Post

ਡੀਐਸਪੀ ਦੇ ਇਕਲੌਤੇ ਪੁੱਤਰ ਦਾ ਜਨਮਦਿਨ, ਘਰ ‘ਚ ਸੋਗ

ਡੀਐਸਪੀ ਦੇ ਇਕਲੌਤੇ ਪੁੱਤਰ ਦਾ ਜਨਮਦਿਨ, ਘਰ ‘ਚ ਸੋਗਡੀ.ਐਸ.ਪੀ ਬਲਜਿੰਦਰ ਸਿੰਘ ਦੀ ਮੌਤ ਨਾਲ ਉਨ੍ਹਾਂ ਦਾ ਪੂਰਾ ਪਰਿਵਾਰ ਅਤੇ ਪੁਲਿਸ ਪ੍ਰਸ਼ਾਸਨ ਸਦਮੇ ਵਿਚ ਹੈ। ਡੀ.ਐਸ.ਪੀ ਬਲਜਿੰਦਰ ਦੀ ਮੌਤ ਹੋਣ ਮਗਰੋਂ ਬੀਤੇ ਦਿਨ ਉਨ੍ਹਾਂ ਦੇ ਗੰਨਮੈਨ ਦੀ ਵੀ ਮੌਤ ਹੋ ਗਈ। ਇਸ ਸਬ ਤੋਂ ਅਲਗ 29 ਜਨਵਰੀ ਨੂੰ ਜਿਥੇ ਡੀ.ਐਸ.ਪੀ ਬਲਜਿੰਦਰ ਸਿੰਘ ਸੰਧੂ ਦਾ ਇਕਲੌਤਾ ਬੇਟਾ ਜਦ ਆਪਣਾ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਕਰ ਹੀ ਰਿਹਾ ਸੀ ਕਿ ਉਸ ਨੂੰ ਆਪਣੇ ਪਿਤਾ ਡੀ.ਐਸ.ਪੀ ਬਲਜਿੰਦਰ ਸਿੰਘ ਸੰਧੂ ਦੀ ਮੌਤ ਹੋਣ ਦੀ ਖ਼ਬਰ ਮਿਲ ਗਈ।ਇਸ ਖਬਰ ਨਾਲ ਜਿਵੇਂ ਕਿ ਉਨ੍ਹਾਂ ਦੀ ਪੂਰੀ ਦੁਨੀਆਂ ਹੀ ਹਿੱਲ ਗਈ। ਡੀ.ਐਸ.ਪੀ ਦੇ ਇਕਲੋਤੇ ਬੇਟੇ ਦੀ ਖੁਸ਼ੀ ਪਲਾਂ ਵਿੱਚ ਹੀ ਸਾਰੀ ਉਮਰ ਦੇ ਗਮ ਵਿੱਚ ਬਦਲ ਗਈ। ਜਦੋਂ ਡੀ.ਐਸ.ਪੀ ਸੰਧੂ ਨੇ 29 ਜਨਵਰੀ ਨੂੰ ਪੰਜਾਬ ਯੂਨੀਵਰਸਿਟੀ ਦੇ ਰੀਜਨਲ ਕੈਂਪਸ ਜੈਤੋ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ ਜਾਂ ਇਸ ਪਿੱਛੇ ਹੋਰ ਕੋਈ ਘਟਨਾ ਹੋਣ ਦਾ ਸ਼ੱਕ ਹੈ ਇਸ ਗੱਲ ਦਾ ਹਾਲੇ ਤਕ ਪੂਰੀ ਤਰ੍ਹਾਂ ਨਹੀਂ ਪਤਾ ਚਲ ਪਾਇਆ ਹੈ। ਦੀ.ਐਸ.ਪੀ ਦੀ ਮੌਤ ਵਾਲੇ ਅਗਲੇ ਦਿਨ ਤੋਂ ਅਗਲੇ ਹੀ ਦਿਨ 30 ਜਨਵਰੀ ਨੂੰ ਉਨ੍ਹਾਂ ਦੇ ਇਕਲੌਤੇ ਪੁੱਤਰ ਦਾ ਜਨਮ ਦਿਨ ਸੀ। ਅੱਜ ਪਟਿਆਲਾ ਵਿਖੇ ਸੰਧੂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਪੰਜਾਬ ਪੁਲਿਸ ਦੇ ਡੀ.ਜੀ.ਪੀ ਸੁਰੇਸ਼ ਅਰੋੜਾ ਨੇ ਬਲਜਿੰਦਰ ਸਿੰਘ ਨੂੰ ਆਖਰੀ ਸਲਾਮੀ ਦਿੱਤੀ। ਉਹ ਦੀ.ਐਸ.ਪੀ ਸੰਧੂ ਦੀ ਅੰਤਿਮ ਵਿਦਾਇਗੀ ਦੀ ਰਸਮ ਵਿੱਚ ਪੁੱਜੇ ਪਟਿਆਲਾ ਪੁਜੇ ਸਨ। ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ। ਇਸ ਮਗਰੋਂ ਉਹ ਫਰੀਦਕੋਟ ਲਈ ਰਵਾਨਾ ਹੋ ਗਏ ਜਿਥੇ ਉਹ ਮਾਰੇ ਗਏ ਗੰਨਮੈਨ ਦੇ ਪਰਿਵਾਰ ਨੂੰ ਮਿਲਣਗੇ।ਡੀ.ਜੀ.ਪੀ ਨੇ ਕਿਹਾ ਕਿ ਸੰਧੂ ਦਾ ਪਰਿਵਾਰ ਉਨ੍ਹਾਂ ਦਾ ਆਪਣਾ ਪਰਿਵਾਰ ਹੈ। ਉਹ ਖੁਦ ਇਸ ਪਰਿਵਾਰ ਦਾ ਖਿਆਲ ਰੱਖਣਗੇ। ਸੁਰੇਸ਼ ਅਰੋੜਾ ਵੱਲੋਂ ਹੋਰ ਕਿਸੇ ਮਾਮਲੇ ‘ਤੇ ਗੱਲ ਕਰਨ ਤੋਂ ਸਾਫ ਮਨਾ ਕਰ ਦਿੱਤਾ। ਕਾਲਜ ਵਿੱਚ ਵਿਦਿਆਰਥੀਆਂ ਦੇ ਧਰਨੇ ਮੌਕੇ ਇੱਕ ਧਿਰ ਨੇ ਡੀ.ਐਸ.ਪੀ. ਬਲਜਿੰਦਰ ਸਿੰਘ ਸੰਧੂ ‘ਤੇ ਦੂਜੀ ਧਿਰ ਦਾ ਪੱਖ ਲੈਣ ਦੇ ਇਲਜ਼ਾਮ ਲਾਏ ਗਏ ਸਨ। ਪਹਿਲੀ ਖਬਰਾਂ ਅਨੁਸਾਰ ਉਹ ਇਸ ਗੱਲ ਨੂੰ ਦਿਲ ‘ਤੇ ਲਾ ਗਏ ਅਤੇ ਖ਼ੁਦ ਨੂੰ ਗੋਲ਼ੀ ਮਾਰ ਲਈ ਸੀ।

Read More...

