Post

ਕੈਪਟਨ ਅਮਰਿੰਦਰ ਸਿੰਘ ਵਲੋਂ ਪੁਲਸ ਦੇ ਜਵਾਨਾਂ ਨੂੰ ਨਵੇਂ ਸਾਲ ਦਾ ਤੋਹਫਾ II

ਪੰਜਾਬ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਸੂਬਾਈ ਪੁਲਸ ਦੇ ਜਵਾਨਾਂ ਨੂੰ ਨਵੇਂ ਸਾਲ ਦਾ ਤੋਹਫਾ ਜਲਦੀ ਹੀ ਦਿੱਤਾ ਜਾ ਸਕਦਾ ਹੈ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਲਿਖਤੀ ਪ੍ਰੀਖਿਆ ਪਾਸ ਨਾ ਕਰਨ ਵਾਲੇ ਪੁਲਸ ਦੇ ਜਵਾਨਾਂ ਨੂੰ ਵੀ ਤਰੱਕੀ ਮਿਲ ਸਕੇਗੀ। ਇਸ ਲਈ ਜਲਦੀ ਹੀ ਨਿਯਮਾਂ ‘ਚ ਸੋਧ ਵੀ ਕੀਤੀ ਜਾ ਸਕਦੀ ਹੈ। ਗ੍ਰਹਿ ਵਿਭਾਗ ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਕੋਲ ਹੈ। ਸੂਬਾਈ ਪੁਲਸ ਦੇ ਕਈ ਜਵਾਨਾਂ ਨੂੰ ਇਸ ਲਈ ਤਰੱਕੀਆਂ ਨਹੀਂ ਮਿਲ ਸਕੀਆਂ ਕਿਉਂਕਿ ਉਨ੍ਹਾਂ ਲਿਖਤੀ ਪ੍ਰੀਖਿਆ ਪਾਸ ਨਹੀਂ ਕੀਤੀ ਸੀ।ਪੰਜਾਬ ਪੁਲਸ ਵਲੋਂ ਨਵੀਂ ਖਰੜਾ ਨੀਤੀ ਅਧੀਨ ਕਈ ਅਹਿਮ ਤਬਦੀਲੀਆਂ ਪੁਲਸ ਦੇ ਜਵਾਨਾਂ ਨੂੰ ਮਿਲਣ ਵਾਲੀ ਤਰੱਕੀ ਨੂੰ ਲੈ ਕੇ ਕੀਤੀਆਂ ਜਾਣੀਆਂ ਹਨ। ਇਹ ਨਵੀਂ ਨੀਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਰ ਅਧੀਨ ਹੈ।
ਜੇ ਨਵੀਂ ਨੀਤੀ ਨੂੰ ਮੁੱਖ ਮੰਤਰੀ ਵਲੋਂ ਪ੍ਰਵਾਨਗੀ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਉਹ ਪੁਲਸ ਕਾਂਸਟੇਬਲ, ਜਿਨ੍ਹਾਂ ਦਾ ਸਰਵਿਸ ਰਿਕਾਰਡ ਵਧੀਆ ਹੋਵੇਗਾ ਤੇ ਜਿਨ੍ਹਾਂ ਦੀ ਏ. ਸੀ. ਆਰ. ਵੀ ਚੰਗੀ ਹੋਵੇਗੀ, ਨੂੰ ਬਿਨਾਂ ਪ੍ਰੀਖਿਆ ਪਾਸ ਕੀਤੇ ਹੀ ਤਰੱਕੀ ਮਿਲ ਸਕੇਗੀ। ਨਵੀਂ ਨੀਤੀ ‘ਚ ਇਹ ਵਿਵਸਥਾ ਵੀ ਕੀਤੀ ਜਾ ਰਹੀ ਹੈ ਕਿ 35 ਸਾਲ ਦੀ ਸੇਵਾ ਕਰਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਇੰਸਪੈਕਟਰ ਬਣਾ ਦਿੱਤਾ ਜਾਏ। ਪ੍ਰਸਤਾਵਿਤ ਨੀਤੀ ਮੁਤਾਬਿਕ ਜੇ 6 ਸਾਲ ਤੋਂ ਬਾਅਦ ਵੀ ਕੋਈ ਕਾਂਸਟੇਬਲ ਲਿਖਤੀ ਪ੍ਰੀਖਿਆ ਪਾਸ ਕਰਨ ‘ਚ ਅਸਫਲ ਰਹਿੰਦਾ ਹੈ, ਤਾਂ ਵੀ ਉਸ ਨੂੰ ਹੈੱਡ ਕਾਂਸਟੇਬਲ ਬਣਾਉਣ ‘ਤੇ ਵਿਚਾਰ ਕੀਤਾ ਜਾ ਸਕਦਾ ਹੈ। 24 ਸਾਲ ਦੀ ਸੇਵਾ ਕਰਨ ਵਾਲੇ ਮੁਲਾਜ਼ਮ ਨੂੰ ਏ. ਐੱਸ. ਆਈ. ਬਣਾਇਆ ਜਾ ਸਕੇਗਾ। 30 ਤੋਂ 35 ਸਾਲ ਦੀ ਸੇਵਾ ਕਰਨ ਵਾਲਿਆਂ ਨੂੰ ਇੰਸਪੈਕਟਰ ਬਣਾ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਪੁਲਸ ਮੁਖੀ ਸੁਰੇਸ਼ ਅਰੋੜਾ ਨੂੰ ਪੁਲਸ ਜਵਾਨਾਂ ਦੇ ਕਲਿਆਣ ਲਈ ਪ੍ਰੋਗਰਾਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੁਲਸ ਜਵਾਨਾਂ ਦਾ ਵਧੇਗਾ ਮਨੋਬਲ—ਜੇ ਕੈਪਟਨ ਅਮਰਿੰਦਰ ਸਿੰਘ ਨਵੀਂ ਨੀਤੀ ਨੂੰ ਪ੍ਰਵਾਨਗੀ ਦੇ ਦਿੰਦੇ ਹਨ ਤਾਂ ਇਸ ਨਾਲ ਪੁਲਸ ਦੇ ਜਵਾਨਾਂ ਦਾ ਮਨੋਬਲ ਵਧੇਗਾ ਤੇ ਨਾਲ ਹੀ ਪੁਲਸ ‘ਚ ਭਰਤੀ ਹੋਣ ਦੇ ਇੱਛੁਕ ਨੌਵਜਾਨ ਤੇਜ਼ੀ ਨਾਲ ਅੱਗੇ ਆਉਣਗੇ। ਕਾਂਸਟੇਬਲਾਂ ਲਈ ਇਸ ਸਮੇਂ ਬੀ-1 ਪ੍ਰੀਖਿਆ ਦਾ ਆਯੋਜਨ ਕੀਤਾ ਜਾਂਦਾ ਹੈ। ਤਰੱਕੀਆਂ ਲਈ ਅਹੁਦੇ ਸੀਮਤ ਹੁੰਦੇ ਹਨ, ਇਸ ਲਈ ਲਿਖਤੀ ਪ੍ਰੀਖਿਆ ਬਹੁਤ ਔਖੀ ਹੁੰਦੀ ਹੈ। ਕਾਂਗਰਸ ਸਰਕਾਰ ਪੁਲਸ ਜਵਾਨਾਂ ਅੰਦਰ ਕਿਸੇ ਤਰ੍ਹਾਂ ਦੀ ਨਿਰਾਸ਼ਾ ਦੀ ਭਾਵਨਾ ਪੈਦਾ ਨਹੀਂ ਹੋਣ ਦੇਣਾ ਚਾਹੁੰਦੀ।

Read More...

Post

ਨਵਾਂ ਸਾਲ ਚੜਦਿਆਂ ਹੀ ਹੋਵੇਗਾ WhatsApp ਵਲੋਂ ਵੱਡਾ ਧਮਾਕਾ !!

