Post

ਇਹ ਤੇਲਗੂ ਬੀਬੀ ਦੇਖੋ ਅਨਪੜ੍ਹ ਹੈ ਫਿਰ ਵੀ ਆਖੰਡਪਾਠ ਕਰ ਲੈਦੀ ਹੈ ਇਹ ਬਾਣੀ ਨਾਲ ਪਿਆਰ ਹੈ

ਇਹ ਤੇਲਗੂ ਬੀਬੀ ਦੇਖੋ ਅਨਪੜ੍ਹ ਹੈ ਫਿਰ ਵੀ ਆਖੰਡਪਾਠ ਕਰ ਲੈਦੀ ਹੈ ਇਹ ਬਾਣੀ ਨਾਲ ਪਿਆਰ ਹੈIਸਾਨੂੰ ਇਸਤੋਂ ਸਿੱਖਿਆ ਲੈਣੀ ਚਾਹੀਦੀ ਹੈ ਜੀIਵੱਧ ਤੋਂ ਵੱਧ ਸ਼ੇਅਰ ਕਰਦੋ
Acquaint Yourself With The Medieval Weapons.At present it prevails understanding that the middle ages knights utilized to eliminate their fights with the weapons that came from them. To make it through all the chances and victory over his challenger on the battleground the knights had to option the very best weapon in their disposal. Throughout the middle Ages, those weapons utilized by the knights to fight their opponents are called the middle ages weapons. The middle ages weapons were of numerous styles and shapes.A Telugu uneducated woman doing Akhand Path very well.
All these weapons do not have the exact same strength and compatibility as others. This indicates that some are usually more powerful than the others of its kind. To utilize the weapons to its optimal capability the middle ages knights had to have a through understanding of the strength and weak point of the weapons he is utilizing. It’s a truth that there was no best weapon in the Middle Ages that lacked a fault. Every weapon has its strength and its weak point.Many people bring with them an incorrect concept that middle ages weapons were solely to European nations. However that not real since different nations of the world have there own set of middle ages weapons. The middle ages weapons of other nations differed in style, design and often even in the method they were utilized. Though you may discover the weapons of various nations typically comparable in their fundamental structure they are never ever the exact same for weapons of one nation is absolutely various from the others. You can discover numerous various type of middle ages weapons that were utilized by knights in the middle ages age if you browse on the Internet.
Each type of weapons has their own design and strength that are rather various from others.Throughout this time duration as just those who were well-known, abundant and prominent might pay for to purchase this weapons that were rather pricey to safeguard themselves and their households. So the rights of purchasing these middle ages weapons immediately got scheduled for them just. Depending upon the technique of use these weapons were categorized into 2 classifications. Long-range fight weapons fell under the very first classification. These kinds of weapons were utilized when knight needed to remove a challenger who was at a cross country from him. Defense utilized for close fight remained in the 2nd classification. A fine example of this kind of weapons is knives.Now that we had a total conversation of various classifications of middle ages weapons let check out a few of these weapons in bit more comprehensive way.The Sword– It is just a prolonged cutting framed weapon that is rather long. In different nations of the world, in various designs and types of this weapon is utilized.The Dagger – Primarily utilized for the function of stabbing or thrusting, it is a kind of knife that has 2 edges. In close encounters this weapon is not of terrific significance the majority of the time. These weapons even in the past were concerned not as main weapons however as tertiary weapons or secondary.The Blade– This kind of weapon have a pointed and sharp edge and surface area that is flat. Utilized primarily for the function of stabbing, thrusting, striking and cutting these weapons were typically made from metals.

Read More...

Post

ਮਾਛੀਵਾੜਾ ਚ ਅੱਜ ਵੀ ਰਹਿ ਰਹੀ ਹੈ ਦੀਵਾਨ ਟੋਡਰ ਮੱਲ ਜੀ ਦੀ 9ਵੀਂ ਪੀੜ੍ਹੀ6

ਸਰਹਿੰਦ ਦੇ ਸੂਬੇ ਵਜ਼ੀਰ ਖਾਂ ਵਲੋਂ ਦਸੰਬਰ 1708 ਵਿਚ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਨੂੰ ਤਸੀਹੇ ਦੇਣ ਉਪਰੰਤ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਉਨ੍ਹਾਂ ਦੇ ਸਸਕਾਰ ਲਈ ਦੀਵਾਨ ਟੋਡਰ ਮੱਲ ਨੇ ਉਸ ਸਮੇਂ ਕੁਝ ਕੁ ਗਜ਼ ਜ਼ਮੀਨ ਸੋਨੇ ਦੀਆਂ ਮੋਹਰਾਂ ਨੂੰ ਖੜ੍ਹੀਆਂ ਕਰ ਕੇ ਖਰੀਦਿਆ ਗਿਆ ਸੀ ਤੇ ਬਾਅਦ ਵਿਚ ਸੂਬੇ ਵੱਲੋਂ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ‘ਤੇ ਉਹ ਪਰਿਵਾਰ ਸਮੇਤ ਮਾਛੀਵਾੜਾ ਵਿਖੇ ਆ ਗਿਆ ਜਿੱਥੇ ਅੱਜ ਵੀ ਉਨ੍ਹਾਂ ਦੇ ਵੰਸ਼ ‘ਚੋਂ 9ਵੀਂ ਪੀੜ੍ਹੀ ਰਿਟਾ. ਐੱਸ. ਡੀ. ਓ. ਬਲਰਾਜ ਚੋਪੜਾ ਆਪਣੀ ਪਤਨੀ ਸਮੇਤ ਰਹਿ ਰਿਹਾ ਹੈ।ਦੀਵਾਨ ਟੋਡਰ ਮੱਲ ਦੀ 9ਵੀਂ ਪੀੜ੍ਹੀ ਦੇ ਵੰਸ਼ ਬਲਰਾਜ ਚੋਪੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਪੂਰਵਜ਼ ਦੀਵਾਨ ਟੋਡਰ ਮੱਲ ਪਾਕਿਸਤਾਨ ਦੇ ਸ਼ਹਿਰ ਬੰਨੂ ਦੇ ਰਹਿਣ ਵਾਲੇ ਸਨ ਤੇ ਇਕ ਹਿੰਦੂ ਪਰਿਵਾਰ ਨਾਲ ਸਬੰਧ ਰੱਖਦੇ ਸਨ ਤੇ ਜਹਾਜ਼ਾਂ ਰਾਹੀਂ ਵਪਾਰ ਕਰਦੇ ਸਨ। ਉਸ ਸਮੇਂ ਮੁਗਲ ਬਾਦਸ਼ਾਹ ਸ਼ਾਹਜਹਾਂ ਦਾ ਰਾਜ ਸੀ। ਕੁਝ ਸਮੇਂ ਬਾਅਦ ਉਨ੍ਹਾਂ ਦੇ ਪੂਰਵਜ਼ ਦੀਵਾਨ ਸਰਹਿੰਦ ਆ ਗਏ ਜਿੱਥੇ ਉਨ੍ਹਾਂ ਨੇ ਇਕ ਜਹਾਜ਼ੀਆ ਹਵੇਲੀ ਰਹਿਣ ਲਈ ਬਣਾਈ। ਸ਼ਾਹਜਹਾਂ ਨੇ ਉਨ੍ਹਾਂ ਨੂੰ ਸਰਹਿੰਦ ਦਾ ਆਮੀਨ ਬਣਾ ਦਿੱਤਾ, ਬਾਅਦ ਵਿਚ ਉਨ੍ਹਾਂ ਦੇ ਕੰਮ ਨੂੰ ਦੇਖਦਿਆਂ ਸ਼ਾਹਜਹਾਂ ਵੱਲੋਂ ਉਨ੍ਹਾਂ ਦੀ ਤਰੱਕੀ ਕਰਕੇ ਸਰਹਿੰਦ ਦਾ ਦੀਵਾਨ ਅਤੇ ਫੌਜਦਾਰ ਨਿਯੁਕਤ ਕਰ ਦਿੱਤਾ ਗਿਆ।
ਜਦੋਂ ਦਿੱਲੀ ਦਾ ਰਾਜਭਾਗ ਪਲਟਿਆ ਤੇ ਔਰਗੰਜੇਬ ਬਾਦਸ਼ਾਹ ਬਣਿਆ ਤਾਂ ਉਸਨੇ ਸਭ ਕੁਝ ਤਬਦੀਲ ਕਰ ਦਿੱਤਾ। ਔਰਗੰਜ਼ੇਬ ਵੱਲੋਂ ਸਰਹਿੰਦ ਦਾ ਆਮੀਨ ਤੇ ਦੀਵਾਨ ਵਜ਼ੀਰ ਖਾਂ ਨੂੰ ਬਣਾ ਦਿੱਤਾ। ਦਸੰਬਰ 1708 ਵਿਚ ਜਦੋਂ ਗੁਰੁ ਗੋਬਿੰਦ ਸਿੰਘ ਜੀ ਨੇ ਜਦੋਂ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਇਸ ਦੌਰਾਨ ਸਾਰਾ ਪਰਿਵਾਰ ਵਿਛੜ ਗਿਆ। ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਨੂੰ ਰਸੋਈਏ ਗੰਗੂ ਨੇ ਮੁਖ਼ਬਰੀ ਕਰ ਸਰਹਿੰਦ ਦੇ ਠੰਡੇ ਬੁਰਜ ਵਿਚ ਕੈਦ ਕਰਵਾ ਦਿੱਤਾ ਤੇ ਸੂਬਾ ਵਜ਼ੀਰ ਖਾਂ ਨੇ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਤੇ ਮਾਤਾ ਗੁਜਰ ਕੌਰ ਜੀ ਵੀ ਸ਼ਹੀਦ ਹੋ ਗਏ।ਇਸ ਤੋਂ ਬਾਅਦ ਦੀਵਾਨ ਟੋਡਰ ਮੱਲ ਨੇ ਵਜ਼ੀਰ ਖਾਂ ਨੂੰ ਬੇਨਤੀ ਕੀਤੀ ਕਿ ਉਹ ਇਨ੍ਹਾਂ ਤਿੰਨੇ ਸਰੀਰਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਨੂੰ ਕਰਨ ਦੇਵੇ ਪਰ ਵਜ਼ੀਰ ਖਾਂ ਨੇ ਜਗ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਦੀਵਾਨ ਟੋਡਰ ਮੱਲ ਨੇ ਇਕ ਮੁਸਲਮਾਨ ਅੱਤਾ ਤੋਂ ਕੁਝ ਗਜ਼ ਜ਼ਮੀਨ ਮੋਹਰਾਂ ਖੜ੍ਹੀਆਂ ਕਰ ਕੇ ਖਰੀਦੀ ਜਿਹੜੀ ਕਿ ਅੱਜ ਤੱਕ ਖਰੀਦੀ ਗਈ ਕੋਈ ਵੀ ਜ਼ਮੀਨ ਤੋਂ ਸਭ ਤੋਂ ਮਹਿੰਗੀ ਹੈ।
ਅੰਤਿਮ ਸੰਸਕਾਰ ਤੋਂ ਬਾਅਦ ਵਜ਼ੀਰ ਖਾਂ ਅਤੇ ਉਸਦੇ ਹੋਰ ਸਹਿਯੋਗੀਆਂ ਨੇ ਦੀਵਾਨ ਟੋਡਰ ਮੱਲ ਨੂੰ ਤੰਗ-ਪ੍ਰੇਸ਼ਾਨ ਤੇ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਉਹ ਤੰਗ ਹੋ ਕੇ ਮਾਛੀਵਾੜਾ ਵਿਖੇ ਆ ਗਏ ਜਿੱਥੇ ਉਨ੍ਹਾਂ ਨੇ ਆਪਣਾ ਇਕ ਹਵੇਲੀ ਦੀ ਤਰ੍ਹਾਂ ਘਰ ਬਣਾਇਆ ਜੋ ਕਿ ਅੱਜ ਵ ਦੀਆਂ ਕੰਧਾਂ 4-4 ਫੁੱਟ ਚੌੜੀਆਂ ਤੇ ਸਰਹਿੰਦੀ ਇੱਟ ਨਾਲ ਬਣੀਆਂ ਹਨ।

