ਹਰ ਪ੍ਰਕਾਰ ਦੇ ਜੋੜਾਂ ਦੇ ਦਰਦ ਤੋਂ ਛੁਟਕਾਰੇ ਲਈ ਕਰੋ ਇਹਨਾਂ ਚੀਜ਼ਾਂ ਦੀ ਵਰਤੋਂ, ਜਾਣਕਾਰੀ ਦੇਖੋ ਤੇ ਸ਼ੇਅਰ ਕਰੋ

Sharing is caring!

ਜੋੜਾਂ ਦਾ ਦਰਦ ਆਮ ਤੌਰ ‘ਤੇ 40 ਸਾਲ ਦੀ ਉਮਰ ਤੋ ਸ਼ੁਰੂ ਹੋ ਜਾਂਦਾ ਹੈ। ਅੱਜ ਕੱਲ੍ਹ ਇਹ ਨੌਜਵਾਨਾਂ ਵਿੱਚ ਵੀ ਹੋਣ ਲੱਗ ਪਿਆ ਹੈ। ਜੋੜਾਂ ਦਾ ਦਰਦ ਗੁਟ, ਗਰਦਨ, ਗੋਡੇ, ਕੁਹਣੀਆਂ, ਕਮਰ ਆਦਿ ਵਿੱਚ ਹੋ ਰਹੀ ਦਰਦ ਨੂੰ ਕਿਹਾ ਜਾਂਦਾ ਹੈ। ਇਹ ਬਿਮਾਰੀ ਉਨ੍ਹਾਂ ਲੋਕਾ ਨੂੰ ਹੁੰਦੀ ਹੈ, ਜਿਨ੍ਹਾਂ ਦੇ ਜੀਵਨ ਵਿੱਚ ਸਖਤ ਸਰੀਰਕ ਕਸਰਤ ਨਹੀ ਹੁੰਦੀ ਜਾ ਫਿਰ ਜਿਹੜੇ ਲੋਕ ਮੋਟਾਪੇ ਦੇ ਸ਼ਿਕਾਰ ਹੁੰਦੇ ਹਨ, ਵਧੇਰੇ ਭਾਰ ਵਧਨ ਕਾਰਨ ਗੋਡਿਆਂ ਵਿੱਚ ਦਰਦਾ ਸ਼ੁਰੂ ਹੋ ਜਾਦੀਆ ਹਨ।

ਹੱਡੀਆਂ ਕਮਜ਼ੋਰ ਹੋਣ ਤਾਂ ਗਠੀਆ ਵਰਗੇ ਰੋਗ ਹੋਣ ਦੇ ਚਾਂਸ ਵੀ ਵੱਧ ਜਾਂਦੇ ਹਨ। ਜਦੋਂ ਹੱਡੀਆਂ ਦੀ ਕਮਜ਼ੋਰੀ ਦੀ ਗੱਲ ਆਉਂਦੀ ਹੈ ਤਾਂ ਇਸ ਦਾ ਕਾਰਨ ਸਰੀਰ ‘ਚ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਕਮੀ ਵੀ ਹੁੰਦੀ ਹੈ। ਮਜ਼ਬੂਤ ਹੱਡੀਆਂ ਭਰਪੂਰ ਮਾਤਰਾ ‘ਚ ਕੈਲਸ਼ੀਅਮ ਬਣਾਉਂਦੀ ਹੈ ਅਤੇ ਸਟੋਰ ਕਰਦੀ ਹੈ। ਇਸ ਤੱਤ ਦੀ ਜ਼ਰੂਰਤ ਛੋਟੀ ਉਮਰ ਤੋਂ ਲੈ ਕੇ ਵਧਦੀ ਉਮਰ ਤਕ ਹੁੰਦੀ ਹੈ। ਜੇ ਸਰੀਰ ‘ਚ ਕੈਲਸ਼ੀਅਮ ਦੀ ਕਮੀ ਹੋ ਜਾਵੇ ਤਾਂ ਇਸ ਨਾਲ ਜੋੜ੍ਹਾਂ ਦਾ ਦਰਦ ਅਤੇ ਗਠੀਆ ਰੋਗ ਜਲਦੀ ਹੋ ਜਾਂਦਾ ਹੈ। ਆਪਣੀ ਡਾਈਟ ‘ਚ ਹੈਲਦੀ ਫੂਡਸ ਨੂੰ ਸ਼ਾਮਲ ਕਰਨ ਨਾਲ ਇਸ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਜਿਸ ਨਾਲ ਗਠੀਆ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।

