Uncategorized

ਸਿੱਖ ਧਰਮ ਖਿਲਾਫ਼ ਅਪਸ਼ਬਦ ਬੋਲਣ ਵਾਲੇ ਸੁਰਜੀਤ ਗੱਗ ਦੀ ਕੁੱਟਮਾਰ II ਸੁਣੋ ਸੁਰਜੀਤ ਗੱਗ ਦੀ ਜੁਬਾਨੀ

Sharing is caring!

ਸਿੱਖ ਧਰਮ ਖਿਲਾਫ਼ ਅਪਸ਼ਬਦ ਬੋਲਣ ਵਾਲੇ ਸੁਰਜੀਤ ਗੱਗ ਦੀ ਕੁੱਟਮਾਰ II ਸੁਣੋ ਸੁਰਜੀਤ ਗੱਗ ਦੀ ਜੁਬਾਨੀ…ਹੁਣੇ ਜਾਣਕਾਰੀ ਮਿਲੀ ਹੈ ਕਿ ਕੁਝ ਧੌਂਸਬਾਜ਼ ਵਿਅਕਤੀਆਂ ਵੱਲੋਂ ਆਨੰਦਪੁਰ ਸਾਹਿਬ ਬਾਜ਼ਾਰ ਵਿਚ ਪੰਜਾਬੀ ਕਵੀ ਸੁਰਜੀਤ ਗੱਗ (Surjit Gag) ਉੱਪਰ ਹਮਲਾ ਕਰਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਹਾਸਲ ਜਾਣਕਾਰੀ ਅਨੁਸਾਰ ਯਾਦਵਿੰਦਰ ਸਿੰਘ ਯਾਦੀ ਅਤੇ ਉਸਦੇ ਇਕ ਸਾਥੀ ਨੇ ਸੁਰਜੀਤ ਗੱਗ ਨੂੰ ਮਾਰਕੀਟ ਵਿਚ ਘੇਰਕੇ ਉਸ ਉੱਪਰ ਹਮਲਾ ਕੀਤਾ।

ਕਿਵੇਂ ਹੋਇਆ ਹਮਲਾ, ਸੁਣੋ ਸੁਰਜੀਤ ਗੱਗ ਦੀ ਜੁਬਾਨੀ…

ਕਿਵੇਂ ਹੋਇਆ ਹਮਲਾ, ਸੁਣੋ ਸੁਰਜੀਤ ਗੱਗ ਦੀ ਜੁਬਾਨੀ…#AnandpurSahib #Attack #SurjitGag

Posted by JagBani on Sunday, September 30, 2018

ਹਮਲਾ ਕਰਨ ਸਮੇਂ ਹਮਲਾਵਰ ਕਹਿ ਰਹੇ ਸਨਕਿ ਤੂੰ ਹਾਲੇ ਵੀ ਸਾਡੇ ਧਰਮ ਦੇ ਖਿ਼ਲਾਫ਼ ਬੋਲਣਾ ਬੰਦ ਨਹੀਂ ਕੀਤਾ! ਉੱਥੋਂ ਆਪਣਾ ਬਚਾਅ ਕਰਕੇ ਜਦੋਂ ਗੱਗ ਨੇ ਆਪਣੇ ਪਿੰਡ ਦਾ ਰਸਤਾ ਲੈਕੇ ਪਿੰਡ ਨੂੰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਮੋਟਰ ਸਾਈਕਲ ਉੱਪਰ ਉਸਦਾ ਦੁਬਾਰਾ ਪਿੱਛਾ ਕਰਕੇ ਉਸਨੂੰ ਫਿਰ ਘੇਰ ਲਿਆਅਤੇ ਗੁਰਦੁਆਰਾ ਕੇਸ ਸਾਹਿਬ ਚੌਕ ਵਿਚ ਲਿਜਾਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਗੱਗ ਨੇ ਦੱਸਿਆ ਕਿ ਇਹ ਉਹੀ ਵਿਅਕਤੀ ਹੈ ਜਿਸਨੇ ਪਿਛਲੇ ਸਾਲ ਜੁਲਾਈ ਮਹੀਨੇ ਜੇਲ੍ਹ ਵਿਚ ਵੀ ਉਪਰ ਦੋ ਵਾਰ ਹਮਲਾ ਕੀਤਾ ਸੀ। ਜਮਹੂਰੀ ਅਧਿਕਾਰ ਸਭਾ ਪੰਜਾਬ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ।ਇਹ ਦਰਅਸਲ ਲੇਖਕ ਦੀ ਵਿਚਾਰਾਂ ਦੀ ਆਜ਼ਾਦੀ ਉੱਪਰ ਹਮਲਾ ਹੈ ਅਤੇ ਇਸ ਧੌਂਸਬਾਜ਼ ਕਾਰਵਾਈ ਦਾ ਸਮੂਹ ਲੋਕਪੱਖੀ ਤਾਕਤਾਂ ਨੂੰ ਡੱਟਕੇ ਵਿਰੋਧ ਕਰਨਾ ਚਾਹੀਦਾ ਹੈ। ਜਮਹੂਰੀ ਅਧਿਕਾਰ ਸਭਾ ਮੰਗ ਕਰਦੀ ਹੈ ਕਿ ਸੁਰਜੀਤ ਗੱਗ ਉੱਪਰ ਹਮਲਾ ਕਰਨ ਵਾਲਿਆਂ ਨੂੰ ਤੁਰੰਤ ਗਿਰਿਫ਼ਤਾਰ ਕੀਤਾ ਜਾਵੇ ਅਤੇ ਉਹਨਾਂ ਦੇ ਖਿ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।Some of the men have been attacked and badly assaulted by Punjabi poet Surjit Gag in Anandpur Sahib market. According to the information, Yadwinder Singh Yadi and one of his companions surrounded Surjit Gog in the market and attacked him.

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>