ਦੁਨੀਆਂ ਦੇ ਸਭ ਤੋਂ ਪਾਪੂਲਰ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਯੂਜ਼ਰਸ ਲਈ ਇਹ ਵੱਡੀ ਖ਼ਬਰ ਹੈ। 31 ਦਸੰਬਰ 2017 ਤੋਂ ਬਾਅਦ ਮਤਲਬ 1 ਜਨਵਰੀ 2018 ਤੋਂ ਵੱਟਸਐਪ ਖਾਸ ਸਮਾਰਟਫੋਨ ਤੇ ਆਪਰੇਟਿੰਗ ਸਿਸਟਮ ‘ਤੇ ਸਪੋਰਟ ਨਹੀਂ ਕਰੇਗਾ। ਵੱਟਸਐਪ ਨੇ ਆਪਣੇ ਬਲਾਗ ਪੋਸਟ ਵਿੱਚ ਜਾਣਕਾਰੀ ਦਿੱਤੀ ਹੈ ਕਿ ਬਲੈਕਬੇਰੀ ਆਪਰੇਟਿੰਗ ਸਿਸਟਮ, ਬਲੈਕਬੇਰੀ 10 ਤੇ ਵਿੰਡੋਜ਼ 8.0 ਓਐਸ ਤੇ ਵੱਟਸਐਪ 31 ਦਸੰਬਰ, 2017 ਤੋਂ ਬਾਅਦ ਕੰਮ ਕਰਨਾ ਬੰਦ ਕਰ ਦੇਵੇਗਾ। ਮਤਲਬ ਇਸ ਓਐਸ ਵਾਲੇ ਯੂਜ਼ਰਸ ਨਵੇਂ ਸਾਲ ‘ਤੇ ਵੱਟਸਐਪ ਨਹੀਂ ਚਲਾ ਸਕਣਗੇ।

ਤੁਹਾਨੂੰ ਦੱਸੀਏ ਕਿ ਵੱਟਸਐਪ ਨੇ ਇਨ੍ਹੀਂ ਦਿਨੀਂ ਓਐਸ ਪਲੇਟਫਾਰਮ ਸਪੋਰਟ ਨੂੰ ਇਸ ਸਾਲ ਜੂਨ ਤੋਂ ਵਧਾ ਕੇ ਦਸੰਬਰ 2017 ਕਰ ਦਿੱਤਾ ਸੀ। ਇਸ ਤੋਂ ਇਲਾਵਾ ਐਪ ਨੋਕੀਆ S40 ਫੋਨ ਨੂੰ ਵੀ ਸਪੋਰਟ ਨਹੀਂ ਕਰੇਗਾ।ਖਾਸ ਗੱਲ ਇਹ ਹੈ ਕਿ ਐਂਡਰਾਇਡ ਦੇ ਪੁਰਾਣੇ ਵਰਜ਼ਨ ਦੇ ਯੂਜ਼ਰਸ ਵੀ ਵੱਟਸਐਪ ਦੀ ਵਰਤੋਂ ਨਹੀਂ ਕਰ ਸਕਣਗੇ। ਜੋ ਯੂਜ਼ਰਸ 2.3.7 ਜਿੰਜਰਬ੍ਰੈਡ ਜਾਂ ਉਸ ਤੋਂ ਪੁਰਾਣੇ ਓਐਸ ਦੀ ਵਰਤੋਂ ਕਰ ਰਹੇ ਹਨ, ਉਹ 1 ਫਰਵਰੀ 2020 ਤੋਂ ਬਾਅਦ ਵੱਟਸਐਪ ਨਹੀਂ ਚਲਾ ਸਕਣਗੇ।
ਵੱਟਸਐਪ ਨੇ ਦੱਸਿਆ ਕਿ ਉਹ ਇਨ੍ਹਾਂ ਪਲੇਟਫਾਰਮ ਲਈ ਨਵੇਂ ਫ਼ੀਚਰ ਡਿਵੈਲਪ ਨਹੀਂ ਕਰ ਰਿਹਾ। ਅਹਿਜੇ ਵਿੱਚ ਕੁਝ ਫੀਚਰਸ ਕਦੇ ਵੀ ਕੰਮ ਕਰਨਾ ਬੰਦ ਕਰ ਸਕਦੇ ਹਨ। ਇਹ ਪਲੇਟਫਾਰਮ ਇੰਨੇ ਸਮਰੱਥ ਨਹੀਂ ਹਨ ਜੋ ਫੀਚਰਸ ਨੂੰ ਭਵਿੱਖ ਵਿੱਚ ਸੰਭਾਲ ਸਕਣ। ਅਜਿਹੇ ਵਿੱਚ ਇਸ ‘ਤੇ ਐਪ ਸਪੋਰਟ ਨਹੀਂ ਹੋਵੇਗਾ।
ਵੱਟਸਐਪ ਨੇ ਕਿਹਾ,”ਅਸੀਂ ਨਵੇਂ ਓਐਸ ਵਰਜ਼ਨ ਵਿੱਚ ਅਪਗਰੇਡ ਕਰਨ ਦੀ ਸਿਫਾਰਸ਼ ਕਰਦੇ ਹਾਂ, ਜਿਸ ਵਿੱਚ 4.0 ਜਾਂ ਉਸ ਤੋਂ ਉੱਪਰ ਦਾ ਐਂਡਰਾਇਡ 7 ਜਾਂ ਉਸ ਤੋਂ ਉੱਪਰ ਦਾ ਆਈਓਐਸ, ਜਾਂ 8.1 ਜਾਂ ਇਸ ਤੋਂ ਉੱਪਰ ਦਾ ਵਿੰਡੋਜ਼ ਵਰਜ਼ਨ ਸ਼ਾਮਲ ਹਨ, ਤਾਂ ਜੋ ਵੱਟਸਐਪ ਵੀ ਵਰਤੋਂ ਜਾਰੀ ਰੱਖ ਸਕਣ। more
ਤੁਹਾਨੂੰ ਦੱਸ ਦੇਈਏ ਕਿ ਬਦਲਦੇ ਵਕਤ ਵਿੱਚ ਹਰ ਮਹੀਨੇ ਵੱਟਸਐਪ ਨਵੇਂ ਫ਼ੀਚਰ ਆਪਣੇ ਯੂਜ਼ਰਸ ਲਈ ਉਤਾਰਦਾ ਹੈ। ਅਜਿਹੇ ਵਿੱਚ ਕੰਪਨੀ ਪੁਰਾਣੇ ਓਐਸ ਤੇ ਇਨ੍ਹਾਂ ਨਵੇਂ ਅਪਡੇਟ ਨੂੰ ਉਪਲੱਬਧ ਨਹੀਂ ਕਰਾ ਪਾਉਂਦੀ ਤੇ ਹੁਣ ਇਹ ਓਐਸ ਐਪ ਸਪੋਰਟਿਵ ਵੀ ਨਹੀਂ ਹੋਣਗੇ।
ਖਾਸ ਗੱਲ ਇਹ ਹੈ ਕਿ ਐਂਡਰਾਇਡ ਦੇ ਪੁਰਾਣੇ ਵਰਜ਼ਨ ਦੇ ਯੂਜ਼ਰਸ ਵੀ ਵੱਟਸਐਪ ਦੀ ਵਰਤੋਂ ਨਹੀਂ ਕਰ ਸਕਣਗੇ। ਜੋ ਯੂਜ਼ਰਸ 2.3.7 ਜਿੰਜਰਬ੍ਰੈਡ ਜਾਂ ਉਸ ਤੋਂ ਪੁਰਾਣੇ ਓਐਸ ਦੀ ਵਰਤੋਂ ਕਰ ਰਹੇ ਹਨ, ਉਹ 1 ਫਰਵਰੀ 2020 ਤੋਂ ਬਾਅਦ ਵੱਟਸਐਪ ਨਹੀਂ ਚਲਾ ਸਕਣਗੇ।

Read More...

