Post

ਹੁਣੇ ਫਿਰ ਹੋਇਆ ਵੱਡਾ ਕਹਿਰ ਲਾਸ਼ਾਂ ਦੀ ਏਨੀ ਬੁਰੀ ਹਾਲਤ ਕੇ

ਹੁਣੇ ਹੀ ਕੁਝ ਸਮਾਂ ਪਹਿਲਾ ਅਮ੍ਰਿਤਸਰ ਦੇ ਲਾਗੇ ਬਿਆਸ ਸਿਟੀ ਨੇੜੇ ਇਕ ਵੱਡੀ ਦੁਰਘਟਨਾ ਵਿਚ 4 ਵਿਅਕਤੀਆਂ ਦੀਆਂ ਜਾਨਾਂ ਗਈਆਂ ਅਤੇ 1 ਗੰਭੀਰ ਰੂਪ ਤੋਂ ਜ਼ਖਮੀ ਹੋ ਗਿਆ ਹੈ.ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਵਰਨਾ ਕਾਰ ਦੀ ਟ੍ਰੈਕਟਰ ਟਰਾਲੀ ਨਾਲ ਭਿਆਨਕ ਟੱਕਰ ਹੋ ਗਈ ਜਿਸ ਵਿਚ 4 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ 1 ਗੰਭੀਰ ਰੂਪ ਵਿਚ ਜਖਮੀ ਹੋ ਗਿਆ ਹੈ ਟੱਕਰ ਏਨੀ ਭਿਆਨਕ ਸੀ ਕੇ ਕਾਰ ਦੇ ਪਰਖਚੇ ਉਡ ਗਏ ਅਤੇ ਮੌਕੇ ਮੌਜੂਦ ਲੋਕਾਂ ਨੇ ਲਾਸ਼ਾਂ ਨੂੰ ਬਹੁਤ ਮੁਸ਼ਕਿਲ ਨਾਲ ਕੱਢਿਆ।

ਬਾਕੀ ਦੇ ਜਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਹੋਰ ਜਾਣਕਾਰੀ ਲਈ ਉਡੀਕ ਕਰੋ ਤੁਸੀ ਪੜ ਰਹੇ ਹੋ ਦੇਸੀ ਨਿਊਜ਼ ਦੀ ਖਬਰ ਅਸੀਂ ਦਿੰਦੇ ਹਾਂ ਸਭ ਤੋਂ ਪਹਿਲਾਂ ਖਬਰ ਧੰਨਵਾਦ

Read More...