ਉਨ੍ਹਾਂ ਆਪਣੇ ਵੰਸ਼ ਬਾਰੇ ਦੱਸਦਿਆਂ ਕਿਹਾ ਕਿ ਦੀਵਾਨ ਟੋਡਰ ਮੱਲ ਤੋਂ ਉਨ੍ਹਾਂ ਦੇ ਪੁੱਤਰ ਦਿਆਲ ਦਾਸ, ਉਨ੍ਹਾਂ ਤੋਂ ਅੱਗੇ ਸਾਹਿਬ ਰਾਏ ਤੇ ਫਿਰ ਉਨ੍ਹਾਂ ਦੇ ਸਪੁੱਤਰ ਸ਼੍ਰੀ ਰਾਮ ਕ੍ਰਿਸ਼ਨ ਹੋਏ। ਸ਼੍ਰੀ ਰਾਮ ਕ੍ਰਿਸ਼ਨ ਦੇ ਅੱਗੇ 2 ਪੁੱਤਰ ਪ੍ਰੇਮਾ ਮੱਲ ਤੇ ਸ਼ੋਭਾ ਮੱਲ ਹੋਏ, ਸ਼ੋਭਾ ਮੱਲ ਦੇ 3 ਪੁੱਤਰ ਤਰਲੋਕ ਚੰਦ, ਭਾਨਾ ਤੇ ਜਥੂਨ ਹੋਏ ਪਰ ਇਨ੍ਹਾਂ ਦੇ ਅੱਗੇ ਕੋਈ ਔਲਾਦ ਨਹੀਂ ਹੋ ਸਕੀ ਪਰ ਅੱਗੇ ਪ੍ਰੇਮਾ ਮੱਲ ਦੇ ਤਿੰਨ ਪੁੱਤਰ ਚਰਨਾ ਮੱਲ, ਸ਼੍ਰੀ ਪ੍ਰਭੂ ਤੇ ਸ਼੍ਰੀ ਸਰਨਾ ਹੋਏ ਜਿਨ੍ਹਾਂ ‘ਚੋਂ ਚਰਨਾ ਮੱਲ ਦੇ 2 ਪੁੱਤਰ ਚੂਹੜ ਮੱਲ ਤੇ ਸ਼੍ਰੀ ਮੂਲਾ ਰਾਮ ਸਨ। ਚੂਹੜ ਮੱਲ ਤੋਂ ਦਵਾਰਾ ਦਾਸ ਤੇ ਬਦਰੀਨਾਥ।

Read More...

Post

ਸਬੂਤ : ਕਿਵੇਂ ਕਾਰ ਸੇਵਾ ਵਾਲੇ ਬਾਬੇ ਸਿੱਖਾਂ ਦੀਆਂ ਇਤਿਹਾਸਕ ਇਮਾਰਤਾਂ ਤਬਾਹ ਕਰ ਸਿੱਖ ਇਤਿਹਾਸ ਮਿਟਾ ਰਹੇ ਹਨ

ਇਹ ਤਸਵੀਰਾਂ ਸਿੱਖ ਗੁਰੂਆਂ ਨਾਲ ਸਬੰਧਿਤ ਇਮਾਰਤਾਂ ਨੂੰ ਦਰਸਾਉਂਦੀਆਂ ਹਨ ਜੋਕੇ ਕਾਰ ਸੇਵਾ ਵਾਲੇ ਬਾਬਿਆਂ ਨੇ ਤਬਾਹ ਕਰ ਦਿੱਤੀਆਂ ਹਨ |. ਕਾਰ ਸੇਵਾ ਵਾਲਿਆਂ ਨੇ ਸਿੱਖ ਇਤਿਹਾਸ ਨਾਲ ਸਬੰਧਤ ਹਜ਼ਾਰਾਂ ਇਮਾਰਤਾਂ ਦੀ ਮੁਰੰਮਤ ਦੇ ਨਾਮ ਤੇ ਗੁਰੂ ਦੀਆਂ ਗੋਲਕਾਂ ਨੂੰ ਲੁਟਿਆ ਅਤੇ ਇਹਨਾਂ ਇਤਿਹਾਸਕ ਤੇ ਧਾਰਮਿਕ ਇਮਾਰਤਾਂ ਨੂੰ ਨਸ਼ਟ ਕਰ ਦਿੱਤਾ |ਇਹ ਖਾਸ ਇਮਾਰਤ ਜੋ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਹੈ | ਇਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਇਮਾਰਤ ਗੁਰੂ ਸਾਹਿਬ ਦੁਆਰਾ ਉਸਾਰੀ ਗਈ ਜਿਸਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਕਿਹਾ ਜਾਂਦਾ ਹੈ |. ਅੱਜ ਇਹ ਇਮਾਰਤ ਕਾਰ ਸੇਵਾ ਬਾਬਿਆਂ ਵਲੋਂ ਖਤਮ ਕਰ ਅਸੀਂ ਆਪਣੀ ਆਉਣ ਵਾਲੀ ਪੀੜੀ ਨੂੰ ਇਤਿਹਾਸ ਬਾਰੇ ਕੀ ਦੱਸਾਂਗੇ ਜਦੋਂ ਉਹਨਾਂ ਪੁੱਛਿਆ ਕੇ ਕਿਥੇ ਹੈ ਚਮਕੌਰ ਦੀ ਗੜੀ ਅਤੇ ਕਿਥੇ ਹੈ ਉਹ ਦੀਵਾਰ ਜਿਥੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ | ਅਸੀਂ ਆਪਣੇ ਗੌਰਵਮਈ ਇਤਿਹਾਸ ਨੂੰ ਮਿਥਿਹਾਸ ਬਣਾਉਣ ਤੇ ਲੱਗੇ ਹੋਏ ਹਾਂ |. . ਸਾਨੂੰ ਲੋੜ ਹੈ ਗੁਰੂ ਸਾਹਿਬ ਨਾਲ ਸੰਬੰਧਿਤ ਇਮਾਰਤਾਂ ਨੂੰ ਇਹਨਾਂ ਗੋਲਕ ਦੇ ਲੁਟੇਰਿਆਂ ਹੱਥੋਂ ਬਚਾਇਆ ਜਾਵੇ ,ਇਹ ਚਿੱਤਰ 1865 ਵਿੱਚ ਬ੍ਰਿਟਿਸ਼ ਫੋਟੋਗ੍ਰਾਫਰ ਦੁਆਰਾ ਲਿਆ ਗਿਆ |

Read More...

