Uncategorized

ਸਿੱਖ_ਚਿੰਤਕ_ਸਰਦਾਰ_ਅਜਮੇਰ_ਸਿੰਘ_ਅਨੁਸਾਰ, 1984 ਦਾ ਦਰਬਾਰ ਸਾਹਿਬ ਤੇ ਭਾਰਤੀ ਹਕੂਮਤ ਦਾ ਹਮਲਾ II ਸ਼ੇਅਰ ਕਰੋ

Sharing is caring!

ਸਿੱਖ_ਚਿੰਤਕ_ਸਰਦਾਰ_ਅਜਮੇਰ_ਸਿੰਘ_ਅਨੁਸਾਰ ਫੌਜੀ ਦ੍ਰਿਸ਼ਟੀ ਤੋਂ ਵੇਖਿਆ ਇਹ ਟੱਕਰ ਸਰਾਸਰ ਬੇਮੇਚੀ ਸੀ, ਨਫਰੀ ਦੇ ਹਿਸਾਬ ਨਾਲ ਅਤੇ ਅਸਲੇ ਤੇ ਹਥਿਆਰਾਂ ਦੀ ਕੁਆਲਟੀ ਪੱਖੋਂ ਕੋਈ ਮੁਕਾਬਲਾ ਨਹੀਂ ਸੀ। ਇਕ ਪਾਸੇ ਦੁਨੀਆਂ ਦੀਆਂ ਸ਼ਕਤੀਸ਼ਾਲੀ ਫੌਜਾਂ ਵਿੱਚੋਂ ਗਿਣੀ ਜਾਂਦੀ ਭਾਰਤੀ ਫੌਜ ਸੀ,ਜਿਸ ਕੋਲ ਟੈਂਕ, ਬਖਤਰਬੰਦ ਗੱਡੀਆਂ, ਹਵਾਈ ਜ਼ਹਾਜ, ਹੈਲੀਕਾਪਟਰ, ਆਧੁਨਿਕ ਗੰਨਾਂ ਤੇ ਭਾਰੀ ਤੋਪਖਾਨਾ ਸੀ। ਭਾਰਤੀ ਫੌਜ ਦੀਆਂ ਕੁਲ ਮਿਲਾ ਕੇ ਸੱਤ ਡਵੀਜਨਾਂ ਨੂੰ ਲੜਾਈ ਲਈ ਲਾਮਬੰਦ ਕੀਤਾ ਗਿਆ ਸੀ।ਇਕੱਲੇ ਦਰਬਾਰ ਸਾਹਿਬ ਤੇ ਹਮਲੇ ਦੀ ਕਾਰਵਾਈ ਵਿੱਚ ਹੀ ਘੱਟੋ-ਘੱਟ 15 ਹਜ਼ਾਰ ਫੌਜੀ ਜਵਾਨ ਸਿੱਧਾ ਹੀ ਹਿੱਸਾ ਲੈ ਰਹੇ ਸਨ। ਜ਼ਮੀਨੀ ਲਸ਼ਕਰ ਦੀ ਮਦਦ ਲਈ ਸਮੁੰਦਰੀ ਤੇ ਹਵਾਈ ਫੌਜ ਦੇ ਵੀ ਕੁਝ ਅੰਗ ਹਰਕਤ ਵਿੱਚ ਲਿਆਂਦੇ ਗਏ ਸਨ। ਭਾਰਤੀ ਫੌਜ ਕੋਲ ਉੱਤਮ ਅਸਲੇ ਤੇ ਹਥਿਆਰਾਂ ਤੋਂ ਇਲਾਵਾ ਆਹਲਾ ਦਰਜੇ ਦੇ ਸਾਧੇ ਹੋਏ ਜਰਨੈਲ ਸਨ। ਵਾਧੇ ਦੀ ਗਲ ਇਹ ਕਿ ਸਮੁੱਚੀ ਸਰਕਾਰੀ ਮਸ਼ੀਨਰੀ ਫੌਜ ਦੀ ਸੇਵਾ ਵਿੱਚ ਹਾਜ਼ਰ ਸੀ। ਦੂਜੇ ਪਾਸੇ ਗਿਣਤੀ ਦੇ ਜੁਝਾਰੂ ਸਿੰਘ ਸਨ। ਜਿਨ੍ਹਾਂ ਦੀ ਨਫਰੀ ਕਿਸੇ ਤਰਾਂ ਦੋ ਸੈਂਕੜੇ ਦੇ ਆਸ-ਪਾਸ ਸੀ ਤੇ ਉਹਨਾਂ ਕੋਲ ਉਂਗਲਾਂ ਤੇ ਗਿਣਨ ਜੋਗੀਆਂ ਹਲਕੀਆਂ ਮਸ਼ੀਨਗੰਨਾਂ ਸਨ। ਦਰਮਿਆਨੀ ਜਾਂ ਭਾਰੀ ਮਸ਼ੀਨਗੰਨ ਇਕ ਵੀ ਨਹੀਂ ਸੀ। ਨਾਮਾਤਰ ਰਾਕਟ ਲਾਂਚਰ ਸਨ। ਬਾਕੀ ਸਧਾਰਨ ਕਿਸਮ ਦੀਆਂ ਰਾਈਫਲਾਂ ਤੇ ਹੱਥ ਗੋਲਿਆਂ ਤੋਂ ਬਿਨਾਂ ਉਹਨਾਂ ਕੋਲ ਹਥਿਆਰ ਵੀ ਨਹੀਂ ਸਨ। ਪਰ ਇਸ ਫੌਜੀ ਪੱਖ ਦੀ ਕਮਜੋਰੀ ਦੀ ਤੁਲਨਾ ਵਿੱਚ ਜੁਝਾਰੂ ਸਿੰਘਾਂ ਦੇ ਨੈਤਿਕ ਪੱਖ ਵਾਲਾ ਪੱਲੜਾ ਕਿਤੇ ਵੱਧ ਵਜ਼ਨਦਾਰ ਸੀ।