Post

ਡਾਕਟਰਾਂ ਦਾ ਕਮਾਲ II ਸਰੀਰ ਦੇ ਅੰਦਰ ਨਹੀਂ ਸਗੋਂ ਬੈਗ ‘ਚ ਹੈ ਇਸ ਔਰਤ ਦਾ ‘ਦਿਲ’ II

ਤੁਸੀਂ ਹਾਰਟ ਟਰਾਂਸਪਲਾਂਟ ਸਰਜਰੀ ਬਾਰੇ ਜ਼ਰੂਰ ਸੁਣਿਆ ਹੋਵੇਗਾ। ਇਸ ਸਰਜਹੀ ਦੌਰਾਨ ਇਕ ਵਿਅਕਤੀ ਦਾ ਦਿਲ ਕੱਢ ਕੇ ਦੂਜੇ ਵਿਅਕਤੀ ਦੇ ਸਰੀਰ ਅੰਦਰ ਲਗਾ ਦਿੱਤਾ ਜਾਂਦਾ ਹੈ ਪਰ ਬ੍ਰਿਟੇਨ ਵਿਚ ਇਕ ਔਰਤ ਅਜਿਹੀ ਹੈ, ਜਿਸ ਨੂੰ ਡਾਕਟਰਾਂ ਨੇ ਹਾਰਟ ਟਰਾਂਸਪਲਾਟ ਕਰਨ ਦੀ ਬਜਾਇ ਅਜਿਹਾ ਨਕਲੀ ਦਿਲ ਲਗਾਇਆ ਹੈ,ਜੋ ਉਸ ਦੇ ਸਰੀਰ ਅੰਦਰ ਨਹੀਂ ਬਲਕਿ ਬਾਹਰ ਹੈ। ਉਹ ਆਪਣਾ ਦਿਲ ਇਕ ਬੈਗ ਵਿਚ ਲੈ ਕੇ ਚੱਲਦੀ ਹੈ।  39 ਸਾਲਾ ਸੇਲਵਾ ਹੁਸੈਨ ਬ੍ਰਿਟੇਨ ਵਿਚ ਇਕਲੌਤੀ ਅਜਿਹੀ ਔਰਤ ਹੈ, ਜਿਸ ਦਾ ਦਿਲ ਸਰੀਰ ਦੇ ਅੰਦਰ ਨਹੀਂ ਬਲਕਿ ਸਰੀਰ ਦੇ ਬਾਹਰ ਹੈ। ਇੰਨਾ ਹੀ ਨਹੀਂ ਉਹ ਆਪਣਾ ਦਿਲ ਇਕ ਬੈਕਪੈਕ ਵਿਚ ਲੈ ਕੇ ਚੱਲਦੀ ਹੈ। ਇਹ ਡਾਕਟਰਾਂ ਦੀ ਖਾਸ ਆਰਟੀਫੀਸ਼ਲ ਹਾਰਟ ਸਰਜਰੀ ਰਾਹੀਂ ਸੰਭਵ ਹੋ ਪਾਇਆ ਹੈ।
ਇਸ ਤਰ੍ਹਾਂ ਮਿਲਿਆ ਸੇਲਵਾ ਨੂੰ ਆਰਟੀਫੀਸ਼ਲ ਦਿਲ ਅਸਲ ਵਿਚ ਦੋ ਬੱਚਿਆਂ ਦੀ ਮਾਂ ਸੇਲਵਾ ਨੂੰ 6 ਮਹੀਨੇ ਪਹਿਲਾਂ ਸਾਹ ਲੈਣ ਵਿਚ ਕਾਫੀ ਮੁਸ਼ਕਲ ਹੋਈ ਸੀ। ਉਸ ਦੀ ਪਰੇਸ਼ਾਨੀ ਇੰਨੀ ਵੱਧ ਗਈ ਕਿ ਉਸ ਨੂੰ ਤੁਰੰਤ ਡਾਕਟਰ ਕੋਲ ਜਾਣਾ ਪਿਆ। ਡਾਕਟਰਾਂ ਨੇ ਉਸ ਨੂੰ ਹਾਰਟ ਫੈਲੀਅਰ ਦੀ ਮੁਸ਼ਕਲ ਦੱਸੀ ਅਤੇ ਉਨ੍ਹਾਂ ਨੂੰ ਵਿਸ਼ਵ ਪ੍ਰਸਿੱਧ ‘Harefield’ ਹਸਪਤਾਲ ਵਿਚ ਭੇਜ ਦਿੱਤਾ। ਇੱਥੇ ਡਾਕਟਰਾਂ ਨੇ ਸੇਲਵਾ ਨੂੰ ਜਿਉਂਦੇ ਰੱਖਣ ਲਈ ਕਾਫੀ ਮਿਹਨਤ ਕੀਤੀ। ਲਗਾਇਆ ਗਿਆ ਆਰਟੀਫੀਸ਼ਲ ਦਿਲ ਡਾਕਟਰਾਂ ਨੇ ਦੱਸਿਆ ਕਿ ਸੇਲਵਾ ਦੀ ਹਾਲਤ ਇੰਨੀ ਨਾਜ਼ੁਕ ਸੀ ਕਿ ਉਸ ਨੂੰ ਨਾ ਤਾਂ ਲਾਈਫ ਸਪੋਰਟ ਜ਼ਰੀਏ ਜਿਉਂਦੇ ਰੱਖਿਆ ਜਾ ਸਕਦਾ ਸੀ ਅਤੇ ਨਾ ਹੀ ਉਸ ਦੀ ਹਾਰਟ ਟਰਾਂਸਪਲਾਂਟ ਸਰਜਰੀ ਕੀਤੀ ਜਾ ਸਕਦੀ ਸੀ। ਇਸ ਲਈ ਡਾਕਟਰਾਂ ਨੇ ਉਸ ਨੂੰ ਅਜਿਹਾ ਸਿਸਟਮ ਲਗਾਇਆ, ਜੋ ਸਰੀਰ ਦੇ ਬਾਹਰ ਸੀ ਪਰ ਉਸ ਦਾ ਕੁਨੈਕਸ਼ਨ ਸਰੀਰ ਅੰਦਰ ਇਸ ਤਰ੍ਹਾਂ ਕੀਤਾ ਗਿਆ ਕਿ ਉਹ ਬਿਲਕੁਲ ਦਿਲ ਦੀ ਤਰ੍ਹਾਂ ਹੀ ਸਰੀਰ ਵਿਚ ਖੂਨ ਪੰਪ ਕਰਦਾ ਹੈ।  ਇਸ ਤਰ੍ਹਾਂ ਕੰਮ ਕਰਦਾ ਹੈ ਬੈਗ ਵਿਚ ਰੱਖਿਆ ਇਹ ਦਿਲ ਸੇਲਵਾ ਆਪਣੇ ਨਾਲ ਜੋ ਬੈਗ ਰੱਖਦੀ ਹੈ ਉਸ ਵਿਚ ਦੋ ਬੈਟਰੀਆਂ, ਇਕ ਮੋਟਰ ਅਤੇ ਇਕ ਪੰਪ ਹੁੰਦਾ ਹੈ। ਮੋਟਰ ਦੀ ਮਦਦ ਨਾਲ ਇਹ ਪੰਪ ਦੋ ਪਾਈਪਾਂ ਜ਼ਰੀਏ ਸਰੀਰ ਅੰਦਰ ਲੱਗੇ ਪਲਾਸਟਿਕ ਦੇ ਦੋ ਚੈਂਬਰਸ ਤੱਕ ਪਹੁੰਚਦਾ ਹੈ, ਜੋ ਸਰੀਰ ਦੇ ਬਾਕੀ ਹਿੱਸਿਆਂ ਤੱਕ ਖੂਨ ਪੰਪ ਕਰਦਾ ਹੈ। ਇਸ ਦੇ ਇਲਾਵਾ ਸੇਲਵਾ ਆਪਣੇ ਨਾਲ ਇਕ ਹੋਰ ਬੈਗ ਰੱਖਦੀ ਹੈ, ਜੋ ਬੈਕ ਅੱਪ ਯੂਨਿਟ ਹੈ। ਮਤਲਬ ਜੇ ਉਸ ਦਾ ਇਹ ਸਿਸਟਮ ਕਦੇ ਖਰਾਬ ਹੋ ਜਾਵੇ ਤਾਂ ਸਿਰਫ 90 ਸੈਕੰਡ ਦੇ ਅੰਦਰ ਇਹ ਬੈਕ ਅੱਪ ਯੂਨਿਟ ਲਗਾਉਣਾ ਹੁੰਦਾ ਹੈ।ਇਹੀ ਕਾਰਨ ਹੈ ਕਿ ਉਸ ਦਾ ਪਤੀ ਅਤੇ ਇਕ ਸਹਾਇਕ ਹਮੇਸ਼ਾ ਉਸ ਦੇ ਨਾਲ ਰਹਿੰਦੇ ਹੈ। ਸੇਲਵਾ ਦਾ ਪੰਜ ਸਾਲਾ ਬੇਟਾ ਅਤੇ 18 ਮਹੀਨਿਆਂ ਦੀ ਬੇਟੀ ਹੈ। ਸੇਲਵਾ ਕਹਿੰਦੀ ਹੈ,”ਮੈਂ ਇਹ ਸਰਜਰੀ ਹੋਣ ਤੋਂ ਪਹਿਲਾਂ ਅਤੇ ਬਾਅਦ ਵਿਚ ਕਾਫੀ ਬੀਮਾਰ ਰਹੀ। ਮੈਨੂੰ ਠੀਕ ਹੋਣ ਵਿਚ ਕਾਫੀ ਸਮਾਂ ਲੱਗਾ।” ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸੇਲਵਾ ਦੁਨੀਆ ਦੀ ਦੂਜੀ ਅਜਿਹੀ ਵਿਅਕਤੀ ਹੈ, ਜਿਸ ਨੂੰ ਆਰਟੀਫੀਸ਼ਲ ਦਿਲ ਲਗਾਇਆ ਏ।