Post

ਕੈਨੇਡਾ ਅਤੇ ਆਸਟਰੇਲੀਆ ਜਾਣ ਵਾਲਿਆਂ ਲਈ ਬਹੁਤ ਹੀ ਸੁਨਹਿਰੀ ਮੌਕਾ.. ਸਭ ਨਾਲ ਸ਼ੇਅਰ ਕਰੋ ਜੀ

ਕੈਨੇਡਾ ਅਤੇ ਆਸਟਰੇਲੀਆ ਜਾਣ ਵਾਲਿਆਂ ਲਈ ਬਹੁਤ ਹੀ ਸੁਨਹਿਰੀ ਮੌਕਾ.. ਸਭ ਨਾਲ ਸ਼ੇਅਰ ਕਰੋ ਜੀਕੈਨੇਡਾ, ਨਿਊਜ਼ੀਲੈਂਡ ਆਸਟ੍ਰੇਲੀਆ ਵਿਚ ਸੁਨਹਿਰੀ ਭਵਿੱਖ ਬਣਾਉਣ ਦੇ ਚਾਹਵਾਨਾਂ ਲਈ ਇਕ ਚੰਗਾ ਮੌਕਾ ਹੈ। ਚਾਹਵਾਨ ਕੈਨੇਡਾ/ਆਸਟ੍ਰੇਲੀਆ ਲਈ ਵਰਕ ਪਰਮਿਟ ਵੀਜ਼ੇ ‘ਤੇ ਅਪਲਾਈ ਕਰ ਸਕਦੇ। ਕੈਨੇਡਾ/ਆਸਟ੍ਰੇਲੀਆ ‘ਚ ਫਰੂਟ ਪੈਕੇਟ ਅਤੇ ਹੈਲਪਰਾਂ ਦੀ ਭਾਰੀ ਲੋੜ ਹੈ ।ਜਿਸ ਦਾ ਪੈਕੇਜ ਦੋ ਲੱਖ ਰੁਪਏ ਹੈ। ਕਈ ਨੌਜਵਾਨ ਵਿਦੇਸ਼ ਵਿਚ ਜਾ ਕੇ ਆਪਣੇ ਭਵਿੱਖ ਨੂੰ ਸੁਨਹਿਰੀ ਬਣਾ ਚੁੱਕੇ ਹਨ। ਕਈ ਵਾਰ ਵਿਦੇਸ਼ ਜਾਣ ਦੇ ਚਾਹਵਾਨ ਅਜਿਹੀਆਂ ਗਲਤੀਆਂ ਕਰ ਦਿੰਦੇ ਹਨ, ਜਿਸ ਕਾਰਨ ਉਨ੍ਹਾਂ ਦੇ ਵਿਦੇਸ਼ ਜਾਣ ਵਿਚ ਅੜਿੱਕਾ ਲੱਗ ਜਾਂਦਾ ਹੈ।
ਵੀਜ਼ਾ ਮਾਹਿਰ ਨੇ ਦੱਸਿਆ ਕਿ ਚਾਹਵਾਨ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਵੀਜ਼ਾ ਮਾਹਿਰਾਂ ਨੂੰ ਆਪਣੀ ਪ੍ਰੋਫਾਈਲ ਜ਼ਰੂਰ ਵਿਖਾ ਲੈਣ ਅਤੇ 2018 ਵਿਚ ਆਏ ਨਵੇਂ ਨਿਯਮਾਂ ਮੁਤਾਬਕ ਹੀ ਵੀਜ਼ਾ ਅਪਲਾਈ ਕਰਨ।
ਰਿਫਿਊਜ਼ਲ ਵੀ ਨਾ ਹੋਣ ਨਿਰਾਸ਼
ਰਿਫਿਊਜ਼ਲ ਬਾਰੇ ਗੱਲ ਕਰਦਿਆਂ ਕਿਹਾ ਕਿ ਜਦੋਂ ਕਿਸੇ ਦਾ ਰਿਫਿਊਜ਼ਲ ਲੱਗਦਾ ਹੈ ਤਾਂ ਉਹ ਬਹੁਤ ਹੀ ਨਿਰਾਸ਼ ਹੋ ਜਾਂਦਾ ਹੈ, ਜਦੋਂ ਕਿ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਸਫਲਤਾ ਹਾਸਲ ਕਰਨ ਲਈ ਜ਼ਿੰਦਗੀ ਵਿਚ ਚਾਂਸ ਜ਼ਰੂਰ ਲੈਣਾ ਚਾਹੀਦਾ ਹੈ।

Read More...

Post

ਕੁੜੀ ਨੇ ਅਜੇ ਬੱਸੋਂ ਉੱਤਰ ਪੈਰ ਥੱਲੇ ਲਾਇਆ ਹੀ ਸੀ ਕੇ ਅੱਗੋ…

ਕੁੜੀ ਨੇ ਅਜੇ ਬੱਸੋਂ ਉੱਤਰ ਪੈਰ ਥੱਲੇ ਲਾਇਆ ਹੀ ਸੀ ਕੇ ਅੱਗੋ… ਉਸ ਨੇ ਅਜੇ ਬੱਸੋਂ ਉੱਤਰ ਪੈਰ ਥੱਲੇ ਲਾਇਆ ਹੀ ਸੀ ਕੇ ਅੱਗੋਂ ਲੈਣ ਆਏ ਨਿੱਕੇ ਵੀਰ ਨੇ ਸੰਦੂਖ ਚੁਕਦਿਆਂ ਹੀ ਹੌਲੀ ਜਿਹੀ ਸੁਨੇਹਾ ਦੇ ਦਿੱਤਾ ਕੇ “ਭੈਣੇ ਬਾਪੂ ਕਹਿੰਦਾ ਸੀ ਕੇ ਇਸ ਵਾਰ ਸਿੱਧਾ ਘਰੇ ਆਉਣਾ ਇਸ ਵਾਰ ਚਾਚੇ ਪੂਰਨ ਸਿੰਘ ਵੱਲ ਖਲੋਣ ਦੀ ਕੋਈ ਲੋੜ ਨੀ ਹੁਣ ਸਾਡਾ ਬੋਲ ਚਾਲ ਹੈਨੀਆਪਸ ਵਿਚ… ਨਿਆਈਆਂ ਵਾਲੇ ਕੀਲੇ ਦਾ ਰੌਲਾ ਏ ਉਹ ਇਹ ਸੁਣ ਠਠੰਬਰ ਕੇ ਖਲੋ ਜਿਹੀ ਗਈ ਕਿਓੰਕੇ ਹੁਣ ਤੱਕ ਉਹ ਜਦੋਂ ਵੀ ਪੇਕੇ ਆਉਂਦੀ ਤਾਂ ਸਭ ਤੋਂ ਪਹਿਲਾਂ ਫਿਰਨੀ ਵਿਚ ਹੀ ਪੈਦੇ ਚਾਚੇ ਪੂਰਨ ਸਿੰਘ ਦੇ ਘਰੇ ਬੈਠ ਪਾਣੀ-ਧਾਣੀ ਪੀਤੀਓਂ ਬਗੈਰ ਆਪਣੇ ਘਰੇ ਪੈਰ ਨਾ ਪਾਉਂਦੀ ਸੀ ਪਾਉਂਦੀ ਵੀ ਕਿਓਂ ਨਾ? ਉਸਨੂੰ ਆਪਣਾ ਵਿਆਹ ਵਾਲਾ ਦਿਨ ਅਜੇ ਵੀ ਚੰਗੀ ਤਰਾਂ ਯਾਦ ਸੀ ਹਲਵਾਈਆਂ ਦੀ ਗਲਤੀ ਕਰਕੇ ਸਾਰੇ ਘਰ ਨੂੰ ਲੱਗੀ ਭਿਆਨਕ ਅੱਗ ਨੇ ਬਰਾਤੀਆਂ ਲਈ ਤਿਆਰ ਕੀਤੇ ਟੇਂਟ ਮਠਿਆਈਆਂ ਕੁਰਸੀਆਂ ਟੇਬਲ ਤੇ ਹੋਰ ਸਭ ਕੁਝ ਮਿੰਟਾ ਸਕਿੰਟਾਂ ਵਿਚ ਸਾੜ ਕੇ ਸੁਆਹ ਕਰ ਦਿੱਤਾ ਸੀ ਇਥੋਂ ਤੱਕ ਕੇ ਦਾਜ ਤੇ ਵਰੀ ਦਾ ਸਾਰਾ ਸਮਾਨ ਵੀ ਅੱਗ ਦੀ ਭੇਂਟ ਚੜ ਗਿਆ ਸੀ !ਇਹ ਸਾਰਾ ਕੁਝ ਦੇਖ ਬਾਪੂ ਨੂੰ ਐਸੀ ਦੰਦਲ ਪਈ ਕੇ ਇੱਕ ਪਾਸਾ ਹੀ ਮਾਰਿਆ ਗਿਆ ਸੀ ਤੇ ਮਾਂ ਤੇ ਕਮਲੀ ਹੋਈ ਨੂੰ ਉਸ ਦਿਨ ਕੁਝ ਵੀ ਨਹੀਂ ਸੀ ਸੁੱਝ ਰਿਹਾ ! ਉਸਨੂੰ ਇਹ ਵੀ ਚੰਗੀ ਤਰਾਂ ਯਾਦ ਸੀ ਕਿੱਦਾਂ ਇਸ ਮੁਸ਼ਕਿਲ ਘੜੀ ਵਿਚ ਚਾਚੇ ਪੂਰਨ ਸਿੰਘ ਨੇ ਬਗੈਰ ਦੇਰੀ ਕੀਤਿਆਂ ਆਪਣਾ ਸਾਰਾ ਕੁਝ ਘਰੋਂ ਲਿਆ ਸਾਡੇ ਅੱਗੇ ਢੇਰੀ ਕਰ ਦਿੱਤਾ ਸੀ …ਇਹ ਸਾਰਾ ਕੁਝ ਦੇਖ ਜੰਝ ਲੈ ਆ ਢੁੱਕੇ ਅਗਲੇ ਵੀ ਸਿਆਣੇ ਨਿੱਕਲੇ ਤੇ ਓਹਨਾ ਚਾਰ ਕਪੜਿਆਂ ਵਿਚ ਹੀ ਕੁੜੀ ਆਪਣੇ ਨਾਲ ਤੋਰ ਲਈ ! ਸਾਰੇ ਪਿੰਡ ਨੇ ਰਲ ਮਿਲ ਕੇ ਬਾਰਾਤ ਦਾ ਸੇਵਾ ਪਾਣੀ ਕੀਤਾ ਤੇ ਚਾਚੇ ਪੂਰਨ ਸਿੰਘ ਨੇ ਪਿਓ ਬਣ ਸਾਰੇ ਕਾਰਜ ਸਹੀ ਢੰਗ ਨਾਲ ਨੇਪਰੇ ਚਾੜੇ ! ਚਾਚੇ ਪੂਰਨ ਸਿੰਘ ਦੇ ਘਰ ਅੱਗੋਂ ਲੰਘਣ ਲੱਗੀ ਤਾਂ ਕੀ ਦੇਖਦੀ ਏ ਕੇ ਸਾਣੀਂ ਮੰਜੀ ਤੇ ਬੈਠਾ ਚਾਚਾ ਟਿਕਟਿਕੀ ਲਗਾ ਬੂਹੇ ਵੱਲ ਦੇਖੀ ਜਾ ਰਿਹਾ ਸੀ ! ਇਸ ਔਖੇ ਇਮਤਿਹਾਨ ਦੀ ਘੜੀ ਵਿਚ ਉਸ ਕੋਲੋਂ ਰਿਹਾ ਨਾ ਗਿਆ ਤੇ ਉਸ ਨੇ ਇਕਦਮ ਪਿੱਛੇ ਮੁੜ ਚਾਚੇ ਦੇ ਘਰ ਦੀਆਂ ਬਰੂਹਾਂ ਟੱਪੀਆਂ ਤੇ ਧੂਹ ਕੇ ਜਾ ਮੰਜੇ ਬੈਠੇ ਚਾਚੇ ਨੂੰ ਜੱਫੀ ਪਾ ਲਈ ! ਜਜਬਾਤਾਂ ਤੇ ਆਪਸੀ ਮੋਹ ਦੀਆਂ ਮਜਬੂਤ ਤੰਦਾਂ ਨੇ ਨਿਆਈਆਂ ਵਾਲੇ ਖੇਤ ਵਾਲੇ ਦੁਨਿਆਵੀ ਮਸਲੇ ਜੜੋਂ ਪੁੱਟ ਸੁੱਟੇ ਤੇ ਮਗਰੋਂ ਦੋਨੋਂ ਪਾਸਿਓਂ ਹੋਈ ਹੰਜੂਆਂ ਦੀ ਵਾਛੜ ਨੇ ਦਿਲਾਂ ਤੇ ਪਏ ਮਣਾ ਮੂੰਹੀ ਭਾਰ ਨੂੰ ਮਿੰਟਾ-ਸਕਿੰਟਾਂ ਵਿਚ ਹੀ ਕੱਖੋਂ ਹੌਲੇ ਕਰ ਸੁੱਟਿਆ !

