Post

ਪਿਸਤੌਲ ਵੇਚਣ ਦੇ ਇਲਜ਼ਾਮ, 2 ‘ਪੁਜਾਰੀ’ ਗ੍ਰਿਫ਼ਤਾਰ

ਪੁਜਾਰੀਆਂ ਕੋਲੋਂ 2 ਪਿਸਤੌਲ ਬਰਾਮਦ ਕੀਤੇ ਗਏ ਹਨ। ਦੋਵੇਂ ਪੁਜਾਰੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮਥੁਰਾ ਦੇ ਰਹਿਣ ਵਾਲੇ ਹਨ।ਪੁਲਿਸ ਅਨੁਸਾਰ ਉਨ੍ਹਾਂ ਨੇ ਹੁਣ ਤੱਕ ਸੰਗਰੂਰ ਵਿੱਚ 6 ਪਿਸਤੌਲ ਵੇਚੇ ਹਨ।ਇਸ ਤੋਂ ਇਲਾਵਾ ਪੁਲਿਸ ਨੇ ਦੱਸਿਆ ਕਿ ਪਿਸੌਤਲ ਖਰੀਦਣ ਵਾਲੇ ਇੱਕ ਗਾਹਕ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸਦੇ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਹੋਇਆ ਹੈ।ਦੋਵੇਂ ਪੁਜਾਰੀ ਮਥੁਰਾ ਦੇ ਰਹਿਣ ਵਾਲੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਇੱਕ ਪੁਜਾਰੀ ਭਗਵਾਨ ਦਾਸ ਉਰਫ਼ ਕਰਨ ਨਾਮੀ ਸ਼ਖ਼ਸ ਪਿੰਡ ਸੇਹੀ ਜ਼ਿਲ੍ਹਾ ਮਥੁਰਾ ਦਾ ਰਹਿਣ ਵਾਲਾ ਹੈ ਅਤੇ ਸੁਨਾਮ ਦੇ ਇੱਕ ਮੰਦਰ ਵਿੱਚ ਪੁਜਾਰੀ ਹੈ।ਦੂਜਾ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਲੇਖਰਾਜ ਹੈ ਜੋ ਸੰਗਰੂਰ ਜ਼ਿਲ੍ਹੇ ਦੇ ਪਿੰਡ ਖਡਿਆਲ ਦੇ ਸ਼ਿਵ ਮੰਦਰ ਵਿੱਚ ਪੁਜਾਰੀ ਦਾ ਕੰਮ ਕਰਦਾ ਸੀ।ਲੇਖਰਾਜ ਯੂਪੀ ਦੇ ਜ਼ਿਲ੍ਹਾ ਮਥੁਰਾ ਦੇ ਪਿੰਡ ਸਹਾਰ ਦਾ ਰਹਿਣ ਵਾਲਾ ਹੈ।ਤੀਜਾ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਅਵਤਾਰ ਸਿੰਘ ਖਡਿਆਲ ਪਿੰਡ ਦਾ ਹੀ ਰਹਿਣ ਵਾਲਾ ਹੈ ਜਿਸ ‘ਤੇ ਭਗਵਾਨ ਦਾਸ ਨਾਮੀਂ ਪੁਜਾਰੀ ਤੋਂ ਇਕ ਬਾਰਾਂ ਬੋਰ ਦੇਸੀ ਕੱਟਾ ਅਤੇ ਦਸ ਬਾਰਾਂ ਬੋਰ ਦੇ ਕਾਰਤੂਸ ਖਰੀਦਣ ਦੇ ਇਲਜ਼ਾਮ ਸਨ।