ਸਿੱਖ ਬੀਬੀਆਂ ਨੂੰ ਵੀ ਪਾਉਣਾ ਪਵੇਗਾ ਹੈਲਮਟ !

Sharing is caring!

ਸਿੱਖ ਬੀਬੀਆਂ ਨੂੰ ਵੀ ਪਾਉਣਾ ਪਵੇਗਾ ਹੈਲਮਟ ਹੁਣ ਚੰਡੀਗੜ੍ਹ ਵਿੱਚ ਸਿੱਖ ਬੀਬੀਆਂ ਨੂੰ ਵੀ ਹੈਲਮਟ ਪਾਉਣਾ ਪਵੇਗਾ। ਸਿੱਖ ਜਥੇਬੰਦੀਆਂ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਸੰਘਰਸ਼ ਛੇੜਣ ਲਈ ਕਮਰ ਕੱਸ ਲਈ ਹੈ। ਸਿੱਖ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਜਿਸ ਔਰਤ ਦੇ ਡਰਾਈਵਿੰਗ ਲਾਈਸੈਂਸ ਉਪਰ ਨਾਮ ਪਿੱਛੇ ‘ਕੌਰ’ ਲਿਖਿਆ ਹੋਵੇਗਾ, ਉਸ ਨੂੰ ਹੈਲਮਟਤੋਂ ਛੋਟ ਦਿਵਾਉਣ ਲਈ ਸੰਘਰਸ਼ ਛੇੜਿਆ ਜਾਵੇਗਾ।ਪਤਾ ਲੱਗਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਦੋ-ਪਹੀਆ ਵਾਹਨ ਚਲਾਉਣ ਵਾਲੀਆਂ ਔਰਤਾਂ ਲਈ ਹੈਲਮਟ ਲਾਜ਼ਮੀ ਕਰਨ ਦਾ ਨੋਟੀਫਿਕੇਸ਼ਨ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਅਨੁਸਾਰ ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਮੋਟਰ ਵਹੀਕਲ ਰੂਲਜ਼-1990 ਵਿੱਚ ਸੋਧ ਕਰਨ ਲਈ ਡਰਾਫਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਕੋਲੋਂ 30 ਦਿਨਾਂ ਵਿੱਚਇਸ ਸਬੰਧੀ ਇਤਰਾਜ਼ ਮੰਗੇ ਹਨ ਤੇ ਅਗਲੇ ਮਹੀਨੇ ਨੋਟੀਫਿਕੇਸ਼ਨ ਲਾਗੂ ਕਰਨ ਦੇ ਸੰਕੇਤ ਮਿਲੇ ਹਨ।ਇਸ ਸੋਧ ਤਹਿਤ ਦੋ-ਪਹੀਆ ਵਾਹਨ ਚਲਾਉਣ ਮੌਕੇ ਕੇਸਕੀ ਸਜਾਉਣ ਵਾਲੀਆਂ ਸਿੱਖ ਮਹਿਲਾਵਾਂ ਨੂੰ ਹੀ ਹੈਲਮਟ ਤੋਂ ਛੋਟ ਮਿਲੇਗੀ। ਇਸ ਨਵੇਂ ਕਾਨੂੰਨ ਤਹਿਤ ਬਿਨ੍ਹਾਂ ਹੈਮਲਟ ਤੋਂ ਦੋ-ਪਹੀਆ ਵਾਹਨ ਚਲਾਉਣ ਵਾਲੀਆਂ ਔਰਤਾਂ ਨੂੰ ਪਹਿਲੀ ਵਾਰ ਚਲਾਨ ਕੱਟਣ ’ਤੇ 300 ਰੁਪਏ ਤੇ ਦੂਸਰੀਵਾਰ 600 ਰੁਪਏ ਜੁਰਮਾਨਾ ਭੁਗਣਨਾ ਪਵੇਗਾ।ਕਾਬਲੇਗੌਰ ਹੈ ਕਿ ਪ੍ਰਸ਼ਾਸਨ ਨੇ ਇਹੋ ਕਾਨੂੰਨ ਸਾਲ 2001 ਵਿੱਚ ਵੀ ਲਾਗੂ ਕਰਨ ਦਾ ਯਤਨ ਕੀਤਾ ਸੀ ਜਿਸ ਦਾ ਸਿੱਖ ਸੰਗਤ ਨੇ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੂੰ ਪੈਰ ਪਿੱਛੇ ਖਿਸਕਾਉਣੇ ਪਏ ਸਨ।ਸਿੱਖ ਬੀਬੀਆਂ ਨੂੰ ਵੀ ਪਾਉਣਾ ਪਵੇਗਾ ਹੈਲਮਟ !

Leave a Reply

Your email address will not be published. Required fields are marked *