Uncategorized

ਹਰ ਸਿੱਖ ਵੀਰ ਭੈਣ ਨੂੰ ਬੇਨਤੀ ਜੇ ਸਿੱਖ ਹੋਣ ਤੇ ਮਾਣ ਹੈ ਤਾਂ ਦੇਖੋ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ

Sharing is caring!

Tegh Singh and Rusveer Kaur take us on a journey of how they got into Sikhi.It’s an emotional yet uniquely beautiful journey for both of them,they share some home truths of which they wish viewers can learn from and be inspired.Please watch right until the end!ਅੱਜ ਹੋਰ ਧਰਮਾਂ ਦੇ ਲੋਕ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਵੱਲ ਨੂੰ ਆ ਰਹੇ ਹਨ।ਪਰ ਅਵਸੋਸ ਸਾਡੇ ਬਹੁਤ ਲੋਕ ਸਿੱਖਾ ਦੇ ਘਰੇ ਜਨਮ ਲੈ ਕੇ ਵੀ ਨਚਾਰ ਬਣਦੇ ਜਾ ਰਹੇ , ਕਿਉਂਕਿ ਉਹਨਾਂ ਕਦੀ ਬਾਣੀ ਨੂੰ ਪੜਕੇ ਸੁਣਕੇ ਨਹੀਂ ਦੇਖਿਆ ਕੇ ਸਾਡਾ ਗੁਰੂ ਕੀ ਕਹਿੰਦਾ ਹੈ,ਭਾਈ ਤਾਰੂ ਸਿੰਘ ਜੀ ਜਿੰਨਾਂ ਨੇ ਆਉਣ ਵਾਲੀਆਂ ਨਸ਼ਲਾਂ ਨੂੰ ਤਰਨਾਂ ਸਿਖਾਇਆ!ਮਾਤਾ ਧਰਮ ਕੌਰ ਜਿੰਨਾਂ ਆਪਣਾ ਧਰਮ ਨਿਭਾਇਆ ਪਿਤਾ ਯੋਧ ਸਿੰਘ ਜਿਹੜੇ ਯੋਧੇ ਬਣਕੇ ਸ਼ਹਾਦਤ ਦਾ ਜਾਮ ਪੀ ਗਏ !ਭੈਣ ਤਾਰ ਕੌਰ ਜਿੰਨਂਾ ਦੀ ਮਨ ਦੀ ਤਾਰ ਦਸ਼ਮੇਸ ਪਿਤਾ ਦੇ ਚਰਣਾ ਨਾਲ ਜੁੜੀ ਰਹਿੰਦੀ ਸੀ!ਖੋਪਰੀਆਂ ਲੁਹਾਈਆਂ|ਅਰਦਾਸ ਵਿੱਚ ਆਂਉਦੇ ਇਹ ਸ਼ਬਦ ਸਾਡੇ ਮਹਾਨ ਵਿਰਸੇ ਨੂੰ ਬਿਆਨ ਕਰਦੇ ਹਨ,ਖੋਪਰੀਆਂ ਲੁਹਾਉਣ ਵਾਲੇ ਬਹੁਤ ਸਿੱਖ ਹਨ,ਪਰ ਅੱਜ ਆਪਾਂ ਭਾਈ ਤਾਰੂ ਸਿੰਘ ਜੀ ਦੇ ਜੀਵਣ ਬਾਰੇ ਸੰਖੇਪ ਲਫਜਾਂ ਵਿੱਚ ਜਾਣਾਂਗੇ,ਅੱਜ ਉਹਨਾ ਦਾ ਸ਼ਹੀਦੀ ਦਿਹਾੜਾ ਜੋ ਹੈ ਇਸ ਲਈ!ਭਾਈ ਜੀ ਪਿੰਡ ਪੂਹਲੇ (ਅੰਮ੍ਰਿਤਸਰ) ਦੇ ਵਸਨੀਕ ਸਨ,ਖੇਤੀਬਾੜੀ ਦਾ ਕੰਮ ਕਰਦੇ ਸਨ,ਜਿਕਰਯੋਗ ਹੈ ਭਾਈ ਜੀ ਦੇ ਪਿਤਾ ਭਾੲੀ ਯੋਧ ਸਿੰਘ ਜੀ ਵੀ ਉਹਨਾਂ ਨੂੰ ਬਚਪਨ ਵਿੱਚ ਛੱਡ ਕੇ ਸ਼ਹਾਦਤ ਦਾ ਜਾਮ ਪੀ ਗਏ ਸਨ,ਭਾਈ ਤਾਰੂ ਸਿੰਘ ਜੀ ਦੀ ਮਾਤਾ ਧਰਮ ਕੌਰ ਜੀ ਨੇ ਇਹਨਾਂ ਨੂੰ ਗੁਰਬਾਣੀ ਤੇ ਗੁਰਇਤਿਹਾਸ ਦੀ ਅਜਿਹੀ ਗੁੜਤੀ ਦਿੱਤੀ ਕਿ ਭਾਈ ਤਾਰੂ ਸਿੰਘ ਦੇ ਲੂੰ- ਲੂੰ ਵਿੱਚ ਸਿੱਖੀ ਪ੍ਰਤੀ ਅਨੰਤ ਪਿਆਰ ਸਰਧਾ ਤੇ ਗੁਰਸਿੱਖਾਂ ਪ੍ਰਤੀ ਨਿੱਘਾ ਪਿਆਰ ਪੱਕਣ ਲੱਗਾ ਇਹ ਉਹ ਵਕਤ ਸੀ ਜਦੋਂ ਹਕੂਮਤ ਵੱਲੋ ਸਿੰਘਾਂ ਦੇ ਸਿਰਾਂ ਦੇ ਮੁੱਲ ਰੱਖੇ ਸਨ,ਇਹ ਅੰਨਾਂ ਜੁਲਮ ਸਿੰਘਾਂ ਨੂੰ ਖਤਮ ਕਰਨ ਲਈ ਕੀਤਾ ਜਾ ਰਿਹਾ ਸੀ,ਲਾਲਚੀ ਹਰਭਗਤ ਨਿਰੰਜਨੀਏ ਨੇ ਭਾਈ ਜੀ ਦੀ ਸਿਕਾਇਤ ਜਕਰੀਆਂ ਖਾਂ ਕੋਲ ਕੀਤੀ ਕਸੂਰ ਕੀ ਸੀ ਭਾਈ ਜੀ ਦਾ ਭਾਈ ਜੀ ਦਾ ਕਸੂਰ ਇਹ ਹੈ ਕਿ ਉਹਨਾ ਨੇ ਰਹੀਮ ਬਖ਼ਸ ਮਾਛੀ ਜੋ ਇੱਕ ਮੁਸਲਮਾਨ ਸੀ,ਉਸਦੀ ਧੀ ਨੂੰ ਧੱਕੇ ਨਾਲ ਚੁੱਕ ਕੇ ਲਿਜਾਣ ਵਾਲੇ ਪੱਟੀ ਦੇ ਹਾਕਮ ਕੋਲੋਂ ਸਿੰਘਾਂ ਨੂੰ ਕਹਿ ਕੇ ਛੁਡਵਾਇਆ,ਭਾਈ ਜੀ ਦਾ ਕਸੂਰ ਇਹ ਹੈ ਕਿ ਉਹ ਮਨੁੱਖਤਾ ਦੇ ਰਖਵਾਲਿਆਂ ਲਈ ਲੰਗਰ ਤਿਆਰ ਕਰਕੇ ਜੰਗਲ ਵਿੱਚ ਲਿਜਾਂਦੇ ਸਨ,ਰਤਨ ਸਿੰਘ ਜੀ ਭੰਗੂ ਲਿਖਦੇ ਹਨ-ਆਪ ਸਹੇ ਨੰਗ ਔਰ ਭੁੱਖ ਦੇਖ ਨਾ ਸਕੇ ਸਿੰਘਨ ਦੁਖ!!