ਪੁਲਿਸ ਅਨੁਸਾਰ ਬੀਤੀ 26 ਫਰਵਰੀ ਨੂੰ ਪੁਲਿਸ ਵੱਲੋਂ ਜ਼ਿਲ੍ਹੇ ਦੇ ਪਿੰਡ ਕਾਕੂਵਾਲ ਵਿੱਚ ਨਾਕਾ ਲਗਾਇਆ ਗਿਆ ਸੀ। ਨਾਕੇ ਦੌਰਾਨ ਹੀ ਭਗਵਾਨ ਦਾਸ ਅਤੇ ਲੇਖਰਾਜ ਨੂੰਇਕ 32 ਬੋਰ ਪਿਸਤੌਲ,ਇੱਕ ਬਾਰਾਂ ਬੋਰ ਪਿਸਤੌਲ ਅਤੇ ਇੱਕ ਜਾਅਲੀ ਨੰਬਰ ਵਾਲੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।ਇਨ੍ਹਾਂ ਦੋਹਾਂ ਤੋਂ ਪੁੱਛਗਿੱਛ ਦੇ ਆਧਾਰ ‘ਤੇ ਹੀ ਅਵਤਾਰ ਸਿੰਘ ਨਾਮੀਂ ਤੀਜੇ ਮੁਲਜ਼ਮ ਨੂੰ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਜਾਰੀ ਭਗਵਾਨ ਦਾਸ ਅਤੇ ਲੇਖਰਾਜ ਨਾਮੀਂ ਦੋਵੇਂ ਪੁਜਾਰੀ ਸਾਲ 2007 ਵਿੱਚ ਸੰਗਰੂਰ ਜ਼ਿਲ੍ਹੇ ਵਿੱਚ ਆਏ ਸਨ। ਉਦੋਂ ਤੋਂ ਇਹ ਜ਼ਿਲ੍ਹੇ ਦੇ ਵੱਖ-ਵੱਖ ਮੰਦਿਰਾਂ ਵਿੱਚ ਪੁਜਾਰੀ ਵਜੋਂ ਸੇਵਾਵਾਂ ਨਿਭਾ ਰਹੇ ਹਨ।ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਪੁਲਿਸ ਮੁਤਾਬਕ ਮੁਲਜ਼ਮਾਂ ਵੱਲੋਂ ਅੱਠ ਨਾਜਾਇਜ਼ ਪਿਸਤੌਲ ਵੇਚੇ ਜਾਣ ਦਾ ਦਾਅਵਾ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਤਿੰਨ ਬਰਾਮਦ ਕੀਤੇ ਜਾ ਚੁੱਕੇ ਹਨ।ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਅਨੁਸਾਰ, “ਭਗਵਾਨ ਦਾਸ ਖਿਲਾਫ਼ 2011 ਵਿੱਚ ਮਥੁਰਾ(ਯੂ.ਪੀ.) ਵਿੱਚ ਵੀ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।ਇਸ ਤੋਂ ਇਲਾਵਾ ਸਾਲ 2009 ਵਿੱਚ ਭਗਵਾਨ ਦਾਸ ਖਿਲ਼ਾਫ ਹੀ ਸੰਗਰੂਰ ਜ਼ਿਲ੍ਹੇ ਦੇ ਕਸਬਾ ਦਿੜ੍ਹਬਾ ਵਿੱਚ ਇੱਕ ਕੁੜੀ ਨੂੰ ‘ਵਰਗਲਾ ਕੇ ਲਿਜਾਣ’ ਦਾ ਕੇਸ ਦਰਜ ਕੀਤਾ ਗਿਆ ਸੀ।”