Post

ਇੱਕ ਹੋਰ ਪੰਜਾਬੀ ਨੇ ਸ਼ਹਾਦਤ ਦਾ ਜਾਮ ਪੀਤਾ II ਅੱਤਵਾਦੀ ਹਮਲੇ ਦੌਰਾਨ ਫਿਰੋਜ਼ਪੁਰ ਦਾ ਜਵਾਨ ਜਗਸੀਰ ਸਿੰਘ ਸ਼ਹੀਦ

ਇੱਕ ਹੋਰ ਪੰਜਾਬੀ ਨੇ ਸ਼ਹਾਦਤ ਦਾ ਜਾਮ ਪੀਤਾ II ਅੱਤਵਾਦੀ ਹਮਲੇ ਦੌਰਾਨ ਫਿਰੋਜ਼ਪੁਰ ਦਾ ਜਵਾਨ ਜਗਸੀਰ ਸਿੰਘ ਸ਼ਹੀਦ ਪਿੰਡ ਲੋਹਗੜ੍ਹ ਵਿੱਚ ਜਵਾਨ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹਰ ਇੱਕ ਦੀ ਅੱਖ ਭਰ ਆਉਂਦੀ ਹੈ। ਦੋ ਲੜਕੀਆਂ ਤੇ ਇੱਕ ਲੜਕੇ ਦੇ ਬਾਪ ਜਗਸੀਰ ਸਿੰਘ ਦੀ ਸ਼ਹਾਦਤ `ਤੇ ਦੁੱਖ ਜ਼ਾਹਿਰ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਸਪੁੱਤਰ ਨੇ ਦੇਸ਼ ਲੇਖੇ ਆਪਣੀ ਜਾਨ ਲਾਈ। ਫਿਰੋਜ਼ਪੁਰ ਦੇ ਕਸਬਾ ਜ਼ੀਰਾ ਨੇੜਲੇ ਪਿੰਡ ਲੋਹਗੜ੍ਹ ਦਾ ਜਵਾਨ ਜਗਸੀਰ ਸਿੰਘ ਭਰ ਜਵਾਨੀ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਛੱਡ ਗਿਆ ਹੈ।ਆਪਣੇ ਪਤੀ ਨੂੰ ਯਾਦ ਕਰਦਿਆਂ ਮਹਿੰਦਰਪਾਲ ਨੇ ਕਿਹਾ ਕਿ ਬੀਤੀ ਰਾਤ ਵੀ ਉਸ ਦੀ ਜਗਸੀਰ ਸਿੰਘ ਨਾਲ ਗੱਲ ਹੋਈ ਸੀ। ਉਸ ਨੇ ਦੱਸਿਆ ਸੀ ਕਿ ਛੁੱਟੀ ਮਨਜ਼ੂਰ ਹੋ ਗਈ ਹੈ ਤੇ ਸੋਮਵਾਰ ਉਹ ਪਿੰਡ ਪਹੁੰਚ ਜਾਵੇਗਾ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਛੁੱਟੀ ਕੱਟ ਕੇ ਗਏ ਜਗਸੀਰ ਸਿੰਘ ਨੇ ਬੱਚਿਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਜਲਦੀ ਹੀ ਨੌਕਰੀ ਤੋਂ ਫਾਰਗ ਹੋ ਕੇ ਆਪਣੇ ਪਰਿਵਾਰ ਨਾਲ ਰਹਿ ਬੱਚਿਆਂ ਦਾ ਪਾਲਣ-ਪੋਸ਼ਣ ਆਪਣੇ ਢੰਗ ਨਾਲ ਕਰੇਗਾ, ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ।ਆਪਣੇ ਲੜਕੇ ਦੀ ਸ਼ਹਾਦਤ `ਤੇ ਮਾਣ ਕਰਦਿਆਂ ਜਵਾਨ ਦੇ ਪਿਤਾ ਅਮਰਜੀਤ ਸਿੰਘ ਤੇ ਮਾਤਾ ਗੁਰਮੀਤ ਕੌਰ ਨੇ ਕਿਹਾ ਕਿ ਸਾਲ 2004 ਵਿੱਚ ਭਰਤੀ ਹੋਏ ਜਗਸੀਰ ਨੂੰ ਬਚਪਨ ਤੋਂ ਹੀ ਦੇਸ਼ ਦੀ ਸੇਵਾ ਖਾਤਰ ਫੌਜ ਵਿੱਚ ਜਾਣ ਦਾ ਸ਼ੌਕ ਸੀ। ਉਨ੍ਹਾਂ ਦੱਸਿਆ ਕਿ ਜਗਸੀਰ ਆਪਣੀ ਸਰਵਿਸ ਤਕਰੀਬਨ ਪੂਰੀ ਕਰ ਚੁੱਕਾ ਸੀ, ਪਰ ਦੇਸ਼ ਭਗਤੀ ਦੇ ਰੰਗ ਨੇ ਉਸ ਨੂੰ ਰਿਟਾਇਰਮੈਂਟ ਨਾ ਲੈਣ ਲਈ ਪ੍ਰੇਰਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿਛਲੀ ਛੁੱਟੀ ਦੌਰਾਨ ਉਸ ਨੇ ਵਾਅਦਾ ਵੀ ਕੀਤਾ ਸੀ ਕਿ ਬੱਚਿਆਂ ਖਾਤਰ ਹੁਣ ਆਪਣੀ ਡਿਊਟੀ ਤੋਂ ਫਾਰਗ ਹੋ ਪਰਿਵਾਰ ਨਾਲ ਰਹੇਗਾ।

Read More...

Post

ਸ਼ੂਟਿੰਗ ਦੇ ਦੌਰਾਨ ਬੇਟੇ ਕਰਨ ਦੀ ਹਾਲਤ ਦੇਖ ਕੇ ਰੋ ਪਏ ਸਨੀ ਦਿਓਲ – ਦੇਖੋ ….

