Uncategorized

ਹੁਣ ਹਿੰਦੂਆਂ ਨੂੰ ਅੱਤਵਾਦੀ ਕਹਿ ਵਿਵਾਦਾਂ ‘ਚ ਘਿਰੀ ਪ੍ਰਿਅੰਕਾ, ਦੇਖੋ ਵੀਡੀਓ

Sharing is caring!

ਨਵੀਂ ਦਿੱਲੀ: ਅਮਰੀਕੀ ਟੀਵੀ ਸ਼ੋਅ ‘ਕੁਆਂਟਿਕੋ’ ‘ਚ ਹਿੰਦੂਆਂ ਨੂੰ ਅੱਤਵਾਦੀਆਂ ਦੇ ਰੂਪ ‘ਚ ਦਿਖਾਏ ਜਾਣ ਤੋਂ ਵਿਵਾਦਾਂ ‘ਚ ਘਿਰੀ ਪ੍ਰਿਅੰਕਾ ਚੋਪੜਾ ਨੇ ਮਾਫੀ ਮੰਗ ਲਈ ਹੈ। ਪ੍ਰਿਅੰਕਾ ਨੇ ਟਵੀਟ ਕੀਤਾ ਹੈ ਕਿ ਅਣਜਾਣੇ ‘ਚ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਉਹ ਮਾਫੀ ਮੰਗਦੀ ਹੈ। ਪ੍ਰਿਅੰਕਾ ਨੇ ਕਿਹਾ ਕਿ ਉਨ੍ਹਾਂ ਦੀ ਅਜਿਹੀ ਕੋਈ ਭਾਵਨਾ ਨਹੀਂ ਸੀ ਕਿ ਕਿਸੇ ਨੂੰ ਠੇਸ ਪਹੁੰਚਾਈ ਜਾਵੇ।ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਖੁਦ ਭਾਰਤੀ ਹਾਂ। ਹਾਲਾਂਕਿ ਇਸਤੋਂ ਪਹਿਲਾਂ ਏਬੀਸੀ ਨੈੱਟਵਰਕ ਨੇ ਪ੍ਰਿਅੰਕਾ ਦਾ ਬਚਾਅ ਕਰਦਿਆਂ ਖੁਦ ਮਾਫੀ ਮੰਗ ਲਈ ਸੀ।

ਇਹ ਵੀ ਕਿਹਾ ਸੀ ਕਿ ਇਸ ਲਈ ਪ੍ਰਿਅੰਕਾ ਨੂੰ ਟਾਰਗੇਟ ਕਰਨਾ ਠੀਕ ਨਹੀਂ। ਦਰਅਸਲ ਪ੍ਰਿਅੰਕਾ ‘ਕੁਆਂਟਿਕੋ’ ‘ਚ ਏਐਫਬੀਆਈ ਏਜੰਟ ਅਲੈਕਸ ਪੈਰਿਸ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਵਿੱਚ ਦਿਖਾਇਆ ਗਿਆ ਕਿ ਇੱਕ ਵਿਅਕਤੀ ਨੂੰ ਨਿਊਯਾਰਕ ਤੇ ਅੱਤਵਾਦੀ ਹਮਲੇ ਦੇ ਸ਼ੱਕ ‘ਚ ਗ੍ਰਿਫਤਾਰ ਕੀਤਾ ਜਾਂਦਾ ਹੈ। ਉਸ ਕੋਲੋਂ ਰੁਦਰਾਕਸ਼ ਦੀ ਮਾਲਾ ਮਿਲਦੀ ਹੈ।

ਇਸ ‘ਤੇ ਅਲੈਕਸ ਦੇ ਸਹਿਯੋਗੀ ਉਸ ਵਿਅਕਤੀ ਨੂੰ ਪਾਕਿਸਤਾਨੀ ਦੱਸਦੇ ਹਨ ਜਦਕਿ ਪ੍ਰਿਅੰਕਾ ਕਹਿ ਰਹੀ ਹੈ ਕਿ ਇਸ ਦੇ ਗਲ ‘ਚ ਰੁਦਰਾਕਸ਼ ਮਾਲਾ ਹੈ, ਇਸ ਲਈ ਇਹ ਭਾਰਤੀ ਰਾਸ਼ਟਰਵਾਦੀ ਹੈ। ਇਹ ਪਾਕਿਸਤਾਨੀ ਨਹੀਂ ਹੋ ਸਕਦਾ। ਇਹ ਪਾਕਿਸਤਾਨ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

I’m extremely saddened and sorry that some sentiments have been hurt by a recent episode of Quantico. That was not and would never be my intention. I sincerely apologise. I’m a proud Indian and that will never change.

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>