ਆਪਣੇ ਘਰ ਦੇ ਸਾਰੇ ਦਾ ਸਾਰਾ ਅਨਾਜ ਦਾ ਲੰਗਰ ਬਨਾ ਕੇ ਸਿੰਘਾਂ ਨੂੰ ਪਰਸ਼ਾਦਾ ਛਕਾਇਆ ਕਰਦੇ ਸਨ,ਭੁੱਖੇ ਪਿਆਸੇ ਰਹਿ ਕੇ ਵੀ ਭਰਾਵਾਂ ਦੀ ਮਦਦ ਕੀਤੀ,ਤਨ ਦਾ ਕੱਪੜਾ ਤੱਕ ਵੀ ਦੇ ਦਿੱਤਾ,ਆਪ ਗੁਜਾਰੇ ਅਗਨੀ ਨਾਲ ਸਿੰਘਚ ਭੇਜ ਪੁਸ਼ਾਕ ਸੁਵਲ,ਆਪ ਅੱਗ ਸੇਕ ਲੈਣੀ ਕੱਪੜੇ ਜੰਗਲ ਵਿਚ ਰਹਿਣ ਵਾਲੇ ਸਿੰਘਾਂ ਨੂੰ ਦੇ ਦੇਣੇ,ਪਹਿਲੀ ਵਾਰ ਜਦੋਂ ਭਾਈ ਤਾਰੂ ਸਿੰਘ ਦੇ ਅੰਦਰ ਸਿੰਘਾਂ ਲਈ ਰੋਟੀ ਲਿਜਾਣ ਦਾ ਖਿਆਲ ਆਇਆ ਉਹਨਾ ਨੇ ਮਾਂ ਨੂੰ ਕਿਹਾ ਮਾਂ ਸਾਡੇ ਲਈ ਰਹਿਣ ਲਈ ਛੱਤ ਹੈ ,ਖਾਣ ਲਈ ਰੋਟੀ ਵੀ ਹੈ ਪਹਿਨਣ ਤੇ ਵਿਛਾਉਣ ਲਈ ਕੱਪੜਾ ਹੈ ਪਰ ਜਿਹੜੇ ਸਿੰਘ ਜੰਗਲਾਂ ਵਿੱਚ ਹਨ ੳਹਨਾ ਦਾ ਕਿਵੇਂ ਗੁਜਾਰਾ ਹੁੰਦਾ ਹੋਵੇਗਾ,ਇਹ ਗੱਲ ਸੁਣਕੇ ਭਾਈ ਤਾਰੂ ਸਿੰਘ ਜੀ ਦੀ ਮਾਤਾ ਦੀਆਂ ਅੱਖਾਂ ਵਿੱਚੋਂ ਪ੍ਰੇਮ ਦੇ ਹੰਝੂ ਵਹਿ ਤੁਰੇ ਭਾਈ ਜੀ ਨੇ ਮਾਂ ਨੂੰ ਗਲ ਨਾਲ ਲਾਇਆ ਪੁੱਛਿਆ ਕੀ ਹੋਇਆ ਮਾਂ ,ਅੱਗੋਂ ਮਾਤਾ ਜੀ ਨੇ ਕਿਹਾ ਪੁੱਤਰਾ ਅੱਜ ਤੇਰੀ ਮਾਂ ਬਾਜਾਂ ਵਾਲੇ ਸਤਿਗੁਰੂ ਦਾ ਸ਼ੁਕਰਾਨਾ ਕਰਦੀ ਹੈ,ਜਿਸ ਗੁਰੂ ਜੀ ਨੇ ਮੈਨੂੰ ਸਫਲ ਕੀਤਾ ਭਾਈ ਜੀ ਕਹਿਣ ਲੱਗੇ ਕਿਸ ਕਾਰਜ ਵਿੱਚੋਂ ਸਫਲਤਾ ਮਿਲੀ ਮਾਤਾ ਜੀ ਤੁਹਨੂੰ ਮਾਂ ਨੇ ਕਿਹਾ ਪੁਤਰਾਂ ਅੱਜ ਮੈ ਤੈਨੂੰ ਸਿੱਖੀ ਅਸੂਲਾਂ ਵਿੱਚ ਆਪਣੀਆਂ ਅੱਖਾਂ ਨਾਲ ਰੰਗਿਆ ਵੇਖ ਰਹੀ ਹਾਂ,ਅੱਜ ਮੈ ਪਾਸ ਹੋ ਗਈ ਪੁੱਤਰ ਜੀ ਪਰ ਤਾਰੂ ਸਿੰਘ ਦੇ ਵਾਰਸਾਂ ਦੇ ਸਹਲਾਤ ਅਜੋਕੇ ਭਾਈ ਤਾਰੂ ਸਿੰਘਾ ਤੇਰੇ ਵਿੱਚ ਤੇ ਸਾਡੇ ਵਿੱਚ ਵੱਡਾ ਫਰਕ ਇਹ ਹੈ,ਤੇਰੇ ਘਰ ਪੱਕਦਾ ਪਰਸ਼ਾਦਾ ਕੌਮ ਦਾ ਘਰ ਬਨਾਉਣ ਵਾਲਿਆ ਲਈ ਜਾਂਦਾ,ਸਾਡੇ ਘਰ ਤੋਂ ਜਾਂਦੀ ਕਣਕ ਦੀ ਬੋਰੀ ਕੌਮੀ ਘਰ ਢਾਹੁਣ ਵਾਲਿਆ ਲਈ ਜਾਂਦੀ ਹੈ, ਭਾੲੀ ਤਾਰੂ ਸਿੰਘਾ !