ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਕਰਨ ਵਾਲੇ ਦਾ ਜੇਲ੍ਹ ਵਿੱਚ ਕੁਟਾਪਾ

Sharing is caring!

ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਕਰਨ ਵਾਲੇ ਦਾ ਜੇਲ੍ਹ ਵਿੱਚ ਸਿੰਮਾ ਸੇਖੋਂ ਬੰਬੀਹਾ ਗਰੁਪ ਵੱਲੋਂ ਕੁਟਾਪਾ, ਦੁਸ਼ਟ ਜਗਤਾਰ ਜੱਗਾ ਪਿੰਡ ਬਛੌੜੀ ਦੀਆਂ ਲੱਤਾਂ ਬਾਹਾਂ ਤੋੜੀਆਂ ਹਾਲਤ ਗੰਭੀਰ ਡੀਐਮਸੀ ਭਰਤੀ ਤੇ ਸਿੰਮਾ ਸੇਖੋਂ ਬੰਬੀਹਾ ਗਰੁਪ ਗਾਰਦ ਲਾ ਕੇ ਜੇਲ ਦੀ ਚੱਕੀ ਵਿੱਚ ਬੰਦ ਕੀਤਾ। ੨੨ ਜੂਨ (AMN) ਅਜ਼ਾਦਸੋਚ ਮੀਡੀਆ ਨੈੱਟਵਰਕ :- ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਜੋ ਕਿ ਪਿੰਡ ਬਛੋੜੀ ਦੇ ਪੇ੍ਮੀ ਜਗਤਾਰ ਜੱਗਾ ਜਿਸਨੇ ਅਪਣੀ ਮਾਂ ਦੀ ਮੌਤ ਤੋਂ ਬਾਅਦ ਗੁੱਸੇ ਵਿਚ ਬੇਅਦਬੀ ਕਰਨ ਤੋਂ ਬਾਅਦ ਨੰਗਾ ਹੋ ਨਾਚ ਕੀਤਾ ਸੀ ।
ਅੱਜ ਤਕਰੀਬਨ 4:30 ਵਜੇ ਦੇ ਆਸਪਾਸ ਦਸ਼ਮੇਸ਼ ਪਿਤਾ ਦੇ ਲਾਡਲੇ ਸ਼ੇਰਾਂ ਨੇ ਆਪਣੀਆਂ ਪੁਰਾਤਨ ਰਵਾਇਤਾਂ ਕਾਇਮ ਰੱਖਦੇ ਹੋਏ ਜੇਲ੍ਹ ਦੇ ਵਿਚ ਹੀ ਬੰਦ ਸਿੰਮਾ ਸੇਖੋਂ ਪਿੰਡ – ਬਹਿਬਲ ਕਲਾਂ ਜੋ ਕਿ ਦਵਿੰਦਰ ਬੰਬੀਹਾ ਗਰੁੱਪ ਨਾਲ ਸੰਬੰਧਿਤ ਹੈ ਉਸਨੇ ਦੁਸ਼ਟ ਪਾਪੀ ਨੂੰ ਉਸਦੀਆਂ ਦੋਵੇਂ ਲੱਤਾਂ ਤੇ ਦੋਵੇਂ ਬਾਹਾਂ ਤੋੜ ਕੇ ਉਸਨੂੰ ਦੁਬਾਰਾ ਨਾਚ ਨਚਾਇਆ ਤੇ ਗੁਰੂ ਦੀ ਨਿਰਾਦਰੀ ਦਾ ਬਦਲਾ ਲੈ ਇੱਕੀ ਤੇ ਇੱਕਵੱਜਾ ਦਾ ਨਿਓਤਾ ਮੋੜ ਕੇ DMC ਲੁਧਿਆਣਾ ਹਸਪਤਾਲ ਵਿੱਚ ਨਰਕ ਭੋਗਣ ਲਈ ਭੇਜ ਦਿੱਤਾ ਹੈ ।
ਸੂਰਮੇ ਵੀਰ ਸਿੰਮਾ ਸੇਖੋ ਨੂੰ ਜੇਲ੍ਹ ਅੰਦਰ ਹੀ ਚੱਕੀ ਵਿੱਚ ਬੰਦ ਕਰ ਗਾਰਦ ਲਾ ਦਿੱਤੀ ਗਈ ਹੈ, ਸਾਡਾ ਇਹੋ ਜਿਹੇ ਅਣਖੀਲੇ ਸੂਰਮੇ ਯੋਧਿਆਂ ਨੂੰ ਲੱਖ ਵਾਰ ਪ੍ਰਣਾਮ ਹੈ ਜਿਨ੍ਹਾਂ ਅੰਦਰ ਅਣਖ ਤੇ ਗੈਰਤ ਮੌਜੂਦ ਹੈ ਤੇ ਆਪਣੇ ਇਸ਼ਟ ਦੀ ਬੇਅਦਬੀ ਕਰਨ ਵਾਲੇ ਨੂੰ ਸੁੱਕਾ ਨਹੀਂ ਜਾਣ ਦਿੰਦੇ ਕੌਮ ਨੂੰ ਇਕੱਠੇ ਹੋ ਕੇ ਇਨ੍ਹਾਂ ਸੂਰਬੀਰਾਂ ਯੋਧਿਆਂ ਦਾ ਸਾਥ ਦੇਣਾ ਚਾਹੀਦਾ ਹੈ ।ਜਿਨ੍ਹਾਂ ਚਾਹੇ ਕਿਸੇ ਵੀ ਹਾਲਤ ਚ ਦੁਸ਼ਟ ਪਾਪੀ ਨੂੰ ਉਸਦੀ ਬਣਦੀ ਸਜਾ ਦਿੱਤੀ ਹੈ ।
ਸਿੱਖ ਹਜੇ ਜਿਉਦੇ ਨੇ, ਗੈਰਤ ਹਜੇ ਬਾਕੀ ਹੈ।

Leave a Reply

Your email address will not be published. Required fields are marked *