Uncategorized

ਸਿੱਖ ਆਰਮੀ ਦੇ ਗੱਤਕੇ ਨੇ ਹਿਲਾਈ ਥਾਈਲੈਂਡ ਦੇਸ਼ ਦੀ ਧਰਤੀ !! ਦੇਖੋ ਵੀਡੀਓ

Sharing is caring!

ਸਿੱਖ ਆਪਣੇ ਦੁਸ਼ਮਣ ਨਾਲ ਆਡਾ ਲੈਣ ਲੋਈ ਜਿਸ ਜੰਗੀ ਕਲਾ ਦੀ ਵਰਤੋ ਕਰਦੇ ਸਨ ਉਸਨੂੰ ਗੱਤਕਾ ਕਿਹਾ ਜਾਂਦਾ ਹੈ। ਇਸਦੀ ਸਿਖਲਾਈ ਮਰਦ ਅਤੇ ਔਰਤ ਵਿੱਚੋ ਕੋਈ ਵੀ ਲੈ ਸਕਦਾ ਹੈ। ਗੱਤਕੇ ਦੇ ਜਿਆਦਾ ਮਾਹਿਰ ਨਿਹੰਗ ਸਿੰਘ ਹੁੰਦੇ ਹਨ। ਉਹਨਾਂ ਨੂੰ ਗੱਤਕੇ ਬਾਰੇ ਆਮ ਲੋਕਾਂ ਨਾਲੋਂ ਜਿਆਦਾ ਜਾਣਕਾਰੀ ਹੁੰਦੀ ਹੈ। ਗਤਕਾ ਭਾਰਤ ਵਿੱਚ ਜਿਆਦਾਤਰ ਪੰਜਾਬ ਅਤੇ ਉੱਤਰੀ ਸੂਬਿਆਂ ਵਿੱਚ ਜਿਆਦਾ ਪ੍ਰਚੱਲਿਤ ਹੈ। ਪਿਛਲੇ ਸਮੇਂ ਵਿੱਚ ਸਾਇੰਸ ਨੇ ਜਿਆਦਾ ਤਰੱਕੀ ਨਹੀਂ ਸੀ ਕੀਤੀ ਹੋਈ। ਜਿਸ ਕਰਕੇ ਜੰਗ ਵਿੱਚ ਗੋਲੀਆਂ ਨਾਲ ਨਹੀਂ ਬਲਕਿ ਸੋਟੀਆਂ, ਭਾਲਿਆ, ਕਿਰਪਾਨਾਂ, ਤੀਰ ਕਮਾਨਾਂ ਆਦਿ ਨਾਲ ਲੜਾਈ ਲੜੀ ਜਾਂਦੀ ਸੀ।

