Uncategorized

1984 ਚ ਹੋਈ ਆਪਣੇ ਪਿਤਾ ਦੀ ਮੌਤ ਦਾ ਬਦਲਾ ਲਈ ਮੈਂ ਚੱਕੇ ਸੀ ਹਥਿਆਰ II ਜਾਣੋ ਇਸ ਦਲੇਰ ਸਿੰਘਣੀ ਨਿਰ੍ਪ੍ਰੀਤ ਕੌਰ ਦੀ ਦਰਦਭਰੀ ਦਾਸਤਾਨ

Sharing is caring!

“ਜੇਕਰ 1984 ਵਿੱਚ ਮੇਰੇ ਪਿਤਾ ਦਾ ਕਤਲ ਨਾ ਹੁੰਦਾ ਤਾਂ ਮੇਰੀ ਜ਼ਿੰਦਗੀ ਕੁਝ ਹੋਰ ਹੋਣੀ ਸੀ। ਮੈਂ ਅੱਜ ਕੋਈ ਆਈਪੀਐਸ ਜਾਂ ਆਈਪੀਐੱਸ ਅਫ਼ਸਰ ਹੁੰਦੀ, ਪਰ ਇਹ ਹੋ ਨਾ ਸਕਿਆ।”ਇਹ ਸ਼ਬਦ ਦਿੱਲੀ ਦੀ ਜੰਮਪਲ ਅਤੇ ਹੁਣ ਮੁਹਾਲੀ ਵਿਚ ਰਹਿ ਰਹੀ ਨਿਰਪ੍ਰੀਤ ਕੌਰ ਦੇ ਹਨ। ਸਿਰ ਉੱਤੇ ਦਸਤਾਰ ਬੰਨੀ ਸੋਫ਼ੇ ਉੱਤੇ ਬੈਠੀ ਨਿਰਪ੍ਰੀਤ ਜਦੋਂ ਇਹ ਗੱਲ ਆਖ ਰਹੀ ਸੀ ਤਾਂ ਉਸ ਦੇ ਚਿਹਰੇ ਉੱਤੇ ਉਦਾਸੀ ਸੀ,ਨਿਰਪ੍ਰੀਤ ਮੁਤਾਬਕ ਜੇਕਰਅਪਰੇਸ਼ਨ ਬਲੂ ਸਟਾਰ ਨਾ ਹੁੰਦਾ ਤਾਂ ਇੰਦਰਾ ਗਾਂਧੀ ਦੀ ਹੱਤਿਆ ਵੀ ਨਾ ਹੁੰਦੀ ਅਤੇ ਨਾ ਹੀ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਹੁੰਦਾ।ਕੀ ਹੋਇਆ ਸੀ ਨਿਰਪ੍ਰੀਤ ਦੇ ਪਰਿਵਾਰ ਨਾਲ ਨਿਰਪ੍ਰੀਤ ਦੇ ਪਰਿਵਾਰ ਦਾ ਪਿਛੋਕੜ ਸਿਆਲਕੋਟ ਨਾਲ ਹੈ। ਵੰਡ ਤੋਂ ਬਾਅਦ ਪਿਤਾ ਪੰਜਾਬ ਆ ਗਏ ਅਤੇ ਫੌਜ ਵਿਚ ਭਰਤੀ ਹੋ ਗਏ।ਫੌਜ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਕੁਝ ਸਮਾਂ ਨੌਕਰੀ ਕਰਨ ਤੋਂ ਬਾਅਦ ਨਿਰਪ੍ਰੀਤ ਦੇ ਪਿਤਾ ਨੇ ਟੈਕਸੀ ਸਟੈਂਡ ਖ਼ਰੀਦ ਲਿਆ ਅਤੇ ਕਾਰੋਬਾਰ ਸ਼ੁਰੂ ਕਰ ਦਿੱਤਾ।ਨਿਰਪ੍ਰੀਤ ਦੱਸਦੀ ਹੈ ਕਿ ਉਸ ਦੇ ਪਿਤਾ ਉਸ ਨੂੰ ਪਿਆਰ ਨਾਲ ‘ਬੇਬੀ’ ਆਖ ਕੇ ਬੁਲਾਉਂਦੇ ਸੀ।ਨਿਰਪ੍ਰੀਤ ਨੇ ਕਿਹਾ ਕਿਪੜ੍ਹਾਈ ਵਿਚ ਉਹ ਸ਼ੁਰੂ ਤੋਂ ਹੁਸ਼ਿਆਰ ਸੀ ਅਤੇ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਉਸ ਨੇ ਦਿੱਲੀ ਦੇ ਵੈਂਕਟੇਸ਼ਵਰ ਕਾਲਜ ਵਿਚ ਦਾਖ਼ਲਾ ਲਿਆ।ਪਾਲਮ ਕਾਲੋਨੀ ਵਿਚ ਰਹਿਣ ਵਾਲੀ ਨਿਰਪ੍ਰੀਤ ਦਾ ਪਰਿਵਾਰ ਆਰਥਿਕ ਪੱਖੋਂ ਕਾਫ਼ੀ ਖ਼ੁਸ਼ਹਾਲ ਸੀ।1984 ਵਿਚ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਦਿੱਲੀ ਵਿਚ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ।