ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਕਹੀ ਇਹ ਗੱਲ ਕਿ ਹਰ ਕੋਈ ਹੈਰਾਨ ਰਿਹ ਗਿਆ

Sharing is caring!

ਭਾਜਪਾ ਦੇ ਸੀਨੀਅਰ ਆਗੂ ਡਾਕਟਰ ਸੁਬਰਾਮਣੀਅਮ ਸਵਾਮੀ ਪੰਜਾਬ ਦੌਰੇ ਦੌਰਾਨ ਅੱਜ ਅੰਮ੍ਰਿਤਸਰ ਵਿਖੇ ਪਹੁੰਚੇ। ਜਿਥੇ ਓਹਨਾਂ ਨੇ ਮੀਡੀਆ ਨਾਲ ਗਲਬਾਤ ਕਰਦਿਆਂ ਸੂਬੇ ਦੀ ਭਲਾਈ ਬਾਰੇ ਗੱਲ ਕੀਤੀ। ਇਸ ਦੌਰਾਨ ਸੁਬਰਾਮਣੀਅਮ ਸਵਾਮੀ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਵੀ ਕੁਛ ਗੱਲਾਂ ਕਹੀਆਂ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਿਨ੍ਹਾਂ ਨੂੰ ਭਾਵੇਂ ਵਕਤ ਦੀਆਂਸਰਕਾਰਾਂ ਨੇ ਅੱਤਵਾਦੀ ਦੱਸਿਆ ਹੈ, ਪਰ ਹਾਲੇ ਵੀ ਉਨ੍ਹਾਂ ਦੇ ਪ੍ਰਸੰਸ਼ਕਾਂ ਦੀ ਗਿਣਤੀ ਦੇਸ਼-ਵਿਦੇਸ਼ ਵਿੱਚ ਬਹੁਤ ਜਿਆਦਾ ਹੈ। ਇਨ੍ਹਾਂ ਦੇ ਪ੍ਰਸੰਸ਼ਕਾਂ ਵਿੱਚ ਹੁਣ ਦੇਸ਼ ਦੇ ਇੱਕ ਵੱਡੇ ਸਿਆਸਤਦਾਨ ਦਾ ਨਾਂਅ ਵੀ ਜੁੜ ਗਿਆ ਹੈ। ਇਹ ਗੱਲ ਉਨ੍ਹਾਂ ਮੀਡੀਆ ਸਾਹਮਣੇ ਪੂਰੇ ਦੇਸ਼ ਅੱਗੇ ਕਬੂਲੀ ਹੈ। ਦਰਅਸਲ ਇੱਕ ਲੰਬੇ ਅਰਸੇ ਬਾਅਦ ਉਹ ਐਤਵਾਰ ਨੂੰ ਅੰਮ੍ਰਿਤਸਰ ਪਹੁੰਚੇ ਹੋਏ ਸਨ, ਜਿੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਇਹ ਆਪਣੇ ਇਹ ਬਿਆਨ ਦਿੱਤੇ ਹਨਸੁਬਰਾਮਣੀਅਮ ਸਵਾਮੀ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਬਹੁਤ ਕਰੀਬੀ ਮਿੱਤਰ ਸਨ। ਪਰ ਉਨ੍ਹਾਂ ਨੇ ਕਦੇ ਵੱਖਰੇ ਮੁਲਕ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਸੀ।ਇਸਦੇ ਨਾਲ ਹੀ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਉਤੇ ਹੋਏ ਹਮਲੇ ਬਾਰੇ ਬੋਲਦਿਆਂ ਕਿਹਾ ਕਿ ਇਹ ਹਮਲਾ ਬਿਲਕੁਲ ਗੱਲਤ ਸੀ। ਉਨ੍ਹਾਂ ਨੇ ਆਪਰੇਸ਼ਨ ਬਲੂ ਸਟਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹੀ ਤ੍ਰਾਸਦੀ ਹੈ, ਜਿਸ ਨੂੰ ਕੋਈ ਭੁਲਾ ਨਹੀਂ ਸਕਦਾਇਸ ਪੂਰੇ ਮਾਮਲੇ ਦੇ ਸਬੂਤ ਉਨ੍ਹਾਂ ਦੇ ਕੋਲ ਹਨ,ਪਰ ਪੰਜਾਬ ਦੇ ਨੇਤਾ ਐਚ.ਐੱਸ ਫੂਲਕਾ ਉਨ੍ਹਾਂ ਨੂੰ ਸਹਿਯੋਗ ਨਹੀਂ ਦੇ ਰਹੇ। ਇੱਥੇ ਇਹ ਵੀ ਵਰਣਨਯੋਗ ਹੈ ਕਿ ਸੁਬਰਾਮਣੀਅਮ ਸਵਾਮੀ ਭਾਜਪਾ ਆਗੂ ਹੋਣ ਦੇ ਨਾਲ-ਨਾਲ ਇੱਕ ਸੀਨੀਅਰ ਵਕੀਲ ਵੀ ਹਨ। ਸੁਬਰਾਮਣੀਅਮ ਸਵਾਮੀ ਇੱਕ ਉਗੇ ਵਕੀਲ ਹਨ ਅਤੇ ਵਕਾਲਤ ਨੂੰ ਚੰਗੀ ਤਰ੍ਹਾਂ ਜਾਂਦੇ ਹਨ। ਇਸ ਤੋਂ ਇਲਾਵਾ ਉਹ 1984 ਦਾ ਮੁੱਦਾ ਦੇਸ਼ ਦੀ ਸੰਸਦ ਵਿੱਚ ਵੀ ਉਠਾ ਚੁੱਕੇ ਹਨ। ਇਸ ਮਾਮਲੇ ਵਿੱਚ ਉਨ੍ਹਾਂ ਨੇ ਆਪਣੇ ਕੋਲ ਅਹਿਮ ਸਬੂਤ ਦੀ ਗੱਲ ਕਹੀ ਹੈਪਰ ਸਬੂਤ ਕੀ ਹਨ, ਇਹ ਕੋਈ ਨਹੀਂ ਜਾਣਦਾ। ਸੁਬਰਾਮਣੀਅਮ ਸਵਾਮੀ ਦੇ ਇਸ ਬਿਆਨ ਮਗਰੋਂ ਸਿਆਸਤ ਵਿੱਚ ਥੋੜੀ ਹਲਚਲ ਵੀ ਦੇਖਣ ਨੂੰ ਮਿਲੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸੁਬਰਾਮਣੀਅਮ ਸਵਾਮੀ ਦਾ ਇਹ ਬਿਆਨ ਆਉਣ ਵਾਲੀ 2019 ‘ਚ ਚੋਣਾਂ ਤੋਂ ਪ੍ਰਭਾਵਿਤ ਵੀ ਲੱਗ ਰਿਹਾ ਹੈ। ਭਾਜਪਾ ਆਪਣੇ ਆਪ ਨੂੰ 2019 ਦੀ ਚੋਣਾਂ ਲਈ ਮਜਬੂਤ ਕਰ ਰਹੀ ਹੈ ਇਸ ਲਈ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ। ਹੁਣ ਇਹ ਮੁੱਦਾ ਸਿਆਸਤ ਜਾਂ ਚੋਣਾਂ ਤੋਂ ਪ੍ਰੇਰਿਤ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ। ਫਿਲਹਾਲ ਇਸ ਬਿਆਨ ‘ਤੇ ਸਿੱਖ ਜਥੇਬੰਦੀਆਂ ਵੱਲੋਂ ਕੋਈ ਵੀ ਮੋੜਵਾਂ ਬਿਆਨ ਜਾਰੀ ਨਹੀਂ ਕੀਤਾ ਹੈ।

Leave a Reply

Your email address will not be published. Required fields are marked *