਣਗੇ।ਸਰਦਾਰ ਭਗਤ ਸਿੰਘ ਨੇ ਕਦੇ ਕਿਹਾ ਸੀ, “ਜਿੰਨਾ ਚਿਰ ਇਨਸਾਨ ਦੇ ਹੱਥੋਂ ਇਨਸਾਨ ਦੀ ਲੁੱਟ ਖ਼ਤਮ ਨਹੀਂ ਹੋ ਜਾਂਦੀ, ਸਾਡਾ ਸੰਘਰਸ਼ ਜਾਰੀ ਰਹੇਗਾ।” ਪਰ ਭਗਤ ਸਿੰਘ ਅਤੇ ਸਰਾਭੇ ਦੇ ਸੁਪਨਿਆਂ ਦਾ ਪੰਜਾਬ ਨਾ ਬਣ ਸਕਿਆ। ਅਜੋਕੇ ਸਿਆਸਤਦਾਨਾਂ ਨੇ ਆਪਣੀ ਕੁਰਸੀ ਕਾਇਮ ਕਰ ਕੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਲੋਕਾਂ ਦੇ ਭਵਿੱਖ ਨੂੰ ਵਿਸਾਰ ਕੇ ਆਪਣਾ ਭਵਿੱਖ ਸੰਵਾਰਨ ਵਾਸਤੇ ਨੌਜਵਾਨ ਪੀੜ੍ਹੀ ਨੂੰ ਚੋਣਾਂ ਵਿਚ ਨਸ਼ਿਆਂ ਦਾ ਸੇਵਨ ਕਰਾ ਕੇ ਉਨ੍ਹਾਂ ਨੂੰ ਪੱਕੇ ਨਸ਼ੱਈ ਬਣਾ ਦਿੱਤਾ। ਕਿਸੇ ਸ਼ਾਇਰ ਨੇ ਲਿਖਿਆ ਹੈ,
ਵੱਢਿਆ-ਟੁੱਕਿਆ ਬਚ ਗਿਆ ਜਿਹੜਾ ਗਿੱਠ ਪੰਜਾਬ। ਡੋਬ ਦੇਣਗੇ ਏਸ ਨੂੰ ..ਨੇਤਾ ਅਤੇ ਸ਼ਰਾਬ।ਅੱਜ ਪੰਜਾਬ ਦੀ 70 ਫੀਸਦੀ ਜਵਾਨੀ ਨਸ਼ਿਆਂ ਦੀ ਆਦੀ ਹੋ ਕੇ ਕੁਰਾਹੇ ਪੈ ਗਈ ਹੈ। ਅੱਜ ਪੰਜਾਬ ਦਾ ਨੌਜਵਾਨ ਗਿਆਨ ਅਤੇ ਕਿਰਤ ਨਾਲੋਂ ਟੁੱਟ ਚੁੱਕਾ ਹੈ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>