ਨਵੰਬਰ 1984 ਵਿੱਚ ਦਿੱਲੀ ਵਿਚ ਹੋਏ ਕਤਲੇਆਮ ਦੌਰਾਨ ਨਿਰਪ੍ਰੀਤ ਦੀਆਂ ਅੱਖਾਂ ਸਾਹਮਣੇ ਉਸੇ ਦੇ ਪਿਤਾ ਨੂੰ ਜ਼ਿੰਦਾ ਜਲਾ ਦਿੱਤਾ ਗਿਆ ਅਤੇ ਉਨ੍ਹਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਤਬਾਹ ਹੋ ਗਿਆ। ਨਿਰਪ੍ਰੀਤ ਦਾ ਦਾਅਵਾ ਹੈ ਕਿ ਜਿੰਨ੍ਹਾਂ ਲੋਕਾਂ ਨੇ ਉਸ ਦੇ ਪਿਤਾ ਨੂੰ ਮਾਰਿਆ ਸੀ ਉਨ੍ਹਾਂ ਦਾ ਚਿਹਰਾ ਉਹ ਕਦੇ ਨਹੀਂ ਭੁੱਲ ਸਕਦੀ। ਇਸ ਘਟਨਾ ਨੇ ਵੀਹ ਸਾਲ ਦੀ ਉਮਰ ਦੀ ਨਿਰਪ੍ਰੀਤ ਦੀ ਜ਼ਿੰਦਗੀ ਦਾ ਮਕਸਦ ਹੀ ਬਦਲ ਦਿੱਤਾ। ਨਿਰਪ੍ਰੀਤ ਦੀ ਜਾਨ ਨੂੰ ਖ਼ਤਰਾ ਦੇਖ ਉਸ ਦੇ ਘਰ ਵਾਲਿਆਂ ਨੇ ਉਸ ਨੂੰ ਜਲੰਧਰ ਦੇ ਕਾਲਜ ਵਿਚ ਪੜ੍ਹਾਈ ਲਈ ਭੇਜ ਦਿੱਤਾਨਿਰਪ੍ਰੀਤ ਨੇ ਦੱਸਿਆ ਕਿ ਜਲੰਧਰ ਉਹ ਆ ਤਾਂ ਗਈ ਪਰ ਅੰਦਰੋਂ-ਅੰਦਰੀਂ ਪਿਤਾ ਦੀ ਮੌਤ ਦਾ ਬਦਲਾ ਉਸ ਦੇ ਦਿਮਾਗ਼ ਵਿਚ ਹਰ ਸਮੇਂ ਘੁੰਮਦਾ ਰਹਿੰਦਾ।ਕੀ ਕੀਤਾ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਜਲੰਧਰ ਆਉਣ ਉੱਤੇ ਨਿਰਪ੍ਰੀਤ ਦਾ ਕੁਝ ਅਜਿਹੇ ਲੋਕਾਂ ਨਾਲ ਮੇਲ ਹੋਇਆ ਜੋ ਖ਼ਾਲਿਸਤਾਨ ਦੀ ਮੁਹਿੰਮ ਵਿਚ ਸ਼ਾਮਲ ਸੀ।ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਨਿਰਪ੍ਰੀਤ ਨੂੰ ਇਹ ਤਰੀਕਾ ਠੀਕ ਲੱਗਿਆ ਅਤੇ ਉਸ ਨੇ ਇੱਕ ਖਾੜਕੂ ਲਹਿਰ ਦੇ ਕਾਰਕੁਨ ਨਾਲ ਵਿਆਹ ਕਰਵਾ ਲਿਆ। ਨਿਰਪ੍ਰੀਤ ਮੁਤਾਬਕ ਇਸ ਤੋਂ ਪਹਿਲਾਂ ਉਹ ਪਿਤਾ ਦੀ ਮੌਤ ਦਾ ਬਦਲਾ ਲੈ ਸਕਦੀ, ਵਿਆਹ ਤੋ ਠੀਕ 12 ਦਿਨ ਬਾਅਦ ਉਸ ਦੇ ਪਤੀ ਦੀ ਪੁਲਿਸ ਮੁਕਾਬਲੇ ਦੌਰਾਨ ਮੌਤ ਹੋ ਗਈ। ਨਿਰਪ੍ਰੀਤ ਇਸ ਮੁਕਾਬਲੇ ਉੱਤੇ ਵੀ ਸਵਾਲ ਚੁੱਕਦੀ ਹੈਨਿਰਪ੍ਰੀਤ ਮੁਤਾਬਕ ਜਿਸ ਰਸਤੇ ਉੱਤੇ ਉਹ ਤੁਰ ਪਈ ਸੀ ਬਿਨਾਂ ਮਕਸਦ ਪੂਰਾਂ ਕੀਤੇ ਉਹ ਉੱਥੋ ਵਾਪਿਸ ਨਹੀਂ ਪਰਤ ਸਕਦੀ ਸੀ। ਇਸ ਲਈ ਉਸ ਨੇ ਆਪਣੀ ਲੜਾਈ ਹੁਣ ਖ਼ੁਦ ਲੜਨ ਦਾ ਫ਼ੈਸਲਾ ਕੀਤਾ। ਉਦੋਂ ਤੱਕ ਨਿਰਪ੍ਰੀਤ ਨੂੰ ਪੁਲਿਸ ਨੇ ਭਗੌੜਾ ਕਰਾਰ ਦੇ ਦਿੱਤਾ ਸੀ। ਇਸ ਦੌਰਾਨ ਨਿਰਪ੍ਰੀਤ ਇੱਕ ਬੱਚੇ ਦੀ ਮਾਂ ਵੀ ਬਣਨ ਚੁੱਕੀ ਸੀ। ਨਿਰਪ੍ਰੀਤ ਨੇ ਦੱਸਿਆ ਕਿ ਕਈ ਵਾਰ ਉਸ ਨੇ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ।1988 ਵਿੱਚ ਆਪਰੇਸ਼ਨ ਬਲੈਕ ਥੰਡਰ ਦੌਰਾਨ ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਜੇਲ੍ਹ ਦੀ ਜ਼ਿੰਦਗੀ ਨਿਰਪ੍ਰੀਤ ਨੇ ਦੱਸਿਆ ਕਿ ਉਸ ਦੇ ਮੁੰਡੇ ਨਾਲ ਉਸ ਨੂੰ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਰੱਖਿਆ ਗਿਆ। ਪੰਜਾਬ ਤੋਂ ਬਾਅਦ ਉਹ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਵੀ ਰਹੀ।ਉਸ ਦਾ ਮੁੰਡਾ ਵੀ ਜੇਲ੍ਹ ਵਿਚ ਉਸ ਦੇ ਨਾਲ ਸੀ। ਜੇਲ੍ਹ ਦੀ ਜ਼ਿੰਦਗੀ ਦੌਰਾਨ ਨਿਰਪ੍ਰੀਤ ਨੇ ਆਪਣੀ ਲੜਾਈ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਪਰਉਹ ਹੁਣ ਹਥਿਆਰਬੰਦ ਤਰੀਕੇ ਨਾਲ ਲੜਾਈ ਨਹੀਂ ਸੀ ਲੜਨਾ ਚਾਹੁੰਦੀ ਬਲਕਿ ਕਾਨੂੰਨੀ ਤਰੀਕੇ ਨਾਲ। ਵਿਚ ਜ਼ਮਾਨਤ ਉੱਤੇ ਰਿਹਾਅ ਹੋਈ। ਇਸ ਤੋ ਬਾਅਦ ਨਿਰਪ੍ਰੀਤ ਕੌਰ ਨੂੰ ਫਿਰ ਗ੍ਰਿਫ਼ਤਾਰ ਕਰ ਲਿਆ ਗਿਆ। 1996 ਵਿਚ ਉਹ ਮੁੜ ਬਰੀ ਹੋ ਗਈ। ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਨਿਰਪ੍ਰੀਤ ਲਈ ਸਭ ਤੋਂ ਔਖਾ ਸੀ ਜ਼ਿੰਦਗੀ ਨੂੰ ਮੁੜ ਤੋਂ ਸ਼ੁਰੂ ਕਰਨਾ। ਇਸ ਲਈ ਉਸ ਨੂੰ ਕਾਫ਼ੀ ਮਿਹਨਤ ਵੀ ਕਰਨੀ ਪਈ। ਨਿਰਪ੍ਰੀਤ ਦੱਸਦੀ ਹੈ ਕਿ ਉਸ ਨੇ ਸਬੂਤਾਂ ਨਾਲ ਅਦਾਲਤ ਵਿੱਚ ਜਾ ਕੇ ਆਪਣੇ ਪਰਿਵਾਰ ਨਾਲ ਹੋਈ ਵਧੀਕੀ ਖ਼ਿਲਾਫ਼ ਲੜਾਈ ਲੜਨ ਦਾ ਫ਼ੈਸਲਾ ਕੀਤਾ। ਪਿਛਲੇ ਕਈ ਸਾਲਾਂ ਤੋਂ ਨਿਰਪ੍ਰੀਤ ਕਾਨੂੰਨੀ ਲੜਾਈ ਲੜ ਰਹੀ ਹੈ। ਉਸ ਦਾ ਕਹਿਣਾ ਹੈ ਕਿ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਲੜਾਈ ਲੜਨੀ ਲੰਬੀ ਅਤੇ ਔਖੀ ਤਾਂ ਜ਼ਰੂਰ ਹੈ ਪਰ ਉਸ ਨੂੰ ਉਮੀਦ ਹੈ ਕਿ ਇਨਸਾਫ਼ ਜ਼ਰੂਰ ਮਿਲੇਗਾ।

You Might Also Like

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>