Read More...

Post

Abnormal ਔਰਤ ਬੱਚੇ ਨੂੰ ਜਨਮ ਦੇ ਰਹੀ ਸੀ .ਤਾਂ ਕੋਲੋਂ ਲੰਘਦੇ ਲੋਕਾਂ ਤੇ ਉਸ ਦੀ ਪੀੜ ਦਾ ਕੋਈ ਅਸਰ ਨਹੀ ਸੀ।

ਇਨਸਾਨਾਂ ਦੀ ਭੀੜ ਵੱਧ ਰਹੀ ਹੈ। ਪਰ ਇਨਸਾਨੀਅਤ ਖਤਮ ਹੋ ਰਹੀ ਹੈ। ਜਦਕਿ ਇਨਸਾਨੀਅਤ ਮੁੱਕ ਜਾਣ ਬੱਚੇ ਨੂੰ ਮਨੁੱਖਾਂ ਤੇ ਪੱਥਰਾਂ ’ਚ ਕੋਈ ਫਰਕ ਨਹੀਂ ਰਹਿ ਜਾਂਦਾ।ਕਿਉਂ ਅੱਜ ਹਰ ਕੋਈ ਜਖਮ ਲਾਉਣ ਵਾਲਾ ਹੈ, ਕੋਈ ਭਾਈ ਘਨੱਈਆ ਬਣ ਕੇ ਇਨਸਾਨਾਂ ਹੱਥੋਂ ਜਮਖੀਂ ਹੋ ਕੇ ਸਹਿਕ ਰਹੀ ਇਨਸਾਨੀਅਤ ਦੇ ਜਖਮਾਂ ’ਤੇ ਮਲ੍ਹਮ ਨਹੀਂ ਲਾਉਂਦਾ? ਅੱਜ ਸੜਕਾਂ ’ਤੇ ਲੋਕ ਤੜਫਦੇ ਪਏ ਨੇ ਪਰ ਇਨਸਾਨਾਂ ਦੇ ਅੰਦਰਲੀ ਇਨਸਾਨੀਅਤ ਨਹੀਂ ਜਾਗਦੀਕਿਉਂਕਿ ਇਨਸਾਨੀਅਤ ਭਾਵਨਾਵਾਂ ਦਾ ਪ੍ਰਵਾਹ ਹੈ, ਜੋ ਅੱਜ ਦੇ ਦੌਰ ’ਚ ਦਿਲਾਂ ਅੰਦਰ ਨਹੀਂ ਵਹਿੰਦਾ।ਇਸ ਔਰਤ ਨੂੰ ਲੌਕ ਪਾਗਲ ਕਹਿੰਦੇ ਹਨ,ਕੱਲ ਇਹ ਔਰਤ ਮਾਂ ਬਣ ਗਈ। ਪਰ ਅਫਸੋਸ ਇਸ ਬੱਚੇ ਦਾ ਕੋਈ ਬਾਪ ਬਣਨ ਲਈ ਤਿਆਰ ਨਹੀ ਸੀ। ਜਦ ਇਹ ਔਰਤ ਇਸ ਬੱਚੇ ਨੂੰ ਰਸਤੇ ਵਿਚ ਜਨਮ ਦੇ ਰਹੀ ਸੀ ਤਾਂ ਕੋਲੋਂ ਲੰਘਦੇ ਲੋਕਾਂ ਤੇ ਉਸ ਦੀ ਪੀੜ ਦਾ ਕੋਈ ਅਸਰ ਨਹੀ ਸੀ। ਚਸ਼ਮਦੀਦਾ ਦਾ ਕਹਿਣਾ ਕਿ ਮਰਦਾਂ ਦੀ ਗੱਲ ਤਾਂ ਇਕ ਪਾਸੇ,ਕੋਲੋਂ ਗੁਜਰ ਰਹੀਆਂ ਔਰਤਾਂ ਦੇ ਬਹੁਤ ਤਰਲੇਮਿੰਨਤਾ ਕਰਨ ਦੇ ਬਾਅਦ ਵੀ ਕੋਈ ਔਰਤ ਮਦੱਦ ਲਈ ਆਗੇ ਨਾ ਆਈ। ਰਾਹ ਲੰਘਦੇ ਇਹਨਾ ਤਿੰਨ ਨੌਜਵਾਨਾ ਨੇ ਉਸ ਨੂੰ ਬੱਚੇ ਨੂੰ ਜਨਮ ਦੇਣ ਵਿੱਚ ਜੋ ਹੋ ਸਕਿਆ,ਮਦੱਦ ਕੀਤੀ ਤੇ ਬੱਚੇ ਨੂੰ ਲਾਗਲੇ ਹਸਪਤਾਲ ਵਿਚ ਦਾਖਲ ਕਰਾ ਕੇ ਮਰ ਦੀ ਜਾ ਰਹੀ ਜਮੀਰ ਨੂੰ ਕੁਝ ਹੱਦ ਤੱਕ ਬਚਾ ਲਿਆ।