Uncategorized

ਹੁਣੇ ਹੁਣੇ ਪੰਜਾਬ ਚ ਸਕੂਲੀ ਬੱਚਿਆਂ ਨੇ ਕੀਤੀ ਆਤਮ ਹਤਿਆ (ਤਸਵੀਰਾਂ )

Sharing is caring!

ਨਾਬਾਲਗ ਪ੍ਰੇਮੀ ਜੋੜੇ ਵੱਲੋਂ ਟਰੇਨ ਹੇਠਾਂ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਘਟਨਾ ਹੁਸ਼ਿਆਰਪੁਰ-ਜਲੰਧਰ ਰੇਲਵੇ ਟਰੈਕ ‘ਤੇ ਵਾਪਰੀ। ਮਿਲੀ ਜਾਣਕਾਰੀ ਮੁਤਾਬਕ ਜਲੰਧਰ-ਹੁਸ਼ਿਆਰਪੁਰ ਰੇਲਵੇ ਟਰੈਕ ‘ਤੇ ਮੰਗਲਵਾਰ ਸਵੇਰੇ ਸਾਢੇ 8 ਵਜੇ ਦੇ ਕਰੀਬ ਪਿੱਪਲਵਾਲਾਂ ਪਿੰਡ ਨੇੜੇ ਨਾਬਾਲਗ ਸਕੂਲੀ ,,,,, ਵਿਦਿਆਰਥੀ-ਵਿਦਿਆਰਥਣ ਨੇ ਹੁਸ਼ਿਆਰਪੁਰ ਤੋਂ ਜਲੰਧਰ ਜਾ ਰਹੀ ਟਰੇਨ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ। ਟਰੇਨ ਦੇ ਗਾਰਡ ਅਤੇ ਡਰਾਈਵਰ ਵੱਲੋਂ ਸੂਚਨਾ ਮਿਲਦੇ ਹੀ ਜੀ. ਆਰ. ਪੀ. ਪੁਲਸ ਚੌਕੀ ਇੰਚਾਰਜ ਹਰਦੀਪ ਸਿੰਘ ਪੁਲਸ ਦੇ ਨਾਲ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ।ਇਸ ਦੌਰਾਨ ਸੂਚਨਾ ਮਿਲਦੇ ਹੀ ਜੀ. ਆਰ. ਪੀ. ‘ਚ ਤਾਇਨਾਤ ਐੱਸ. ਐੱਚ. ਓ. ਇੰਸਪੈਕਟਰ ਬਲਦੇਵ ਸਿੰਘ ਰੰਧਾਵਾ ਵੀ ,,,,, ਮੌਕੇ ‘ਤੇ ਪਹੁੰਚੇ। ਦੋਵੇਂ ਨਾਬਾਲਗਾਂ ਦੀ ਪਛਾਣ ਕ੍ਰਿਸ਼ਨ ਕੁਮਾਰ (17) ਪੁੱਤਰ ਅਮਰੀਕਾ ਪੰਡਿਤ ਵਾਸੀ ਨਿਊ ਰਾਮ ਨਗਰ ਕਾਲੋਨੀ ਅਤੇ ਮਨਪ੍ਰੀਤ (15) ਪੁੱਤਰੀ ਮਨਜੀਤ ਸਿੰਘ ਕੀਰਤੀ ਨਗਰ ਦੇ ਤੌਰ ‘ਤੇ ਹੋਈ ਹੈ।ਦੋਵੇਂ ਹੀ ਸਕੂਲ ਲਈ ਨਿਕਲੇ ਸਨ ਘਰੋਂਰੇਲਵੇ ਟਰੈਕ ਤੋਂ ਮਿਲੇ ਸਕੂਲ ਬੈਗ ‘ਚੋਂ ਪਛਾਣ ਪੱਤਰ ਨੂੰ ਦੇਖਣ ‘ਤੇ ਪਤਾ ਲੱਗਾ ਕਿ ਲੜਕਾ ਕ੍ਰਿਸ਼ਨ ਕੁਮਾਰ ਸਰਕਾਰੀ ਸਕੂਲ ਖਵਾਸਪੁਰਹੀਰਾਂ ‘ਚ 10ਵੀਂ ਜਮਾਤ ‘ਚ ਪੜ੍ਹਦਾ ਸੀ ਅਤੇ ਇਸੇ ਸਕੂਲ ‘ਚ ਹੀ ਮਨਪ੍ਰੀਤ 9ਵੀਂ ਜਮਾਤ ‘ਚ ਪੜ੍ਹਦੀ ਸੀ। ਪੁਲਸ ਨੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੇ ਦੋਵਾਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਦੇ ਵੀ ਦੋਵਾਂ ਨੇ ਇਹ ਨਹੀਂ ਸੀ ਦੱਸਿਆ ਕਿ ਦੋਵੇਂ ਆਪਸ ‘ਚ ਪਿਆਰ ਕਰਦੇ ਸਨ। ਉਨ੍ਹਾਂ ਦੱਸਿਆ ਕਿ ਦੋਵੇਂ ਘਰੋਂ ਸਕੂਲ ਜਾਣ ਲਈ ਨਿਕਲੇ ਸਨ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਅਜਿਹਾ ਕੁਝ ਹੋ ਜਾਵੇਗਾ।ਕੀ ਕਹਿੰਦੀ ਹੈ ਜੀ. ਆਰ. ਪੀ.ਮੌਕੇ ‘ਤੇ ਪਹੁੰਚੇ ਜੀ. ਆਰ. ਪੀ. ਦੇ ਐੱਸ. ਐੱਚ. ਓ. ਬਲਦੇਵ ਸਿੰਘ ਰੰਧਾਵਾ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ,,,,,,, ਕਿ ਦੋਵੇਂ ਆਪਸ ‘ਚ ਪ੍ਰੇਮ ਕਰਦੇ ਸਨ। ਦੋਵਾਂ ਨੂੰ ਲੱਗਦਾ ਸੀ ਕਿ ਪਰਿਵਾਰ ਵਾਲੇ ਦੋਹਾਂ ਦੇ ਵਿਆਹ ਲਈ ਕਦੇ ਵੀ ਰਾਜ਼ੀ ਨਹੀਂ ਹੋਣਗੇ। ਇਸੇ ਕਰਕੇ ਦੋਹਾਂ ਨੇ ਟਰੇਨ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ।ਪਰਿਵਾਰ ਵਾਲਿਆਂ ਦੇ ਬਿਆਨ ਦੇ ਆਧਾਰ ‘ਤੇ ਜੀ. ਆਰ. ਪੀ. ਧਾਰਾ 174 ਦੇ ਅਧੀਨ ਕਾਰਵਾਈ ਕਰ ਰਹੀ ਹੈ। ਪੁਲਸ ਨੇ ਲਾਸ਼ਾਂ ਨੂੰ ,,,,,, ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਭੇਜ ਦਿੱਤੀਆਂ ਹਨ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>