ਤੂੰ ਉਹਨਾ ਦਾ ਸਾਥ ਦਿੱਤਾ ਜਿਹੜੇ ਮਨੁੱਖਤਾ ਨੂੰ ਜੋੜਦੇ ਆਪਾ ਵਾਰ ਗਏ, ਅਸੀ ਉਹਨਾ ਦਾ ਸਾਥ ਦਿੱਤਾ ਜੋ ਸਾਨੂੰ ਹੀ ਪਾੜਦੇ ਹਨ,ਭਾਈ ਤਾਰੂ ਸਿੰਘ ਜੀ ਤੁਸੀ ਉਹਨਾਂ ਦੇ ਸਾਂਹਾਂ ਵਿੱਚ ਸਾਹ ਲੈਂਦੇ ਸੀ ਜੋ ਗੁਰੂ ਨਾਨਕ ਸਾਹਿਬ ਜੀ ਦਾ ਸੁਨੇਹਾ ਘਰ ਘਰ ਦਿੰਦੇ ਸੀ,ਅਸੀਂ ਉਹਨਾਂ ਨਾਲ ਕਦਮ ਮਿਲਾ ਕੇ ਤੁਰਦੇ ਹਾਂ ਜਿਹਨਾ ਨੇ ਸਤਿਗੁਰੂ ਦੇ ਸਿਧਾਂਤ ਦੀ ਰੂਪ ਰੇਖਾ ਹੀ ਬਦਲ ਦਿੱਤੀ ,ਭਾਈ ਤਾਰੂ ਸਿੰਘਾ ਤੇਰਾ ਧੜਾ ਕੇਵਲ ਗੁਰੂ ਸੀ ਪਰ ਸਾਡੇ ਧੜਿਆਂ ਦੀ ਗਿਣਤੀ ਕਰਨੀ ਅਸੰਭਵ ਹੈ, ਇਸ ਲੀ ਅੱਜ ਅਸੀ ਤੇਰਾ ਪਿੰਡ ਵਿੱਚ ਸ਼ਹੀਦੀ ਦਿਹਾੜਾ ਨਹੀ ਮਨਾਇਆ ਕਿਉਕਿ ਤੁਸੀ ਸਾਡੇ ਧੜੇ ਵਿੱਚ ਨਹੀ ਆਉਦੇ,ਅੰਤ ਗੁਰਬਾਣੀ ਦਾ ਰਸੀਆ ਗੁਰੂ ਦੀ ਮੋਹਰ ਕੇਸਾਂ ਨੂੰ ਅੰਤਾਂ ਦਾ ਪਿਆਰ ਕਰਨ ਵਾਲਾ ਗੁਰੂ ਪੰਥ ਦਾ ਸੱਚਾ ਸੇਵਕ ਆਪਣੀ ਜਵਾਨ ਭੈਣ ਤਾਰ ਕੌਰ ਤੇ ਮਾਂ ਧਰਮ ਕੌਰ ਨੂੰ ਛੱਡ ਕੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾ ਗਿਆ,ਭਾਈ ਜੀ ਨੇ ਖੋਪਰ ਲੁਹਾ ਲਿਆ ਪਰ ਕੇਸ ਨਹੀ ਕਟਵਾਏ ਗੁਰੂ ਲਈ ਅਥਾਹ ਪਿਆਰ ਤੇ ਸਰਧਾ ਰੱਖਣ ਵਾਲੇ ਭਾਈ ਤਾਰੂ ਸਿੰਘ ਜੀ ਦਾ ਜੀਵਨ ਸਿਦਕ ਤੇ ਭਰੇਸੇੋ ਦੀ ਇੱਕ ਜਿਊਂਦੀ ਜਾਗਦੀ ਮਿਸਾਲ ਹੈ,ਇਹ ਘਟਨਾ ਜੁਲਾਈ 1745ਈ:ਦੀ ਲਾਹੌਰ ਦੀ ਧਰਤੀ ਦੀ ਹੈ ਭਾਈ ਜੀ ਨਾਲ ਹੋਰ ਸਿੰਘਾਂ ਨੂੰ ਲਾਹੌਰ ਦੇ ਨਖਾਸ ਚੌਂਕ ਵਿੱਚ ਸ਼ਹੀਦ ਕੀਤਾ ਗਿਆ ਆਓ ਆਪਾਂ ਵੀ ਭਾਈ ਤਾਰੂ ਸਿੰਘ ਜੀ ਦੇ ਮਹਾਨ ਜੀਵਣ ਤੋਂ ਪ੍ਰੇਰਣਾ ਲਈਏ ਭੁੱਲ ਚੁੱਕ ਲਈ ਖਿਮਾਂ ਕਰਨੀ ਜੀ ਗੁਰੂ ਗ੍ਰੰਥ ਤੇ ਪੰਥ ਦਾ ਕੂਕਰ

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>