Uncategorized

ਸਿੱਕਮ ਵਿਚ ਸਿੱਖਾਂ ‘ਤੇ ਲਾਈ ਗਈ ਅਣਐਲਾਨੀ ਐਮਰਜੈਂਸੀ; ਗੁਰਦੁਆਰਾ ਸਾਹਿਬ ਜਾਣ ‘ਤੇ ਰੋਕਾਂ

Sharing is caring!

ਸਿੱਕਮ ਵਿਚ ਸਿੱਖਾਂ ‘ਤੇ ਲਾਈ ਗਈ ਅਣਐਲਾਨੀ ਐਮਰਜੈਂਸੀ; ਗੁਰਦੁਆਰਾ ਸਾਹਿਬ ਜਾਣ ‘ਤੇ ਰੋਕਾਂ ਚੰਡੀਗੜ੍ਹ: ਸਿੱਖ ਸੰਗਤਾਂ ਨੂੰ ਸਿੱਕਮ ਵਿਚ ਸਥਿਤ ਇਤਿਹਾਸਕ ਸਥਾਨ ਗੁਰਦੁਆਰਾ ਗੁਰੂਡੋਂਗਮਾਰ ਵਿਖੇ ਜਾਣ ਤੋਂ ਰੋਕਿਆ ਜਾ ਰਿਹਾ ਹੈ। ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਜਿੱਥੇ ਹੋਰ ਯਾਤਰੀਆਂ ਨੂੰ ਸਬੰਧਿਤ ਇਲਾਕੇ ਵਿਚ ਜਾਣ ਲਈ ਬਿਨ੍ਹਾਂ ਕਿਸੇ ਰੋਕ ਟੋਕ ਤੋਂ ਪਰਮਿਟ ਦਿੱਤੇ ਜਾਰਹੇ ਹਨ, ਪਰ ਸਿੱਖਾਂ ਨੂੰ ਪਰਮਿਟ ਨਹੀਂ ਦਿੱਤੇ ਜਾ ਰਹੇ।ਜਿਕਰਯੋਗ ਹੈ ਕਿ ਸਿੱਕਮ ਦੀ ਚੀਨ ਨਾਲ ਲਗਦੀ ਸਰਹੱਦ ਕਾਰਨ ਉੱਥੇ ਕੁਝ ਇਲਾਕਿਆਂ ਵਿਚ ਜਾਣ ਲਈ ਯਾਤਰੀਆਂ ਨੂੰ ਪਹਿਲਾਂ ਸਰਕਾਰ ਤੋਂ ਪਰਮਿਟ ਲੈਣਾ ਪੈਂਦਾ ਹੈ ਅਤੇ ਗੁਰਦੁਆਰਾ ਗੁਰੂਡੋਂਗਮਾਰ ਵਾਲਾ ਸਥਾਨ ਵੀ ਅਜਿਹੇ ਇਲਾਕੇ ਵਿਚ ਹੀ ਪੈਂਦਾ ਹੈ। ਪਰ ਸਰਕਾਰੀ ਜਾਣਕਾਰੀ ਅਨੁਸਾਰ ਇਹਨਾਂ ਇਲਾਕਿਆਂ ਵਿਚ ਜਾਣ ਲਈ ਸ਼ਨਾਖਤੀ ਕਾਰਡ ਦੇ ਅਧਾਰ ‘ਤੇ ਆਮ ਪਰਮਿਟ ਜਾਰੀ ਕਰ ਦਿੱਤਾ ਜਾਂਦਾ ਹੈ।ਸਿੱਖ ਸ਼ਰਧਾਲੂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ। ਇਸੇ ਤਰ੍ਹਾਂ ਚੰਡੀਗੜ੍ਹ ਦੇ ਸੁਭਾਸ਼ ਸਿੰਘ ਨੇ ਦੱਸਿਆ ਕਿ 25 ਸਿੱਖ ਯਾਤਰੀਆਂ ਦੇ ਜਥੇ ਨੂੰ ਸਰਕਾਰ ਵਲੋਂ ਪਰਮਿਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਕਰਨਲ ਡਾ. ਦਲਵਿੰਦਰ ਸਿੰਘ ਗਰੇਵਾਲ (ਰਿਟ.) ਨੇ ਦੱਸਿਆ ਕਿ ਉਹ ਹਾਲ ਹੀ ਵਿਚ ਸਿੱਕਮ ਗਏ ਸਨ ਤੇ ਉੱਥੇ ਸਿੱਖਾਂ ਉੱਤੇ ਅਣਐਲਾਨੀ ਐਮਰਜੈਂਸੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਬੀਤੇ ਸਾਲ ਅਗਸਤ ਮਹੀਨੇ ਗੁਰਦੁਆਰਾ ਗੁਰੂਡੋਂਗਮਾਰ ਸਾਹਿਬ ਵਿਖੇਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਸਿੱਖਾਂ ਉੱਤੇ ਰੋਕਾਂ ਨੂੰ ਜਿਆਦਾ ਸਖਤ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਬੀਤੇ ਸਾਲ ਅਗਸਤ ਮਹੀਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਗੁਰਦੁਆਰਾ ਸਾਹਿਬ ਵਿਚੋਂ ਕੱਢ ਕੇ ਬਾਹਰ ਸੜਕ ‘ਤੇ ਰੱਖ ਦਿੱਤਾ ਗਿਆ ਸੀ।ਗੁਰਦੁਆਰਾ ਸਿੰਘ ਸਭਾ ਸਿਲੀਗੁੜੀ ਦੇ ਸਕੱਤਰ ਦਲਬਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਇਸ ਬੇਅਦਬੀ ਦੀ ਘਟਨਾ ਲਈ ਸਥਾਨਕ ਪ੍ਰਸ਼ਾਸਨ ਵਲੋਂ ਕੋਈ ਐਫ.ਆਈ.ਆਰ ਦਰਜ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਅਸੀਂ ਵਾਰ-ਵਾਰ ਬੇਨਤੀਆਂ ਕਰ ਰਹੇਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੁਬਾਰਾ ਗੁਰਦੁਆਰਾ ਸਾਹਿਬ ਵਿਚ ਸੁਸ਼ੋਭਿਤ ਕੀਤੇ ਜਾਣ ਪਰ ਸਾਡੀ ਗੱਲ ਸੁਣਨ ਦੀ ਬਜਾਏ, ਸਰਕਾਰ ਨੇ ਸਿੱਖਾਂ ਦੇ ਉੱਥੇ ਜਾਣ ‘ਤੇ ਵੀ ਰੋਕ ਲਾ ਦਿੱਤੀ ਹੈ।ਇਸ ਸਬੰਧੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਕੇਂਦਰੀ ਘੱਟਗਿਣਤੀ ਮਾਮਲੇ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਅਤੇ ਭਾਰਤ ਦੇ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਪੱਤਰ ਭੇਜਿਆ ਹੈ। ਜੀ.ਕੇ. ਨੇ ਕਿਹਾ ਕਿ ਸਿੱਕਮ ਸਰਕਾਰ ਦਾ ਆਦੇਸ਼ ਸਿੱਧੇ ਤੌਰ ’ਤੇ ਸੰਵਿਧਾਨ ਵੱਲੋਂ ਨਾਗਰਿਕਾਂ ਨੂੰ ਮਿਲੇ ਮੌਲਿਕ ਅਧਿਕਾਰਾਂ ਦੀ ਉਲੰਘਣਾਂ ਦੇ ਨਾਲ ਹੀ ਸਿੱਕਮ ਸਰਕਾਰ ਵੱਲੋਂ ਅਨਐਲਾਨੀ ਐਮਰਜੈਂਸੀ ਵਰਗਾ ਹੈ। ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਿੱਕਮ ਸਰਕਾਰ ਨੂੰ ਤੁਰੰਤ ਆਦੇਸ਼ ਦੇ ਕੇ ਸਿੱਖਾਂ ਦੇ ਨਾਲ ਧਰਮ ਦੇ ਨਾਂ ਤੇ ਹੋ ਰਹੇ ਵਿੱਤਕਰੇ ’ਤੇ ਰੋਕ ਲਗਾਵੇ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>