Post

ਕੈਨੇਡਾ ”ਚ ”ਪੰਜਾਬੀ ਫਾਈਟ” : ਕੈਨੇਡਾ ”ਚ ”ਪੰਜਾਬੀ ਫਾਈਟ” : ਪੁਲਸ ਨੇ 2 ਹੋਰ ਪੰਜਾਬੀ ਨੌਜਵਾਨਾਂ ਨੂੰ ਕੀਤਾ ਕਾਬੂý ਨੇ 2 ਹੋਰ ਪੰਜਾਬੀ ਨੌਜਵਾਨਾਂ ਨੂੰ ਕੀਤਾ ਕਾਬੂ

ਬਰੈਂਪਟਨ — ਕੈਨੇਡਾ ਪੁਲਸ ਨੇ 10 ਦਸੰਬਰ ਨੂੰ ਬਰੈਂਪਟਨ ਕਮਰਸ਼ੀਅਲ ਪਲਾਜ਼ਾ ਦੇ ਬਾਹਰ ਹੋਈ ਪੰਜਾਬੀ ਨੌਜਵਾਨਾਂ ਵਿਚਾਲੇ ਫਾਈਟ ਸਬੰਧੀ 2 ਹੋਰਨਾਂ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਫਾਈਟ ‘ਚ ਇਕ 19 ਸਾਲਾਂ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਜਾਣਕਾਰੀ ਮੁਤਾਬਕ ਪੁਲਸ ਨੇ ਘਟਨਾ ਤੋਂ ਥੋੜੇ ਦਿਨ ਬਾਅਦ ਹੀ 3 ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਜਿਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ (20), ਕਰਨਬੀਰ ਸਿੰਘ (22) ਅਤੇ ਹਰਬੀਰ ਸਿੰਘ (22) ਵੱਜੋਂ ਕੀਤੀ ਗਈ ਸੀ। ਇਹ ਤਿੰਨੋਂ ਪੰਜਾਬੀ ਬਰੈਂਪਟਨ ਦੇ ਹੀ ਰਹਿਣ ਵਾਲੇ ਹਨ। ਉਥੇ ਹੀ ਪੁਲਸ ਨੇ ਜਾਂਚ ਦੌਰਾਨ 2 ਹੋਰਨਾਂ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਵਵਨਜੀਤ ਸਿੰਘ (20) ਅਤੇ ਹਰਮਨਪ੍ਰੀਤ ਸਿੰਘ (19) ਵੱਜੋਂ ਕੀਤੀ ਗਈ ਹੈ।  ਜ਼ਿਕਰਯੋਗ ਹੈ ਕਿ 15 ਦਸੰਬਰ ਨੂੰ ਬਰੈਂਪਟਨ ਪਲਾਜ਼ਾ ਬਾਹਰ 2 ਗੁਰੁੱਪਾਂ ‘ਚ ਆਪਸੀ ਮਤਭੇਦ ਕਾਰਨ ਲੜਾਈ ਹੋਈ ਸੀ, ਜਿਸ ਦੌਰਾਨ ਮਾਮਲਾ ਜ਼ਿਆਦਾ ਗਰਮਾ ਗਿਆ। ਇਸ ਘਟਨਾ ਦੀ ਪੂਰੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ, ਜਿਸ ‘ਚ ਦੋਹਾਂ ਗਰੁੱਪਾਂ ਦੇ 20 ਤੋਂ 25 ਨੌਜਵਾਨ ਹਥਿਆਰਾਂ ਨਾਲ ਲੱੜਦੇ ਵੇਖੇ ਗਏ ਸਨ। ਉਸ ਤੋਂ ਬਾਅਦ ਜਦੋਂ ਪੀਲ ਪੁਲਸ ਮੌਕੇ ‘ਤੇ ਪਹੁੰਚੀ ਤਾਂ ਉਹ ਸਾਰੇ ਨੌਜਵਾਨ ਫਰਾਰ ਹੋ ਗਏ ਸਨ।  ਪੁਲਸ ਅਧਿਕਾਰੀ ਨੇ ਕਿਹਾ ਸਾਡੇ ਪੁਲਸ ਮੁਲਾਜ਼ਮ ਹੋਰ ਦੋਸ਼ੀਆਂ ਦੀ ਵੀ ਭਾਲ ਕਰ ਰਹੇ ਹਨ, ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅਸੀਂ ਜਲਦ ਹੀ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਵਾਂਗੇ। 

Read More...

Post

ਸਕੂਲ ਦੀ ਫ਼ੀਸ ਨਾ ਹੋਣ ਕਾਰਨ ਵਿਦਿਆਰਥਣ ਵੱਲੋਂ ਖ਼ੁਦਕੁਸ਼ੀ

ਮਾਨਸਾ, 23 ਦਸੰਬਰ- ਘਰ ਦੀ ਗ਼ਰੀਬੀ ਨੇ ਪਿੰਡ ਮੌੜ ਚੜ੍ਹਤ ਸਿੰੰਘ ਵਾਲਾ (ਬਠਿੰਡਾ) ਦੀ ਵਿਦਿਆਰਥਣ ਕਿਰਨਜੀਤ ਕੌਰ ਦੀ ਜਾਨ ਲੈ ਲਈ ਹੈ। ਬੀਏ ਵਿੱਚ ਦਾਖ਼ਲੇ ਲਈ ਫੀਸ ਨਾ ਹੋਣ ਕਾਰਨ ਇਸ ਕੁੜੀ ਨੇ ਸ਼ੁੱਕਰਵਾਰ ਸਵੇਰੇ ਸਲਫਾਸ ਨਿਗਲ ਕੇ ਖ਼ੁਦਕੁਸ਼ੀ ਕਰ ਲਈ।
ਪੱਲੇਦਾਰ ਭੋਲਾ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਕਿਰਨਜੀਤ ਕੌਰ 12ਵੀਂ ਜਮਾਤ ਪਾਸ ਕਰਕੇ ਅੱਗੇ ਬੀਏ ਕਰਨਾ ਚਾਹੁੰਦੀ ਸੀ। ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਆਪਣੇ ਲੜਕੇ ਦਾ ਦਾਖ਼ਲਾ ਬਹੁਤ ਮੁਸ਼ਕਲ
ਪੱਲੇਦਾਰ ਭੋਲਾ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਕਿਰਨਜੀਤ ਕੌਰ 12ਵੀਂ ਜਮਾਤ ਪਾਸ ਕਰਕੇ ਅੱਗੇ ਬੀਏ ਕਰਨਾ ਚਾਹੁੰਦੀ ਸੀ। ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਆਪਣੇ ਲੜਕੇ ਦਾ ਦਾਖ਼ਲਾ ਬਹੁਤ ਮੁਸ਼ਕਲ ਨਾਲ ਕਰਾਇਆ ਸੀ। ਕਿਰਨਜੀਤ ਕੌਰ ਉਸ ਦਾ ਦਾਖ਼ਲਾ ਨਾ ਹੋਣ ਕਾਰਨ ਅੰਦਰੋਂ-ਅੰਦਰੀਂ ਦੁਖੀ ਸੀ।ਨਾਲ ਕਰਾਇਆ ਸੀ। ਕਿਰਨਜੀਤ ਕੌਰ ਉਸ ਦਾ ਦਾਖ਼ਲਾ ਨਾ ਹੋਣ ਕਾਰਨ ਅੰਦਰੋਂ-ਅੰਦਰੀਂ ਦੁਖੀ ਸੀ।ਉਸ ਨੇ ਦੱਸਿਆ ਕਿ ਕਿਰਨਜੀਤ ਕੌਰ ਕਈ ਵਾਰ ਕਹਿੰਦੀ ਸੀ ਕਿ ਉਹ ਅੱਗੇ ਪੜ੍ਹ-ਲਿਖ ਕੇ ਪੁਲੀਸ ’ਚ ਭਰਤੀ ਹੋਵੇਗੀ ਅਤੇ ਘਰ ਦੀ ਗ਼ਰੀਬੀ ਚੁੱਕ ਦੇਵੇਗੀ ਪਰ ਉਹ ਮਾੜੀ ਆਰਥਿਕ ਹਾਲਤ ਕਾਰਨ ਉਸ ਨੂੰ ਅਗਲੀ ਜਮਾਤ ’ਚ ਦਾਖਲ ਨਹੀਂ ਦਿਵਾ ਸਕੇ।ਸ਼ੁੱਕਰਵਾਰ ਸਵੇਰੇ ਉਹ ਚਾਹ ਬਣਾਉਣ ਉਠੀ ਸੀ ਅਤੇ ਬਾਕੀ ਜੀਅ ਸੁੱਤੇ ਪਏ ਸਨ। ਕਿਰਨਜੀਤ ਨੇ ਸਲਫਾਸ ਨਿਗਲ ਲਈ, ਜਿਸ ਦਾ ਉਨ੍ਹਾਂ ਨੂੰ ਕੁੱਝ ਦੇਰ ਬਾਅਦ ਪਤਾ ਲੱਗਿਆ।ਕਿਰਨਜੀਤ ਨੂੰ ਗੰਭੀਰ ਹਾਲਤ ਵਿੱਚ ਮਾਨਸਾ ਦੇ ਸਿਵਲ ਹਸਪਤਾਲ ’ਚ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੌੜ ਪੁਲੀਸ ਨੇ ਹਸਪਤਾਲ ਪੁੱਜ ਕੇ ਕਾਰਵਾਈ ਕਰਨ ਬਾਅਦ ਉਸ ਦੀ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ। ਉਸ ਦਾ ਸਸਕਾਰ ਕਰ ਦਿੱਤਾ ਹੈ। ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਸਾਬਕਾ ਸੂਬਾਈ ਪ੍ਰਧਾਨ ਹਰਭਗਵਾਨ ਭੀਖੀ ਨੇ ਕਿਹਾ ਕਿ ਸਰਕਾਰ ਦੀਆਂ ਮਾੜੀ ਨੀਤੀਆਂ ਤੇ ਕਰਜ਼ੇ ਕਾਰਨ ਕਿਸਾਨਾਂ ਤੋਂ ਇਲਾਵਾ ਮਜ਼ਦੂਰ ਤੇ ਉਨ੍ਹਾਂ ਦੇ ਧੀਆਂ ਪੁੱਤਰ ਵੀ ਖੁਦਕੁਸ਼ੀਆਂ ਕਰਨ ਲੱਗੇ ਹਨ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।

Read More...