ਸਨੀ ਦਿਓਲ ਦੇ ਬੇਟੇ ਕਰਨ ਜਲਦ ਹੀ ਬਾਲੀਵੁੱਡ ਵਿੱਚ ਡੈਬਿਊ ਕਰਨ ਵਾਲੇ ਹਨ। ਬੇਟੇ ਦੇ ਬਾਲੀਵੁੱਡ ਵਿੱਚ ਐਂਟਰੀ ਨੂੰ ਲੈ ਕੇ ਸਨੀ ਕਾਫੀ ਐਕਸਾਈਟਿਡ ਹਨ। ਖਬਰ ਹੈ ਕਿ ਫਿਲਮ ਦੇ ਇੱਕ ਸੀਨ ਦੇ ਦੌਰਾਨ ਇਹ ਦੋਨੋ ਹੋ ਗਏ ਅਤੇ ਰੋਣ ਲੱਗ ਪਏ। ਖਬਰਾਂ ਅਨੁਸਾਰ ਪਿਛਲੇ ਹਫਤੇ ਸਨੀ ਅਤੇ ਕਰਨ ਐਕਸ਼ਨ ਸੀਕੁਐਂਸ ਦੀ ਸ਼ੂਟਿੰਗ ਦੇ ਦੌਰਾਨ ਰੋਣ ਲੱਗ ਪਏ। ਫਿਲਮ ਦੀ ਸ਼ੂਟਿੰਗ ਮਨਾਲੀ ਵਿੱਚ ਚੱਲ ਰਹੀ ਸੀ। ਖਬਰਾਂ ਅਨੁਸਾਰ 15,000 ਫੀਟ ਤੋਂ ਵੱਧ ਦੀ ਉਚਾਈ `ਤੇ ਸ਼ੂਟਿੰਗ ਹੋ ਰਹੀ ਸੀ। ਉਸ ਦੌਰਾਨ -4 ਡਿਗ੍ਰੀ ਤਾਪਮਾਨ ਸੀ। ਸ਼ੂਟਿੰਗ ਲੋਕੇਸ਼ਨ ਦਾ ਮੌਸਮ ਇੰਨਾ ਖਰਾਬ ਸੀ ਕਿ ਇੱਕ ਦਿਨ ਵਿੱਚ ਇੱਕ ਹੀ ਸ਼ੂਟ ਹੋ ਪਾਉਣਾ ਸੰਭਵ ਸੀ ।ਸ਼ੂਟਿੰਗ ਕਰਨਾ ਮੁਸ਼ਕਿਲ ਹੋ ਰਿਹਾ ਸੀ। ਇੱਕ ਐਕਸ਼ਨ ਸੀਨ ਦੇ ਦੌਰਾਨ ਕਰਨ ਅਤੇ ਅਦਾਕਾਰਾ ਸਹਿਰ ਬਾਂਬਾ ਨੇ ਗੁੰਡਿਆਂ ਤੋਂ ਬੱਚ ਕੇ ਭੱਜਣਾ ਸੀ ਪਰ ਖਰਾਬ ਮੌਸਮ ਦੇ ਕਾਰਨ ਤੋਂ ਦੋਨੋਂ ਨਿਊਕਮਰਜ਼ ਦੇ ਲਈ ਸ਼ੂਟ ਕਰਨਾ ਮੁਸ਼ਕਿਲ ਹੋ ਰਿਹਾ ਸੀ। ਵਾਰ-ਵਾਰ ਰੀਟੇਕ ਦੇ ਕਾਰਨ ਤੋਂ ਕਰਨ ਚਿੜ ਗਏ ਅਤੇ ਨਿਰਾਸ਼ ਹੋ ਕੇ ਰੋਣ ਲੱਗ ਪਏ। ਬੇਟੇ ਦੀ ਅਜਿਹੀ ਹਾਲਤ ਦੇਖ ਸਨੀ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ।ਸਨੀ ਨੇ ਕਰਨ ਨੂੰ ਕਿਹਾ `ਸਾੱਰੀ ਬੇਟਾ ,ਪਰ ਮੈਂ ਇਹ ਸਭ ਤੁਹਾਡੇ ਕਰੀਅਰ ਦੇ ਲਈ ਕਰ ਰਿਹਾ ਹਾਂ।ਸੈੱਟ `ਤੇ ਦੋਨੋਂ ਹੀ ਇਮੋਸ਼ਨਲ ਹੋ ਗਏ ।ਜਿਸ ਤੋਂ ਬਾਅਦ ਕਰਨ ਨੇ ਪਰਫੈਕਟ ਹੀਰੋ ਦੀ ਤਰ੍ਹਾਂ ਇਸ ਸੀਨ ਨੂੰ ਸ਼ੂਟ ਕੀਤਾ।ਸਨੀ ਦਿਓਲ ਆਪਣੇ ਬੇਟੇ ਦੇ ਨਾਲ ਚੰਗਾ ਬਾਂਡ ਸ਼ੇਅਰ ਕਰਦੇ ਹਨ। ਠੀਕ ਉਸ ਹੀ ਤਰ੍ਹਾਂ ਜਿਸ ਤਰ੍ਹਾਂ ਸਨੀ ਪਿਤਾ ਧਰਮਿੰਦਰ ਦੇ ਨਾਲ ਕਰਦੇ ਹਨ। ਬੇਟੇ ਦੀ ਇਸ ਫਿਲਮ ਨੂੰ ਉਹ ਡਾਇਰੈਕਟ ਕਰ ਰਹੇ ਹਨ।ਕਰਨ ਦੀ ਡੈਬਿਊ ਫਿਲਮ ਦਾ ਨਾਂਅ `ਪਲ ਪਲ ਦਿਲ ਕੇ ਪਾਸ` ਹੈ। ਇਸ ਵਿੱਚ ਉਨ੍ਹਾਂ ਦੇ ਓਪੋਜਿਟ ਨਿਊਕਮਰ ਸਹਿਰ ਬਾਂਬਾ ਹੈ।

Read More...

Post

ਭਾਰਤ ਦੇ ਇਸ ਦਰਿਆ ‘ਚ ਹੱਥ ਪਾਉਂਦਿਆਂ ਹੀ ਨਿਕਲੇ ਸੋਨਾ…!

ਪੂਰੇ ਦੇਸ਼ ਵਿੱਚ ਹਾਲ ਹੀ ਵਿੱਚ ਤਿਉਹਾਰਾਂ ਦੀ ਰੁੱਤ ਆ ਕੇ ਗਈ ਹੈ। ਇਸ ਸਮੇਂ ਦੌਰਾਨ ਸੋਨੇ ਦੀ ਖ਼ਰੀਦ ਰਿਕਾਰਡ ਤੋੜ ਹੋਈ ਹੈ। ਸੋਨੇ ਬਾਰੇ ਤੁਹਾਡੀ ਦੀਵਾਨਗੀ ਹਰ ਸਾਲ ਵਧਦੀ ਜਾਂਦੀ ਹੈ, ਪਰ ਕੀ ਤੁਸੀਂ ਅਜਿਹੇ ਦਰਿਆ ਬਾਰੇ ਵੀ ਜਾਣਦੇ ਹੋ ਜੋ ਸੋਨਾ ਉਗਲਦਾ ਹੈ…? ਸ਼ਾਇਦ ਤੁਹਾਨੂੰ ਹੈਰਾਨੀ ਹੋਵੇ ਪਰ ਇਹ ਗੱਲ 100 ਫ਼ੀਸਦੀ ਸਹੀ ਹੈ। ਝਾਰਖੰਡ ਦੇ ਰਤਨਗਰਬਾ ਖੇਤਰ ਵਿੱਚੋਂ ਗੁਜ਼ਰਨ ਵਾਲਾ ਦਰਿਆ ‘ਸਵਰਣਰੇਖਾ’ ਆਪਣੇ ਇਸ ਰੂਪ ਕਾਰਨ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਨਦੀ ਵਿੱਚ ਸੋਨਾ ਭਰਿਆ ਹੋਇਆ ਹੈ। ਇੱਥੇ ਰਹਿਣ ਵਾਲੇ ਆਦਿਵਾਸੀ ਲੋਕ ਇਸ ਦਰਿਆ ਵਿੱਚੋਂ ਰੇਤੇ ਨੂੰ ਛਾਣ ਕੇ, ਵਿੱਚੋਂ ਸੋਨੇ ਦੇ ਕਣਾਂ ਨੂੰ ਇਕੱਠਾ ਕਰ ਲੈਂਦੇ ਹਨ। ਇਹ ਲੋਕ ਅੱਗੇ ਇਸ ਸੋਨੇ ਨੂੰ ਵਪਾਰੀਆਂ ਨੂੰ ਵੇਚ ਦਿੰਦੇ ਹਨ। ਇਹ ਲੋਕ ਦੱਸਦੇ ਹਨ ਕਿ ਇਸ ਦਰਿਆ ‘ਤੇ ਕਈ ਵਾਰ ਅਧਿਐਨ ਵੀ ਕੀਤਾ ਜਾ ਚੁੱਕਾ ਹੈ। ਹਾਲਾਂਕਿ, ਇਹ ਸੋਨੇ ਦੇ ਕਣ ਕਿੱਥੋਂ ਆਉਂਦੇ ਹਨ, ਇਸ ਬਾਰੇ ਹਾਲੇ ਤਕ ਭੇਤ ਬਰਕਰਾਰ ਹੈ। ਇਸ ਦਰਿਆ ਨਾਲ ਜੁੜੀ ਹੋਈ ਇੱਕ ਹੋਰ ਗੱਲ ਵੀ ਹੈ ਜੋ ਹੈਰਾਨ ਕਰਨ ਵਾਲੀ ਹੈ। ਉਹ ਇਹ ਹੈ ਕਿ ਜਿੱਥੋਂ ਇਹ ਦਰਿਆ ਸ਼ੁਰੂ ਹੁੰਦਾ ਹੈ, ਉੱਥੋਂ ਤੋਂ ਲੈ ਕੇ ਕਿਸੇ ਹੋਰ ਨਦੀ-ਨਾਲੇ ਨਾਲ ਨਹੀਂ ਮਿਲਦੀ ਤੇ ਸਿੱਧੇ ਬੰਗਾਲ ਦੀ ਖਾੜੀ ਵਿੱਚ ਹੀ ਡਿੱਗਦੀ ਹੈ।

Read More...