ਇਨਸਾਨੀਅਤ ਤੋਂ ਕੋਰੇ ਹੋਏ ਅੱਜ ਲੋਕ ਇਹ ਵੀ ਨਹੀਂ ਸੋਚ ਰਹੇ ਕਿ ਜੇਕਰ ਅੱਜ ਅਸੀਂ ਇਨਸਾਨੀਅਤ ਨੂੰ ਜਿੰਦਾ ਰੱਖੀਏ ਤੇ ਕਿਸੇ ਮਰਦੇ ਨੂੰ ਸੜਕ ਤੋਂ ਚੁੱਕੀਏ ਤਾਂ ਹੋ ਸਕਦੈ ਉਸ ਸਮੇਂ ਉਹੀ ਜਖਮੀਂ ਫਰਿਸ਼ਤਾ ਬਣਕੇ ਬਹੁੜ ਪਵੇਜਦੋਂ ਕਿਤੇ ਅਸੀਂ ਸੜਕ ’ਤੇ ਲਹੂ-ਲੁਹਾਣ ਹੋ ਕੇ ਪਏ ਹੋਈਏ। ਇਨਸਾਨੀਅਤ ਇਹੀ ਕਰਮ ਹੈ। ਜੇ ਅਸੀਂ ਇਨਸਾਨੀਅਤ ਪਾਲਾਂਗੇ ਤਾਂ ਉਹ ਸਾਨੂੰ ਫਲ ਦੇਵੇਗੀ। ਜੋ ਦਿਲ ਦਾ ਵਿਹੜਾ ਇਨਸਾਨੀਅਤ ਦੇ ਰੁੱਖ ਤੋਂ ਸੱਖਣਾਂ ਹੈ, ਖੁਸ਼ੀਆਂ ਕਦੇ ਉਸ ਵਿਹੜੇ ’ਚ ਨਹੀਂ ਢੁੱਕਦੀਆਂ; ਕਿਉਂਕਿ ਇਹ ਇਨਸਾਨੀਅਤ ਦੇ ਰੁੱਖ ਥੱਲੇ ਹੀ ਚਹਿਕਦੀਆਂ ਹਨ। ਜੇ ਮਨਾਂ ’ਚੋਂ ਮਨੁੱਖਤਾ ਨਾ ਮਰਦੀ ਤਾਂ ਸ਼ਾਇਦ ਕਦੇ ਕੋਈ ਪੇਟ ਰਾਤ ਨੂੰ ਰੋਟੀ ਤੋਂ ਮਰਹੂਮ ਨਾ ਰਹਿੰਦਾ।ਜੇ ਹਰ ਇਨਸਾਨ ਇਨਸਾਨੀਅਤ ਦਾ ਥੋੜਾ ਜਿਹਾ ਵੀ ਕਰਮ ਕਮਾ ਲਵੇ ਤਾਂ ਭੁੱਖਿਆਂ ਨੂੰ ਰੋਟੀ, ਨੰਗਿਆਂ ਨੂੰ ਕੱਪੜਾ, ਬਿਮਾਰਾਂ ਨੂੰ ਦਵਾ ਮਿਲ ਸਕਦੀ ਹੈ। ਲੇਕਿਨ, ਇਸ ਪਾਸੇ ਕਿਸੇ ਦਾ ਧਿਆਨ ਹੀ ਨਹੀਂ। ਪਰ ਜਦੋਂ ਕਿਤੇ ਬੰਦੇ ’ਤੇ ਆਪ ’ਤੇ ਬਿਪਤਾ ਪੈ ਜਾਂਦੀ ਹੈ ਤਾਂ ਫੇਰ ਉਹ ਪਿੱਟਦਾ ਹੈ, ਪੱਥਰਾਂ ’ਤੇ ਨੱਕ ਰਗੜਦਾ ਹੈ ਕਿ ਹੇ ਰੱਬ ! ਕੋਈ ਇਨਸਾਨ ਮਦਦ ਲਈ ਭੇਜ। ਪਰ ਇਹ ਨਹੀਂ ਸੋਚਦਾ ਕਿ ਖੁਦ ਉਸ ਨੇ ਕਿੰਨ੍ਹੀ ਵਾਰ ਇਨਸਾਨੀ ਫਰਜ਼ ਨਿਭਾਏ ਹਨ।