Read More...

Post

ਲਾੜੀ ਦੀ ਮੌਤ ਸੀ ਤੈਅ, ਸਿਰਫ 18 ਘੰਟੇ ਲਈ ਕੀਤਾ ਵਿਆਹ

31 ਸਾਲ ਦੀ ਇੱਕ ਲਾਵੀ ਨੇ ਮੌਤ ਤੋਂ ਠੀਕ ਕੁਝ ਘੰਟੇ ਪਹਿਲਾਂ 35 ਸਾਲ ਦੇ ਮੁੰਡੇ ਨਾਲ ਵਿਆਹ ਕੀਤਾ ਹੈ। ਅਮਰੀਕਾ ਦੇ ਨਿਊ ਜਰਸੀ ਵਿੱਚ ਰਹਿਣ ਵਾਲੇ ਡੈਵਿਡ ਮੋਸ਼ਰ ਨੇ ਕੈਂਸਰ ਪੀੜਿਤ ਹੇਦਰ ਲਿੰਡਸੇ ਨਾਲ ਹਸਪਤਾਲ ਵਿੱਚ ਹੀ ਵਿਆਹ ਕੀਤਾ। ਵਿਆਹ ਦੇ ਸਮੇਂ ਲਾੜੀ ਦੇ ਚਿਹਰੇ ਉੱਤੇ ਆਕਸੀਜਨ ਮਾਸਕ ਲੱਗਿਆ ਹੋਇਆ ਸੀ।ਆਓ ਜੀ ਜਾਣਦੇ ਹਾਂ ਵਿਆਹ ਦੀਆਂ ਕੁਝ ਹੋਰ ਖਾਸ ਗੱਲਾਂ
ਲਾੜੀ ਦੀ ਇੱਕ ਦੋਸਤ ਨੇ ਦੱਸਿਆ – ਉਹ ਪਲ ਕੁਝ ਅਜਿਹਾ ਸੀ। ਮੌਤ ਮੈਂ ਤੁਹਾਡੇ ਤੋਂ ਡਰੀ ਨਹੀਂ ਹਾਂ, ਮੈਂ ਇੰਨੇ ਪਿਆਰ ਵਿੱਚ ਹਾਂ . . . ਮੈਂ ਉਸ ਪਿਆਰ ਨੂੰ ਹੁਣ ਜਸ਼ਨ ਮਨਾਉਣ ਜਾ ਰਹੀ ਹਾਂ। ਲੰਬੇ ਸਮੇਂ ਤੱਕ ਕੈਂਸਰ ਦੇ ਇਲਾਜ ਦੇ ਬਾਵਜੂਦ ਹੇਦਰ ਦੀ ਹਾਲਤ ਨਾ ਬਦਲੀ ਅਤੇ ਵਿਆਹ ਦੇ 18 ਘੰਟੇ ਬਾਅਦ ਹੀ ਪਿਛਲੇ ਮਹੀਨੇ ਉਸਦੀ ਮੌਤ ਹੋ ਗਈ।

ਵਿਆਹ ਵਿੱਚ ਦੁਲਹਨ ਦੀ ਦੇਖਭਾਲ ਕਰਨ ਵਾਲੇ ਕਈ ਡਾਕਟਰ ਅਤੇ ਨਰਸਾਂ ਵੀ ਸ਼ਾਮਿਲ ਹੋਈਆਂ। ਆਉਣ ਵਾਲੀ ਮੌਤ ਨੂੰ ਜਾਣਦੇ ਹੋਏ ਵਿਆਹ ਕਰਨ ਲਈ ਦੁਲਹਨ ਨੂੰ ਮੀਡੀਆ ਨੇ ਬਹਾਦਰ ਦੱਸਿਆ ਹੈ।
ਵਿਆਹ ਦੇ ਦੌਰਾਨ ਪਰਵਾਰ ਦੇ ਕੁਝ ਚੁਣਿਦਾ ਲੋਕ ਵੀ ਸ਼ਾਮਿਲ ਸਨ। ਦੁਲਹਨ ਨੂੰ ਬਰੈਸਟ ਕੈਂਸਰ ਸੀ। ਉਸਦੀ ਹਾਲਤ ਇੰਨੀ ਬੁਰੀ ਸੀ ਕਿ ਉਹ ਵਿਆਹ ਦੇ ਵਚਨ ਵੀ ਨਹੀਂ ਬੋਲ ਸਕੀ।

ਦੁਲਹਨ ਦੀ ਦੋਸਤ ਕਰਿਸਟਿਨਾ ਨੇ ਫੇਸਬੁਕ ਉੱਤੇ ਫੋਟੋ ਪੋਸਟ ਕਰਦੇ ਹੋਏ ਲਿਖਿਆ ਕਿ ਟਰਿਪਲ ਨੇਗੇਟਿਵ ਬਰੈਸਟ ਕੈਂਸਰ ਦੇ ਬਾਵਜੂਦ ਹੇਦਰ ਨੇ ਵਿਆਹ ਲਈ ਆਖਰੀ ਪਲਾਂ ਵਿੱਚ ਹੌਸਲਾ ਦਿਖਾਇਆ। ਹੇਦਰ ਅਤੇ ਡੈਵਿਡ ਮਈ 2015 ਵਿੱਚ ਮਿਲੇ ਸਨ ਅਤੇ ਜਲਦੀ ਹੀ ਦੋਵੇਂ ਪਿਆਰ ਕਰਨ ਲੱਗੇ।

Read More...