Post

ਜਦੋਂ 1848 ਵਿਚ ਅੰਗਰੇਜਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਫਾਂਸੀ ਤੇ ਲਟਕਾ ਦਿੱਤਾ |

1845 ਵਿਚ ਅੰਗਰੇਜਾਂ ਨੇ ਪੰਜਾਬ ਉੱਤੇ ਕਬਜ਼ਾ ਕਰਨ ਤੋਂ ਬਾਅਦ ਸਿੱਖਾਂ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ | 1881 ਵਿਚ ਇਕ ਅੰਗਰੇਜ ਵਿਦਵਾਨ ਨੇ ਕਿਹਾ ਕਿ ਪੰਜਾਬ ਵਿਚ ਸਿੱਖਿਆ ਪ੍ਰਣਾਲੀ ਯੂਰਪੀ ਦੇਸ਼ਾਂ ਤੋਂ ਬਹੁਤ ਵਧੀਆ ਹੈ ਅਤੇ ਰਾਜਧਾਨੀ ਲਾਹੌਰ ਵਿਚ ਦੁਨੀਆ ਦੇ ਜ਼ਿਆਦਾਤਰ ਵਿਦਵਾਨ ਹਨ | ਅੰਗਰੇਜ ਜਾਣਦੇ ਸਨ ਜੇਕਰ ਆਉਣ ਵਾਲੇ ਸਮੇਂ ਵਿਚ ਪੰਜਾਬ ਤੇ ਰਾਜ ਕਰਨਾ ਹੈ ਤਾਂ ਸਿੱਖਾਂ ਨੂੰ ਅੰਦਰੋਂ ਖਤਮ ਕਰਨਾ ਪਵੇਗਾ | ਇਸ ਲਈ ਓਹਨਾ ਨੇ ਸਿੱਖਾਂ ਦੀਆਂ ਧਾਰਮਿਕ ਲਿਖਤਾਂ ਸਾੜਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਈਸਾਈ ਧਰਮ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ | 1848 ਵਿਚ ਹੋਈ ਇਕ ਘਟਨਾ ਸਿਖ ਧਰਮ ਤੇ ਸਿੱਧਾ ਹਮਲਾ ਸੀ | ਪੰਜਾਬ ਉਤੇ ਕਬਜ਼ਾ ਕਰਨ ਤੋਂ ਬਾਅਦ ਅੰਗਰੇਜ ਅਫ਼ਸਰ ਅਤੇ ਅਧਿਕਾਰੀ ਆਪਣੇ ਕਬਜ਼ੇ ਕੀਤੇ ਦੇਸ਼ ਪੰਜਾਬ ਨੂੰ ਦੇਖਣ ਲਈ ਆਏ | ਜਦੋਂ ਸ਼੍ਰੀ ਹਰਿਮੰਦਿਰ ਸਾਹਿਬ ਦੇ ਅੰਦਰ ਉਹ ਆਪਣੇ ਜੁੱਤੇ ਲੈਕੇ ਦਾਖ਼ਲ ਹੋਣ ਲੱਗੇ ਤਾਂ ਇਕ ਨਿਹੰਗ ਨੇ ਓਹਨਾ ਨੂੰ ਚੇਤਾਵਨੀ ਦਿੱਤੀ ਕੇ ਇਸ ਜਗਾਹ ਜੁੱਤੇ ਲੈ ਕੇ ਜਾਣ ਦੀ ਮਨਾਹੀ ਹੈ | ਪਰ ਅੰਗਰੇਜ ਨਵੇਂ ਜਿੱਤੇ ਪੰਜਾਬ ਦੇਸ਼ ਦੇ ਅਹੰਕਾਰ ਵਿਚ ਉਸ ਨਿਹੰਗ ਦੀ ਗੱਲ ਨੂੰ ਨਕਾਰ ਗਏਅਕਾਲ ਤਖ਼ਤ ਦੇ ਜਥੇਦਾਰ ਗੰਡਾ ਸਿੰਘ, ਅਕਾਲੀ ਖੜਕ ਸਿੰਘ, ਬਿਬੇਕ ਸਿੰਘ, ਹੀਰਾ ਸਿੰਘ, ਮਸਤਨ ਸਿੰਘ, ਮੁਹਰ ਸਿੰਘ ਅਤੇ ਹੁਕਮ ਸਿੰਘ ਨੇ ਸ਼ੋਸ਼ਣ ਦਾ ਵਿਰੋਧ ਕੀਤਾ | ਇਸ ਦਾ ਨਤੀਜਾ ਇਹ ਨਿਕਲਿਆ ਕਿ ਨਿਹੰਗ ਸਿੰਘ ਨੇ ਇਕ ਅੰਗਰੇਜ ਅਫਸਰ ਦਾ ਸੋਧਾ ਲਾ ਦਿੱਤਾ | ਇਸ ਤੋਂ ਬਾਅਦ ਅੰਗਰੇਜ ਫ਼ੌਜੀ ਵੱਡੀ ਗਿਣਤੀ ਵਿਚ ਦਰਬਾਰ ਸਾਹਿਬ ਆਏ ਤੇ ਘੇਰਾ ਪਾ ਲਿਆ |ਸਿੱਖਾਂ ਅਤੇ ਅੰਗਰੇਜਾਂ ਵਿਚ ਲੜਾਈ ਹੋਈ ਅਤੇ ਇਸ ਦੌਰਾਨ ਬਹੁਤ ਸਾਰੇ ਸਿੱਖ ਜ਼ਖਮੀ ਹੋ ਗਏ ਅਤੇ ਫਿਰ ਗ੍ਰਿਫਤਾਰ ਹੋ ਗਏ | ਅੰਗਰੇਜ ਤਾਨਾਸ਼ਾਹ ਲਾਰੈਂਸ ਨੇ ਵਿਰੋਧੀ ਸਿੱਖਾਂ ਅਤੇ ਅਕਾਲ ਤਖ਼ਤ ਦੇ ਜਥੇਦਾਰ ਗੰਡਾ ਸਿੰਘ ਅਤੇ 2 ਹੋਰ ਸਿੱਖਾਂ ਨੂੰ ਫਾਂਸੀ ਦੇ ਦਿੱਤੀ ਅਤੇ 6 ਨੂੰ ਪੰਜਾਬ ਤੋਂ ਬਾਹਰ ਜੇਲ੍ਹਾਂ ਵਿੱਚ ਭੇਜਿਆ ਗਿਆ ਸਿੱਖਾਂ ਅਤੇ ਅੰਗਰੇਜਾਂ ਵਿਚ ਲੜਾਈ ਹੋਈ ਅਤੇ ਇਸ ਦੌਰਾਨ ਬਹੁਤ ਸਾਰੇ ਸਿੱਖ ਜ਼ਖਮੀ ਹੋ ਗਏ ਅਤੇ ਫਿਰ ਗ੍ਰਿਫਤਾਰ ਹੋ ਗਏ | ਅੰਗਰੇਜ ਤਾਨਾਸ਼ਾਹ ਲਾਰੈਂਸ ਨੇ ਵਿਰੋਧੀ ਸਿੱਖਾਂ ਅਤੇ ਅਕਾਲ ਤਖ਼ਤ ਦੇ ਜਥੇਦਾਰ ਗੰਡਾ ਸਿੰਘ ਅਤੇ 2 ਹੋਰ ਸਿੱਖਾਂ ਨੂੰ ਫਾਂਸੀ ਦੇ ਦਿੱਤੀ ਅਤੇ 6 ਨੂੰ ਪੰਜਾਬ ਤੋਂ ਬਾਹਰ ਜੇਲ੍ਹਾਂ ਵਿੱਚ ਭੇਜਿਆ ਗਿਆ |

Read More...

Post

ਅੱਠ ਸਾਲ ਦੀ ਇੱਕ ਬੱਚੀ ਦੇ ਨਾਲ ਗੁਆਂਢ ਵਿੱਚ ਰਹਿਣ ਵਾਲੇ ਛੇ ਮੁੰਡਿਆਂ ਨੇ ਕਥਿਤ ਤੌਰ ਉੱਤੇ ਬਲਾਤਕਾਰ ਕੀਤਾ

ਪੁਣੇ ਦੇ ਅੱਠ ਸਾਲ ਦੀ ਇੱਕ ਬੱਚੀ ਦੇ ਨਾਲ ਗੁਆਂਢ ਵਿੱਚ ਰਹਿਣ ਵਾਲੇ ਛੇ ਮੁੰਡਿਆਂ ਨੇ ਕਥਿਤ ਤੌਰ ਉੱਤੇ ਬਲਾਤਕਾਰ ਕੀਤਾ। ਛੇ ਆਰੋਪੀਆਂ ਵਿੱਚੋਂ ਇੱਕ ਦੀ ਉਮਰ 19 ਸਾਲ ਹੈ ਅਤੇ ਬਾਕੀ ਪੰਜ 10 – 11 ਸਾਲ ਦੇ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਪੀੜਿਤਾ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ਉੱਤੇ ਸਾਰੇ ਛੇ ਆਰੋਪੀਆਂ ਨੂੰ ਫੜ ਲਿਆ ਗਿਆ।  ਉਨ੍ਹਾਂ ਨੇ ਦੱਸਿਆ ਕਿ ਪੀੜਿਤਾ ਦੀ ਮਾਂ ਨੇ ਗੁਆਂਢ ਵਿੱਚ ਰਹਿਣ ਵਾਲੇ ਛੇ ਮੁੰਡਿਆਂ ਦੇ ਖਿਲਾਫ ਧੀ ਦਾ ਯੋਨ ਸ਼ੋਸ਼ਣ ਕਰਨ ਦੀ ਸ਼ਿਕਾਇਤ ਦਰਜ ਕਰਾਈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੇ 19 ਸਾਲ ਦੇ ਮੁੰਡੇ ਨੂੰ ਗਿਰਫਤਾਰ ਕਰ ਲਿਆ ਹੈ ਅਤੇ ਹੋਰ ਪੰਜ ਨੂੰ ਜਿਨ੍ਹਾਂ ਦੀ ਉਮਰ 10 ਤੋਂ 11 ਸਾਲ ਦੇ ਵਿੱਚ ਹੈ ਨਿਗਰਾਨੀ ਘਰ ਭੇਜ ਦਿੱਤਾ ਗਿਆ ਹੈ।  ਇੱਕ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਬੱਚੀ ਨੇ ਢਿੱਡ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਉਸਦੀ ਮਾਂ ਉਸਨੂੰ ਡਾਕਟਰ ਦੇ ਕੋਲ ਲੈ ਕੇ ਗਈ। ਡਾਕਟਰ ਨੇ ਉਸਦੀ ਮੈਡੀਕਲ ਜਾਂਚ ਕੀਤੀ ਅਤੇ ਸਰੀਰ ਉੱਤੇ ਕੁੱਝ ਨਿਸ਼ਾਨ ਦੇਖਕੇ ਯੋਨ ਸ਼ੋਸ਼ਣ ਦਾ ਮਾਮਲਾ ਹੋਣ ਦਾ ਸ਼ੱਕ ਵਿਅਕਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਜਦੋਂ ਡਾਕਟਰ ਨੇ ਕੁੜੀ ਤੋਂ ਸਰੀਰ ਉੱਤੇ ਨਿਸ਼ਾਨਾਂ ਦੇ ਬਾਰੇ ਵਿੱਚ ਪੁੱਛਿਆ ਤਾਂ ਉਸਨੇ ਖੁਲਾਸਾ ਕੀਤਾ ਕਿ ਛੇ ਮੁੰਡਿਆਂ ਨੇ ਪਿਛਲੇ ਕੁਝ ਹਫਤਿਆਂ ਵਿੱਚ ਚਾਰ – ਪੰਜ ਵਾਰ ਉਸਦਾ ਯੋਨ ਸ਼ੋਸ਼ਣ ਕੀਤਾ ਹੈ।ਇਸ ਉੱਤੇ ਕੁੜੀ ਦੀ ਮਾਂ ਨੇ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਛੇ ਮੁੰਡਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਬੱਚੀ ਦਾ ਬਿਆਨ ਦਰਜ ਕਰਨ ਦੇ ਬਾਅਦ ਪੁਲਿਸ ਨੇ ਸਾਰੇ 6 ਆਰੋਪੀਆਂ ਨੂੰ ਗਿਰਫਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਆਰੋਪੀ ਮੁੰਡੇ ਉਸੀ ਇਲਾਕੇ ਵਿੱਚ ਰਹਿੰਦੇ ਹਨ, ਜਿੱਥੇ ਪੀੜਿਤ ਬੱਚੀ ਦਾ ਪਰਿਵਾਰ ਰਹਿੰਦਾ ਹੈ। ਬੱਚੀ ਦੇ ਮੁਤਾਬਿਕ ਇਹ ਮੁੰਡੇ ਉਸਨੂੰ ਚਾਕਲੇਟ ਦਿੰਦੇ ਸਨ ਅਤੇ ਜਿਸ ਬਿਲਡਿੰਗ ਵਿੱਚ ਕੁੜੀ ਰਹਿੰਦੀ ਹੈ ਉਸੀ ਬਿਲਡਿੰਗ ਦੀ ਛੱਤ ਉੱਤੇ ਲੈ ਜਾ ਕੇ ਉਸਦੇ ਨਾਲ ਰੇਪ ਕਰਦੇ ਸਨ। ਪੁਲਿਸ ਦੇ ਮੁਤਾਬਿਕ ਬੱਚੀ ਦੇ ਨਾਲ ਰੇਪ ਦੀ ਸ਼ੁਰੂਆਤ19 ਸਾਲ ਦਾ ਮੁਸਤਫਾ ਮੁਜਾਵਰ ਨੇ ਕੀਤੀ ਸੀ, ਪਰ ਬਾਅਦ ਵਿੱਚ ਨਬਾਲਿਗ ਮੁੰਡੇ ਵੀ ਉਸਦਾ ਰੇਪ ਕਰਨ ਲੱਗੇ।

Read More...