Read More...

Post

ਆਸਟ੍ਰੇਲੀਆ ‘ਚ ਭਾਰਤੀ ਮੰਜੇ ਨੂੰ ਹਰ ਕੋਈ ਕਰ ਰਿਹਾ ਪਸੰਦ, ਕੀਮਤ ਜਾਣ ਰਹਿ ਜਾਓਗੇ ਦੰਗ

ਸਿਡਨੀ: ਇਕ ਪਾਸੇ ਜਿੱਥੇ ਭਾਰਤੀ ਪੁਰਾਤਨ ਚੀਜ਼ਾਂ ਨੂੰ ਪਿੱਛੇ ਛੱਡ ਹਾਈਟੇਕ ਉਤ‍ਪਾਦਾਂ ਦੇ ਪਿੱਛੇ ਦੋੜ ਰਹੇ ਹਨ, ਉਥੇ ਹੀ ਹੋਰ ਵਿਕਸਿਤ ਦੇਸ਼ ਭਾਰਤੀ ਪਾਰੰਪਰਿਕ ਚੀਜ਼ਾਂ ਨੂੰ ਅਪਣਾ ਰਹੇ ਹਨ। ਇਨ੍ਹਾਂ ਵਿਚ ਇਕ ਨਵਾਂ ਨਾਮ ਸ਼ਾਮਲ ਹੋਇਆ ਹੈ ਭਾਰਤੀ ਮੰਜਾ, ਜਿਸ ਦਾ ਕਰੇਜ ਆਸ‍ਟਰੇਲੀਆ ਵਿਚ ਦੇਖਿਆ ਜਾ ਰਿਹਾ ਹੈ। ਇੱਥੇ ਜੂਟ ਦੀਆਂ ਰੱਸੀਆਂ ਅਤੇ ਲੱਕੜੀ ਦੇ ਫਰੇਮ ਨਾਲ ਇਕ ਮੂਲ ‘ਮੰਜੇ’ ਨੂੰ ਵੇਚਣ ਲਈ ਬਣਾਇਆ ਗਿਆ ਇਕ ਐਡ ਕਾਫ਼ੀ ਲੋਕਪ੍ਰਿਯ ਹੋ ਰਿਹਾ ਹੈ।ਆਸਟਰੇਲੀਆ ਦੇ ਇਸ ਇਸ਼ਤਿਹਾਰ ਨੇ ਭਾਰਤੀ ਟਵਿਟਰਾਂ ਨੂੰ ਹੈਰਾਨ ਕਰ ਦਿੱਤਾ ਹੈ- ਇਸ ਲਈ ਨਹੀਂ ਕਿ ਉੱਥੇ ਭਾਰਤੀ ‘ਮੰਜੇ’ ਦੀ ਮੰਗ ਜ਼ੋਰ ਫੜ ਰਹੀ ਹੈ, ਸਗੋਂ ਇਸ ਦੀ ਕੀਮਤ ਨੂੰ ਲੈ ਕੇ। ਇੱਥੇ ‘ਮੰਜਾ’ 909 ਡਾਲਰ ਵਿਚ ਵੇਚਿਆ ਜਾ ਰਿਹਾ ਹੈ, ਜੋ ਭਾਰਤੀ ਕਰੰਸੀ ਵਿਚ ਕੀਮਤ ਕਰੀਬ 50,000 ਰੁਪਏ ਤੱਕ ਹੈ।ਇਸ ਵਿਸ‍ਤ੍ਰਤ ਇਸ਼ਤਿਹਾਰ ਵਿਚ ਉਤ‍ਪਾਦ ਨੂੰ ਪਾਰੰਪਰਿਕ ਭਾਰਤੀ ਡੇ-ਬੈਡ ਦੱਸਿਆ ਗਿਆ ਹੈ ਅਤੇ ਇਸ ਦੇ ਬੇਹੱਦ ਆਰਾਮਦਾਇਕ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਵਿਚ ਗਾਹਕਾਂ ਨੂੰ ਮੰਗ ਅਨੁਸਾਰ ਮੰਜੇ ਦੀ ਲੰਬਾਈ ਅਤੇ ਚੋੜਾਈ ਤੈਅ ਕਰਨ ਦਾ ਵਿਕਲ‍ਪ ਵੀ ਦਿੱਤਾ ਗਿਆ ਹੈ। ਇਸ਼ਤਿਹਾਰ ਵਿਚ ਕਿਹਾ ਗਿਆ ਹੈ ਕਿ ਇਹ ‘ਮੰਜਾ’ ਮਜ਼ਬੂਤ ਮੋਰਟਿਜ ਅਤੇ ਟੇਨਨ ਜਾਇੰਟਸ ਨਾਲ ਖੂਬਸੂਰਤ ਮੈਪਲ ਲੱਕੜੀ ਨਾਲ ਬਣਾਇਆ ਗਿਆ ਹੈ। ਇਸ਼ਤਿਹਾਰ ਅਨੁਸਾਰ ਇਹ ‘ਮੰਜਾ’ ਮਨੀਲਾ ਰੱਸੀ ਦੀ ਵਰਤੋਂ ਕਰਕੇ ਹੱਥ ਨਾਲ ਬੁਣਿਆ ਬਿਸਤਰਾ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਇਹ 100 ਫੀਸਦੀ ਆਸ‍ਟਰੇਲੀਆ ਵਿਚ ਬਣਾਇਆ ਗਿਆ ਹੈ।ਇਸ ਇਸ਼ਤਿਹਾਰ ਨੂੰ ਲੈ ਕੇ ਟਵਿਟਰ ਉੱਤੇ ਬਹੁਤ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਐਡ ਨੂੰ ਦੇਖ ਲੋਕ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਕੁੱਝ ਲੋਕ ਇਸ ਦੇ ਮੁੱਲ ਨੂੰ ਲੈ ਕੇ ਕਮੇੈਂਟ ਕਰ ਰਹੇ ਹਨ ਤਾਂ ਕੁੱਝ ਇਸ ਉੱਤੇ ਮਜਾਕੀਆ ਅੰਦਾਜ਼ ਵਿਚ ਟਿੱਪ‍ਣੀ ਵੀ ਕਰ ਰਹੇ ਹਨ।2010 ਵਿਚ ਇਕ ਸੰਗੀਤ ਅਧਿਆਪਕ ਦੀ ਭਾਲ ਵਿਚ ਭਾਰਤ ਆਉਣ ਸਮੇਂ ਡੈਨੀਅਲ ਬਲੋਅਰ ਨੇ ਪਹਿਲੀ ਵਾਰ ਮੰਜੇ ਦੇਖੇ ਸਨ। ਉਹ ਕਹਿੰਦਾ ਹੈ ਕਿ ਉਸਨੇ ਇੱਕ ਦੋਸਤ ਲਈ ਇਹ ਬਣਾਇਆ ਅਤੇ ਵਿਕਰੀ ਲਈ ਮੰਜਾ ਤਿਆਰ ਕਰਨ ਦਾ ਫੈਸਲਾ ਕੀਤਾ ਤੇ ਬਾਅਦ ‘ਚ ਉਸ ਨੂੰ ਵੇਚ ਦਿੱਤਾ।

Read More...

