Uncategorized

ਸਿੱਖਾਂ ਵੱਲੋਂ ਹੈਲਮਟ ਦਾ ਵਿਰੋਧ ਦੇਖੋ ਅੱਜ ਕੀ ਕੁੱਝ ਹੋਇਆ….

Sharing is caring!

ਬੁੱਧਵਾਰ ਦੀ ਸਵੇਰ….ਇੱਕ ਪਾਸੇ ਜਿੱਥੇ ਚੰਡੀਗੜ੍ਹ ਪੁਲਿਸ ਨੇ ਹੈਲਮਟ ਨਾ ਪਾਉਣ ਵਾਲੀਆਂ ਮਹਿਲਾਵਾਂ ਦੇ ਚਲਾਨ ਕਟਣੇ ਸ਼ੁਰੂ ਕਰ ਦਿੱਤੇ ਤਾਂ ਦੂਜੇ ਪਾਸੇ ਸਿੱਖ ਜਥੇਬੰਦੀਆਂ ਵੱਲੋਂ ਬੀਬੀਆਂ ਲਈ ਹੈਲਮਟ ਲਾਜ਼ਮੀ ਕੀਤੇ ਜਾਣ ਦਾ ਵਿਰੋਧ ਕੀਤਾ ਗਿਆ। ਪੁਲਿਸ ਵੱਲੋਂ ਚਲਾਨ ਕੱਟਣ ਦਾ ਸਿਲਸਿਲਾ ਜਾਰੀ ਸੀ ਪਰ ਸਿੱਖ ਜਥੇਬੰਦੀਆਂ ਵੱਲੋਂ ਮਾਮਲੇ ‘ਚ ਚੰਡੀਗੜ੍ਹ ‘ਚ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ।

ਚੰਡੀਗੜ 'ਚ ਹੈਲਮੇਟ ਪਾਉਣ ਦਾ ਵਿਰੋਧ ਕਰਦੇ ਹੋਏ ਸਿੱਖ ਸੰਗਠਨ ਉਤਰੇ ਸੜਕਾਂ 'ਤੇ

ਚੰਡੀਗੜ 'ਚ ਹੈਲਮੇਟ ਪਾਉਣ ਦਾ ਵਿਰੋਧ ਕਰਦੇ ਹੋਏ ਸਿੱਖ ਸੰਗਠਨ ਉਤਰੇ ਸੜਕਾਂ 'ਤੇ#Chandigarh #Helmet #TrafficPolice