Post

ਕੈਂਸਰ ਨੂੰ ਠੀਕ ਕਰ ਸਕਦੀਆਂ ਇਹ ਰੋਜਾਨਾਂ ਰਸੋਈ ਚ’ ਵਰਤੀਆਂ ਜਾਂਦੀਆਂ 5 ਚੀਜਾਂ

ਅੱਜ-ਕਲ੍ਹ ਦੇ ਬਦਲਦੇ ਲਾਈਫ ਸਟਾਈਲ ਦੇ ਨਾਲ ਲੋਕਾਂ ‘ਚ ਗੰਭੀਰ ਬੀਮਾਰੀਆਂ ਹੁੰਦੀਆਂ ਜਾ ਰਹੀਆਂ ਹਨ। ਇਨ੍ਹਾਂ ਵਿਚੋਂ ਇਕ ਹੈ ਕੈਂਸਰ । ਹਰ ਸਾਲ ਮੂੰਹ, ਫੇਫੜੇ ਅਤੇ ਬ੍ਰੈਸਟ ਕੈਂਸਰ ਦੇ ਕਾਰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਪਰ ਆਯੁਰਵੈਦਿਕ ਤਰੀਕੇ ਨਾਲ ਕੈਂਸਰ ਤੋਂ ਬਚਿਆ ਜਾ ਸਕਦਾ ਹੈ।
ਅੱਜ ਅਸੀਂ ਤੁਹਾਨੂੰ ਅਜਿਹੀਆਂ ਕੁੱਝ ਚੀਜ਼ਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਨਾਲ ਕੈਂਸਰ ਦੇ ਖਤਰੇ ਤੋਂ ਬਚ ਸਕਦੇ ਹਾਂ। ਆਓ ਜਾਣਦੇ ਹਾਂ ਉਨ੍ਹਾਂ ਬਾਰੇ…ਲਸਣ — ਆਯੁਰਵੇਦ ਦੇ ਮੁਤਾਬਕ ਰੋਜ਼ਾਨਾ ਲਸਣ ਖਾਣ ਨਾਲ ਕੈਂਸਰ ਹੋਣ ਦਾ ਖਤਰਾ 80 ਪ੍ਰਤਿਸ਼ਤ ਤੱਕ ਘੱਟ ਹੋ ਜਾਂਦਾ ਹੈ। ਲਸਣ ਵਿੱਚ ਮੌਜੂਦ ਅਲਿਸਿਨ ਨਾਂ ਦਾ ਰਸਾਇਨ ਫੇਫੜਿਆਂ ਦੇ ਕੈਂਸਰ ਤੋਂ ਬਚਾਅ ਕਰਨ ਵਿੱਚ ਮਦਦ ਕਰਦੇ ਹਨ।ਅਸ਼ਵਗੰਧਾ — ਰੋਜ਼ਾਨਾ ਅਸ਼ਵਗੰਧਾ ਖਾਣ ਨਾਲ ਕੈਂਸਰ ਦੇ ਨਾਲ-ਨਾਲ ਤਣਾਅ ਮੁਕਤ ਵੀ ਰਹਿ ਸਕਦੇ ਹੋ। ਇਕ ਰਿਸਰਚ ਵਿੱਚ ਪਤਾ ਚਲਿਆ ਹੈ ਕਿ ਅਸ਼ਵਗੰਧਾ ਯੌਗਿਕ ਕੈਂਸਰ ਕੋਸ਼ਿਕਾਵਾਂ ਨੂੰ ਮਾਰਨ ਵਿੱਚ ਮਦਦ ਕਰਦੇ ਹਨ।ਹਲਦੀ — ਹਲਦੀ ਵਿੱਚ ਐਂਟੀਸੈਪਟਿਕ ਗੁਣਾਂ ਦੇ ਕਾਰਨ ਇਹ ਕਿਸੇ ਜਖਮ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਸਿਰਫ ਜਖਮ ਹੀ ਨਹੀਂ ਬਲਕਿ ਹਲਦੀ ਕੈਂਸਰ ਦੇ ਲਈ ਵੀ ਕਿਸੇਂ ਆਯੁਰਵੇਦ ਦਵਾਈ ਨਾਲੋਂ ਘੱਟ ਨਹੀਂ ਹੈ। ਹਲਦੀ ਵਿੱਚ ਮੌਜੂਦ ਕੁਰਕੁਮਿਨ ਨਾਂ ਦਾ ਤੱਤ ਸਰੀਰ ਵਿੱਚ ਕੈਂਸਰ ਨੂੰ ਖਤਮ ਕਰ ਦਿੰਦਾ ਹੈ।. B

Read More...

Post

ਅਮਰੀਕੀ ਰਾਸ਼ਟਰਪਤੀ ਦਾ ਵੱਡਾ ਫੈਸਲਾ….

ਅਮਰੀਕੀ ਰਾਸ਼ਟਰਪਤੀ ਦਾ ਵੱਡਾ ਫੈਸਲਾ, ਹੁਣ ਪੱਕੇ ਹੋਣਾ ਨਹੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗ੍ਰੀਨ ਕਾਰਡ ਲਾਟਰੀ ਸਿਸਟਮ ਖਤਮ ਕਰਨ ਦਾ ਵੱਡਾ ਫੈਸਲਾ ਲਿਆ ਹੈ। ਦਰਅਸਲ, ਨਿਊਯਾਰਕ ‘ਚ ਹੋਏ ਅੱਤਵਾਦੀ ਹਮਲੇ ਨੇ ਇਕ ਨਵੀਂ ਬਹਿਸ ਨੂੰ ਜਨਮ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਖੁਲਾਸਾ ਕੀਤਾ ਹੈ ਕਿ 8 ਲੋਕਾਂ ਦੀ ਮੌਤ ਦੇ ਦੋਸ਼ੀ ਨੂੰ ਇਸੇ ਲਾਟਰੀ ਪ੍ਰੋਗਰਾਮ ਜ਼ਰੀਏ ਫਾਇਦਾ ਮਿਲਿਆ ਹੈ।ਲਾਟਰੀ ਪ੍ਰੋਗਰਾਮ ਉਹ ਪ੍ਰਕਿਰਿਆ ਜਿਸ ਰਾਹੀਂ ਅਕਸਰ ਦੋ ਸਾਲਾਂ ਤੋਂ ਵੀ ਘੱਟ ਸਮੇਂ ‘ਚ ਪੱਕੇ ਹੋਣ ਦਾ ਮੌਕਾ ਮਿਲਦਾ ਹੈ।ਹੁਣ ਤਕ ਇਸ ਪ੍ਰੋਗਰਾਮ ਜ਼ਰੀਏ ਤਕਰੀਬਨ 10 ਲੱਖ ਲੋਕਾਂ ਨੂੰ ਗ੍ਰੀਨ ਕਾਰਡ ਮਿਲ ਚੁੱਕਾ ਹੈ।ਹੋਰ ਪ੍ਰਵਾਸੀਆਂ ਦੇ ਉਲਟ, ਲਾਟਰੀ ਦੇ ਜੇਤੂ ਲਈ ਉਸ ਦੇ ਕਰੀਬੀ ਰਿਸ਼ਤੇਦਾਰ ਦਾ ਉੱਥੇ ਹੋਣਾ ਜਾਂ ਉਸ ਨੂੰ ਕੋਈ ਖਾਸ ਹੁਨਰ ਦੀ ਜ਼ਰੂਰਤ ਨਹੀਂ ਹੁੰਦੀ। ਮੈਨਹਟਨ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਟਰੰਪ ਨੇ ਕੈਬਨਿਟ ਬੈਠਕ ‘ਚ ਕਿਹਾ ਕਿ ਜਿੰਨੀ ਜਲਦੀ ਹੋ ਸਕੇ ਸਾਨੂੰ ਲਾਟਰੀ ਪ੍ਰੋਗਰਾਮ ਖਤਮ ਕਰਨ ਦੀ ਜ਼ਰੂਰਤ ਹੈ।ਟਰੰਪ ਨੇ ਟਵੀਟ ਕਰਕੇ ਵੀ ਕਿਹਾ ਕਿ ਅਸੀਂ ਮੈਰਿਟ ਆਧਾਰਿਤ ਪ੍ਰਵਾਸ ‘ਤੇ ਸਖਤ ਮਿਹਨਤ ਕਰ ਰਹੇ ਹਾਂ, ਹੁਣ ਹੋਰ ਲਾਟਰੀ ਸਿਸਟਮ ਨਹੀਂ ਹੋਵੇਗਾ। no ਉਨ੍ਹਾਂ ਨੇ ਕਿਹਾ ਕਿ ਮੈਨਹਟਨ ਦਾ ਹਮਲਾਵਰ ਲਾਟਰੀ ਸਿਸਟਮ ਜ਼ਰੀਏ ਹੀ ਸਾਡੇ ਦੇਸ਼ ਆਇਆ ਹੈ। ਉਨ੍ਹਾਂ ਨੇ ਨਵੇਂ ਮੈਰਿਟ ਆਧਾਰਿਤ ਪ੍ਰਣਾਲੀ ਦੀ ਜ਼ੋਰਦਾਰ ਵਕਾਲਤ ਕਰਦੇ ਹੋਏ ਕਿਹਾ ਕਿ ਹੁਣ ਸਿਰਫ ਮੈਰਿਟ ਸਿਸਟਮ ਹੀ ਚਾਹੀਦਾ ਹੈ। ਲਾਟਰੀ ਸਿਸਟਮ ਸਾਡੇ ਦੇਸ਼ ਨੂੰ ਨੁਕਸਾਨ ਪਹੁੰਚਾ ਰਿਹਾ ਹੈ।ਗ੍ਰੀਨ ਕਾਰਡ ਲਾਟਰੀ ਸਿਸਟਮ ਰਾਹੀਂ ਹਰ ਸਾਲ 50,000 ਲੋਕਾਂ ਨੂੰ ਕਾਨੂੰਨੀ ਤੌਰ ‘ਤੇ ਪੱਕੇ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਲਾਟਰੀ ਵਾਂਗ ਚੁਣਿਆ ਜਾਂਦਾ ਹੈ। ਇਹ ਪ੍ਰੋਗਰਾਮ 1990 ‘ਚ ਸ਼ੁਰੂ ਕੀਤਾ ਗਿਆ ਸੀ। ਰੀਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਜਾਰਜ ਐੱਚ. ਡਬਲਿਊ ਬੁਸ਼ ਦੇ ਕਾਰਜਕਾਲ ਦੌਰਾਨ ਇਹ ਕਾਨੂੰਨ ਪਾਸ ਹੋਇਆ ਸੀ ਅਤੇ ਇਸ ਨੂੰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੇ ਵੋਟ ਵੀ ਮਿਲੇ ਸਨ।