Post

“ਸਵਾ ਲਾਖ ਸੇ ਏਕ ਲੜਾਊਂ” ਕਥਨ ਨੂੰ ਸਾਰਥਕ ਕਰਦੀ ਚਮਕੌਰ ਦੀ ਜੰਗ

ਅੱਜ ਦੇ ਦਿਨ 7 ਪੋਹ 1704 ਵਿੱਚ ਚਮੌਕਰ ਦੀ ਗੜ੍ਹੀ ‘ਚ 40 ਸਿੰਘਾਂ ਤੇ ਗੁਰੂ ਸਾਹਿਬ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਸ਼ਹੀਦੀਆਂ ਪਾ ਗਏ ਸਨ। ਮੁਕਾਬਲੇ ‘ਚ 10 ਲੱਖ ਤੋਂ ਵੱਧ ਮੁਗ਼ਲ ਫ਼ੌਜ ਹੋਣ ਦੇ ਬਾਵਜੂਦ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਉਸ ਵੇਲੇ ਇਕੱਲਾ-ਇਕੱਲਾ ਸਿੰਘ ਲੱਖਾਂ ਨਾਲ ਜੂਝਦਾ ਹੋਇਆ ਮੈਦਾਨ-ਏ-ਜੰਗ ਵਿੱਚ ਵੀਰਗਤੀ ਪਾ ਗਿਆ ਸੀ। ਗੁਰੂ ਸਾਹਿਬ ਨੇ ਆਪਣੇ ਪਿਆਰੇ ਚਾਲ਼ੀ ਸਿੰਘਾਂ ਤੇ ਦੋਵੇਂ ਪੁੱਤਰਾਂ ਨੂੰ ਆਪਣੀਆਂ ਅੱਖਾਂ ਨਾਲ ਸ਼ਹੀਦ ਹੁੰਦੇ ਦੇਖ ਸੋਗ ਮਨਾਉਣ ਦੀ ਥਾਂ ਜੈਕਾਰੇ ਗਜਾਏ ਸਨ।ਇਸੇ ਕਰ ਕੇ ਚਮਕੌਰ ਦੀ ਜੰਗ ਨੂੰ ਦੁਨੀਆ ਦੇ ਇਤਿਹਾਸ ਦੀ ਅਸਾਵੀਂ ਜੰਗ ਮੰਨਿਆ ਜਾਂਦਾ ਹੈ।ਚਮਕੌਰ ਦੀ ਅਸਾਵੀਂ ਜੰਗ ‘ਚ ਸ਼ਹੀਦ ਹੋਏ ਮਹਾਨ ਯੋਧਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਅੱਜ ਦੇਸ਼ ਵਿਦੇਸ਼ ਦੀ ਸੰਗਤ ਵੱਡੀ ਗਿਣਤੀ ‘ਚ ਇਤਿਹਾਸਕ ਧਰਤੀ ਵਿਖੇ ਨਤਮਸਤਕ ਹੋਈ। ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਤੇ 40 ਸ਼ਹੀਦ ਸਿੰਘਾਂ ਦੀ ਸ਼ਹੀਦੀ ਨੂੰ ਸਮਰਿਪਤ ਅੱਜ ਚਮਕੌਰ ਸਾਹਿਬ ਦੇ ਸ਼ਹੀਦੀ ਜੋੜ ਮੇਲ ਦਾ ਆਖ਼ਰੀ ਦਿਨ ਸੀ। ਸਵੇਰ ਸਭ ਤੋਂ ਪਹਿਲਾਂ ਅਖੰਡ ਪਾਠ ਸਾਰਹਿਬ ਦੇ ਭੋਗ ਪਾਏ ਗਏ ਤੇ ਯੋਧਿਆਂ ਨੂੰ ਯਾਦ ਕਰਦਿਆਂ ਅਰਦਾਸ ਕੀਤੀ ਗਈ।ਉਪਰੰਤ ਪੂਰਾ ਦਿਨ ਖ਼ਾਲਸਾਈ ਜਾਹੋਜਲਾਲ ਨਾਲ ਸ਼ਹਾਦਤ ਨੂੰ ਯਾਦ ਕੀਤਾ ਗਿਆ। ਚਮਕੌਰ ਦੀ ਅਸਾਵੀਂ ਜਂਗ ਦੇ ਗਵਾਹ ਇਤਿਹਾਸਕ ਗੁ. ਸ੍ਰੀ ਗੜੀ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਵਿਸ਼ਾਲ ਨਗਰ ਕੀਤਰਨ ਸਜਾਇਆ ਗਿਆ।ਪੂਰੇ ਸ਼ਹਿਰ ਵਿੱਚ ਸੰਗਤ ਨੇ ਨਗਰ ਕੀਰਤਨ ਦੇ ਦਰਸ਼ਨ ਕੀਤੇ ਤੇ ਗੱਤਕਾ ਜੰਗਜੂਆਂ ਨੇ ਜੌਹਰ ਦਿਖਾ ਕੇ ਲਾਸਾਨੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਵਿਸ਼ਾਲ ਨਗਰ ਕੀਤਰਨ ਗੁਰਦੁਆਰਾ ਕਤਨਗੜ੍ਹ ਸਾਹਿਬ ਵਿਖੇ ਜਾ ਕੇ ਸਮਾਪਤ ਹੋਇਆ। ਇਸੇ ਸਥਾਨ ‘ਤੇ ਜਿੱਛੇ ਜੰਗ ‘ਚ ਸ਼ਹੀਦ ਸਿੰਘਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ। ਉਨ੍ਹਾਂ ਸ਼ਹਾਦਤਾਂ ਦੀ ਯਾਦ ਵਿੱਚ ਚਮਕੌਰ ਸਾਹਿਬ ਵਿਖੇ ਹਰ ਸਾਲ 3 ਦਿਨਾ ਸ਼ਹੀਦੀ ਜੋੜ ਮੇਲ ਭਰਦਾ ਹੈ।ਜਲਾਲ ਨਾਲ ਸ਼ਹਾਦਤ ਨੂੰ ਯਾਦ ਕੀਤਾ ਗਿਆ। ਚਮਕੌਰ ਦੀ ਅਸਾਵੀਂ ਜਂਗ ਦੇ ਗਵਾਹ ਇਤਿਹਾਸਕ ਗੁ. ਸ੍ਰੀ ਗੜੀ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਵਿਸ਼ਾਲ ਨਗਰ ਕੀਤਰਨ ਸਜਾਇਆ ਗਿਆ।ਪੂਰੇ ਸ਼ਹਿਰ ਵਿੱਚ ਸੰਗਤ ਨੇ ਨਗਰ ਕੀਰਤਨ ਦੇ ਦਰਸ਼ਨ ਕੀਤੇ ਤੇ ਗੱਤਕਾ ਜੰਗਜੂਆਂ ਨੇ ਜੌਹਰ ਦਿਖਾ ਕੇ ਲਾਸਾਨੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਵਿਸ਼ਾਲ ਨਗਰ ਕੀਤਰਨ ਗੁਰਦੁਆਰਾ ਕਤਨਗੜ੍ਹ ਸਾਹਿਬ ਵਿਖੇ ਜਾ ਕੇ ਸਮਾਪਤ ਹੋਇਆ। ਇਸੇ ਸਥਾਨ ‘ਤੇ ਜਿੱਛੇ ਜੰਗ ‘ਚ ਸ਼ਹੀਦ ਸਿੰਘਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ। ਉਨ੍ਹਾਂ ਸ਼ਹਾਦਤਾਂ ਦੀ ਯਾਦ ਵਿੱਚ ਚਮਕੌਰ ਸਾਹਿਬ ਵਿਖੇ ਹਰ ਸਾਲ 3 ਦਿਨਾ ਸ਼ਹੀਦੀ ਜੋੜ ਮੇਲ ਭਰਦਾ ਹੈ।

Read More...