Sikh Army performs Gatka in Thailand👍👍👍share maximum ✔️✅✔️

Posted by Canada- Mini Punjab on Friday, December 22, 2017

ਹੋਲੀ ਹੋਲੀ ਜਦੋ ਸਾਇੰਸ ਨੇ ਤਰੱਕੀ ਕੀਤੀ ਤਾਂ ਮਾਰਸ਼ਲ ਆਰਟਸ ਦਾ ਰੋਲ ਵੀ ਘਟਣ ਲੱਗਾ। ਜਿਸ ਕਰਕੇ ਹੁਣ ਗੱਤਕਾ ਵੀ ਬਹੁਤ ਘੱਟ ਲੋਕਾਂ ਤਕ ਸੀਮਤ ਰਹਿ ਗਿਆ। ਪਰ ਗੱਤਕਾ ਖੇਡਣ ਅਤੇ ਦੇਖਣ ਵਾਲੇ ਦੋਨਾਂ ਦੇ ਵਿੱਚ ਜੋਸ਼ ਭਰ ਦਿੰਦਾ ਹੈ। ਗੱਤਕਾ ਖੇਡਣ ਲਈ ਵੀ ਪੂਰੀ ਫੁਰਤੀ ਅਤੇ ਸ਼ਾਰੀਰਿਕ ਜਾਨ ਦੀ ਜਰੂਰਤ ਪੈਂਦੀ ਹੈ। ਅੱਜ ਕੱਲ੍ਹ ਗੱਤਕਾ ਵੀ ਹੁਣ ਸ਼ਹਿਰ ਵਿੱਚ ਸਟੇਜਾਂ ਤਕ ਹੀ ਸੀਮਿਤ ਰਹਿ ਗਿਆ । ਗੱਤਕੇ ਦਾ ਸਬੰਧ ਸਿੱਖ ਨਾਲ ਹੈ। ਬਾਬਾ ਬੁੱਢਾ ਜੀ ਨੇ ਹੀ ਸਸਤ੍ਰ ਵਿਦਿਆ ਦੇ ਖਜਾਨੇ ਨੂੰ ਸੰਭਾਲਿਆ ਅਤੇ ਛੇਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਪਨ ਤੋਂ ਹੀ ਗੱਤਕੇ ਦੀ ਵਿਦਿਆ ਬਾਬਾ ਬੁੱਢਾ ਜੀ ਪਾਸੋ ਲਈ। ਜਦੋਂ ਮੁਗਲ ਬਾਦਸ਼ਾਹ ਨੇ ਤਸੀਹੇ ਦੇ ਕੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਤਾਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਗੱਤਕਾ ਸਿਖਲਾਈ ਅਤੇ ਮੁਕਾਬਲੇ ਸ਼ੁਰੂ ਕਰਵਾ ਦਿੱਤੇ। ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਵੀ ਘੋੜਸਵਾਰੀ ਦੇ ਨਾਲ- ਨਾਲ ਬਹੁਤੇ ਅਹੁਦਿਆਂ ਦੀ ਨਿਯੁਕਤੀ ਲਈ ਗੱਤਕੇਬਾਜਾਂ ਨੂੰ ਫਿਲ ਦਿੱਤੀ। ਉਸ ਸਮੇਂ ਕਿ ਘਰਾਣਿਆਂ ਵਿੱਚ ਤਾਂ ਬਹੁਤ ਛੋਟੀ ਉਮਰ ਵਿੱਚ ਬੱਚਿਆਂ ਨੂੰ ਗੱਤਕੇ ਦੀ ਸਿਖਲਾਈ ਦਿੱਤੀ ਜਾਣ ਲੱਗੀ ਸੀ। ਜਿਥੇ ਗਤਕੇ ਦੀ ਸਿਖਲਾਈ ਦਿੱਤੀ ਜਾਂਦੀ ਸੀ ਉਸਨੂੰ ਅਖਾੜਾ ਕਿਹਾ ਜਾਂਦਾ ਸੀ। ਸਿੱਖ ਮਿਸਲਾਂ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਸਮੇਂ ਤੱਕ ਇਸ ਤਰ੍ਹਾਂ ਚਲਦਾ ਰਿਹਾ ਸੀ । ਇੱਕ ਗਤਕੇਬਾਜ ਨੂੰ 2 ਪੱਖਾਂ ਵਿੱਚ ਨਿਪੁੰਨਤਾ ਹਾਸਿਲ ਕਰਨੀ ਜਰੂਰੀ ਹੁੰਦੀ ਹੈ। ਇੱਕ ਆਪਣੇ ਆਪ ਨੂੰ ਦੂਜੇ ਦੇ ਵਾਰ ਤੋਂ ਬਚਾਉਣਾ ਤੇ ਦੂਜਾ ਆਪਣੇ ਵਿਰੋਸ਼ੀ ਤੇ ਹਮਲਾ ਕਰਨਾ। ਗੱਤਕੇ ਵਿੱਚ ਦੋ ਤਰ੍ਹਾਂ ਦੇ ਹਥਿਆਰ ਹੀ ਜਿਆਦਾਤਰ ਵਰਤੇ ਜਾਂਦੇ ਹਨ। ਇੱਕ ਤਾਂ ਹਮਲਾ ਕਰਨ ਲਈ ਗੱਤਕਾ ਸੋਟੀ ਹੁੰਦੀ ਹੈ ਅਤੇ ਦੂਜੀ ਤਲਵਾਰ ਅਤੇ ਹਮਲਾ ਰੋਕਣ ਲਈ ਢਾਲ ਹੁੰਦੀ ਹੈ। ਗੱਤਕਾ ਇਕ ਮੀਟਰ ਦੇ ਕਰੀਬ ਲੰਬਾ ਡੰਡਾ ਹੁੰਦਾ ਹੈ। ਇਸ ਦੇ ਇੱਕ ਸਿਰੇ ’ਤੇ ਹੱਥ ਦੀ ਚੰਗੀ ਪਕੜ ਅਤੇ ਸੇਫਟੀ ਲਈ ਇੱਕ ਹੱਥ ਨੂੰ ਢੱਕਣ ਵਾਲੀ ਗੱਦੀ ਲਾਈ ਜਾਂਦੀ ਹੈ ਅਤੇ ਢਾਲ ਨੂੰ ਲੱਕੜ ਜਾਂ ਲੋਹੇ ਨਾਲ ਬਣਾਇਆ ਜਾਂਦਾ ਹੈ, ਜਿਸ ਦੇ ਅੰਦਰਲੇ ਪਾਸੇ ਫੜਨ ਲਈ ਮਜ਼ਬੂਤ ਕੁੰਡਾ ਲੱਗਿਆ ਹੁੰਦਾ ਹੈ । ਹੁਣ ਗੱਤਕਾ ਨਿਹੰਗ ਸਿੰਘਾਂ ਅਤੇ ਹੋਰ ਸਮੂਹਾਂ ਤਕ ਹੀ ਸੀਮਿਤ ਰਹਿ ਗਿਆ ਹੈ ਅਤੇ ਹੁਣ ਗੱਤਕਾ ਸਿਰਫ ਮੇਲਿਆਂ ਅਤੇ ਨਗਰ-ਕੀਰਤਨਾ ਵਿੱਚ ਹੀ ਦਿਖਾਈ ਦਿੰਦਾ ਹੈ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>