Uncategorized

ਸਿੱਖ ਕਦੇ ਵੀ ਭੀਖ ਨਹੀਂ ਮੰਗਦਾ ਦੇਖੋ ਜਿਉਂਦੀ ਜਾਗਦੀ ਮਿਸਾਲ ਹਰ ਸਿੱਖ ਮਾਣ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਜੀ

Sharing is caring!

ਸਲਾਮ ਹੈ ਇਸ ਵੀਰ ਨੂੰ ਜੋ ਕਿਸੇ ਵੀ ਲਾਲਚ ਤੋਂ ਬਿਨ੍ਹਾਂ ਇੰਨੀ ਸੇਵਾ ਕਰਦਾ ਹੈ ਸ਼ੇਅਰ ਕਰੋ ਗੁਰੂ ਦਾ ਸਿੱਖ ਜੀ ਸਿੱਖੀ ਪ੍ਰਚਾਰ ਵਿੱਚੋਂ ਮਨਫ਼ੀ ਹੋ ਰਿਹਾ ਹੈ ਕਿਰਤ ਦਾ ਸਿਧਾਂਤ !!! ਦੁਨੀਆ ਦੇ ਸਭ ਧਰਮਾਂ ਵਿੱਚੋਂ ਸਿੱਖ ਧਰਮ ਹੀ ਇਕ ਅਜਿਹਾ ਧਰਮ ਹੈ, ਜਿਸ ਦੀ ਵਿਚਾਰਧਾਰਾ ਵਿਗਿਆਨਕ ਹੈ ਇਸ ਧਰਮ ਅੰਦਰ💥ਕਿਰਤ ਕਰੋ💥ਨਾਮ ਜਪੋ 💥ਵੰਡ ਛਕੋ ਦੇ ਸਿਧਾਂਤ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ I ਧਰਮ ਅੰਦਰ ਫੋਕੇ ਰੀਤੀ-ਰਿਵਾਜਾਂ