Read More...

Post

ਸਿਖ ਪਰਿਵਾਰਾਂ ਨੇ ਬਦਲਿਆ ਆਪਣਾ ਧਰਮ II ਆਪਣੇ ਵਿਚਾਰ ਦਿਓ ਅਤੇ ਸ਼ੇਅਰ ਜਰੂਰ ਕਰੋ

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਡੀਐਸਜੀਐਮਸੀ) ਨੇ ਇਲਜ਼ਾਮ ਲਗਾਇਆ ਹੈ ਕਿ ਸੁਲਤਾਨਪੁਰੀ ਅਤੇ ਕਲਿਆਣਪੁਰੀ ਇਲਾਕਿਆਂ ਵਿੱਚ ਇਸਾਈ ਮਿਸ਼ਨਰੀਆਂ ਨੇ 100 ਤੋਂ ਜ਼ਿਆਦਾ ਸਿਕਲੀਗਰ ਸਿੱਖਾਂ ਦਾ ਧਰਮ ਤਬਦੀਲੀ ਕਰਵਾਇਆ ਹੈ। ਇਲਜ਼ਾਮ ਹੈ ਕਿ ਗਰੀਬ ਸਿੱਖ ਪਰਿਵਾਰਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਉਨ੍ਹਾਂ ਦਾ ਧਰਮ ਤਬਦੀਲ ਕਰਾਇਆ ਗਿਆ ਹੈ। ਇਸਨੂੰ ਵੇਖਦੇ ਹੋਏ ਹੁਣ ਡੀਐਸਜੀਐਮਸੀ ਨੇ ਦਿੱਲੀਪੁਲਿਸ ਕੋਲ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉੱਧਰ ਦਿੱਲੀ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਕਿਸੇ ਮਾਮਲੇ ਦੀ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਅਜਿਹੇ ਕਿਸੇ ਮਾਮਲੇ ਦੀ ਪੁਲਿਸ ਹਾਲੇ ਕੋਈ ਜਾਂਚ ਕਰ ਰਹੀ ਹੈ। ਹਾਲਾਂਕਿ ਸਥਾਨਕ ਸੂਤਰਾਂ ਦਾ ਦਾਅਵਾ ਹੈ ਕਿ ਮੀਡੀਆ ਵਿੱਚ ਇਸ ਸਬੰਧ ਵਿੱਚ ਖਬਰਾਂ ਆਉਣ ਮਗਰੋਂ ਬਾਅਦ ਸਾਦੇ ਕੱਪੜਿਆਂ ਵਿੱਚ ਆਏ ਕੁੱਝ ਪੁਲਿਸਵਾਲਿਆਂ ਨੇ ਸੁਲਤਾਨਪੁਰੀ ਇਲਾਕੇ ਵਿੱਚ ਧਰਮ ਬਦਲਣ ਵਾਲੇ ਸਿੱਖਪਰਿਵਾਰਾਂ ਕੋਲੋਂ ਕੁੱਝ ਪੁੱਛਗਿੱਛ ਕੀਤੀ ਹੈ, ਪਰ ਆਧਿਕਾਰਿਕ ਤੌਰ ਉੱਤੇ ਪੁਲਿਸ ਨੇ ਇਸਦੀ ਪੁਸ਼ਟੀ ਨਹੀਂ ਕੀਤੀ ਹੈ। ਡੀਐਸਜੀਐਮਸੀ ਦੇ ਜਨ.ਸਕੱਤਰ ਅਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਸੁਲਤਾਨਪੁਰੀ ਇਲਾਕੇ ਵਿੱਚ 50 ਤੋਂ ਜ਼ਿਆਦਾ ਅਤੇ ਕਲਿਆਣਪੁਰੀ ਇਲਾਕੇ ਵਿੱਚ 60 ਤੋਂ ਜ਼ਿਆਦਾ ਸਿਕਲੀਗਰ ਸਿੱਖਾਂ ਨੂੰ ਰੱਬ ਦੀ ਮਦਦ ਦੇ ਨਾਂਅ ਉੱਤੇ ਗੁੰਮਰਾਹ ਕਰਕੇ ਉਨ੍ਹਾਂ ਦਾ ਧਰਮ ਤਬਦੀਲ ਕਰਾਇਆ ਗਿਆ ਹੈ। ਉਨ੍ਹਾਂਨੇ ਕਿਹਾ ਕਿ ਕਮੇਟੀ ਦੇ ਧਿਆਨ ਵਿੱਚ ਇਹ ਗੱਲ ਆਈ ਹੈ ਕਿ ਇਸਾਈ ਮਿਸ਼ਨਰੀਯੋਜਨਾ ਦੇ ਤਹਿਤ ਬੇਰੋਜਗਾਰੀ ਅਤੇ ਆਰਥਕ ਤੰਗੀਨਾਲ ਜੂਝ ਰਹੇ ਗਰੀਬ ਅਤੇ ਜਰੂਰਤਮੰਦ ਸਿਕਲੀਗਰ ਸਿੱਖ ਪਰਿਵਾਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਪਰਿਵਾਰਾਂ ਦੀ ਆਰਥਿਕ ਸਹਾਇਤਾ ਕਰਕੇ ਉਨ੍ਹਾਂ ਨੂੰ ਰੱਬ ਤੋਂ ਮਦਦ ਹਾਸਲ ਕਰਨ ਦੇ ਨਾਮ ਉੱਤੇ ਇਸਾਈ ਧਰਮ ਅਪਣਾਉਣ ਲਈ ਕਿਹਾ ਜਾਂਦਾ ਹੈ, ਜੋ ਕਿ ਬਿਲਕੁੱਲ ਗਲਤ ਹੈ।ਮਨਜਿੰਦਰ ਸਿੰਘ ਸਿਰਸਾ ਨੇ ਇਸ ਪੂਰੇ ਮਾਮਲੇ ਨੂੰ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਹੋਇਆ ਮਸਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ਦਿੱਲੀ ਪੁਲਿਸ ਨੂੰ ਵੀ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਨ ਲਈ ਕਹਿਣਗੇ ,ਤਾਂ ਕਿ ਕਿਸੇ ਤਰ੍ਹਾਂ ਦੇ ਟਕਰਾਓ ਦੇ ਹਾਲਾਤ ਪੈਦਾ ਨਾ ਹੋਣ।ਹਾਲਾਂਕਿ ਇਸਾਈ ਮਿਸ਼ਨਰੀ ਵੱਲੋਂ ਹਾਲੇ ਤੱਕ ਇਸ ਮਾਮਲੇ ਵਿੱਚ ਕੋਈ ਬਿਆਨ ਨਹੀਂ ਆਇਆ ਹੈ ਅਤੇ ਨਾ ਹੀ ਕੋਈ ਖੰਡਨ ਜਾਂ ਸਫਾਈ ਦਿੱਤੀ ਗਈ ਹੈ। ਸਥਾਨਕ ਡੀਸੀਪੀ ਰਾਜਿੰਦਰ ਸਿੰਘ ਸਾਗਰ ਨੇ ਕਿਹਾ ਹੈ ਕਿ ਹਾਲੇ ਤੱਕ ਕਿਸੇ ਵੱਲੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਲਿਆਂਦਾ ਗਿਆ ਹੈ, ਪਰ ਜੇਕਰ ਅਜਿਹੀ ਕੋਈ ਖਬਰ ਹੈ, ਤਾਂ ਪੁਲਿਸ ਉਸਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰੇਗੀ ਅਤੇ ਜਾਂਚ ਕਰਕੇ ਇਹ ਪਤਾ ਲਗਾਏਗੀ ਕਿ ਇਸ ਵਿੱਚ ਕਿੰਨੀ ਸੱਚਾਈ ਹੈ। ਇਸੇ ਦੌਰਾਨ ਸਿਕਲੀਗਰ ਵੈਲਫੇਅਰ ਸੋਸਾਇਟੀ ਦੇ ਪ੍ਰੈਸੀਡੈਂਟ ਪੱਪੂ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਅਮਨ ਵਿਹਾਰ ਇਲਾਕੇ ਵਿੱਚ ਇਸਾਈਆਂ ਨੇ ਕੁੱਝ ਕਮਰੇ ਕਿਰਾਏ ਉੱਤੇ ਲਏ ਹੋਏ ਹਨ ਅਤੇ ਉਥੋਂ ਤੋਂ ਹੀ ਇਹ ਪੂਰਾ ਮਿਸ਼ਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਵੀ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।