Read More...

Post

ਕਨੇਡਾ ਦੇ ਇਸ ਸੂਬੇ ਚ ਕਮਾਈ ਕਰਨ ਵਾਲਿਆਂ ਨੂੰ ਹੋਵੇਗੀ ਮੋਟੀ ਕਮਾਈ…

ਕੈਨੇਡਾ ਦੇ ਓਨਟਾਰੀਓ ਸੂਬੇ ‘ਚ ਕਿਰਤੀਆਂ ਦਾ ਮਿਹਨਤਾਨਾ 14 ਡਾਲਰ ਪ੍ਰਤੀ ਘੰਟਾ ਕਰ ਦਿੱਤਾ ਗਿਆ ਹੈ ਤੇ ਇਹ ਮਿਹਨਤਾਨਾ ਇਕ ਜਨਵਰੀ ਤੋਂ ਕਿਰਤੀਆਂ ਨੂੰ ਮਿਲਣਾ ਸ਼ੁਰੂ ਹੋ ਜਾਵੇਗਾ। ਇਹ ਐਲਾਨ ਕੈਨੇਡਾ ਦੇ ਲੇਬਰ ਮੰਤਰੀ ਨੇ ਕੀਤਾ ਹੈ।ਕੈਨੇਡਾ ਦੇ ਲੇਬਰ ਮੰਤਰੀ ਨੇ ਬੁੱਧਵਾਰ ਸਵੇਰੇ ਯਾਰਕਡੇਲ ਸ਼ਾਪਿੰਗ ਸੈਂਟਰ ‘ਚ ਇਹ ਐਲਾਨ ਕੀਤਾ।ਉਨ੍ਹਾਂ ਕਿਹਾ ਕਿ ਕਿਰਤੀਆਂ ਦੀਆਂ ਤਨਖਾਹਾਂ ‘ਚ ਵਾਧੇ ਨਾਲ ਓਨਟਾਰੀਓ ਵਾਸੀਆਂ ਦੀ ਖਰੀਦ ਸ਼ਕਤੀ ‘ਚ ਵਾਧਾ ਹੋਵੇਗਾ ਤੇ ਸੂਬੇ ਦੇ 55 ਫੀਸਦੀ ਰੀਟੇਲ ਵਰਕਰਾਂ ਨੂੰ ਇਸ ਹੇਠ ਇਕੱਠਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜੇ ਵੀ ਦੇਖਿਆ ਜਾ ਸਕਦਾ ਹੈ ਕਿ ਦੇਸ਼ ਦੀ 30 ਫੀਸਦੀ ਅਬਾਦੀ ਨੂੰ 5 ਡਾਲਰ ਤੱਕ ਹੀ ਮਿਹਨਤਾਨਾ ਮਿਲ ਰਿਹਾ ਹੈ ਤੇ ਇਸ ਅਧੀਨ ਸੂਬੇ ਦੇ ਕਿਰਤੀਆਂ ਨੂੰ 14 ਡਾਲਰ ਦਾ ਮਿਹਨਤਾਨਾ ਮਿਲੇਗਾ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਜੋ ਕਰਮਚਾਰੀ ਪੰਜਾਂ ਸਾਲਾਂ ਤੋਂ ਇਕੋ ਮਾਲਕ ਤੋਂ ਕੰਮ ਕਰਦਾ ਆ ਰਿਹਾ ਹੈ ਉਸ ਨੂੰ ਸਾਲ ‘ਚ ਘੱਟ ਤੋਂ ਘੱਟ ਤਿੰਨ ਹਫਤਿਆਂ ਦੀ ਛੁੱਟੀ ਲੈਣ ਦਾ ਹੱਕ ਹੈ। ਇਹ ਬਦਲਾਅ ਸੂਬੇ ਦੇ ਵਰਕਪਲੇਸ ਬੈਟਰ ਜਾਬ ਐਕਟ 2017 ਦਾ ਹਿੱਸਾ ਹੈ।

Read More...

Post

ਸ਼ਰਧਾ ਜਾਂ ਟੀਆਰਪੀ-ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਲਈ ਸੁੱਤੇ ਉੱਠੇ ਪੰਜਾਬੀ ਗਾਇਕ