ਸਲਾਮ ਹੈ ਇਸ ਵੀਰ ਨੂੰ ਜੋ ਕਿਸੇ ਵੀ ਲਾਲਚ ਤੋਂ ਬਿਨ੍ਹਾਂ ਇੰਨੀ ਸੇਵਾ ਕਰਦਾ ਹੈ ਸ਼ੇਅਰ ਕਰੋ

ਸਲਾਮ ਹੈ ਇਸ ਵੀਰ ਨੂੰ ਜੋ ਕਿਸੇ ਵੀ ਲਾਲਚ ਤੋਂ ਬਿਨ੍ਹਾਂ ਇੰਨੀ ਸੇਵਾ ਕਰਦਾ ਹੈ ਸ਼ੇਅਰ ਕਰੋ

Posted by Amarpreet Singh Amar Khalsa on Monday, August 6, 2018

ਕਰਮ ਕਾਂਡਾਂ, ਵਹਿਮਾਂ-ਭਰਮਾਂ, ਮੂਰਤੀ ਪੂਜਾ, ਮੜ੍ਹੀ ਮਸਾਣਾਂ ਦੀ ਪੂਜਾ ਸਮੇਤ ਹਰ ਤਰ੍ਹਾਂ ਦੇ ਪਾਖੰਡਾਂ ਤੋਂ ਸਿੱਖਾਂ ਨੂੰ ਸਖਤੀ ਨਾਲ ਵਰਜਿਆ ਗਿਆ ਹੈ I ਸਿੱਖਾਂ ਦੇ ਦਸ ਗੁਰੂ ਸਾਹਿਬਾਨ ਨੇ ਹੀ ਇਨ੍ਹਾਂ ਕੁਰੀਤੀਆਂ ਨੂੰ ਬੰਦ ਕਰਨ ਦਾ ਉਪਦੇਸ਼ ਦਿੱਤਾ ਸੰਤ ਸਿਪਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਾਪ ਕੇ ਦੇਹਧਾਰੀ ਗੁਰੂ ਡੰਮ ਜਾਂ ਬਾਬਾਵਾਦ ਦੇ ਪ੍ਰਚਲਣ ਨੂੰ ਵੀ ਸਿੱਖੀ ਵਿਚੋਂ ਕੱਢ ਦਿੱਤਾ Iਧੀਰ ਮੱਲੀਆਂ ਜਾਂ ਰਾਮਰਾਈਆਂ ਦੇ ਚੇਲਿਆਂ ਵਾਂਗ ਕਿਧਰੇ ਸਿੱਖ ਵੀ ਅਖੌਤੀ ਬਾਬਿਆਂ ਦੇ ਪੂਜਕ ਬਣ ਕੇ ਆਪਣੇ ਵਿਗਿਆਨਕ ਸਿਧਾਂਤ ਤੋਂ ਥਿੜਕ ਨਾ ਜਾਣ ਅੰਗਰੇਜ਼ੀ ਸਾਮਰਾਜ ਦੌਰਾਨ ਸਿੱਖੀ ਦੀਆਂ ਜੜ੍ਹਾਂ ਨੂੰ ਖੋਖਲਾ ਕਰਨ ਲਈ ਸ਼ੁਰੂ ਕੀਤਾ ਗਿਆ ਅਖੌਤੀ ਡੇਰਾਵਾਦ ਅੱਜ ਸਿੱਖ ਕੌਮ ਲਈ ਇਕ ਬਹੁਤ ਵੱਡਾ ਨਾਸੂਰ ਬਣ ਚੁੱਕਾ ਹੈ I ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਥੇ ਜਗਨਨਾਥਪੁਰੀ ਉੜੀਸਾ ਜਾ ਕੇ ਵਹਿਮਾਂ ਵਿਚ ਗ੍ਰਸਤ ਲੋਕਾਂ ਨੂੰ ਤਰਕ ਨਾਲ ਸਮਝਾਇਆ, ਉੱਥੇ ਮੁਸਲਮਾਨਾਂ ਦੇ ਪ੍ਰਮੁੱਖ ਤੀਰਥ ਅਸਥਾਨ ਮੱਕਾ ਵਿਖੇ ਜਾ ਕੇ ਮੁਸਲਮਾਨਾਂ ਨੂੰ ਵੀ ਨਵੀਂ ਸੇਧ ਦਿੱਤੀ I ਇਥੇ ਹੀ ਬਸ ਨਹੀਂ ਗੁਰੂ ਨਾਨਕ ਸਾਹਿਬ ਨੇ ਮੁਗ਼ਲ ਹਾਕਮ ਬਾਬਰ ਨੂੰ ਸ਼ਰੇਆਮ ਜਾਬਰ ਆਖ ਕੇ ਆਪਣੀ ਦਿ੍ੜ੍ਹਤਾ, ਦਲੇਰੀ ਤੇ ਅਣਖ ਦਾ ਸਬੂਤ ਦਿੱਤਾ ਉਨ੍ਹਾਂ ਸਾਧਾਂ ਵਾਲਾ ਬਾਣਾ ਪਾ ਕੇ ਕਿਰਤੀ ਲੋਕਾਂ ਦੀ ਮਿਹਨਤ ਵਾਲੀ ਕਮਾਈ I ਲੁੱਟਣ ਵਾਲੇ ਵਿਹਲੜ ਲੋਕਾਂ ਨੂੰ ਨਕਾਰ ਕੇ ਆਮ ਲੋਕਾਂ ਨੂੰ ਕਿਰਤ ਦੇ ਸਿਧਾਂਤ ‘ਤੇ ਚੱਲਣ ਦਾ ਉਪਦੇਸ਼ ਦਿੱਤਾ ਕਰਤਾਰਪੁਰ ਵਿਖੇ ਖੇਤੀ ਕਰਨ ਨੂੰ ਪਹਿਲ ਦੇਣੀ ਗੁਰੂ ਨਾਨਕ ਸਾਹਿਬ ਵੱਲੋਂ ਕਿਰਤ ਦੇ ਸਿਧਾਂਤ ਨੂੰ ਵਡਿਆਉਣਾ ਹੀ ਸੀ I ਇਹੀ ਵੱਡਾ ਕਾਰਨ ਸੀ ਕਿ ਉਹ ਇਕ ਅਮੀਰ ਮਲਿਕ ਭਾਗੋ ਦੇ ਭੋਜ ਨੂੰ ਠੁਕਰਾ ਕੇ ਇਕ ਗਰੀਬ ਮਿਹਨਤਕਸ਼ ਤੇ ਕਿਰਤੀ ਭਾਈ ਲਾਲੋ ਦੇ ਘਰ ਖਾਣਾ ਖਾਣ ਲਈ ਗਏ Iਪਰ ਅੱਜ ਸਿੱਖ ਧਰਮ ਦੇ ਪ੍ਰਚਾਰ ਵਿੱਚ ਲੱਗੀਆਂ ਵੱਡੀ ਗਿਣਤੀ ਵਿਚ ਸੰਸਥਾਵਾਂ, ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਜਾਂ ਵੱਖ ਵੱਖ ਸੰਪਰਦਾਵਾਂ ਦੁਆਰਾ ਗੁਰੂ ਨਾਨਕ ਸਾਹਿਬ ਦੇ ਕਿਰਤ ਸਿਧਾਂਤ ਨੂੰ ਸਿੱਖੀ ਪ੍ਰਚਾਰ ਵਿਚੋਂ ਮਨਫੀ ਕਰ ਦਿੱਤਾ ਗਿਆ ਹੈ I ਕਰੀਬ ਇਕ ਦਹਾਕਾ ਪਹਿਲਾਂ ਤੱਕ ਆਮ ਪ੍ਰਚੱਲਿਤ ਗੁਰੂ ਨਾਨਕ ਸਾਹਿਬ ਦੀ ਬਲਦਾਂ ਨਾਲ ਖੇਤੀ ਕਰਦਿਆਂ ਦੀ ਤਸਵੀਰ ਵੀ ਗਾਇਬ ਕਰ ਦਿੱਤੀ ਗਈ ਹੈ ਭਾਵੇਂ ਇਹ ਤਸਵੀਰਾਂ ਇਕ ਕਾਲਪਨਿਕ ਤਸਵੀਰਾਂ ਤੋਂ ਵੱਧ ਕੁਝ ਵੀ ਨਹੀਂ, ਪਰ ਇਨ੍ਹਾਂ ਤਸਵੀਰਾਂ ਦੇ ਜ਼ਰੀਏ ਗੁਰੂ ਨਾਨਕ ਸਾਹਿਬ ਦੇ ਕਿਰਤ ਦੇ ਸਿਧਾਂਤ ਨੂੰ ਲੋਕਾਂ ਤੱਕ ਪ੍ਰਚਾਰਿਆ ਜਾ ਰਿਹਾ ਸੀ Iਹੁਣ ਅਗਲੀਆਂ ਪੀੜ੍ਹੀਆਂ ਅਜਿਹੇ ਪ੍ਰਚਾਰ ਦੀ ਘਾਟ ਕਾਰਨ ਗੁਰੂ ਨਾਨਕ ਸਾਹਿਬ ਵੱਲੋਂ ਖੇਤੀ ਕਰਕੇ ਲੋਕਾਈ ਨੂੰ ਕਿਰਤ ਸੱਭਿਆਚਾਰ ਨਾਲ ਜੋੜਨ ਦੇ ਪੇਸ਼ ਕੀਤੇ ਸਿਧਾਂਤ ਨੂੰ ਹੀ ਮੰਨਣ ਤੋਂ ਇਨਕਾਰੀ ਹੋ ਜਾਣਗੀਆਂ I ਸਰਬ-ਸਾਂਝੀਵਾਲਤਾ ਦੇ ਪ੍ਰਤੀਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਕਿਰਤ ਨੂੰ ਪਹਿਲ ਦਿੰਦੇ ਕਈ ਸ਼ਬਦ ਆਉਂਦੇ ਹਨ ਪਰ ਸਿੱਖੀ ਪ੍ਰਚਾਰ ਵਿੱਚੋਂ ਚੁੱਪ ਚੁਪੀਤੇ ਕਿਰਤ ਦੇ ਸਿਧਾਂਤ ਨੂੰ ਕੱਢ ਦੇਣਾ ਦੁਖਦਾਈ ਹੈ Iਅੱਜ ਪੰਜਾਬ ਅੰਦਰ ਅਨੇਕਾਂ ਹੀ ਸੰਪਰਦਾਵਾਂ ਜਾਂ ਸੰਤ-ਮਹਾਂਪੁਰਖ ਸਿੱਖੀ ਦਾ ਪ੍ਰਚਾਰ ਕਰਨ ਦਾ ਹੋਕਾ ਦਿੰਦੇ ਹਨ ਪਰ ਅਜਿਹੀਆਂ ਸੰਪਰਦਾਵਾਂ ਦੁਆਰਾ ਸਿੱਖਾਂ ਨੂੰ ਕੇਵਲ ਸਿਮਰਨ ਕਰਨ ‘ਤੇ ਹੀ ਜ਼ੋਰ ਦੇਣਾ ਕਿਸੇ ਵੀ ਤਰ੍ਹਾਂ ਸਿੱਖ ਸਿਧਾਂਤ ਦੇ ਅਨਕੂਲ ਨਹੀਂ ਹੈ I ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬਹਿੰਦਿਆਂ ਉਠ ਦਿਆਂ ਹਰਿ ਨਾਮ ਧਿਆਈਐ ਦਾ ਸਿਧਾਂਤ ਦੇ ਕੇ ਗ੍ਰਹਿਸਤੀ ਜੀਵਨ ਨੂੰ ਤਿਆਗ ਕੇ ਪਹਾੜਾਂ ਵਿਚ ਜਾਂ ਇਕਾਂਤ ਵਿੱਚ ਬੈਠ ਕੇ ਕੇਵਲ ਸਿਮਰਨ ਕਰਨ ਨੂੰ ਨਕਾਰਿਆ ਹੈ Iਕੌਮ ਦੀ ਅਧੋਗਤੀ ਲਈ ਜ਼ਿੰਮੇਵਾਰ ਸੰਪਰ ਦਾਵਾਂ ਨੇ ਸਿਰਫ ਸਿਮਰਨ ਕਰਨ ਨੂੰ ਹੀ ਸਿੱਖੀ ਨਾਲ ਜੋੜ ਦਿੱਤਾ ਇਹੀ ਵੱਡਾ ਕਾਰਨ ਹੈ ਅੱਜ ਸਿੱਖਾਂ ਦੀ ਮੌਜੂਦਾ ਪੀੜ੍ਹੀ ਕਿਰਤ ਕਰਨ ਤੋਂ ਇਨ ਕਾਰੀ ਹੋ ਰਹੀ ਹੈ I ਭਾਵੇਂ ਸਿੱਖਾਂ ਨੇ ਸਮੁੱਚੇ ਵਿਸ਼ਵ ਅੰਦਰ ਸਖਤ ਮਿਹਨਤ ਦੇ ਜ਼ਰੀਏ ਦੁਨੀਆ ਦੇ ਕੋਨੇ ਕੋਨੇ ਵਿਚ ਰਹਿੰਦਿਆਂ ਕਿਰਤ ਕਰਕੇ ਵੱਡੀਆਂ ਮੱਲਾਂ ਮਾਰੀਆਂ ਹਨ ਸਿੱਖੀ ਪ੍ਰਚਾਰ ਵਿਚੋਂ ਕਿਰਤ ਸੱਭਿਆਚਾਰ ਨੂੰ ਮਨਫੀ ਕਰਨਾ I ਸਿੱਖ ਕੌਮ ਦਾ ਸਭ ਤੋਂ ਦੁਖਦਾਈ ਪਹਿਲੂ ਹੈ ਜੇਕਰ ਸਿੱਖ ਕੌਮ ਨੇ ਜਿਊ ਦੀ ਰਹਿਣਾ ਹੈ ਤਾਂ ਵਿਗਿਆਨਕ ਵਿਚਾਰਧਾਰਾ ਨੂੰ ਅਪਣਾ ਕੇ ਕਿਰਤ ਸੱਭਿਆਚਾਰ ਨਾਲ ਜੁੜੇ ਰਹਿਣਾ ਬੜਾ ਹੀ ਅਹਿਮ ਹੋਵੇਗਾ ਨਹੀਂ ਤਾਂ ਕੌਮ ਨੂੰ ਹੋਰ ਵੀ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ I

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>