ਜੋੜਾਂ ਦੇ ਦਰਦ ਦੇ ਮੁੱਖ ਕਾਰਨ — ਪੌਸ਼ਟਿਕ ਭੋਜਨ ਦੀ ਕਮੀ, ਘੱਟ ਵਰਜਿਸ਼, ਮੋਟਾਪਾ, ਸਰੀਰ ਵਿੱਚ ਕੈਲਸ਼ੀਅਮ ਦੀ ਕਮੀ, ਵਧੇਰੇ ਉਮਰ ਹੋ ਜਾਣ ਕਾਰਨ ਹੱਡੀਆ ਦਾ ਕਮਜੋਰ ਹੋ ਜਾਣਾ। ਆਪਣੀ ਡਾਈਟ ‘ਚ ਹੈਲਦੀ ਫੂਡਸ ਨੂੰ ਸ਼ਾਮਲ ਕਰਨ ਨਾਲ ਇਸ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਜਿਸ ਨਾਲ ਗਠੀਆ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।

Joint pain reduce diet

ਕੈਲਸ਼ੀਅਮ ਅਤੇ ਵਿਟਾਮਿਨ ਡੀ ਯੁਕਤ ਚੀਜ਼ਾਂ — ਕੈਲਸ਼ੀਅਮ ਅਤੇ ਵਿਟਾਮਿਨ ਡੀ ਯੁਕਤ ਚੀਜ਼ਾਂ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰੋ। ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਇਸ ਨਾਲ ਗਠੀਆ ਰੋਗ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।

ਸਟ੍ਰਾਬੇਰੀ — ਸਟ੍ਰਾਬੇਰੀ ਵਰਗੇ ਸੂਪਰ ਫੂਡਸ ਹੱਡੀਆਂ ਨੂੰ ਮਜ਼ਬੂਤ ਕਰਦੇ ਹਨ। ਇਸ ਨੂੰ ਆਪਣੀ ਡਾਈਟ ‘ਚ ਜ਼ਰੂਰ ਸ਼ਾਮਲ ਕਰੋ। ਇਸ ਨਾਲ ਹੱਡੀਆਂ ਦੀ ਬਿਮਾਰੀਆਂ ‘ਚ ਫਾਇਦਾ ਮਿਲਦਾ ਹੈ।

ਦੁੱਧ — ਦੁੱਧ ‘ਚ ਕੈਲਸ਼ੀਅਮ ਭਰਪੂਰ ਮਾਤਰਾ ‘ਚ ਹੁੰਦਾ ਹੈ ਦਿਨ ‘ਚ ਦੋ ਵਾਰ ਦੁੱਧ ਪੀਓ। ਇਸ ਨਾਲ ਕੈਲਸ਼ੀਅਮ ਦੀ ਪੂਰਤੀ ਹੁੰਦੀ ਹੈ।

ਸੋਇਆਬੀਨ — ਸੋਇਆਬੀਨ ‘ਚ ਪ੍ਰੋਟੀਨ ਅਤੇ ਕੈਲਸ਼ੀਅਮ ਹੱਡੀਆਂ ਲਈ ਫਾਇਦੇਮੰਦ ਹੁੰਦੇ ਹਨ। ਦੁੱਧ ਜਾਂ ਦਹੀਂ ਖਾਣਾ ਪਸੰਦ ਨਹੀਂ ਕਰਦੇ ਤਾਂ ਇਸ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰੋ।

ਅਲਸੀ ਦੇ ਬੀਜ — ਅਲਸੀ ਦੇ ਬੀਜ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਸ ਲਈ ਇਨ੍ਹਾਂ ਨੂੰ ਆਪਣੀ ਡਾਈਟ ‘ਚ ਜ਼ਰੂਰ ਸ਼ਾਮਲ ਕਰੋ।

ਆਂਡੇ — ਆਂਡੇ ਵੀ ਹੱਡੀਆਂ ਦੇ ਵਿਕਾਸ ਅਤੇ ਵਿਟਾਮਿਨ ਦੀ ਕਮੀ ਨੂੰ ਪੂਰਾ ਕਰਦੇ ਹਨ। ਇਸ ਦੀ ਸਫੇਦ ਹਿੱਸੇ ‘ਚ ਕੈਲਸ਼ੀਅਮ ਅਤੇ ਪੀਲੇ ਹਿੱਸੇ ‘ਚ ਵਿਟਾਮਿਨ ਡੀ ਹੁੰਦਾ ਹੈ।

ਨੋਟ — ਕਈ ਲੋਕ ਜੋੜਾਂ ਦੇ ਦਰਦ ਲਈ ਕਈ ਤਰ੍ਹਾਂ ਦੇ ਇੰਨਜੈਕਸ਼ਨ ਲਗਵਾਉਦੇ ਹਨ ਜੋ ਕਿ ਕੁੱਝ ਸਮਾਂ ਤਾਂ ਅਰਾਮ ਦਿੰਦੇ ਹਨ, ਪਰ ਅਸਰ ਖ਼ਤਮ ਹੋਣ ਤੇ ਦੁਬਾਰਾ ਦਰਦ ਸ਼ੁਰੂ ਹੋ ਜਾਂਦਾ ਹੈ ਤੇ ਕਈ ਪੇਨਕਿਲਰ ਗੋਲੀਆਂ ਦਾ ਇਸਤੇਮਾਲ ਕਰਦੇ ਹਨ।

Leave a Reply

Your email address will not be published. Required fields are marked *