Post

101 ਸਾਲ ਦੀ ਬੁੜੀ ਔਰਤ ਨੂੰ ਜਿੰਦਾ ਤੋੜ ਕੇ ਧੀ ਵੱਲੋਂ ਬੰਦ ਕੀਤੀ ਹੋਈ ਨੂੰ ਛੁਡਾਇਆ ਅਤੇ

Sharing is caring!

ਲੁਧਿਆਣਾ ਤੋਂ 30 ਕਿਲੋਮੀਟਰ ਦੂਰ ਪਿੰਡ ਗੁੱਜਰਵਾਲ `ਚ 101 ਸਾਲਾ ਬਜ਼ੁਰਗ ਔਰਤ ਕਿਸ਼ਨਾ ਦਾਸੀ ਨੂੰ ਛੁਡਾ ਲਿਆ ਗਿਆ ਹੈ, ਜਿਸ ਨੂੰ ਉਸ ਦੀ ਆਪਣੀ …… ਧੀ ਨੇ ਪਿਛਲੇ 10 ਦਿਨਾਂ ਤੋਂ ਇੱਕ ਕਮਰੇ ਵਿੱਚ ਬੰਦ ਕਰ ਕੇ ਬਾਹਰੋਂ ਜਿੰਦਰਾ ਮਾਰ ਛੱਡਿਆ ਸੀ। ਉਸ ਨੂੰ ਵੀਰਵਾਰ ਨੂੰ ਜਿ਼ਲ੍ਹਾ ਕਾਨੂੰਨੀ ਸੇਵਾ ਅਥਾਰਟੀ ਵੱਲੋਂ ਛੁਡਾਇਆ ਗਿਆ। ਉਸ ਘਰ `ਤੇ ਛਾਪੇ ਤੋਂ ਬਾਅਦ ਜਦੋਂ ਉਸ ਬਜ਼ੁਰਗ ਔਰਤ ਨੂੰ ਬਾਹਰ ਕੱਢਿਆ ਗਿਆ, ਤਾਂ ਉਹ ਆਪਣੇ60 ਸਾਲਾ ਪੁੱਤਰ ਨੂੰ ਮਿਲ ਕੇ ਇੱਕਦਮ ਜਜ਼ਬਾਤੀ ਹੋ ਗਈ। ਇਹ ਪੁੱਤਰ ਉਸ ਨੂੰ ਕਈ ਵਰ੍ਹੇ ਪਹਿਲਾਂ ਸਿਰਫ਼ ਇਸ ਲਈ ਛੱਡ ਗਿਆ ਸੀ ਕਿਉਂਕਿ ਉਸ ਨੇ ਉਸ ਨੂੰ ਜਾਇਦਾਦ ਦਾ ਹਿੱਸਾ ਨਹੀਂ ਦਿੱਤਾ ਸੀ।ਬਜ਼ੁਰਗ ਔਰਤ ਦੀ ਧੀ ਉਸ ਨੂੰ ਘਰ ਅੰਦਰ ਜਿੰਦਰਾ ਮਾਰ ਕੇ ਇਹ ਆਖਦੀ ਹੋਈ ਫਿ਼ਲੌਰ ਚਲੀ ਗਈ ਸੀ ਕਿ ਉਸ ਨੇ ਆਪਣੇ ਪਤੀ ਨੂੰ ਮਿਲਣ ਲਈ ਫਿਲੌਰ ਜਾਣਾ ਹੈ, ਜਿਸ ਦਾਆਪਰੇਸ਼ਨ ਹੋਇਆ ਹੈ। .,,,,,,,, ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜਿ਼ਲ੍ਹਾ ਕਾਨੂੰਨੀ ਸੇਵਾ ਅਥਾਰਟੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਸੂਚਨਾ ਮਿਲੀ ਸੀ ਕਿ ਇੱਕ ਬਜ਼ੁਰਗ ਔਰਤ, ਜਿਸ ਦੀ ਅੱਖਾਂ ਦੀ ਨਜ਼ਰ ਕਮਜ਼ੋਰ ਹੈ ਤੇ ਉਸ ਦੀ ਸਿਹਤ ਵੀ ਖ਼ਰਾਬ ਹੈ, ਇੱਕ ਘਰ ਅੰਦਰ ਬੰਦ ਹੈ। ਉਸ ਨੂੰ ਪਿੰਡ ਦੇ ਕੁਝ ਗੁਆਂਢੀ ਇੱਕ ਨਿੱਕੀ ਜਿਹੀ ਖਿੜਕੀ `ਚੋਂ ਖਾਣਾ ਵਗ਼ੈਰਾ ਦੇ ਰਹੇ ਹਨ। ਉਸ ਦੀ ਧੀ ਪਿਛਲੇ 10 ਦਿਨਾਂ ਤੋਂ ਘਰ ਨਹੀਂ ਪਰਤੀ।ਅਥਾਰਟੀ ਦੀ ਇੱਕ ਟੀਮ ਪੈਨਲ ਐਡਵੋਕੇਟ ਹਰਸਿਮਰਤ ਕੌਰ ਤੇ ਜੋਧਾਂ ਪੁਲਿਸ ਥਾਣੇ ਦੇ ਸਬ-ਇੰਸਪੈਕਟਰ ਰਮਨਪ੍ਰੀਤ ਸਿੰਘ ਨੇ ਪੁੱਜ ਕੇ ਘਰ ਦਾ ਤਾਲ਼ਾ ਤੋੜਿਆ ਤੇ ਬਜ਼ੁਰਗ ਔਰਤਕ੍ਰਿਸ਼ਨਾ ਦਾਸੀ ਨੂੰ ਛੁਡਾਇਆ। ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ 101 ਸਾਲ ਦੀ ਬੁੜੀ ਔਰਤ ਨੂੰ ਜਿੰਦਾ ਤੋੜ ਕੇ ਧੀ ਵੱਲੋਂ ਬੰਦ ਕੀਤੀ ਹੋਈ ਨੂੰ ਛੁਡਾਇਆ ਅਤੇ 101 ਸਾਲ ਦੀ ਬੁੜੀ ਔਰਤ ਨੂੰ ਜਿੰਦਾ ਤੋੜ ਕੇ ਧੀ ਵੱਲੋਂ ਬੰਦ ਕੀਤੀ ਹੋਈ ਨੂੰ ਛੁਡਾਇਆ ਅਤੇ

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>