ਸ਼ਹੀਦੀ ਜੋੜ ਮੇਲ ਦੇ ਪਹਿਲੇ ਦਿਨ ਤੋਂ ਆਖਰੀ ਦਿਨ ਤੱਕ ਦੂਰ ਦੁਰਾਡੇ ਤੋਂ ਸਿੱਖ ਸੰਗਤ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚ ਕੇ ਆਪਣੀ ਹਾਜ਼ਰੀ ਲਗਾਵਾਉਂਦੀ ਹੈ, ਨਾਲ ਹੀ ਦੂਰ-ਦੂਰ ਤੋਂ ਸਿੱਖ ਸ਼ਹੀਦੀ ਜੋੜ ਮੇਲ ਦੇ ਪਹਿਲੇ ਦਿਨ ਦੇਸ਼ ‘ਤੇ ਵਿਦੇਸ਼ਾਂ ਦੇ ਕੋਨੇ-ਕੋਨੇ ਤੋਂ ਪੁੱਜੀ ਵੱਡੀ ਗਿਣਤੀ ਸੰਗਤ ਨੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸੰਗਤਾਂ ਨੇ ਦਰਸ਼ਨ ਦੀਦਾਰੇ ਕੀਤੇ। ਇਸ ਦਿਨ ਨੂੰ ਸਿੱਖ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਖਾਸ ਮੰਨਿਆ ਜਾਂਦਾ ਹੈ ਪਰ ਹੁਣ ਇਹ ਦਿਨ ਸਾਡੇ ਪੰਜਾਬ ਦੇ ਗਾਇਕਾਂ ਨੂੰ ਵੀ ਯਾਦ ਰਹਿਣ ਲੱਗ ਪਏ ਹਨ, ਇਸੇ ਲਈ ਹੀ ਸ਼ਾਇਦ ਗਾਇਕ ਇੱਕ ਹੀ ਟਰੈਕ ‘ਤੇ ਚੱਲ ਪਏ ਹਨ। ਨਤਮਸਤਕ ਹੋਣ ਲਈ ਪਹੁੰਚਦੀ ਹੈ।ਇਸ ਸ਼ਹੀਦੀ ਜੋੜ ਮੇਲ ‘ਤੇ ਪੰਜਾਬ ਦੇ ਸਾਰੇ ਹੀ ਗਾਇਕ ਲੱਗਦਾ ਜਿਵੇਂ ਇੱਕ ਹੀ ਰਸਤੇ ‘ਤੇ ਚੱਲ ਪਏ ਹੋਣ। ਭਾਵੇਂ ਕਿ ਇਹ ਚੰਗੀ ਸ਼ੁਰੂਆਤ ਹੈ ਪਰ ਸਵਾਲ ਇਹ ਹੈ ਕਿ ਇਸ ਦੇ ਪਿੱਛੇ ਅਸਲੀ ਕਾਰਨ ਕੀ ਹਨ? ਕਿਹਾ ਜਾਵੇ ਤਾਂ ਟੀਆਰਪੀ ਵਧਾਉਣ ਦਾ ਇਸ ਤੋਂ ਵਧੀਆ ਰਸਤਾ ਕੋਈ ਨਹੀਂ ਲੱਗਾ।ਪਹਿਲਾਂ ਦੇ ਕਈ ਸਿੰਗਰਸ ਸਿੱਖ ਕੌਮ ਦੇ ਇਸ ਇਤਿਹਾਸ ਬਾਰੇ ਆਪਣੇ ਗੀਤਾਂ ਰਾਹੀਂ ਬਹੁਤ ਕੁੱਝ ਬਿਆਨ ਕਰ ਚੁੱਕੇ ਹਨ। ਉਹਨਾਂ ਵਿੱਚੋਂ ਬਹੁਤ ਸਾਰੇ ਸਿੰਗਰਾਂ ਦੇ ਨਾਂਅ ਸਾਨੂੰ ਯਾਦ ਹਨ। ਸਭ ਤੋਂ ਪਹਿਲਾ ਨਾਮ ਸਤਵਿੰਦਰ ਬਿੱਟੀ ਸੀ, ਜਿਹਨਾਂ ਨੇ ਅਣਗਿਣਤ ਹੀ ਗੀਤਾਂ ਵਿੱਚ ਸਿੱਖ ਇਤਿਹਾਸ ਦੇ ਮਾੜੇ ਦੌਰ ਨੂੰ ਦਿਖਾਉਣ ਦੀ ਕੋਸ਼ਿਸ ਕੀਤੀ।ਜ਼ਿਆਦਾ ਵਧੀਆ ਤਰੀਕੇ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਫਿਲਮ ਨਿਰਦੇਸ਼ਕ ਹੈਰੀ ਬਵੇਜ਼ਾ ਨੇ ਆਪਣੀ ਫਿਲਮ ਵਿੱਚ ਦਿਖਾਇਆ ਸੀ। ਇਸ ਤੋਂ ਇਲਾਵਾ ਰਣਜੀਤ ਬਾਵਾ, ਇੰਦਰਜੀਤ ਨਿੱਕੂ, ਕੁਲਦੀਪ ਮਾਣਕ, ਕੁਝ ਅਜਿਹੇ ਸਿੰਗਰਸ ਹਨ, ਜਿਨ੍ਹਾਂ ਨੇ ਕਾਫ਼ੀ ਪੈਸੇ ਕਮਾਏ ਅਤੇ ਕਾਫ਼ੀ ਨਾਮਣਾ ਵੀ ਖੱਟਿਆ ਪਰ ਉਹਨਾਂ ਨੇ ਕਦੇ ਵੀ ਸਿੱਖ ਕੌਮ ਜਾਂ ਫਿਰ ਕਿਸੇ ਵੀ ਧਾਰਮਿਕ ਇਸ਼ੂ ‘ਤੇ ਗਾਣਾ ਨਹੀਂ ਗਾਇਆ।ਕਈ ਅਜਿਹੇ ਗਾਇਕ ਸਨ, ਜਿਹਨਾਂ ਨੇ ਪੰਜਾਬ ਦੇ ਸਿੱਖ ਇਤਿਹਾਸ ਨੂੰ ਦਿਖਾਇਆ ਪਰ ਅੱਜਕੱਲ੍ਹ ਦੇ ਗਾਇਕ ਪਤਾ ਨਹੀਂ ਕਿਸ ਰਸਤੇ ਜਾ ਰਹੇ ਹਨ।ਜੇਕਰ ਇਸ ਸਾਲ ਦੀ ਗੱਲ ਕਰੀਏ ਤਾਂ ਕਈ ਗਾਇਕਾਂ ਨੇ ਇਹ ਨੇਕ ਕੰਮ ਕਰਨ ਦੀ ਕੋਸ਼ਿਸ ਕੀਤੀ। ਅਨਮੋਲ ਗਗਨ ਮਾਨ, ਰਣਜੀਤ ਬਾਣਾ ਅਤੇ ਜੈਜੀ ਬੀ ਕਈ ਅਜਿਹੇ ਪੰਜਾਬ ਦੇ ਗਾਇਕ ਹਨ, ਜਿਹਨਾਂ ਨੇ ਧਾਰਮਿਕ ਗੀਤ ਖ਼ਾਸ ਕਰਕੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ‘ਤੇ ਗੀਤ ਗਾਏ।ਇਸ ਨੂੰ ਸ਼ਲਾਘਾਯੋਗ ਉਪਰਾਲਾ ਵੀ ਕਿਹਾ ਜਾਵੇਗਾ ਪਰ ਸਵਾਲ ਫਿਰ ਵੀ ਉਹੀ ਕਿ ਕੀ ਹੋ ਰਿਹਾ ਹੈ ਪੰਜਾਬ ਦੇ ਗਾਇਕਾਂ ਨੂੰ ਇੱਕ ਹੀ ਭੇਡ ਚਾਲ ਦੇ ਪਿੱਛੇ ਆਖਿਰ ਇਹ ਕਿਉਂ ਚੱਲ ਪਏ ਹਨ? ਸਿੱਖ ਨੌਜਵਾਨ ਬਾਣੀ ਅਤੇ ਬਾਣੇ ਤੋਂ ਦੂਰ ਹੁੰਦੇ ਜਾ ਰਹੇ ਹਨ ਅਤੇ ਪਤਿਤਪੁਣੇ ਦਾ ਸ਼ਿਕਾਰ ਹੋ ਰਹੇ ਹਨ।ਅਸਲ ਵਿਚ ਟੀਵੀ ਚੈਨਲਾਂ ਉਪਰ ਚਲਦੇ ਅਸ਼ਲੀਲ ਪੰਜਾਬੀ ਗਾਣੇ ਵੀ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਪਤਿਤਪੁਣੇ ਲਈ ਪ੍ਰੇਰਿਤ ਕਰ ਰਹੇ ਹਨ। ਇਹਨਾਂ ਗਾਣਿਆਂ ਵਿਚ ਨਸ਼ੇ ਅਤੇ ਹਥਿਆਰਾਂ ਦਾ ਗੁਣਗਾਨ ਕੀਤਾ ਹੁੰਦਾ ਹੈ। ਇਹਨਾਂ ਗਾਣਿਆਂ ਵਿਚਲੇ ਕਿਰਦਾਰਾਂ ਨੂੰ ਵੇਖਕੇ ਅਨੇਕਾਂ ਹੀ ਸਿੱਖ ਨੌਜਵਾਨ ਇਹਨਾਂ ਵਰਗੇ ਬਣਨ ਦਾ ਯਤਨ ਕਰਦੇ ਹੇਨ ਅਤੇ ਸਿੱਖੀ ਰਹਿਤ ਮਰਿਆਦਾ ਤੋਂ ਦੂਰ ਜਾ ਕੇ ਪਤਿਤਪੁਣੇ ਦਾ ਸ਼ਿਕਾਰ ਹੋ ਜਾਂਦੇ ਹਨ।ਟੀਵੀ ਚੈਨਲਾਂ ਉਪਰ ਜਿਹੜੇ ਧਾਰਮਿਕ ਗਾਣੇ ਵੀ ਦਿਖਾਏ ਜਾਂਦੇ ਹਨ, ਉਹਨਾਂ ਗਾਣਿਆਂ ਨੂੰ ਗਾਉਣ ਵਾਲੇ ਕਲਾਕਾਰ ਖੁਦ ਹੀ ਪਤਿਤ ਹੁੰਦੇ ਹਨ ਅਤੇ ਉਹ ਸਿੱਖੀ ਸਰੂਪ ਤੋਂ ਕੋਹਾਂ ਦੂਰ ਹੁੰਦੇ ਹਨ।ਅਜਿਹੇ ਧਾਰਮਿਕ ਗਾਣੇ ਗਾਉਣ ਵਾਲੇ ਅਕਸਰ ਹੀ ਕੇਸਰੀ ਦਸਤਾਰ ਜਾਂ ਕੇਸਰੀ ਸਿਰੋਪਾਓ ਸਿਰ ਦੇ ਉਪਰ ਸਜਾ ਲੈਂਦੇ ਹਨ ਪਰ ਉਹਨਾਂ ਨੇ ਦਾੜ੍ਹੀ ਕੱਟੀ ਹੋਈ ਹੁੰਦੀ ਹੈ ਜਾਂ ਫਿਰ ਸ਼ੇਪ ਕੀਤੀ ਹੁੰਦੀ ਹੈ। ਜਿਸ ਕਾਰਨ ਅਜਿਹੇ ਧਾਰਮਿਕ ਗਾਣਿਆਂ ਦਾ ਉਲਟਾ ਅਸਰ ਹੀ ਹੋ ਜਾਂਦਾ ਹੈ ਅਤੇ ਅਨੇਕਾਂ ਹੀ ਸਿੱਖ ਨੌਜਵਾਨ ਅਜਿਹੇ ਗਾਇਕਾਂ ਵਰਗੇ ਬਣਨ ਦਾ ਯਤਨ ਕਰਦੇ ਹਨ।ਇਹ ਜੋ ਸਿੰਗਰਸ ਹਨ ਕਿ ਇਹਨਾਂ ਦੇ ਨਾ ਤਾਂ ਕੇਸ ਰੱਖੇ ਹਨ ਅਤੇ ਨਾ ਹੀ ਦਾੜ੍ਹੀ ਰੱਖੀ ਹੋਈ ਹੈ ਪਰ ਫਿਰ ਵੀ ਇਹ ਧਾਰਮਿਕ ਗੀਤ ਗਾਉਂਦੇ ਹਨ। ਕੀ ਇਨ੍ਹਾਂ ਨੂੰ ਇਹ ਪਰਮਿਸ਼ਨ ਹੋਣੀ ਚਾਹੀਦੀ ਹੈ? ਅਸੀਂ ਇਹ ਨਹੀਂ ਕਹਿ ਰਹੇ ਕਿ ਇਨ੍ਹਾਂ ਨੇ ਕੋਈ ਮਾੜਾ ਕੰਮ ਕੀਤਾ ਹੈ ਪਰ ਇਹ ਸਿੰਗਰ ਮੌਜੂਦਾ ਸਮੇਂ ਯੂਥ ਲਈ ਆਈਕਨ ਬਣੇ ਹੋਏ ਹਨ।ਯੂਥ ਲਈ ਇਨ੍ਹਾਂ ਨੇ ਕਈ ਗਾਣੇ ਗਾਏ ਹਨ, ਨਾਲ ਹੀ ਇਹ ਹੁਣ ਧਾਰਮਿਕ ਗਾਣੇ ਗਾ ਕੇ ਇਸ ਤਰ੍ਹਾਂ ਦੀ ਮਿਸਾਲ ਕਾਇਮ ਕਰਨਾ ਚਾਹੁੰਦੇ ਹਨ। ਅਸੀਂ ਪ੍ਰਸ਼ੰਸਾ ਕਰਦੇ ਹਾਂ ਕਿ ਸਾਡੇ ਗਾਇਕ ਧਰਮ ਦੇ ਲਈ ਕੋਈ ਕੰਮ ਕਰ ਰਹੇ ਹਨ ਪਰ ਹੋਰ ਵੀ ਕਈ ਧਾਰਮਿਕ ਤਿਉਹਾਰ ਪੰਜਾਬ ਵਿੱਚ ਆਉਂਦੇ ਹਨ ਪਰ ਉਹਨਾਂ ਨੂੰ ਕੋਈ ਵੀ ਪ੍ਰਮੋਟ ਨਹੀਂ ਕਰਦਾ। ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹਿਬਜ਼ਾਦਿਆਂ ਦੀ ਸ਼ਹੀਦੀ ਦਿਵਸ ‘ਤੇ ਹੀ ਇਹਨਾਂ ਦੀ ਨੀਦ ਕਿਵੇਂ ਖੁੱਲ੍ਹ ਜਾਂਦੀ ਹੈ। ਕੀ ਇਹ ਸ਼ਰਧਾ ਹੈ ਜਾਂ ਫਿਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੇਖਦੇ ਹੋਏ ਆਪਣੀ ਟੀਆਰਪੀ ਵਧਾਉਣ ਦਾ ਯਤਨ?