Post

ਨਵਾਬ ਮਾਲੇਰਕੋਟਲਾ ਦੇ ਵਾਰਿਸ ਛੋਟੇ ਸਾਹਿਬਜ਼ਾਦਿਆਂ ਨੂੰ ਸਜਦਾ ਕਰਨ ਆਉਂਦੇ ਹਨ

ਅੱਜ ਵੀ ਨਵਾਬ ਮਾਲੇਰਕੋਟਲਾ ਦੇ ਵਾਰਿਸ ਛੋਟੇ ਸਾਹਿਬਜ਼ਾਦਿਆਂ ਨੂੰ ਸਜਦਾ ਕਰਨ ਆਉਂਦੇ ਹਨ ਇਤਿਹਾਸ ਗਵਾਹ ਹੈ ਕਿ ਸਿੱਖ ਸਮਾਜ ਨੇ ਜਿੱਥੇ ਉਨ੍ਹਾਂ ’ਤੇ ਜਬਰ, ਜ਼ੁਲਮ ਅਤੇ ਧਾਰਮਿਕ ਹੱਠਧਰਮੀ ਕਰਨ ਵਾਲਿਆਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਉੱਥੇ ਹੀ ਸੰਕਟ ਦੀ ਘੜੀ ਵਿੱਚ ਉਨ੍ਹਾਂ ਦਾ ਪੱਖ ਪੂਰਨ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਅਤੇ ਪੁਸ਼ਤਾਂ ਤਕ ਉਨ੍ਹਾਂ ਦੇ ਅਹਿਸਾਨਮੰਦ ਰਹੇ। ਸਿੱਖ ਕੌਮ ’ਤੇ ਅਜਿਹਾ ਹੀ ਅਹਿਸਾਨ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਂ ਨੇ ਕੀਤਾ ਸੀ,ਜਿਸ ਦਾ ਭਰਵਾਂ ਮੁੱਲ ਚੁਕਾ ਦੇਣ ਪਿੱਛੋਂ ਵੀ ਸਿੱਖ ਭਾਈਚਾਰਾ ਇਸ ਅਹਿਸਾਨ ਦੇ ਮਿੱਠੇ ਭਾਰ ਹੇਠ ਦੱਬੇ ਰਹਿਣ ਵਿੱਚ ਫਖ਼ਰ ਮਹਿਸੂਸ ਕਰਦਾ . ।ਇਹ ਇਤਿਹਾਸਕ ਘਟਨਾ 25 ਦਸੰਬਰ, 1704 ਨੂੰ ਵਾਪਰੀ। ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਂ ਦੀ ਕਚਹਿਰੀ ਵਿੱਚ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ, ਬਾਬਾ ਜ਼ੋਰਾਵਰ ਸਿੰਘ (9 ਸਾਲ) ਤੇ ਬਾਬਾ ਫ਼ਤਹਿ ਸਿੰਘ (7 ਸਾਲ) ਨੂੰ ਪੇਸ਼ ਕੀਤਾ ਗਿਆ। ਉਸ ਸਮੇਂ ਕਚਹਿਰੀ ਵਿੱਚ ਮਾਲੇਰਕੋਟਲਾ ਦਾ ਨਵਾਬ ਸ਼ੇਰ ਮੁਹੰਮਦ ਖ਼ਾਂ ਵੀ ਹਾਜ਼ਰ ਸੀ। ਸੂਬੇਦਾਰ ਨੇ ਕਾਜ਼ੀ ਨੂੰ ਸਾਹਿਬਜ਼ਾਦਿਆਂ ਦਾ ‘ਕਸੂਰ’ ਸਮਝਾਉਂਦਿਆਂ ਉਨ੍ਹਾਂ ਵਿਰੁੱਧ ਸਜ਼ਾ ਦਾ ਫ਼ੈਸਲਾ ਦੇਣ ਲਈ ਕਿਹਾ ਪਰ ਕਾਜ਼ੀ ਨੇ ਵਿਚਾਰ ਪ੍ਰਗਟ ਕੀਤਾ ਕਿ ਇਸਲਾਮ ਨੂੰ ਉਨ੍ਹਾਂ ਦੇ ਬਾਪ ਦੇ ਕੀਤੇ ਅਪਰਾਧ ਦੀ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਦਿੰਦਾ।ਦੀਵਾਨ ਸੁੱਚਾ ਨੰਦ ਦੇ ਇਸ਼ਾਰੇ ’ਤੇ ਵਜ਼ੀਰ ਖ਼ਾਂ ਨੇ ਨਵਾਬ ਮਾਲੇਰਕੋਟਲਾ ਨੂੰ ਚੇਤੇ ਕਰਵਾਇਆ ਕਿ ਉਸ ਦਾ ਭਰਾ, ਗੁਰੂ ਗੋਬਿੰਦ ਸਿੰਘ ਹੱਥੋਂ ਲੜਾਈ ਵਿੱਚ ਮਾਰਿਆ ਗਿਆ ਸੀ। ਸੂਬੇਦਾਰ ਨੇ ਸਾਹਿਬਜ਼ਾਦਿਆਂ ਨੂੰ ਉਸ ਦੇ ਹਵਾਲੇ ਕਰਨ ਦੀ ਪੇਸ਼ਕਸ਼ ਕੀਤੀ ਤਾਂ ਕਿ ਉਹ ਉਨ੍ਹਾਂ ਨੂੰ ਸ਼ਹੀਦ ਕਰ ਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਸਕੇ। ਨਵਾਬ ਮਾਲੇਰਕੋਟਲਾ ਨੇ ਇਸ ਪੇਸ਼ਕਸ਼ ਨੂੰ ਠੁਕਰਾਉਂਦਿਆਂ ਸਪੱਸ਼ਟ ਕੀਤਾ ਕਿ ਬਾਪ ਵੱਲੋਂ ਕੀਤੇ ਦਾ ਬਦਲਾ, ਉਸ ਦੇ ਮਾਸੂਮ ਬੱਚਿਆਂ ਤੋਂ ਨਹੀਂ ਲਿਆ ਜਾ ਸਕਦਾ। ਨਵਾਬ ਦਾ ਠੋਕਵਾਂ ਜਵਾਬ ਸੁਣ ਕੇ ਸੂਬੇਦਾਰ ਤੇ ਸੁੱਚਾ ਨੰਦ ਫਿੱਕੇ ਪੈ ਗਏ।ਇਸੇ ਜੱਕੋ-ਤੱਕੀ ਦੌਰਾਨ ਚਲਾਕ (ਮੱਕਾਰ) ਸੁੱਚਾ ਨੰਦ ਨੇ ਸਾਹਿਬਜ਼ਾਦਿਆਂ ਨੂੰ ਬਾਗ਼ੀ ਸਿੱਧ ਕਰ ਕੇ,ਸੂਬੇਦਾਰ ਤੇ ਕਾਜ਼ੀ ਨੂੰ ਜਚਾ ਦਿੱਤਾ ਕਿ ਮੁਸਲਿਮ ਸ਼ਰ੍ਹਾ ਅਨੁਸਾਰ ਬਾਗ਼ੀਆਂ ਨੂੰ ਸਜ਼ਾ-ਏ-ਮੌਤ ਦਿੱਤੀ ਜਾ ਸਕਦੀ ਹੈ। ਅੰਤ, ਸਾਹਿਬਜ਼ਾਦਿਆਂ ਨੂੰ ਜ਼ਿੰਦਾ ਕੰਧ ਵਿੱਚ ਚਿਣਵਾ ਕੇ ਸ਼ਹੀਦ ਕਰਨ ਦਾ ਮੰਦਭਾਗਾ ਫ਼ੈਸਲਾ ਲਿਆ ਗਿਆ। ਇਸ ਫ਼ੈਸਲੇ ਨੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ। ਇਹ ਫ਼ੈਸਲਾ ਸੂਬੇਦਾਰ ਤੇ ਮੁਗ਼ਲ ਹਕੂਮਤ ਨੂੰ ਬਹੁਤ ਮਹਿੰਗਾ ਪਿਆ।ਨਵਾਬ ਮਾਲੇਰਕੋਟਲਾ ਨੇ ਇਸ ਫ਼ੈਸਲੇ ’ਤੇ ਅਸਹਿਮਤੀ ਪ੍ਰਗਟ ਕਰਦਿਆਂ, ਇਸ ਨੂੰ ਰੱਦ ਕਰਨ ਦਾ ਸੁਝਾਅ ਦਿੱਤਾ ਪਰ ੳੁਸ ਦੀ ਆਵਾਜ਼ ਨੂੰ ਅਣਸੁਣਿਆ ਕਰ ਦਿੱਤਾ ਗਿਆ। ਇਸ ਸਮੇਂ ਨਵਾਬ ਮਾਲੇਰਕੋਟਲਾ ਰੋਸ ਵਜੋਂ ਕਚਹਿਰੀ ਵਿੱਚੋਂ ਉੱਠ ਕੇ ਚਲੇ ਗਏ। ਉਨ੍ਹਾਂ ਦੇ ਇਸ ਰੋਸ ਦੇ ਪ੍ਰਗਟਾਵੇ ਨੂੰ ਸਿੱਖ ਜਗਤ ਸ਼ਰਧਾ ਨਾਲ ‘ਹਾਅ ਦਾ ਨਾਅਰਾ’ ਦੇ ਨਾਂ ਨਾਲ ਯਾਦ ਕਰਦਾ ਹੈ ਅਤੇ ਸਿੱਖ ਇਤਿਹਾਸ ਵਿੱਚ ਇਹ ਘਟਨਾ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ।ਜਦੋਂ ਸਿੱਖ ਪੰਜਾਬ ਦੇ ਮਾਲਕ ਬਣ ਗਏ। ਫਿਰ ਇੱਕ ਸਮਾਂ ਆਇਆ ਜਦੋਂ ਕੈਥਲ/ਕਰਨਾਲ ਤੋਂ ਲੈ ਕੇ ਦੱਰਾ ਖ਼ੈਬਰ ਤਕ ਸਿੱਖਾਂ ਦਾ ਬੋਲ-ਬਾਲਾ ਸੀ। (ਰਿਆਸਤ ਕੈਥਲ ਦੇ ਆਖ਼ਰੀ ਰਾਜੇ, ਭਾਈ ਉਦੈ ਸਿੰਘ ਦਾ ਕਿਲ੍ਹਾ ਅੱਜ ਵੀ ਸਿੱਖ ਚੜ੍ਹਤ ਦੀ ਯਾਦ ਨੂੰ ਸਾਂਭੀ ਬੈਠਾ ਹੈ) ਪਰ ‘ਹਾਅ ਦਾ ਨਾਅਰੇ’ ਦਾ ਸਤਿਕਾਰ ਕਰਦਿਆਂ ਕਿਸੇ ਵੀ ਸਿੱਖ ਸਰਦਾਰ ਜਾਂ ਮਿਸਲਦਾਰ ਨੇ ਨਵਾਬ ਮਾਲੇਰਕੋਟਲਾ ਵੱਲ ‘ਅੱਖ ਭਰ ਕੇ ਦੇਖਣ’ ਦੀ ਹਿੰਮਤ ਨਹੀਂ ਕੀਤੀ, ਸਗੋਂ ਸਦਾ ਉਸ ਨੂੰ ਅਤੇ ਉਸ ਦੇ ਵੰਸ਼ ਨੂੰ ਸਨਮਾਨਿਤ ਕਰਦੇ ਰਹੇ।

Read More...