Post

ਸਿੱਖ ਧਰਮ ਵਾਸਤੇ ਵੱਡੀ ਪ੍ਰਾਪਤੀ, ਹਰ ਸਿੱਖ ਜਰੂਰ ਸ਼ੇਅਰ ਕਰੇ..

ਸਿੰਗਾਪੁਰ ਰਹਿੰਦੇ ਰਾਜਿੰਦਰ ਸਿੰਘ ਨੇ ਜਪੁਜੀ ਸਾਹਿਬ ਦਾ ਚੀਨੀ ਭਾਸ਼ਾ ਵਿੱਚ ਅਨੁਵਾਦ ਕਰਾਇਆ ਹੈ। ਇਸ ਨੂੰ ਧਾਰਮਿਕ ਪੁਸਤਕ ਦਾ ਰੂਪ ਦਿੱਤਾ ਗਿਆ ਹੈ।ਇਸ ਵਿੱਚ ਚੀਨੀ ਭਾਸ਼ਾ ਦੇ ਨਾਲ ਨਾਲ ਜਪੁਜੀ ਸਾਹਿਬ ਦਾ ਅੰਗਰੇਜ਼ੀ ਤੇ ਪੰਜਾਬੀ ਵਿੱਚ ਵੀ ਅਨੁਵਾਦ ਹੈ। ਇਸ ਧਾਰਮਿਕ ਪੁਸਤਕ ਦਾ ਸਰਵਰਕ ਪ੍ਰਸਿੱਧ ਚਿੱਤਰਕਾਰ ਅਰਪਨਾ ਕੌਰ ਨੇ ਬਣਾਇਆ ਹੈ।ਸਿੰਗਾਪੁਰ ਵਿੱਚ ਛਪੀ ਇਸ ਕਿਤਾਬ ਬਾਰੇ ਰਾਜਿੰਦਰ ਸਿੰਘ ਨੇ ਦੱਸਿਆ ਕਿ ਜਪੁਜੀ ਸਾਹਿਬ ਦਾ ਚੀਨੀ ਵਿੱਚ ਅਨੁਵਾਦ ਕਰਵਾਉਣ ਲਈ ਦਹਾਕਾ ਪਹਿਲਾਂ ਉਨ੍ਹਾਂ ਸਿੰਗਾਪੁਰ ਦੇ ਸੈਂਟਰਲ ਸਿੱਖ ਗੁਰਦੁਆਰਾ ਬੋਰਡ ਦੇ ਪ੍ਰਧਾਨ ਕਿਰਪਾਲ ਸਿੰਘ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਸਲਾਹ ਦਿੱਤੀ ਕਿ ਕਿਸੇ ਅਜਿਹੇ ਚੀਨੀ ਵਿਦਵਾਨ ਦੀ ਭਾਲ ਕੀਤੀ ਜਾਵੇ, ਜਿਹੜਾ ਸਿੱਖ ਧਰਮ ਬਾਰੇ ਗਿਆਨ ਰੱਖਦਾ ਹੋਵੇ।ਪੰਜ ਸਾਲਾਂ ਬਾਅਦ ਉਨ੍ਹਾਂ ਦੀ ਮੁਲਾਕਾਤ ਚੀਨੀ ਔਰਤ ਵੈਨੇਸਾ ਚੋਈ ਨਾਲ ਹੋਈ ਪਰ ਉਹ ਸਿੱਖ ਧਰਮ ਬਾਰੇ ਬਹੁਤਾ ਨਹੀਂ ਜਾਣਦੀ ਸੀ।ਵੈਨੇਸਾ ਚੋਈ ਨੇ ਉਨ੍ਹਾਂ ਦੀ ਪੇਸ਼ਕਸ਼ ਪ੍ਰਵਾਨ ਕਰ ਲਈ ਤੇ ਜਪੁਜੀ ਸਾਹਿਬ ਦਾ ਅਨੁਵਾਦ ਕਰਨ ਤੋਂ ਪਹਿਲਾਂ ਉਸ ਨੇ ਸਿੰਗਾਪੁਰ ਸਮੇਤ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਜਾ ਕੇ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕੀਤੀ।ਵੈਨੇਸਾ ਚੋਈ ਨੇ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਸਮੇਤ ਪੰਜਾਬ ਦੇ ਹੋਰ ਗੁਰਧਾਮਾਂ ਦੇ ਵੀ ਦਰਸ਼ਨ ਕੀਤੇ। ਇਸ ਮਗਰੋਂ 2010 ਵਿੱਚ ਉਸ ਨੇ ਜਪੁਜੀ ਸਾਹਿਬ ਦਾ ਅਨੁਵਾਦ ਚੀਨੀ ਭਾਸ਼ਾ ਵਿੱਚ ਕਰ ਦਿੱਤਾ ਪਰ ਇਸ ਵਿੱਚ ਕੋਈ ਗ਼ਲਤੀ ਨਾ ਰਹਿ ਜਾਵੇ,ਇਸ ਲਈ ਅਨੁਵਾਦ ਨੂੰ ਮੁੜ ਅੰਗਰੇਜ਼ੀ ਵਿੱਚ ਕਰਵਾਇਆ ਗਿਆ ਤੇ ਫਿਰ ਇਸ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਗਿਆ।ਇਸ ਕੰਮ ਵਿੱਚ ਸਿੰਗਾਪੁਰ ਰਹਿੰਦੇ ਦਿਲਬਾਗ ਸਿੰਘ ਤੇ ਗੁਰਮੀਤ ਸਿੰਘ ਨੇ ਉਨ੍ਹਾਂ ਦੀ ਮਦਦ ਕੀਤੀ। ਚੀਨੀ ਭਾਸ਼ਾ ਵਿੱਚ ਕੀਤੇ ਜਪੁਜੀ ਸਾਹਿਬ ਦੇ ਅਨੁਵਾਦ ਦੀ ਪ੍ਰਮਾਣਿਕਤਾ ਲਈ ਧਾਰਮਿਕ ਗੂ ਲੀ ਟੱਕ ਲੀਓਂਗ ਤੇ ਰਾਏ ਟਨ ਚੌਂਗਸਿੰਗ ਨੇ ਮਦਦ ਕੀਤੀ। ਇਸ ਧਾਰਮਿਕ ਪੁਸਤਕ ਦਾ ਸਰਵਰਕ ਪ੍ਰਸਿੱਧ ਚਿੱਤਰਕਾਰ ਅਰਪਨਾ ਕੌਰ ਨੇ ਬਣਾਇਆ ਹੈ।

Read More...

Post

ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਪੰਜਾਬ ਦਾ ਫੌਜੀ ਜਵਾਨ ਹੋਇਆ ਸ਼ਹੀਦ..

