Uncategorized

ਹਾਲੇ ਲੂੲੀਆ ਕਰਨ ਵਾਲਾ ਯੀਸੂ ਮਸੀਹ ਦਾ ਪ੍ਰਚਾਰਕ ਚਮਤਕਾਰੀ ਪਾਦਰੀ ਬਜਿੰਦਰ ਪੁਲਿਸ ਨੇ ਚੱਕਿਆ ..

Sharing is caring!

ਪੰਜਾਬ ਦੇ ਮੋਹਾਲੀ ਦੀ ਜ਼ੀਰਕਪੁਰ ਪੁਲਿਸ ਨੇ ਖੁਦ ਨੂੰ ਚਮਤਕਾਰੀ ਅਧਿਆਤਮਕ ਗੁਰੂ ਦੱਸਣ ਵਾਲੇ ਪਾਦਰੀ ਬਜਿੰਦਰ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਪਾਦਰੀ ਉੱਤੇ ਮਈ 2018 ਵਿੱਚ ਪੰਜਾਬ ਦੇ ਮੋਹਾਲੀ ਦੇ ਜ਼ੀਰਕਪੁਰ ਵਿੱਚ 376 ਦਾ ਮਾਮਲਾ ਦਰਜ ਕੀਤਾ ਗਿਆ ਸੀ। ਪਵਨ ਕੁਮਾਰ ਨੇ ਦੱਸਿਆ ਕਿ ਇੱਕ ਮਹਿਲਾ ਨੇ ਸ਼ਿਕਾਇਤ ਦਿੱਤੀ ਸੀ ਕਿ ਉਸਦੇ ਨਾਲ ਪਾਦਰੀ ਨੇ ਬਲਾਤਕਾਰ ਕਰਕੇ ਵੀਡੀਓ ਬਣਾਈ ਸੀ ਤੇ

ਯੀਸ਼ੂ-ਯੀਸ਼ੂ ਕਰਣ ਵਾਲੇ ਪਾਸਟਰ ਬਲਜਿੰਦਰ ਦੀ ਕਰਤੂਤ, ਪੁਲਿਸ ਨੇ ਕੀਤਾ ਗ੍ਰਿਫਤਾਰ

ਯੀਸ਼ੂ-ਯੀਸ਼ੂ ਕਰਣ ਵਾਲੇ ਪਾਸਟਰ ਬਲਜਿੰਦਰ ਦੀ ਕਰਤੂਤ, ਪੁਲਿਸ ਨੇ ਕੀਤਾ ਗ੍ਰਿਫਤਾਰ #Punjab #Zirakpur #PasterBaljinder

Posted by JagBani on Thursday, July 19, 2018

ਉਸ ਵੀਡੀਓ ਨੂੰ ਵਾਇਰਲ ਕਰਨ ਦੀ ਧਮਕੀ ਵੀ ਦੇ ਕੇ ਉਸ ਨਾਲ ਵਾਰ-ਵਾਰ ਗਲਤ ਕੰਮ ਕਰਦਾ ਰਿਹਾ ਸੀ। ਇਸ ਪੂਰੇ ਮਾਮਲੇ ਵਿੱਚ ਬਜਿੰਦਰ ਤੋਂ ਇਲਾਵਾ ਬਲਾਤਕਾਰ ਵਿੱਚ ਉਸਦਾ ਸਾਥ ਦੇਣ ਦੇ ਆਰੋਪ ਵਿੱਚ ਕੁੱਲ 7 ਲੋਕਾਂ ਦੇ ਖਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਬਲਾਤਕਾਰ ਦਾ ਸ਼ਿਕਾਰ ਹੋਈ ਲੜਕੀ ਵੀ ਪਾਦਰੀ ਦੀ ਸਕਿਓਰਿਟੀ ਵਿੱਚ ਕੰਮ ਕਰਦੀ ਸੀ। ਪੀੜਿਤ ਲੜਕੀ ਮੁਤਾਬਕ ਉਹ ਕੁੱਝ ਮਹੀਨੇ ਪਹਿਲਾਂ ਜ਼ੀਰਕਪੁਰ ਦੇ ਇੱਕ ਢਾਬੇ ਉੱਤੇ ਪਾਦਰੀ ਬਜਿੰਦਰ ਨੂੰ ਮਿਲੀ ਸੀ। ਜਿੱਥੋਂ ਬਜਿੰਦਰ ਨੇ ਉਸਨੂੰ ਨੌਕਰੀਦਿਵਾਉਣ ਦੇ ਨਾਮ ਤੇ ਚੰਡੀਗੜ੍ਹ ਦੇ ਸੈਕਟਰ 63 ਦੇ ਆਪਣੇ ਫਲੈਟ ਵਿੱਚ ਲੈ ਗਿਆ ਤੇ ਕੋਈ ਨਸ਼ੀਲਾ ਪਦਾਰਥ ਦੇ ਕੇ ਉਸਦਾ ਬਲਾਤਕਾਰ ਕੀਤਾ ਤੇ ਉਸਦੀ ਵੀਡੀਓ ਵੀ ਬਣਾਈ। ਜਿਸ ਤੋਂ ਬਾਅਦ ਉਹ ਲਗਾਤਾਰ ਉਸਦਾ ਸਰੀਰਕ ਸ਼ੋਸ਼ਣ ਵੀ ਕਰਦਾ ਰਿਹਾ ਤੇ ਉਸ ਉੱਤੇ ਕੈਂਪੇਨ ਦੇ ਨਾਲ ਲੋਕਾਂ ਨੂੰ ਨਾਲ ਜੋੜ ਕੇ ਪੈਸਾ ਇਕੱਠਾ ਕਰਨ ਦਾ ਦਬਾਅ ਵੀ ਬਣਾਉਂਦਾ ਰਿਹਾ।ਪੀੜਿਤ ਲੜਕੀ ਮੁਤਾਬਕ ਪਾਦਰੀ ਲੰਡਨ ਵਿੱਚ ਆਪਣਾ ਇੱਕ ਵੱਡਾ ਪ੍ਰੋਗਰਾਮ ਕਰਨਾ ਚਾਹੁੰਦਾ ਸੀ ਤੇ ਇਸਦੇ ਲਈ ਉਹ ਲਗਾਤਾਰ ਪੀੜਿਤ ਲੜਕੀ ਉੱਤੇ ਲੋਕਾਂ ਤੋਂ ਪੈਸੇ ਇਕੱਠੇ ਕਰਨ ਦਾ ਦਬਾਅ ਬਣਾਉਣ ਲੱਗਿਆ। ਜਿਸ ਤੇ ਉਹ ਕਰੀਬ 7 ਲੱਖ ਰੁਪਏ ਇਕੱਠੇ ਕਰਕੇ ਉਸਨੂੰ ਦੇ ਵੀ ਚੁੱਕੀ ਸੀ ਪਰ ਬਜਿੰਦਰ ਫਿਰ ਵੀ ਲਗਾਤਾਰ ਉਸਨੂੰ ਪਰੇਸ਼ਾਨ ਕਰ ਰਿਹਾ ਸੀ ਤੇ ਇਸ ਦੌਰਾਨ ਉਸਦਾ ਉਸਦੇ ਸਰੀਰਕ ਸ਼ੋਸ਼ਣ ਦਾ ਸਿਲਸਿਲਾ ਵੀ ਜਾਰੀ ਰਿਹਾ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>