Post

ਨਵਾਬ ਮਾਲੇਰਕੋਟਲਾ ਦੇ ਵਾਰਿਸ ਛੋਟੇ ਸਾਹਿਬਜ਼ਾਦਿਆਂ ਨੂੰ ਸਜਦਾ ਕਰਨ ਆਉਂਦੇ ਹਨ

ਅੱਜ ਵੀ ਨਵਾਬ ਮਾਲੇਰਕੋਟਲਾ ਦੇ ਵਾਰਿਸ ਛੋਟੇ ਸਾਹਿਬਜ਼ਾਦਿਆਂ ਨੂੰ ਸਜਦਾ ਕਰਨ ਆਉਂਦੇ ਹਨ ਇਤਿਹਾਸ ਗਵਾਹ ਹੈ ਕਿ ਸਿੱਖ ਸਮਾਜ ਨੇ ਜਿੱਥੇ ਉਨ੍ਹਾਂ ’ਤੇ ਜਬਰ, ਜ਼ੁਲਮ ਅਤੇ ਧਾਰਮਿਕ ਹੱਠਧਰਮੀ ਕਰਨ ਵਾਲਿਆਂ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ . . ਉੱਥੇ ਹੀ ਸੰਕਟ ਦੀ ਘੜੀ ਵਿੱਚ ਉਨ੍ਹਾਂ ਦਾ ਪੱਖ ਪੂਰਨ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਅਤੇ ਪੁਸ਼ਤਾਂ ਤਕ ਉਨ੍ਹਾਂ ਦੇ ਅਹਿਸਾਨਮੰਦ ਰਹੇ। ਸਿੱਖ ਕੌਮ ’ਤੇ ਅਜਿਹਾ ਹੀ ਅਹਿਸਾਨ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਂ ਨੇ ਕੀਤਾ ਸੀ,ਜਿਸ ਦਾ ਭਰਵਾਂ ਮੁੱਲ ਚੁਕਾ ਦੇਣ ਪਿੱਛੋਂ ਵੀ ਸਿੱਖ ਭਾਈਚਾਰਾ ਇਸ ਅਹਿਸਾਨ ਦੇ ਮਿੱਠੇ ਭਾਰ ਹੇਠ ਦੱਬੇ ਰਹਿਣ ਵਿੱਚ ਫਖ਼ਰ ਮਹਿਸੂਸ ਕਰਦਾ ਹੈ।ਇਹ ਇਤਿਹਾਸਕ ਘਟਨਾ 25 ਦਸੰਬਰ, 1704 ਨੂੰ ਵਾਪਰੀ। ਸਰਹਿੰਦ ਦੇ ਸੂਬੇਦਾਰ ਵਜ਼ੀਰ ਖ਼ਾਂ ਦੀ ਕਚਹਿਰੀ ਵਿੱਚ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ, ਬਾਬਾ ਜ਼ੋਰਾਵਰ ਸਿੰਘ (9 ਸਾਲ) ਤੇ ਬਾਬਾ ਫ਼ਤਹਿ ਸਿੰਘ (7 ਸਾਲ) ਨੂੰ ਪੇਸ਼ ਕੀਤਾ ਗਿਆ। ਉਸ ਸਮੇਂ ਕਚਹਿਰੀ ਵਿੱਚ ਮਾਲੇਰਕੋਟਲਾ ਦਾ ਨਵਾਬ ਸ਼ੇਰ ਮੁਹੰਮਦ ਖ਼ਾਂ ਵੀ ਹਾਜ਼ਰ ਸੀ। ਸੂਬੇਦਾਰ ਨੇ ਕਾਜ਼ੀ ਨੂੰ ਸਾਹਿਬਜ਼ਾਦਿਆਂ ਦਾ ‘ਕਸੂਰ’ ਸਮਝਾਉਂਦਿਆਂ ਉਨ੍ਹਾਂ ਵਿਰੁੱਧ ਸਜ਼ਾ ਦਾ ਫ਼ੈਸਲਾ ਦੇਣ ਲਈ ਕਿਹਾ ਪਰ ਕਾਜ਼ੀ ਨੇ ਵਿਚਾਰ ਪ੍ਰਗਟ ਕੀਤਾ ਕਿ ਇਸਲਾਮ ਨੂੰ ਉਨ੍ਹਾਂ ਦੇ ਬਾਪ ਦੇ ਕੀਤੇ ਅਪਰਾਧ ਦੀ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਦਿੰਦਾ।ਦੀਵਾਨ ਸੁੱਚਾ ਨੰਦ ਦੇ ਇਸ਼ਾਰੇ ’ਤੇ ਵਜ਼ੀਰ ਖ਼ਾਂ ਨੇ ਨਵਾਬ ਮਾਲੇਰਕੋਟਲਾ ਨੂੰ ਚੇਤੇ ਕਰਵਾਇਆ ਕਿ ਉਸ ਦਾ ਭਰਾ, ਗੁਰੂ ਗੋਬਿੰਦ ਸਿੰਘ ਹੱਥੋਂ ਲੜਾਈ ਵਿੱਚ ਮਾਰਿਆ ਗਿਆ ਸੀ। ਸੂਬੇਦਾਰ ਨੇ ਸਾਹਿਬਜ਼ਾਦਿਆਂ ਨੂੰ ਉਸ ਦੇ ਹਵਾਲੇ ਕਰਨ ਦੀ ਪੇਸ਼ਕਸ਼ ਕੀਤੀ ਤਾਂ ਕਿ ਉਹ ਉਨ੍ਹਾਂ ਨੂੰ ਸ਼ਹੀਦ ਕਰ ਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਲੈ ਸਕੇ। ਨਵਾਬ ਮਾਲੇਰਕੋਟਲਾ ਨੇ ਇਸ ਪੇਸ਼ਕਸ਼ ਨੂੰ ਠੁਕਰਾਉਂਦਿਆਂ ਸਪੱਸ਼ਟ ਕੀਤਾ ਕਿ ਬਾਪ ਵੱਲੋਂ ਕੀਤੇ ਦਾ ਬਦਲਾ, ਉਸ ਦੇ ਮਾਸੂਮ ਬੱਚਿਆਂ ਤੋਂ ਨਹੀਂ ਲਿਆ ਜਾ ਸਕਦਾ। ਨਵਾਬ ਦਾ ਠੋਕਵਾਂ ਜਵਾਬ ਸੁਣ ਕੇ ਸੂਬੇਦਾਰ ਤੇ ਸੁੱਚਾ ਨੰਦ ਫਿੱਕੇ ਪੈ ਗਏ।ਇਸੇ ਜੱਕੋ-ਤੱਕੀ ਦੌਰਾਨ ਚਲਾਕ (ਮੱਕਾਰ) ਸੁੱਚਾ ਨੰਦ ਨੇ ਸਾਹਿਬਜ਼ਾਦਿਆਂ ਨੂੰ ਬਾਗ਼ੀ ਸਿੱਧ ਕਰ ਕੇ,ਸੂਬੇਦਾਰ ਤੇ ਕਾਜ਼ੀ ਨੂੰ ਜਚਾ ਦਿੱਤਾ ਕਿ ਮੁਸਲਿਮ ਸ਼ਰ੍ਹਾ ਅਨੁਸਾਰ ਬਾਗ਼ੀਆਂ ਨੂੰ ਸਜ਼ਾ-ਏ-ਮੌਤ ਦਿੱਤੀ ਜਾ ਸਕਦੀ ਹੈ। ਅੰਤ, ਸਾਹਿਬਜ਼ਾਦਿਆਂ ਨੂੰ ਜ਼ਿੰਦਾ ਕੰਧ ਵਿੱਚ ਚਿਣਵਾ ਕੇ ਸ਼ਹੀਦ ਕਰਨ ਦਾ ਮੰਦਭਾਗਾ ਫ਼ੈਸਲਾ ਲਿਆ ਗਿਆ। ਇਸ ਫ਼ੈਸਲੇ ਨੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ। ਇਹ ਫ਼ੈਸਲਾ ਸੂਬੇਦਾਰ ਤੇ ਮੁਗ਼ਲ ਹਕੂਮਤ ਨੂੰ ਬਹੁਤ ਮਹਿੰਗਾ ਪਿਆ।ਨਵਾਬ ਮਾਲੇਰਕੋਟਲਾ ਨੇ ਇਸ ਫ਼ੈਸਲੇ ’ਤੇ ਅਸਹਿਮਤੀ ਪ੍ਰਗਟ ਕਰਦਿਆਂ, ਇਸ ਨੂੰ ਰੱਦ ਕਰਨ ਦਾ ਸੁਝਾਅ ਦਿੱਤਾ ਪਰ ੳੁਸ ਦੀ ਆਵਾਜ਼ ਨੂੰ ਅਣਸੁਣਿਆ ਕਰ ਦਿੱਤਾ ਗਿਆ। ਇਸ ਸਮੇਂ ਨਵਾਬ ਮਾਲੇਰਕੋਟਲਾ ਰੋਸ ਵਜੋਂ ਕਚਹਿਰੀ ਵਿੱਚੋਂ ਉੱਠ ਕੇ ਚਲੇ ਗਏ। ਉਨ੍ਹਾਂ ਦੇ ਇਸ ਰੋਸ ਦੇ ਪ੍ਰਗਟਾਵੇ ਨੂੰ ਸਿੱਖ ਜਗਤ ਸ਼ਰਧਾ ਨਾਲ ‘ਹਾਅ ਦਾ ਨਾਅਰਾ’ ਦੇ ਨਾਂ ਨਾਲ ਯਾਦ ਕਰਦਾ ਹੈ ਅਤੇ ਸਿੱਖ ਇਤਿਹਾਸ ਵਿੱਚ ਇਹ ਘਟਨਾ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ।ਜਦੋਂ ਸਿੱਖ ਪੰਜਾਬ ਦੇ ਮਾਲਕ ਬਣ ਗਏ। ਫਿਰ ਇੱਕ ਸਮਾਂ ਆਇਆ ਜਦੋਂ ਕੈਥਲ/ਕਰਨਾਲ ਤੋਂ ਲੈ ਕੇ ਦੱਰਾ ਖ਼ੈਬਰ ਤਕ ਸਿੱਖਾਂ ਦਾ ਬੋਲ-ਬਾਲਾ ਸੀ। (ਰਿਆਸਤ ਕੈਥਲ ਦੇ ਆਖ਼ਰੀ ਰਾਜੇ, ਭਾਈ ਉਦੈ ਸਿੰਘ ਦਾ ਕਿਲ੍ਹਾ ਅੱਜ ਵੀ ਸਿੱਖ ਚੜ੍ਹਤ ਦੀ ਯਾਦ ਨੂੰ ਸਾਂਭੀ ਬੈਠਾ ਹੈ) ਪਰ ‘ਹਾਅ ਦਾ ਨਾਅਰੇ’ ਦਾ ਸਤਿਕਾਰ ਕਰਦਿਆਂ ਕਿਸੇ ਵੀ ਸਿੱਖ ਸਰਦਾਰ ਜਾਂ ਮਿਸਲਦਾਰ ਨੇ ਨਵਾਬ ਮਾਲੇਰਕੋਟਲਾ ਵੱਲ ‘ਅੱਖ ਭਰ ਕੇ ਦੇਖਣ’ ਦੀ ਹਿੰਮਤ ਨਹੀਂ ਕੀਤੀ, ਸਗੋਂ ਸਦਾ ਉਸ ਨੂੰ ਅਤੇ ਉਸ ਦੇ ਵੰਸ਼ ਨੂੰ ਸਨਮਾਨਿਤ ਕਰਦੇ ਰਹੇ।

Read More...