ਪਾਕਿਸਤਾਨ ਵੱਲੋਂ ਲਗਾਤਾਰ ਸੀਜ ਫਾਇਰ ਦੀ ਉਲੰਘਣਾ ਕਰਦੇ ਹੋਏ ਲਾਈਨ ਆਫ ਕੰਟਰੋਲ ਉੱਤੇ ਗੋਲੀਬਾਰੀ ਕੀਤੀ ਜਾ ਰਹੀ ਹੈ, ਜਿਸ ਵਿੱਚ ਅੱਜ ਪੂੰਛ ਸੈਕਟਰ ਦੀ ਕ੍ਰਿਸ਼ਣਾ ਘਾਟੀ ਵਿੱਚ ਭਾਰਤੀ ਫ਼ੌਜ ਦੀ ਸਿੱਖ ਰੈਜੀਮੈਂਟ ਵਿੱਚ ਤੈਨਾਤ ਪੰਜਾਬ ਦੇ ਲਹਿਰਾਗਾਗਾ ਦੇ ਪਿੰਡ ਆਲਮਪੁਰ ਦਾ ਫੌਜੀ ਮਨਦੀਪ ਸਿੰਘ ਸ਼ਹੀਦ ਹੋ ਗਿਆ। ਇਸਦੀ ਸੂਚਨਾ ਜਿਵੇਂ ਹੀ ਪੰਜਾਬ ਸਥਿਤ ਮਨਦੀਪ ਦੇ ਪਿੰਡ ਵਿੱਚ ਪਹੁੰਚੀ ਤਾਂ ਨਾ ਸਿਰਫ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਸਗੋਂ ਪੂਰਾ ਪਿੰਡ ਸੋਗ ਵਿੱਚ ਡੁੱਬ ਗਿਆ। ਪਰ ਮਨਦੀਪ ਦੇ ਦੇਸ਼ ਲਈ ਸ਼ਹੀਦੀ ਪ੍ਰਾਪਤ ਕਰਨ ਦੇ ਚਲਦਿਆਂ ਪਰਿਵਾਰ ਅਤੇ ਪਿੰਡ ਮਾਣ ਮਹਿਸੂਸ ਕਰ ਰਿਹਾ ਸੀ। ਇਸ ਦੁੱਖ ਦੀ ਘੜੀ ਵਿੱਚ ਵੀ ਮਨਦੀਪ ਦੇ ਛੋਟੇ ਭਰਾ ਨੇ ਵੀ ਫ਼ੌਜ ਵਿੱਚ ਭਰਤੀ ਹੋਕੇ ਪਕਿਸਤਾਨ ਤੋਂ ਆਪਣੇ ਭਰਾ ਦੀ ਸ਼ਹਾਦਤ ਦਾ ਬਦਲਾ ਲੈਣ ਦਾ ਪ੍ਰਣ ਕੀਤਾ ਹੈ। ਇੱਕ ਕਿਸਾਨ ਪਰਿਵਾਰ ਦਾ 23 ਸਾਲ ਦਾ ਮਨਦੀਪ ਸਿੰਘ ਕਰੀਬ ਢਾਈ ਸਾਲ ਪਹਿਲਾਂ ਭਾਰਤੀ ਫ਼ੌਜ ਦੀ ਸਿੱਖ ਰੈਜੀਮੈਂਟ ਵਿੱਚ ਫੌਜੀ ਬਣਿਆ ਸੀ ਅਤੇ ਇਸ ਸਮੇਂ ਉਸਦੀ ਡਿਊਟੀ ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਦੀ ਕ੍ਰਿਸ਼ਣਾ ਘਾਟੀ ਵਿੱਚ ਲਾਈਨ ਆਫ ਕੰਟਰੋਲ ਦੇ ਕੋਲ ਸੀ, ਜਿੱਥੇ ਭਾਰਤੀ ਅਤੇ ਪਕਿਸਤਾਨ ਦੀ ਫ਼ੌਜ ਹਮੇਸ਼ਾ ਇੱਕ ਦੂਜੇ ਦੇ ਸਾਹਮਣੇ ਡਟੀ ਰਹਿੰਦੀ ਹੈ। ਪਰ ਪਾਕਿਸਤਾਨ ਇਸ ਖੇਤਰ ਵਿੱਚ ਲਗਾਤਾਰ ਸੀਜ ਫਾਇਰ ਦੀ ਉਲੰਘਣਾ ਕਰਦਾ ਰਹਿੰਦਾ ਹੈ। ਅੱਜ ਵੀ ਪਕਿਸਤਾਨ ਨੇ ਆਪਣੀ ਉਹੀ ਗੰਦੀ ਚਾਲ ਚਲਦੇ ਹੋਏ ਭਾਰਤ ਦੀ ਕ੍ਰਿਸ਼ਣਾ ਘਾਟੀ ਵਿੱਚ ਗੋਲੀਬਾਰੀ ਕੀਤੀ, ਜਿਸ ਦੀ ਚਪੇਟ ਵਿੱਚ ਮਨਦੀਪ ਸਿੰਘ ਆ ਗਿਆ ਅਤੇ ਉਹ ਸ਼ਹੀਦਤ ਪ੍ਰਾਪਤ ਕਰ ਗਿਆ। ਫ਼ੌਜ ਦੇ ਵੱਲੋਂ ਜਿਵੇਂ ਹੀ ਇਹ ਸੂਚਨਾ ਪੰਜਾਬ ਸਥਿੱਤ ਮਨਦੀਪ ਦੇ ਘਰ ਅਤੇ ਪਿੰਡ ਵਿੱਚ ਪਹੁੰਚੀ ਤਾਂ ਪਰਿਵਾਰ ਅਤੇ ਪੂਰਾ ਪਿੰਡ ਸੋਗ ਵਿੱਚ ਡੁੱਬ ਗਿਆ। ਮਨਦੀਪ ਦੇ ਛੋਟੇ ਭਰਾ ਜਗਦੀਪ ਨੇ ਆਪਣੇ ਭਰਾ ਦੀ ਸ਼ਹੀਦੀ ਉੱਤੇ ਮਾਣ ਕਰਦੇ ਹੋਏ ਕਿਹਾ ਕਿ ਉਸਨੇ ਦੇਸ਼ ਲਈ ਸ਼ਹੀਦ ਪ੍ਰਾਪਤ ਕੀਤੀ ਹੈ ਉਸਦੀ ਵੀ ਇੱਛਾ ਹੈ ਕਿ ਉਹ ਫ਼ੌਜ ਵਿੱਚ ਭਰਤੀ ਹੋਵੇ ਅਤੇ ਪਕਿਸਤਾਨ ਤੋਂ ਆਪਣੀ ਭਰਾ ਦੀ ਮੌਤ ਦਾ ਬਦਲਾ ਲਵੇ। ਉਸਨੇ ਇਹ ਵੀ ਦੱਸਿਆ ਕਿ ਉਸਦੀ ਦੋ ਦਿਨ ਪਹਿਲਾਂ ਹੀ ਆਪਣੇ ਭਰਾ ਨਾਲ ਗੱਲ ਹੋਈ ਸੀ ਅਤੇ ਉਹ ਬੁਲੇਟ ਮੋਟਰ ਸਾਈਕਿਲ ਲੈਣਾ ਚਾਹੁੰਦਾ ਸੀ। ਮਨਦੀਪ ਦੇ ਤਾਇਆ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂਨੂੰ ਕਰੀਬ ਸਾਢੇ 11 ਵਜੇ ਫ਼ੋਨ ਉੱਤੇ ਮਨਦੀਪ ਦੀ ਮੌਤ ਦੀ ਸੂਚਨਾ ਮਿਲੀ। ਉਨ੍ਹਾਂ ਨੇ ਦੱਸਿਆ ਕਿ ਮਨਦੀਪ ਦੀ ਭੈਣ ਦੀ ਮੰਗਣੀ ਹੋ ਚੁੱਕੀ ਸੀ ਅਤੇ ਮਨਦੀਪ ਨੇ ਫਰਵਰੀ ਵਿੱਚ ਘਰ ਆ ਕੇ ਨਾ ਸਿਰਫ ਮੋਟਰਸਾਈਕਿਲ ਲੈਣਾ ਸੀ ਸਗੋਂ ਆਪਣੀ ਭੈਣ ਦੇ ਵਿਆਹ ਦੀਆਂ ਤਿਆਰੀਆਂ ਵੀ ਕਰਨੀਆਂ ਸਨ।ਪੁੰਛ ਸੈਕਟਰ ਵਿੱਚ ਹੀ ਡਿਊਟੀ ਨਿਭਾ ਚੁੱਕੇ ਪਿੰਡ ਦੇ ਹੀ ਇੱਕ ਸਾਬਕਾ ਫੌਜੀ ਰਾਮ ਸਿੰਘ ਨੇ ਆਪਣਾ ਤਜ਼ਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਜਿਸ ਸੈਕਟਰ ਵਿੱਚ ਮਨਦੀਪ ਦੀ ਡਿਊਟੀ ਸੀ, ਉੱਥੇ ਪਕਿਸਤਾਨ ਦੇ ਨਾਲ ਅਕਸਰ ਗੋਲੀਬਾਰੀ ਚੱਲਦੀ ਰਹਿੰਦੀ ਹੈ। ਉਸਨੇ ਮੰਗ ਕੀਤੀ ਕਿ ਹੁਣ ਭਾਰਤ ਸਰਕਾਰ ਨੂੰ ਆਏ ਦਿਨ ਆਪਣੇ ਫੌਜੀ ਮਰਵਾਉਣ ਦੀ ਜਗ੍ਹਾ ਪਕਿਸਤਾਨ ਦੇ ਨਾਲ ਆਰ ਪਾਰ ਦੀ ਜੰਗ ਸ਼ੁਰੂ ਕਰਕੇ ਪਕਿਸਤਾਨ ਦਾ ਪੱਕਾ ਇਲਾਜ ਕਰ ਦੇਣਾ ਚਾਹੀਦਾ ਹੈ।ਉੱਧਰ ਮਨਦੀਪ ਸਿੰਘ ਦੀ ਸ਼ਹਾਦਤ ਦੀ ਸੂਚਨਾ ਮਿਲਦੇ ਹੀ ਜਿਲ੍ਹੇ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪੁੱਜੇ। ਉਨ੍ਹਾਂ ਨੇ ਦੱਸਿਆ ਕਿ ਹਾਲੇ ਮਨਦੀਪ ਦੀ ਮ੍ਰਿਤਕ ਦੇਹ ਦੇ ਪੰਜਾਬ ਪਹੁੰਚਣ ਦੇ ਬਾਰੇ ਵਿੱਚ ਸੂਚਨਾ ਹਾਸਲ ਨਹੀ ਹੋਈ ਹੈ।

Read More...