ਭਾਰਤੀ ਫੌਜਕਹਿਣ ਨੂੰ ਭਾਵੇਂ ਦੇਸ਼ ਦੇ ਹਿੱਤਾਂ ਦੀ ਰੱਖਿਆ ਦੀ ਲੜਾਈ ਲੜ ਰਹੀ ਸੀ, ਪਰ ਇਹ ਪੱਖ ਪੁੱਜ ਕੇ ਝੂਠਾ ਤੇ ਬੇਨਿਆਈਂ ਸੀ। ਇਸ ਦੀ ਤੁਲਨਾ ਵਿੱਚ ਸਿੱਖ ਜੁਝਾਰੂ ਜਿਸ ਕਾਜ ਲਈ ਲੜ ਰਹੇ ਸਨ, ਉਹ ਸੱਚਾ ਤੇ ਨਿਆਈਂ ਸੀ। ਉਹ ਆਪਣੇ ਧਰਮ ਤੇ ਸੱਭਿਆਚਾਰ ਦੀ ਰਾਖੀ ਲਈ ਲੜ ਰਹੇ ਸਨ ,ਕਿਸੇ ਦੇ ਧਰਮ ਤੇ ਸੱਭਿਆਚਾਰ ਨੂੰ ਉਜਾੜਨ ਲਈ ਨਹੀਂ। ਉਹਨਾਂ ਅੰਦਰ ਲੜਨ ਦਾ ਨਿਸ਼ਕਾਮ ਜ਼ਜਬਾ ਸੀ।ਜੂਝ ਮਰਨ ਦਾ ਦ੍ਰਿੜ ਨਿਸ਼ਚਾ ਸੀ ਅਤੇ ਆਪਣੇ ਗੁਰੂ ਦੇ ਚਰਨਾਂ ਵਿੱਚ ਸ਼ਹੀਦ ਹੋ ਜਾਣ ਦਾ ਨਿਰਮਲ ਚਾਓ ਸੀ।ਇਸ ਕਰਕੇ ਸਿੰਘਾਂ ਨੇ ਮੂਲੋਂ ਹੀ ਥੋੜੀ ਨਫਰੀ ਤੇ ਮਾੜੇ ਹਥਿਆਰਾਂ ਦੇ ਬਾਵਜੂਦ ਭਾਰਤੀ ਫੌਜ ਦੇ ਹੱਲੇ ਨੂੰ ਬੁਰੀ ਤਰ੍ਹਾਂ ਪਛਾੜ ਕੇ ਰਖ ਦਿੱਤਾ…..”
-Jagbir Singh Riar

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>