Posted by JagBani on Wednesday, September 5, 2018

ਚੰਡੀਗੜ੍ਹ ਪ੍ਰਸ਼ਾਸਨ ਹੈਲਮੇਟ ਨੂੰ ਲੈ ਕੇ ਸਖਤੀ ਦਿਖਾ ਰਿਹੈ ਤਾਂ ਦੂਜੇ ਪਾਸੇ ਸਿੱਖ ਜਥੇਬੰਦੀਆਂ ਵੱਲੋਂ ਇਸ ਸਖਤੀ ਦਾ ਵਿਰੋਧ ਕੀਤਾ ਜਾ ਰਿਹੈ। ਦਰਅਸਲ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮਹਿਲਾਵਾਂ ਲਈ ਹੈਲਮੇਟ ਪਾਉਣਾ ਲਾਜ਼ਮੀ ਕੀਤਾ ਗਿਆ।ਤੇ ਸਿਰਫ ਦਸਤਾਰਧਾਰੀ ਸਿੱਖ ਮਹਿਲਾਵਾਂ ਨੂੰ ਹੀ ਇਸ ਤੋਂ ਛੋਟ ਦਿੱਤੀ ਗਈ ਹੈ। ਸਿੱਖ ਜਥੇਬੰਦੀਆਂ ਸਾਰੀਆਂ ਸਿੱਖ ਮਹਿਲਾਵਾਂ ਨੂੰ ਹੈਲਮਟ ਤੋਂ ਛੋਟ ਦੇਣ ਦੀ ਮੰਗ ਕਰ ਰਹੀਆਂ ਨੇ।ਕਾਬਿਲੇ ਗੌਰ ਹੈ ਕੀ ਪਿਛਲੇ ਤਿੰਨ ਸਾਲਾਂ ‘ਚ ਦੁਪਹੀਆ ਵਾਹਨਾਂ ਤੇ ਸਵਾਰ 26 ਮਹਿਲਾਵਾਂ ਦੀ ਮੌਤ ਹੋ ਚੁੱਕੀ ਹੈ ਤੇ ਪੂਰੇ ਮਾਮਲੇ ‘ਚ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਵੀ ਨੋਟਿਸ ਜਾਰੀ ਕੀਤਾ ਗਿਆ ਸੀ…ਤੇ ਹੁਣ ਚੰਡੀਗੜ੍ਹ ਚ ਪੁਲਿਸ ਵੱਲੋਂ ਮਹਿਲਾਵਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਓਹਨਾਂ ਦੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਗਏ ਨੇ।ਕੇਂਦਰ ਸ਼ਾਸ਼ਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਦੁਪਹੀਆ ਵਾਹਨਾਂ ‘ਤੇ ਔਰਤਾਂ ਲਈ ਹੈਲਮੇਟ ਅੱਜ ਯਾਨੀ ਬੁੱਧਵਾਰ ਤੋਂ ਪਹਿਨਣਾ ਲਾਜ਼ਮੀ ਹੋ ਗਿਆ ਹੈ। ਯੂਟੀ ਪੁਲਿਸ ਨੇ ਅਜਿਹਾ ਨਾ ਕਰਨ ਵਾਲੀਆਂ ਔਰਤਾਂ ਦੇ ਚਾਲਾਨ ਕੱਟਣੇ ਵੀ ਸ਼ੁਰੂ ਕਰ ਦਿੱਤੇ ਹਨ। ਚੰਡੀਗੜ੍ਹ ਪ੍ਰਸ਼ਾਸਨ ਦੀ ਇਸ ਕਾਰਵਾਈ ਵਿਰੁੱਧ ਸਿੱਖ ਜਥੇਬੰਦੀਆਂ ਲਾਮਬੰਦ ਹੋ ਗਈਆਂ ਹਨ।ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਇਸ ਕਾਨੂੰਨ ਸਬੰਧੀ ਦੋ ਮਹੀਨੇ ਚੇਤਾਵਨੀ ਜਾਰੀ ਕਰ ਦਿੱਤੀ ਸੀ। ਅੱਜ ਤੋਂ ਬਗ਼ੈਰ ਹੈਲਮੈਟ ਦੁਪਹੀਆ ਵਾਹਨ ਚਾਲਕ ਕੁੜੀਆਂ ਦੇ ਚਾਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਉੱਧਰ ਸਿੱਖ ਜਥੇਬੰਦੀਆਂ ਨੇ ਇਸ ਦੇ ਵਿਰੋਧ ਵਿੱਚ ਧਰਨਾ ਲਾ ਦਿੱਤਾ ਹੈ। ਜਥੇਬੰਦੀਆਂ ਮੰਗ ਕਰ ਰਹੀਆਂ ਹਨ ਕਿ ਜਿਨ੍ਹਾਂ ਔਰਤਾਂ ਦੇ ਨਾਂਅ ਪਿੱਛੇ ਕੌਰ ਲੱਗਦਾ ਹੈ ਉਨ੍ਹਾਂ ਨੂੰ ਹੈਲਮਟ ਪਹਿਨਣਾ ਲਾਜ਼ਮੀ ਨਹੀਂ ਹੋਣਾ ਚਾਹੀਦਾ।ਸਿੱਖ ਜਥੇਬੰਦੀਆਂ ਨੇ ਇਹ ਧਰਨਾ ਸੈਕਟਰ 34 ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਕੀਤਾ ਗਿਆ ਤੇ ਸਿੱਖ ਬੀਬੀਆਂ ਨੇ ਬਿਨਾ ਹੈਲਮੇਟ ਪਹਿਨੇ ਤੋਂ ਆਪਣੇ ਸਕੂਟਰਾਂ ‘ਤੇ ਸਵਾਰ ਹੋ ਕੇ ਰਾਜ ਭਵਨ ਤਕ ਰਾਜਪਾਲ ਨੂੰ ਮੰਗ ਪੱਤਰ ਦੇਣ ਲਈ ਮਾਰਚ ਕਰਨ ਫੈਸਲਾ ਕੀਤਾ ਸੀ। ਪਰ ਚੰਡੀਗੜ੍ਹ ਪੁਲਿਸ ਨੇ ਧਰਨਾ ਮਾਰ ਰਹੇ ਲੋਕਾਂ ਨੂੰ 33-34 ਸੈਕਟਰ ਦਰਮਿਆਨ ਸੜਕ ‘ਤੇ ਹੀ ਰੋਕ ਦਿੱਤਾ ਹੈ।ਵੱਡੀ ਉਮਰ ਦੀਆਂ ਸਿੱਖ ਔਰਤਾਂ ਅੱਗੇ ਵੱਧ ਕੇ ਪ੍ਰਸ਼ਾਸਨ ਦੀ ਖਿਲਾਫਤ ਕਰ ਰਹੀਆਂ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤਕ ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਲੈਂਦਾ ਉਦੋਂ ਤਕ ਇਹ ਲੜਾਈ ਜਾਰੀ ਰਹੇਗੀ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>