Uncategorized

ਹਮਲੇ ਬਾਰੇ ਪਰਮਿਸ਼ ਵਰਮਾਂ ਨੇ ਕੀਤਾ ਖੁਲਾਸਾ II ਇਸ ਵਜ੍ਹਾ ਕਾਰਨ ਮਾਰੀ ਸੀ ਦਿਲਪ੍ਰੀਤ ਨੇ ਗੋਲੀ II ਜਾਣੋ ਪੂਰੀ ਖਬਰ

Sharing is caring!

ਹਮਲੇ ਬਾਰੇ ਪਰਮਿਸ਼ ਵਰਮਾਂ ਨੇ ਕੀਤਾ ਖੁਲਾਸਾ II ਇਸ ਵਜ੍ਹਾ ਕਾਰਨ ਮਾਰੀ ਸੀ ਦਿਲਪ੍ਰੀਤ ਨੇ ਗੋਲੀ II ਜਾਣੋ ਪੂਰੀ ਖਬਰ,ਮਸ਼ਹੂਰ ਵੀਡੀਓ ਡਾਇਰੈਕਟਰ, ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਬੀਤੇ ਦਿਨੀਂ 13 ਅਪ੍ਰੈਲ ਨੂੰ ਆਪਣੇ ‘ਤੇ ਹੋਏ ਜਾਨਲੇਵਾ ਹਮਲੇ ਦਾ ਖੁਲਾਸਾ ਅੱਜ ਇਕ ਮਹੀਨੇ ਬਾਅਦ ਕੀਤਾ ਹੈ। ਹਾਲ ਹੀ ‘ਚ ਪਰਮੀਸ਼ ਵਰਮਾ ਨੇ ਆਪਣੇ ਅਧਿਕਾਰਕ ਫੇਸਬੁੱਕ ਅਕਾਊਂਟ ‘ਤੇਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਬੀਤੇ ਦਿਨੀਂ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਵਲੋਂ ਮੇਰੇ ‘ਤੇ ਹੋਇਆ ਹਮਲਾ ਇਕ ਫਿਰੌਤੀ ਦਾ ਮਾਮਲਾ ਸੀ। ਮੇਰਾ ਕਿਸੇ ਨਾਲ ਵੀ ਪੁਰਾਣਾ ਸਰੋਕਾਰ, ਰਿਸ਼ਤਾ ਜਾਂ ਰੰਜਿਸ਼ ਨਹੀਂ ਹੈ। ਮੈਂ ਬੇਨਤੀ ਕਰਦਾ ਹਾਂ ਕਿ ਕਿਸੇ ਦੇ ਪਰਿਵਾਰ ਨੂੰ ਇਸ ਮਾਮਲੇ ‘ਚ ਨਾ ਜੋੜਿਆ ਜਾਵੇ। ਪਰਿਵਾਰ ਸਭ ਦੇ ਇਕੋ ਜਿਹੇ ਹੁੰਦੇ ਹਨ। ਦੱਸਣਯੋਗ ਹੈ ਕਿ 13 ਅਪ੍ਰੈਲ ਦੀ ਦੇਰ ਰਾਤ ਪਰਮੀਸ਼ ਵਰਮਾ ‘ਤੇ ਗੈਂਗਸਟਰਾਂ ਨੇ ਉਸ ਵੇਲੇ ਹਮਲਾ ਕਰ ਦਿੱਤਾ ਸੀ ਜਦੋਂ ਉਹ ਪ੍ਰੋਗਰਾਮ ਕਰਕੇ ਵਾਪਸ ਆ ਰਹੇ ਸਨ। ਇਸ ਦੌਰਾਨ ਸੈਕਟਰ-91 ਵਿਚ ਉਨ੍ਹਾਂ ‘ਤੇ ਗੈਂਗਸਟਰਾਂ ਵਲੋਂ ਤਾਬੜ-ਤੋੜ ਗੋਲੀਆਂ ਚਲਾ ਦਿੱਤੀਆਂਇਸ ਹਮਲੇ ਵਿਚ ਪਰਮੀਸ਼ ਵਰਮਾ ਅਤੇ ਉਨ੍ਹਾਂ ਦਾ ਦੋਸਤ ਜ਼ਖਮੀ ਹੋ ਗਿਆ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਖਤਰਨਾਕ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ ਬਾਬਾ ਨੇ ਆਪਣੇ ਫੇਸਬੁੱਕ ਪੇਜ ‘ਤੇ ਲਈ ਸੀ।ਪਰਮਿਸ਼ ਨੇ fb ਤੇ ਲਿਖਿਆ …ਸਤਿ ਸ਼੍ਰੀ ਅਕਾਲ ਜੀ ਸਾਰੇ ਚਾਹੁਣ ਵਾਲਿਆ ਨੂੰ ਮੇਰੀ ਸਿਹਤ ਹੁਣ ਪਹਿਲਾਂ ਨਾਲੋਂ ਠੀਕ ਹੈ। ਮੈਂ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ,ਖਾਸ ਤੌਰ ਤੇ social media , ਨਿਊਜ਼ ਚੈਨਲ ਅਤੇ ਅਖਬਾਰਾਂ ਨਾਲ ਜੁੜੇ ਸੱਜਣਾਂ ਨਾਲ,ਕਿ ਜੋ ਵੀ ਬੀਤੇ ਦਿਨਾਂ ‘ਚ ਦਿਲਪ੍ਰੀਤ ਸਬੰਧਿਤ ਹੋਇਆ ਓਹ ਇੱਕ ਫਿਰੌਤੀ ਦਾ ਮਾਮਲਾ ਸੀ । ਮੇਰਾ ਕਿਸੇ ਨਾਲ ਵੀ ਪੁਰਾਣਾ ਸਰੋਕਾਰ , ਰਿਸ਼ਤਾ ਜਾਂ ਰੰਜਿਸ਼ ਨਹੀਂ ਹੈ ।ਮੇਰੀ ਸਨਿਮਰ ਬੇਨਤੀ ਹੈ ਕਿ ਕਿਸੇ ਦੇ ਪਰਿਵਾਰ ਨੂੰ ਏਸ ਮਾਮਲੇ ਚ ਨਾਂ ਜੋੜਿਆ ਜਾਵੇ। ਪਰਿਵਾਰ ਸਭ ਦੇ ਇੱਕੋ ਜਿਹੇ ਹੁੰਦੇ ਨੇ , ਜੋ ਕੁਝ ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਤੇ ਬੀਤਦਾ ਦੇਖਿਆਮੈਂ ਨੀ ਚਾਹੁੰਦਾ ਕਿ ਕਿਸੇ ਦਾ ਵੀ ਪਰਿਵਾਰ ਓਹ ਵਕਤ ਹੰਢਾਵੇ । ਇਹੋ ਜਿਹੀਆਂ ਗੱਲਾਂ ਸਭ ਦੇ ਪਰਿਵਾਰਾਂ ਤੇ ਬਹੁਤ ਮਾੜਾ ਅਸਰ ਪਾਉਂਦੀਆਂ ਨੇ । ਮੈਂ ਜੋ ਉਦਾਸੀ ਆਪਣੀ ਮਾਂ ਦੇ ਚਿਹਰੇ ਤੇ ਦੇਖੀ , ਮੈਂ ਨਹੀਂ ਚਾਹੁੰਦਾ ਓਹ ਉਦਾਸੀ ਕਿਸੇ ਵੀ ਪੁੱਤ ਦੀ ਮਾਂ ਦੇ ਚਿਹਰੇ ਤੇ ਆਵੇ ।ਮੇਰੀ ਸਾਰੇ ਸਿੱਧੇ ਜਾਂ ਅਸਿੱਧੇ ਰੂਪ ਚ ਸਬੰਧਿਤ ਲੋਕਾਂ ਨੂੰ ਬੇਨਤੀ ਹੈ ਕਿ ਕਹੀਆਂ ਸੁਣੀਆਂ ਗੱਲਾਂ ਤੇ ਯਕੀਨ ਨਾ ਕੀਤਾ ਜਾਵੇ ।ਤੁਸੀਂ ਸਭ ਨੇ ਮੇਰੇ ਲਈ ਦੁਆਵਾਂ ਅਤੇ ਅਰਦਾਸਾਂ ਕੀਤੀਆਂ , ਉਸ ਸਭ ਲਈ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦੀ ਹਾਂ। ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਜਲਦੀ ਪੂਰੀ ਤਰ੍ਹਾਂ ਠੀਕ ਹੋ ਕੇ ਤੁਹਾਡੇ ਸਾਹਮਣੇ ਫ਼ੇਰ ਤੋ ਤੁਹਾਡਾ ਮਨੋਰੰਜਨ ਕਰਨ ਯੋਗ ਹੋ ਜਾਵਾਂ,ਇੱਕ ਵਾਰ ਫੇਰ ਤੋਂ ਤੁਹਾਡਾ ਮੇਰੇ ਇਸ ਵਕਤ ਵਿੱਚ ਮੇਰਾ ਸਾਥ ਦੇਣ ਲਈ ਬਹੁਤ ਬਹੁਤ ਧੰਨਵਾਦਜਿਉਂਦੇ ਵੱਸਦੇ ਤੇ ਹੱਸਦੇ ਰਹੋ ।ਤੁਹਾਡਾ ਆਪਣਾ ਪਰਮੀਸ਼ ਵਰਮਾ,Sat Sri Akal,I am truly humbled by the love and concern you have shown me over the past few weeks. I deeply appreciate it. I am feeling much better now.There is something I wanted to clear the air about. The incident that took place was purely a threat for extortion. I have no enmity with anyone. I have never been involved directly or indirectly with peopleI am falsely being associated with by certain media and social media channels.It is my heartfelt appeal to not drag anyone’s family or any of their family members into this. Families are valued and treasured by everyone alike. It can be extremely tormenting for a family to go through times like these. Please do not treat them unjustly. I don’t want any family to endure what my family has. I pray no other mother suffers like mine has.I am extremely grateful to you for your prayers, your love and your patience. I hope to return amongst you really soon, fit enough to entertain . Thank you for all your love and support. It means everything to me.
Parmish Verma

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>