Read More...

Post

ਗਿਰਫਤਾਰੀ ਦੇ ਡਰੋਂ ਚੱਢਾ ਵਿਦੇਸ ਹੋਇਆ ਛੂ ਮੰਤਰ II

ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਵਾਦਾਂ ‘ਚ ਘਿਰੇ ਚੀਫ ਖਾਲਸਾ
ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਚੀਫ ਖਾਲਸਾ ਦੀਵਾਨ ਕਮੇਟੀ ਵਲੋਂ ਚੱਢਾ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਫਾਰਗ ਕਰਨ ਤੋਂ ਬਾਅਦ ਹੁਣ ਕਮੇਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਲਾਂਭੇ ਕਰ ਦਿੱਤਾ ਹੈ। ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਅੰਡਰਗਰਾਊਂਡ ਹੋ ਗਏ ਹਨ। ਚੱਢਾ ਦੀ ਗ੍ਰਿਫਤਾਰੀ ਲਈ ਪੁਲਸ ਵਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਚਰਨਜੀਤ ਚੱਢਾ ਦੇ ਵਿਦੇਸ਼ ਜਾਣ ਦਾ ਖਦਸ਼ਾ ਵੀ ਜ਼ਾਹਰ ਕੀਤਾ ਜਾ ਰਿਹਾ ਹੈ।ਇਸ ਨੂੰ ਇੰਟੈਲੀਜੈਂਸ ਦੀ ਨਾਕਾਮੀ ਹੀ ਕਿਹਾ ਜਾ ਸਕਦਾ ਹੈ ਕਿ ਮਾਮਲਾ ਦਰਜ ਹੋਣ ਤੋਂ ਬਾਅਦ ਹੀ ਚੱਢਾ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਚੱਢਾ ਦਾ ਦੁਬਈ ਵਿਚ ਕਾਰੋਬਾਰ ਹੈ ਅਤੇ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਚੱਢਾ ਮਸਕਟ ਫਰਾਰ ਹੋ ਚੁੱਕਾ ਹੈ।
ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਚੀਫ ਖਾਲਸਾ ਦੀਵਾਨ ਕਮੇਟੀ ਵਲੋਂ ਚੱਢਾ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਫਾਰਗ ਕਰਨ ਤੋਂ ਬਾਅਦ ਹੁਣ ਕਮੇਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਲਾਂਭੇ ਕਰ ਦਿੱਤਾ ਹੈ।ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਪੀੜਤਾ ਦੇ ਬਿਆਨਾਂ ਤੋਂ ਬਾਅਦ ਪੁਲਸ ਨੇ ਚਰਨਜੀਤ ਸਿੰਘ ਚੱਢਾ ਅਤੇ ਉਸ ਦੇ ਬੇਟੇ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਸੀ। ਫਿਲਹਾਲ ਪੁਲਸ ਵਲੋਂ ਚੱਢਾ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਪੀੜਤਾ ਦੇ ਬਿਆਨਾਂ ਤੋਂ ਬਾਅਦ ਪੁਲਸ ਨੇ ਚਰਨਜੀਤ ਸਿੰਘ ਚੱਢਾ ਅਤੇ ਉਸ ਦੇ ਬੇਟੇ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਸੀ। ਫਿਲਹਾਲ ਪੁਲਸ ਵਲੋਂ ਚੱਢਾ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ

Read More...