Uncategorized

ਸਿੱਖਾਂ ਨੂੰ ਅੱਤਵਾਦੀ ਕਹਿਣ ਵਾਲਿਓ ਜੇ ਹਿੰਮਤ ਹੈ,ਤਾਂ ਇਹਨਾਂ ਗੱਲਾਂ ਦਾ ਜਵਾਬ ਦਿਓ..

Sharing is caring!

ਕਹਿੰਦੇ ਸਿੱਖ ਵੀ ਹਿੰਦੂਆਂ ਦੀ ਹੀ ਅੰਗ ਹਨ,ਤਾਂ ਫਿਰ ਕਿਹਾ ਕਰੋ ਕਿ ਹਿੰਦੂ ਅੱਤਵਾਦੀ ਹਨ (ਫਿਰ ਅੱਤਵਾਦੀ ਸਿਰਫ ਸਿੱਖ ਹੀ ਕਿਉਂ ??) ਤੇ ਜੇ ਤੁਸੀਂ ਕਹਿਣਾ ਕਿ ਸਿੱਖ ਅੱਤਵਾਦੀ ਹਨ ਤਾਂ ਫਿਰ ਮੰਨੋ ਕਿ ਸਿੱਖ ਇੱਕ ਵੱਖਰੀ ਕੌਮ ਹੈ-ਸੰਤ ਜਰਨੈਲ ਸਿੰਘ ਭਿੰਡਰਾਂਵਾਲੇਸ੍ਰੀ ਦਰਬਾਰ ਕੰਪਲੈਕਸ ਵਿੱਚ ‘ਅਪਰੇਸ਼ਨ ਬਲੂ ਸਟਾਰ’ ਦੀ ਦੌਰਾਨ ਮਾਰੇ ਗਏ ਸਿੱਖ ਆਗੂਆਂ ਦੀ ਯਾਦ ਵਿੱਚ ਬਣੇ‘ਸ਼ਹੀਦ’ਸਮਾਰਕਦੀ ਰਾਜਨੀਤੀ ਗਰਮਾ ਗਈ ਹੈ।ਵਿਵਾਦ ਇਸ ਗੱਲ ਨੂੰ ਲੈ ਕੇ ਕਿ ਇਹ ਸਮਾਰਕ ‘ ਅਪਰੇਸ਼ਨ ਬਲੂ ਸਟਾਰ ’ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਹੈ, ਪਰ ਇਸ ਗੁਰਦੁਆਰਾ ਰੂਪੀ ਸਮਾਰਕ ਵਿੱਚ ਕਈ ਥਾਵਾਂ ਉਪਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਨਾਂਮ ਕਿਉਂ ਖੁਦਿਆ ਹੋਇਆ ਹੈ। ਇਹ ਹੀ ਨਹੀਂ , ਗੁਰਦੁਆਰੇ ਦੇ ਅੰਦਰ ਵੀ ਭਿੰਡਰਾਵਾਲਿਆਂ ਦੀ ਤਸਵੀਰ ਲੱਗੀ ਹੈ।ਇਸ ਸਮਾਰਕ ਵਿੱਚ ਬਣਾਏ ਜਾਣ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਸੀਅਤੇ ਜਦੋਂ ਇਸ ਨੂੰ ਬਣਾਏ ਜਾਣ ਦੀ ਆਗਿਆ ਮਿਲੀ ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀਕਿ ਸਮਾਰਕ ਇੱਕ ਗੁਰਦੁਆਰਾ ਹੀ ਹੋਵੇਗਾ ਅਤੇ ਇਸ ਵਿੱਚ ਕਿਸੇ ਦੀ ਫੋਟੋ ਜਾਂ ਨਾਂਮ ਨਹੀਂ ਲਿਖਿਆ ਜਾਵੇਗਾ। ਚਾਹੇ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਖੀ ਹੋਵੇ ਜਾ ਅਕਾਲ ਤਖ਼ਤ ਦੇ ਜਥੇਦਾਰ ਹੋਣ ਜਾਂ ਫਿਰ ਦਮਦਮੀ ਟਕਸਾਲ ਦੇ ਵਰਤਮਾਨ ਮੁਖੀ ਹਰਨਾਮ ਸਿੰਘ ਹੋਣ , ਹਰ ਵੱਡਾ ਧਾਰਮਿਕ ਨੇਤਾ ਇਸ ਯਾਦਗਾਰ ਦੇ ਉਦਘਾਟਨ ਸਮੇਂ ਉੱਥੇ ਮੌਜੂਦ ਸੀ । ਇੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਉਸਦੇ ਸਹਿਯੋਗੀਆਂ ਨੂੰ ‘ ਸ਼ਹੀਦ’ ਦਾ ਦਰਜਾ ਦਿੱਤਾ ਗਿਆ ਹੈ।29 ਸਾਲ ਬਾਦ ਭਿੰਡਰਾਂਵਾਲੇ ਦੇ ਗੁਣਗਾਨਕਰਨ ਦੀ ਜਰੂਰਤ ਕੀ ਹੈ ? ਇਸ ਸਵਾਲ ਉਪਰ ਅਪਰੇਸ਼ਨ ਬਲੂ ਸਟਾਰ ਦੌਰਾਨ ਭਿੰਡਰਾਂਵਾਲੇ ਦੇ ਨਾਲ ਮਾਰੇ ਗਏ ਅਮਰੀਕ ਸਿੰਘ ਦੇ ਬੇਟੇ ਕਹਿੰਦੇ ਹਨ,ਭਿੰਡਰਾਂਵਾਲਾ ਨੇ ਸਿੱਖਾਂ ਦੇ ਲਈ ਉਹ ਕੀਤਾ ਜੋ ਕੋਈ ਨਹੀ ਕਰ ਸਕਿਆ। ਜ਼ਖ਼ਮਾਂ ਨੂੰ ਹਰਾ ਹੀ ਰਹਿਣਾ ਚਾਹੀਦਾ, ਤਾਂਕਿ ਇਹ ਕਦੇਂ ਭਰਨ ਨਾ ।’ਭਿੰਡਰਾਂਵਾਲੇ ਸ਼ਹੀਦ ਹਨ ਜਾਂ ਫਿਰ ਕੱਟੜਪੰਥੀ , ਇਸ ਗੱਲ ਉਪਰ ਬਹਿਸ ਅਪਰੇਸ਼ਨ ਬਲੂ ਸਟਾਰ ਦੇ 29 ਸਾਲ ਬਾਅਦ ਵੀ ਜਾਰੀ ਹੈ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>