Post

ਸਬ-ਇੰਸਪੈਕਟਰ ਨੇ ਇਕ ਵਿਅਕਤੀ ਤੋਂ ਐਸ਼ ਕਰਨ ਲਈ ਉਸਦੀ ਪਤਨੀ ਨੂੰ ਮੰਗਿਆ..

ਸਬ-ਇੰਸਪੈਕਟਰ ਨੇ ਇਕ ਵਿਅਕਤੀ ਤੋਂ ਐਸ਼ ਕਰਨ ਲਈ ਉਸਦੀ ਪਤਨੀ ਨੂੰ ਮੰਗਿਆ,ਇਕ ਵਾਰ ਫਿਰ ਅਪਰਾਧ ਸ਼ਾਖਾ ਬੜਖਲ ਪੁਲਸ ਟੀਮ ਦੀ ਗੁੰਡਾਗਰਦੀ ਸਾਹਮਣੇ ਆਈ ਹੈ। ਇਸ ਟੀਮ ਦੇ ਸਬ-ਇੰਸਪੈਕਟਰ ਨੇ ਇਕ ਵਿਅਕਤੀ ਤੋਂ ਐਸ਼ ਕਰਨ ਲਈ ਉਸਦੀ ਪਤਨੀ ਨੂੰ ਮੰਗਿਆ। ਵਿਅਕਤੀ ਨੇ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਤਾਂ ਉਸਨੂੰ ਫੜ ਕੇ ਜੇਲ ਵਿੱਚ ਸੁੱਟ ਦਿੱਤਾ।
ਇਸ ਗੱਲ ਤੋਂ ਪਰੇਸ਼ਾਨ ਵਿਅਕਤੀ ਨੇ ਜ਼ਹਿਰੀਲਾ ਪਦਾਰਥ ਖਾ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਫਿਲਹਾਲ ਉਹ ਆਈ.ਸੀ.ਯੂ. ‘ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ, ਜਿਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਦਰਅਸਲ ਅਪਰਾਧ ਸ਼ਾਖਾ ਬੜਖਲ ‘ਚ ਸਬ ਇੰਸਪੈਕਟਰ ਆਯੂਬ ਖਾਨ ਨੇ ਛਾਇਸਾ ਪਿੰਡ ‘ਚ ਬਿਨ੍ਹਾਂ ਕਿਸੇ ਦੋਸ਼ ਦੇ ਇਕ ਵਿਅਕਤੀ ਸ਼ਿਵਕੁਮਾਰ ਨੂੰ ਉਸਦੇ ਘਰੋਂ ਗ੍ਰਿਫਤਾਰ ਕਰ ਲਿਆ। ਉਸ ਵਿਅਕਤੀ ਨੇ ਪੁਲਸ ਹਿਰਾਸਤ ‘ਚ ਜ਼ਹਿਰੀਲਾ ਪਦਾਰਥ ਖਾ ਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਵਿਅਕਤੀ ਦੀ ਪਤਨੀ ਨੇ ਅਪਰਾਧ ਸ਼ਾਖਾ ਸਬ ਇੰਸਪੈਕਟਰ ਆਯੂਬ ਖਾਨ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਹੈ
ਕਿ ਸਬ-ਇੰਸਪੈਕਟਰ ਦੀ ਉਸ ‘ਤੇ ਗੰਦੀ ਨਜ਼ਰ ਸੀ ਉਹ ਵਾਰ-ਵਾਰ ਉਸਦੇ ਪਤੀ ਤੋਂ ਉਸਨੂੰ ਐਸ਼ ਕਰਨ ਲਈ ਮੰਗਦਾ ਸੀ।ਉਸਦੇ ਪਤੀ ਵਲੋਂ ਮਨ੍ਹਾ ਕਰਨ ‘ਤੇ ਉਸਨੇ ਸ਼ਿਵ ਕੁਮਾਰ ਨੂੰ ਘਰੋਂ ਚੁੱਕ ਲਿਆ।ਸ਼ਿਵਕੁਮਾਰ ਦੀ ਪਤਨੀ ਨੇ ਦੱਸਿਆ ਕਿ ਆਯੂਬ ਖਾਨ ਆਪਣੀ ਟੀਮ ਨਾਲ ਉਨ੍ਹਾਂ ਦੇ ਘਰ ਛਾਅੰਸਾ ਪਹੁੰਚਿਆ ਅਤੇ ਘਰ ਦੇ ਕੰਮ ਕਰ ਰਹੇ ਉਸਦੇ ਪਤੀ ਨਾਲ ਕੁੱਟਮਾਰ ਕਰਕੇ ਜ਼ਬਰਦਸਤੀ ਉਸਨੂੰ ਪੁਲਸ ਦੀ ਗੱਡੀ ‘ਚ ਬਿਠਾ ਕੇ ਲੈ ਗਿਆ।
ਇਸ ਦੌਰਾਨ ਪੁਲਸ ਕਰਮਚਾਰੀਆਂ ਨੇ ਵੀ ਉਸ ਨਾਲ ਬੇਹੂਦਗੀ ਕੀਤੀ ਅਤੇ ਗੋਦੀ ਦੇ ਛੋਟੇ ਬੱਚੇ ਨੂੰ ਚੁੱਕ ਕੇ ਸੁੱਟ ਦਿੱਤਾ, ਜਿਸ ਕਾਰਨ ਬੱਚੇ ਦੇ ਚਿਹਰੇ ‘ਤੇ ਸੱਟਾ ਲੱਗੀਆਂ। ਕਰੀਬ ਅੱਧੇ ਘੰਟੇ ਬਾਅਦ ਹੀ ਇਹ ਸੂਚਨਾ ਮਿਲੀ ਕਿ ਪਤੀ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਹੈ, ਜਿਸ ਨੂੰ ਇਲਾਜ ਲਈ ਭਰਤੀ ਕਰਵਾਇਆ ਹੈ। ਪਰਿਵਾਰ ਵਾਲਿਆਂ ਨੂੰ ਸ਼ੱਕ ਹੈ ਕਿ ਉਸਨੇ ਜ਼ਹਿਰ ਨਹੀਂ ਖਾਧਾ ਕਿਉਂਕਿ ਉਸਦੇ ਕੋਲ ਜ਼ਹਿਰੀਲਾ ਪਦਾਰਥ ਨਹੀਂ ਸੀ।ਪਿੰਡ ਦੇ ਲੋਕਾਂ ਅਤੇ ਚੇਅਰਮੈਨ ਕਪਤਾਨ ਸਿੰਘ ਭਾਟੀ ਦੀ ਮੰਨਿਏ ਤਾਂ ਅਪਰਾਧ ਸ਼ਾਖਾ ਸਬ-ਇੰਸਪੈਕਟਰ ਆਯੂਬ ਖਾਨ ਨੂੰ ਉਹ ਪਿਛਲੇ ਕਈ ਸਾਲਾਂ ਤੋਂ ਜਾਣਦੇ ਹਨ, ਜੋ ਕਿ ਇਕ ਐਸਪ੍ਰਸਤ ਵਿਅਕਤੀ ਹੈ।
ਇਸ ਦੇ ਬਾਰੇ ਉਨ੍ਹਾਂ ਨੇ ਪਹਿਲਾਂÎ ਵੀ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ। ਹੁਣ ਜਿਹੜਾ ਜ਼ਹਿਰ ਖਾਨ ਦਾ ਮਾਮਲਾ ਹੋਇਆ ਹੈ ਉਹ ਵੀ ਆਯੂਬ ਖਾਨ ਦੇ ਕਾਰਨ ਹੀ ਹੋਇਆ ਹੈ। ਫਿਲਹਾਲ ਪੀੜਤ ਸ਼ਿਵ ਕੁਮਾਰ ਆਈ.ਸੀ.ਯੂ. ‘ਚ ਭਰਤੀ ਹੈ ਜਿਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਅਜਿਹੇ ‘ਚ ਏ.ਸੀ.ਪੀ. ਅਪਰਾਧ ਰਾਜੇਸ਼ ਚੇਚੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਾਣਕਾਰੀ ਦੇ ਮੁਤਾਬਕ ਸ਼ਿਵ ਫੇਰੀ ਲਗਾ ਕੇ ਕੱਪੜੇ ਵੇਚਦਾ ਹੈ ਅਤੇ ਲੁੱਟ-ਖੋਹ ਵੀ ਕਰਦਾ ਹੈ।
ਪੁਲਸ ਬਗੈਰ ਜਾਣਕਾਰੀ ਦੇ ਕਿਸੇ ਦੇ ਵੀ ਛਾਪੇਮਾਰੀ ਨਹੀਂ ਮਾਰਦੀ। ਉਸਨੂੰ ਪੁੱਛਗਿੱਛ ਲਈ ਬੁਲਾਇਆ ਜਾਣਾ ਸੀ, ਇਸ ਲਈ ਪੁਲਸ ਨੂੰ ਉਸਦੇ ਘਰ ਜਾਣਾ ਪਿਆ। ਪੁਲਸ ਜਦੋਂ ਵੀ ਕਿਸੇ ਨੂੰ ਫੜਦੀ ਹੈ ਤਾਂ ਦੋਸ਼ੀ ਫੜੇ ਜਾਣ ਤੋਂ ਬਾਅਦ ਇਸ ਤਰ੍ਹਾਂ ਦੇ ਫਾਲਤੂ ਦੇ ਦੋਸ਼ ਲਗਾਉਂਦੇ ਹਨ। ਫਿਲਹਾਲ ਉਸਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

Read More...

