Post

ਸਿੱਖ ਨੌਜਵਾਨ ਦਾ ਵੱਡਾ ਖੁਲਾਸਾ ਭਾਰਤ ਸਰਕਾਰ ਸਿੱਖਾਂ ਤੋਂ ਡਰ ਕੇ ਨਸ਼ਾ ਵਿਕਵਾ ਰਹੀ ਹੈ ..

Sharing is caring!

ਵੀਹਵੀਂ ਸਦੀ ਦੇ ਅੱਧ ਤੋਂ ਬਾਅਦ ਪੰਜਾਬ ਵਿੱਚ ਹਰੀ ਕ੍ਰਾਂਤੀ ਆਈ। ਪੈਦਾਵਾਰ ਵਧਣ ਨਾਲ ਜੱਟ ਦੀ ਹਾਲਤ ਕੁਝ ਸੁਧਰੀ ਅਤੇ ਉਸ ਨੇ ਨੌਕਰ-ਚਾਕਰ ਰੱਖ ਲਏ ਤੇ ਘਰ ਵਿੱਚ ਹੀ ਦੇਸੀ ਸ਼ਰਾਬ ਵੀ ਬਣਾਉਣੀ ਸ਼ੁਰੂ ਕਰ ਦਿੱਤੀ, ਜੋ ਸਸਤੀ ਤਾਂ ਪੈਂਦੀ ਸੀ, ਪਰ ਨਸ਼ਾ ਤੇਜ਼ ਹੋਣ ਕਾਰਨ ਇਸਦਾ ਸਰੀਰ ‘ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਸੀ,  ਵੀਹਵੀਂ ਸਦੀ ਦੇ ਅੱਧ ਤੋਂ ਬਾਅਦ ਪੰਜਾਬ ਵਿੱਚ ਹਰੀ ਕ੍ਰਾਂਤੀ ਆਈ। ਪੈਦਾਵਾਰ ਵਧਣ ਨਾਲ ਜੱਟ ਦੀ ਹਾਲਤ ਕੁਝ ਸੁਧਰੀ ਅਤੇ ਉਸ ਨੇ ਨੌਕਰ-ਚਾਕਰ ਰੱਖ ਲਏ ਤੇ ਘਰ ਵਿੱਚ ਹੀ ਦੇਸੀ ਸ਼ਰਾਬ ਵੀ ਬਣਾਉਣੀ ਸ਼ੁਰੂ ਕਰ ਦਿੱਤੀ, ਜੋ ਸਸਤੀ ਤਾਂ ਪੈਂਦੀ ਸੀ, ਪਰ ਨਸ਼ਾ ਤੇਜ਼ ਹੋਣ ਕਾਰਨ ਇਸਦਾ ਸਰੀਰ ‘ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਸੀ, ਪਰ ਅੱਜ ਕੱਲ੍ਹ ਸਿਰਫ ਸ਼ਰਾਬ ਹੀ ਨਹੀਂ ਸਗੋਂ ਹੋਰ ਵੀ ਕਈ ਤਰ੍ਹਾਂ ਦੇ ਨਸ਼ੇ ਜਿਵੇਂ ਤੰਬਾਕੂ, ਜਰਦਾ, ਸਮੈਕ, ਅਫੀਮ, ਨਸ਼ੀਲੀਆਂ ਦਵਾਈਆਂ, ਟੀਕੇ ਅਤੇ ਨੀਂਦ ਦੀਆਂ ਗੋਲੀਆਂ ਵੀ ਪ੍ਰਚੱਲਤ ਹੋ ਗਏ ਹਨ। ਅੱਜ ਕੱਲ੍ਹ ਨਸ਼ੇ ਕੇਵਲ ਪਿੰਡਾਂ ਤੱਕ ਹੀ ਸੀਮਤ ਨਹੀਂ ਰਹੇ ਸਗੋਂ ਸ਼ਹਿਰਾਂ ਅਤੇ ਸਕੂਲਾਂ, ਕਾਲਜਾਂ ਵਿੱਚ ਵੀ ਪੁੱਜ ਚੁੱਕੇ ਹਨ।Image result for punjabi sharabiਕਈ ਮਾਂ-ਬਾਪ ਬੱਚਿਆਂ ਦਾ ਭਵਿੱਖ ਸੰਵਾਰਨ ਖਾਤਰ ਉਨ੍ਹਾਂ ਨੂੰ ਹੋਸਟਲਾਂ ਵਿੱਚ ਪੜ੍ਹਨ ਭੇਜ ਦਿੰਦੇ ਹਨ ਜਿੱਥੇ ਉਹ ਬੁਰੀ ਸੰਗਤ ਦਾ ਸ਼ਿਕਾਰ ਹੋ ਕੇ ਨਸ਼ਿਆਂ ਦੇ ਸ਼ਿਕੰਜੇ ਵਿੱਚ ਫਸ ਜਾਂਦੇ ਹਨ। ਸ਼ਰਾਬ ਤਾਂ ਹੁਣ ਫੈਸ਼ਨ ਬਣ ਗਈ ਹੈ। ਬਲਾਤਕਾਰ ਅਤੇ ਕਤਲਾਂ ਵਰਗੀਆਂ ਨਿੱਤ ਵਾਪਰਦੀਆਂ ਘਟਨਾਵਾਂ ਵੀ ਨਸ਼ਿਆਂ ਦੇ ਵਧ ਰਹੇ ਰੁਝਾਨ ਦਾ ਹੀ ਨਤੀਜਾ ਹਨ। ਸ਼ੁਰੂ ਵਿੱਚਤ ਨੌਜਵਾਨ ਮੁੰਡੇ-ਕੁੜੀਆਂ ਨਸ਼ਿਆਂ ਦੀ ਵਰਤੋਂ ਮੌਜ-ਮਸਤੀ ਵਜੋਂ ਕਰਦੇ ਹਨ, ਪਰ ਛੇਤੀ ਹੀ ਉਹ ਇਨ੍ਹਾਂ ਦੇ ਇੰਨੇ ਆਦੀ ਹੋ ਜਾਂਦੇ ਹਨ ਕਿ ਉਹ ਰੋਟੀ-ਪਾਣੀ ਬਿਨਾਂ ਗੁਜ਼ਾਰਾ ਕਰ ਸਕਦੇ ਹਨ, ਪਰ ਨਸ਼ਿਆਂ ਤੋਂ ਬਗੈਰ ਨਹੀਂ। ਅੱਜ ਕੱਲ੍ਹ ਕੁੜੀਆਂ ਵੀ ਇਸ ਖੇਤਰ ਵਿੱਚ ਮੁੰਡਿਆਂ ਤੋਂ ਪਿੱਛੇ ਨਹੀਂ ਰਹੀਆਂ। ਨਸ਼ਾ ਕਰਨ ਵਾਲੀਆਂ ਕੁੜੀਆਂ ਨੂੰ ਸ਼ਾਇਦ ਇਹ ਨਹੀਂ ਪਤਾ ਹੁੰਦਾ ਕਿ ਉਹ ਵਿਆਹ ਤੋਂ ਬਾਅਦ ਬਾਂਝਪਣ ਵਰਗੀ ਖਤਰਨਾਕ ਸਮੱਸਿਆ ਦਾ ਸ਼ਿਕਾਰ ਵੀ ਹੋ ਸਕਦੀਆਂ ਹਨ। ਇੱਕ ਸਰਵੇਖਣ ਅਨੁਸਾਰ ਪੰਜਾਬ ਦੇ ਮਾਝੇ ਵਿੱਚ 60 ਫੀਸਦੀ, ਮਾਲਵੇ ਵਿੱਚ 65 ਫੀਸਦੀ ਅਤੇ ਦੁਆਬੇ ਵਿੱਚ 68 ਫੀਸਦੀ ਲੋਕ ਨਸ਼ਿਆਂ ਦੇ ਸ਼ਿਕਾਰ ਹਨ। ਸਾਲ ਵਿੱਚ ਲੋਕਾਂ ਦੀ ਤਕਰੀਬਨ 6500 ਕਰੋੜ ਰੁਪਏ ਨਸ਼ਿਆਂ ‘ਤੇ ਬਰਬਾਦ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਹਰ ਪੰਜਾਬੀ ਅੱਜ ਕਰਜ਼ੇ ਦੇ ਬੋਝ ਥੱਲੇ ਦੱਬਿਆ ਹੋਇਆ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬ ਵਿੱਚ ਨਸ਼ਿਆਂ ਦਾ ਹੜ੍ਹ ਕਿੱਥੋਂ ਆਇਆ? Image result for punjabi sharabiਸਰਕਾਰ ਅਨੁਸਾਰ ਨਸ਼ੇ ਪਾਕਿਸਤਾਨ ਤੋਂ ਸਮੱਗਲਿੰਗ ਦੇ ਮਾਲ ਵਿੱਚ ਆਉਂਦੇ ਹਨ। ਜੇ ਅਜਿਹਾ ਹੈ ਤਾਂ ਫਿਰ ਉਸ ਨੂੰ ਰੋਕਣ ਲਈ ਯੋਗ ਉਪਰਾਲੇ ਕਿਉਂ ਨਹੀਂ ਕੀਤੇ ਜਾਂਦੇ? ਕੋਈ ਵੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸੰਜੀਦਾ ਨਜ਼ਰ ਨਹੀਂ ਆਉਂਦਾ। ਕੁਝ ਲੋਕ ਇਹ ਦਲੀਲ ਦਿੰਦੇ ਹਨ ਕਿ ਨਸ਼ਿਆਂ ਦੇ ਵਪਾਰ ਤੋਂ ਸਰਕਾਰ ਨੂੰ ਕਰੋੜਾਂ ਰੁਪਏ ਦੀ ਆਮਦਨ ਪ੍ਰਾਪਤ ਹੁੰਦੀ ਹੈ ਅਤੇ ਖਜ਼ਾਨਾ ਪਹਿਲਾਂ ਹੀ ਖਾਲੀ ਹੈ ਤੇ ਉਪਰੋਂ ਪੰਜਾਬ ਸਿਰ ਕਈ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੜ੍ਹਿਆ ਹੋਇਆ ਹੈ,Image result for punjabi sharabi ਫਿਰ ਸਰਕਾਰ ਵਿਚਾਰੀ ਵੀ ਕੀ ਕਰੇ, ਪਰ ਜਵਾਨੀਆਂ ਨੂੰ ਮੌਤ ਦੇ ਮੂੰਹ ਵਿੱਚ ਸੁੱਟ ਕੇ ਪੈਸਾ ਕਮਾਉਣਾ ਕਿੱਥੋਂ ਦੀ ਸਿਆਣਪ ਹੈ? ਜੇ ਜਨਤਾ ਹੀ ਨਾ ਰਹੀ ਤਾਂ ਕਿਸ ‘ਤੇ ਰਾਜ ਕੀਤਾ ਜਾਵੇਗਾ?

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>