Post

ਇੱਕ ਗਲਤੀ ਨੇ ਸਾਡੀ ਕੀ ਹਾਲਤ ਕੀਤੀ

ਸਿੰਘ ਜਹਾਜ ਚੜ ਗਏ । ਸਾਡੇ ਬਲਦੇਵ ਸਿੰਘ ਦੀ ਸਿਆਸੀ ਡਿਗਰੀ ਕੋਈ ਨਈ ਸੀ ।ਉਹ ਤਾਂ ਮਾਸਤਰ ਤਾਰਾ ਸਿੰਘ ਨੂੰ ਫੰਡ ਦੇ ਕੇ ਲੀਡਰ ਬਣਿਆ ਸੀ ਲਿਆਕਤ ਵੱਲੋਂ ਲੋਹਾ ਕੁੱਟ ਸਿਰਫ ਹੀ ਸੀ । ਨਹਿਰੂ ਤੇ ਜਿਨਾਹ ਰਾਜਨੀਤੀ ਦੇ ਸ਼ਾਤਰ ,ਨੱਕ ਤੇ ਮੱਖੀ ਨਹੀ ਸੀ ਬਹਿਣ ਦਿੰਦੇ ਵਿਚਾਰਾ ਵਿੱਚ ਬਲਦੇਵ ਸਿਹੁੰ ਹੁੰ ਹਾ ਈ ਸੀ । ਕੌਮਾਂ ਦੇ ਜੀਣ ਮਰਨ ਦੇ ਫੈਸਲੇ ਜਾਣੇ ਉਹਦੀ ਬਲਾ ।
ਸਿੱਖ ਕੌਮ ਦੀ ਸੁਰੱਖਿਆ ਦੀ ਨੁਮਾਇੰਦਗੀ ,ਨਹਿਰੂ ਦੀ ਹਾਂ ਵਿੱਚ ਹਾਂ ਚ ਸਭ ਕੁੱਝ ਹਾਰ ਦਿੱਤਾ । ਸ਼ਾਤਰ ਕੌਰਵਾ ਵਿੱਚ ਕਿਥੇ ਪੈਰ ਲੱਗਣੇ ਸਨ ਵਿਚਾਰੇ ਬਲਦੇਵ ਸਿੰਘ ਸਿਰ ਖਾਲੀ ਦੇ । ਅੰਗਰੇਜ ਸਿੱਖਾ ਦੀਆਂ ਕੁਰਬਾਨੀਆਂ ਦੇ ਅਹਿਸਾਨਮੰਦ ਸਨ । ਇੱਕ ਦਿਨ ਲਈ ਬਲਦੇਵ ਸਿੰਘ ਨੂੰ ਰੋਕ ਰਹੇ ਸੀ । ਨਹਿਰੂ ਢਹੇ ਚੜਿਆ ,ਉਹ ਨਾ ਰੁਕਿਆ ਨਹਿਰੂ ਨੇ ਸਮਝਾਇਆ ।

“ਜਿਹੜੇ ਹਿੰਦੋਸਤਾਨ ਛੱਡ ਰਿਹੈ ਆ ਇਹ ਤੈਨੂੰ ਕੀ ਦੇਣ ਗੇ । ਜੋ ਕਹੇਂਗਾ ,ਮੈਂ ਤੈਨੂੰ ਦਿਆਂਗਾ ।”

ਲੂੰਮੜੀ ਨੂੰ ਗਾ ਕੇ ਸੁਣਾਉਂਦਾ ਕਾਂ ਪਨੀਰ ਦਾ ਟੁਕੜਾ ਵੀ ਗਵਾ ਬੈਠਾ । ਜਾਨ ਨੂੰ ਰੋਣਾ ਚਾਹੀਦਾ ਹੈ ਮਾਸਟਰ ਤਾਰਾ ਸਿੰਘ ਦੀ,ਜਿਸ ਫੰਡ ਦੇ ਲਾਲਚ ਵਿੱਚ ਇੱਕ ਅਨਾੜੀ ਨੂੰ ਸਿੱਖਾਂ ਦੀ ਵਿਰਾਸਤੀ ਕਿਸਮਤ ਦਾ ਫੈਸਲਾ ਕਰਨ ਲਈ ਵਲੈਤ ਭੇਜ ਦਿੱਤਾ । ਕੌਮ ਦੀ ਕਿਸਮਤ ਖੋਟੀ ,ਗੱਦਾਰੀਆਂ ਕਰਨ ਵਾਲੇ ਮੁੜ ਮੁੜ ਲੀਡਰ ਥਾਪੇ ਜਾਂਦੇ ਰਹੇ ।

ਬਲਦੇਵ ਸਿੰਘ ਨੂੰ ਨਹਿਰੂ ਨੇ ਇਸ ਤਰਾਂ ਗੱਲਾ ਚ ਫਸਾਇਆ ਉਸ ਨੇ ਸਾਰੀ ਸਿੱਖ ਕੌਮ ਦਾ ਬੇੜਾ ਡੋਬ ਦਿੱਤਾ । 

“ਮੈਂ ਤਾਂ ਅੰਗਰੇਜਾ ਦੀ ਗੱਲ ਤੇ ਕੰਨ ਨੀ ਧਰਿਆ ।”ਬਲਦੇਵ ਸਿੰਘ ਦਾ ਉੱਤਰ ਸੀ । ਭਰਾਵਾ ਕੰਨ ਹੁੰਦਾ ਤਾਂ ਧਰਦਾ ਨਾ ।

ਬਲਦੇਵ ਸਿੰਘ ਦਾ ਨਹਿਰੂ ਨਾਲ ਤੁਰ ਆਉਣਾ ਤੇ ਅੰਗਰੇਜਾ ਮੱਥੇ ਤੇ ਹੱਥ ਮਾਰੇ ।

“ਅਸੀਂ ਤਾਂ ਸਿੱਖਾਂ ਨੂੰ ਬਚਾਉਣਾ ਚਾਹੁੰਦੇ ਸੀ , ਇਹ ਬੇੜੀਆ ਈ ਰੋੜ ਗਿਆ! ਸਿੱਖੋ!ਇਸ ਵੇਲੇ ਨੂੰ ਉੱਮਰ ਭਰ ਪਛਤਾਓਂਗੇ । ਵੱਡੀ ਗੱਲ ਨਹੀ ਸੀ ਇਸ ਤੁਅਸਬੀ ਜੰਗ ਵਿੱਚ ਤੁਹਾਡੀ ਹੋਂਦ ਨਾਲ ਕੀ ਵਾਪਰੇ । ਤੁਸੀਂ ਹੱਸ ਹੱਸ ਮਰਨਾ ਤਾਂ ਜਾਣਦੇ ਹੋ,ਪਰ ਤੁਹਾਨੂੰ ਸਮੇਂ ਸਿਰ ਜੀਣਾ ਕਦੇ ਨਹੀ ਆਇਆ । ਅਸੀਂ ਤੁਹਾਡੀਆ ਖਿਦਮਤਾ ਦਾ ਮੁੱਲ ਮੋੜਨਾ ਸੀ । ਪਰ ਤੁਸੀ ਸਾਡੀ ਦੋਸਤੀ ਦਾ ਹੱਥ ਈ ਮਰੋੜ ਗਏ । ਅੱਜ ਦੇ ਖੁੰਝੇ ਵੇਲੇ ਨੂੰ ਤੁਸੀ ਈ ਨਈ ਤੁਹਾਡੀਆਂ ਨਸਲਾਂ ਪਛਤਾਉਣਗੀਆਂ “

ਹੁਣ ਇਸ ਰਾਜਸੀ ਹਾਰ ਵਿੱਚ ਕੁੱਟ ਖਾਦੀ , ਕਤਲਮਾਂ ਸਹੀਆ,ਪਵਿਤਰ ਅਕਾਲ ਤਖਤ ਸਾਹਿਬ ਢਹਾਇਆ , ਧੀਆਂ ਭੈਣਾ ਦੀ ਆਰ ਪਾਰ ਨਹੀ । ਇਸ ਕੌਮੀ ਪੱਟੀ ਮੇਸ ਦੀ ਲਾਹਣਤ ਸਮੁੱਚੀ ਅਕਾਲੀ ਪਾਰਟੀ , ਜਜਬਾਤੀ ਮਾਸਟਰ ਤਾਰਾ ਸਿੰਘ ਜਾਂ ਅਨਾੜੀ ਬਲਦੇਵ ਸਿਹੁੰ ਨੂੰ ਦੇਈਏ ਜਾਂ ਸਮੁੱਚੀ ਕੌਮ ਅੰਨੇ ਖੂਹ ਵਿੱਚ ਛਾਲਾ ਮਾਰੇ ? 

**ਸਰਦਾਰ ਪਰਗਟ ਸਿੰਘ**

Read More...

Post

ਅਮਰੀਕਾ ਜਾਣ ਵਾਲਿਆਂ ਲਈ ਖੁੱਲ੍ਹੇ ਦਰਵਾਜ਼ੇ

ਅਮਰੀਕਾ ‘ਚ ਟਰੰਪ ਪ੍ਰਸ਼ਾਸਨ ਦੇ ਇਕ ਉੱਚ ਅਧਿਕਾਰੀ ਨੇ ਪ੍ਰਵਾਸੀਆਂ ਲਈ ਯੋਗਤਾ ਆਧਾਰਿਤ ਵਿਵਸਥਾ ਬਾਰੇ ਸੰਕੇਤ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਯੋਗਤਾ ਵਾਲੇ ਅਤੇ ਅੰਗਰੇਜ਼ੀ ਬੋਲਣ ਵਾਲੇ ਪ੍ਰਵਾਸੀਆਂ ਤੋਂ ਕੋਈ ਪਰੇਸ਼ਾਨੀ ਨਹੀਂ ਹੈ। ਅਧਿਕਾਰੀ ਨੇ ਦੱਸਿਆ ਕਿ ਅਜਿਹੇ ਪ੍ਰਵਾਸੀ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਹੋ ਸਕਦੇ ਹਨ, ਸਿਰਫ ਉਹ ਇਨ੍ਹਾਂ ਸ਼ਰਤਾਂ ਨੂੰ ਪੂਰਾ ਕਰਦੇ ਹੋਣ।
ਜੇਕਰ ਅਜਿਹੀ ਕੋਈ ਨੀਤੀ ਬਣਾਈ ਅਤੇ ਲਾਗੂ ਕੀਤੀ ਜਾਂਦੀ ਹੈ ਤਾਂ ਇਸ ਨਾਲ ਭਾਰਤ ਵਰਗੇ ਦੇਸ਼ਾਂ ਨੂੰ ਲਾਭ ਹੋ ਸਕਦਾ ਹੈ, ਇਥੋਂ ਦੇ ਜ਼ਿਆਦਾਤਰ ਲੋਕ ਇਸ ਮਾਪਦੰਡ ਨੂੰ ਪੂਰਾ ਕਰਦੇ ਹਨ। ਅਧਿਕਾਰੀ ਨੇ ਦੱਸਿਆ ਕਿ ਟਰੰਪ ਪ੍ਰਸ਼ਾਸਨ ਅਮਰੀਕਾ ਦੇ ਰਾਸ਼ਟਰੀ ਹਿੱਤਾਂ ਨੂੰ ਪੂਰਾ ਕਰਨ ਲਈ ਵੀਜ਼ਾ ਪ੍ਰਣਾਲੀ ‘ਚ ਸੁਧਾਰ ਕਰਨਾ ਚਾਹੁੰਦਾ ਹੈ।o
ਉਨ੍ਹਾਂ ਨੇ ਕਿਹਾ,”ਅਸੀਂ ਚਾਹੁੰਦੇ ਹਾਂ ਕਿ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਲੋਕ ਆਉਣ, ਉਹ ਇਸ ਦੇਸ਼ ਨੂੰ ਪਿਆਰ ਕਰਦੇ ਹੋਣ ਜੋ ਯੋਗਤਾ ਭਰਪੂਰ ਹੋਣ, ਅੰਗਰੇਜ਼ੀ ਬੋਲਦੇ ਹੋਣ, ਜੋ ਸਾਡੇ ਮੁੱਲਾਂ ਅਤੇ ਜਿਸ ਤਰ੍ਹਾਂ ਦੀ ਜ਼ਿੰਦਗੀ ਅਸੀਂ ਬਤੀਤ ਕਰਦੇ ਹਾਂ , ਉਸ ਦਾ ਸਮਰਥਨ ਕਰਨ ਦੇ ਵਚਨਬੱਧ ਹੋਣ।”
ਅਧਿਕਾਰੀ ਨੇ ਕਿਹਾ,”ਅਸੀਂ ਸਾਰੀ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿਅਕਤੀਆਂ ਨੂੰ ਅਮਰੀਕਾ ਆਉਣ ਦੇਣਾ ਚਾਹਾਂਗੇ ਪਰ ਉਨ੍ਹਾਂ ਦੀ ਯੋਗਤਾ ਅਤੇ ਸਫਲਤਾ ਦੀ ਸੰਭਾਵਨਾ ਦੇ ਆਧਾਰ ‘ਤੇ।” ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਕਿਸੇ ਵੀ ਵਿਦੇਸ਼ੀ ਨਾਗਰਿਕ ਨੂੰ ਸਵਿਕਾਰ ਨਹੀਂ ਕੀਤਾ ਜਾਵੇਗਾ।
ਜੋ ਅੱਤਵਾਦ ਨਾਲ ਸੰਬੰਧਤ ਅਪਰਾਧ ਕਰੇ ਜਾਂ ਅੱਤਵਾਦ ਦਾ ਸਮਰਥਨ ਕਰਨ ਦੀ ਸਾਜਸ਼ ਰਚੇ। ਉਨ੍ਹਾਂ ਨੇ ਕਿਹਾ,”ਸਾਡਾ ਟੀਚਾ ਸਾਰੇ ਰੂਪਾਂ ‘ਚ ਅੱਤਵਾਦ ਦਾ ਖਾਤਮਾ ਕਰਨਾ ਹੈ, ਚਾਹੇ ਉਹ ਕਿਸੇ ਵੀ ਥਾਂ ਤੋਂ ਪੈਦਾ ਹੋਇਆ ਹੋਵੇ।” ਰਾਸ਼ਟਰਪਤੀ ਟਰੰਪ ਨੇ ਸਪੱਸ਼ਟ ਕਿਹਾ ਕਿ ਉਹ ਚਾਹੁੰਦੇ ਹਨ ਕਿ ਪ੍ਰਵਾਸੀ ਹਰ ਥਾਂ ਤੋਂ ਆਉਣ।

Read More...

Post

5 ਸਾਲ ਪਹਿਲਾਂ ਲਵ ਮੈਰਿਜ, ਸਰਕਾਰੀ ਨੌਕਰੀ ਲੱਗਦੇ ਹੀ ਪਤੀ ਨੇ ਦਿਖਾਏ ਤੇਵਰ

ਸ਼ਾਹਜਹਾਂਪੁਰ: ਇੱਥੇ ਇਕ 25 ਸਾਲਾ ਮੁਟਿਆਰ ਗੋਦ ਵਿਚ ਧੀ ਨੂੰ ਲੈ ਕੇ ਬੁੱਧਵਾਰ ਨੂੰ ਐਸਪੀ ਆਫਿਸ ਪਹੁੰਚੀ। ਰੋਂਦੇ ਹੋਏ ਮੁਟਿਆਰ ਨੇ ਅਫਸਰ ਤੋਂ ਮਦਦ ਮੰਗੀ। ਉਸਨੇ ਕਿਹਾ, 5 ਸਾਲ ਪਹਿਲਾਂ ਘਰਵਾਲਿਆਂ ਦੇ ਖਿਲਾਫ ਜਾਕੇ ਪ੍ਰੇਮੀ ਨਾਲ ਕੋਰਟ ਵਿਆਹ ਕੀਤਾ। ਇਸ ਦੌਰਾਨ ਇਕ ਧੀ ਵੀ ਹੋਈ। ਵਿਆਹ ਦੇ 3 ਸਾਲ ਬਾਅਦ ਹੀ ਪਤੀ ਦੀ ਪੁਲਿਸ ਵਿਚ ਨੌਕਰੀ ਲੱਗ ਗਈ। ਹੁਣ ਉਹ ਮੈਨੂੰ ਦੂਜੇ ਵਿਆਹ ਦੀ ਧਮਕੀ ਦੇ ਰਿਹਾ ਹੈ। – ਮਾਮਲਾ ਜਿਲ੍ਹੇ ਦੇ ਐਸਪੀ ਆਫਿਸ ਦਾ ਹੈ। ਇੱਥੇ ਬੁੱਧਵਾਰ ਨੂੰ ਮੁਜੱਫਰਨਗਰ ਦੀ ਰਹਿਣ ਵਾਲੀ ਇਕ ਮਹਿਲਾ ਗੋਦ ਵਿਚ 3 ਸਾਲ ਦੀ ਧੀ ਆਰੋਹੀ ਨੂੰ ਲੈ ਕੇ ਪਹੁੰਚੀ।

Read More...