Read More...

Post

ਸੁਬਰਾਮਨੀਅਮ ਸਵਾਮੀ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ

ਸ੍ਰੀਦੇਵੀ ਦੀ ਮੌਤ ‘ਤੇ ਭਾਜਪਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਵੱਡਾ ਬਿਆਨ ਦਿੱਤਾ ਹੈ। ਸੁਬਰਾਮਨੀਅਮ ਸਵਾਮੀ ਨੇ ਖਦਸ਼ਾ ਜਤਾਇਆ ਹੈ ਕਿ ਸ੍ਰੀਦੇਵ ਦੀ ਹੱਤਿਆ ਹੋ ਸਕਦੀ ਹੈ। ਸੁਆਮੀ ਨੇ ਦਾਅਵਾ ਕੀਤਾ ਹੈ ਕਿ ਹੋਟਲ ਦੇ ਸੀਸੀਟੀਵੀ ਦੀ ਪੜਤਾਲ ਅਜੇ ਤੱਕ ਨਹੀਂ ਹੋ ਸਕੀ ਤੇ ਸ਼੍ਰੀਦੇਵੀ ਕਦੇ ਸ਼ਰਾਬ ਨਹੀਂ ਪੀਂਦੀ ਸੀ। ਇਸ ਲਈ ਲੱਗਦਾ ਹੈ ਕਿ ਇਹ ਕਤਲ ਦਾ ਮਾਮਲਾ ਹੈ।ਸੁਬਰਾਮਨੀਅਮ ਸਵਾਮੀ ਨੇ ਕਿਹਾ, “ਸਿਨੇਮਾ ਅਭਿਨੇਤਰੀਆਂ ਤੇ ਦਾਊਦ ਵਿਚਾਲੇ ਨਾਜਾਇਜ਼ ਰਿਸ਼ਤੇ ਹਨਇਸ ਮਾਮਲੇ ‘ਚ ਇਸਤਗਾਸਾ ਪੱਖ ਦੀ ਰਿਪੋਰਟ ਉਡੀਕਣੀ ਚਾਹੀਦੀ ਹੈਮੀਡੀਆ ਰਿਪੋਰਟ ਦਾ ਰੂਪ ਲਗਾਤਾਰ ਬਦਲ ਰਿਹਾ ਹੈ।” ਉਨ੍ਹਾਂ ਅੱਗੇ ਕਿਹਾ, “ਉਹ ਕਦੇ ਸ਼ਰਾਬ ਨਹੀਂ ਪੀਂਦੀ ਸੀ, ਤਾਂ ਫਿਰ ਉਸ ਦੇ ਸਰੀਰ ਵਿੱਚ ਕਿਵੇਂ ਪਾਈ ਗਈ? ਸੀਸੀਟੀਵੀ ਦਾ ਕੀ ਹੋਇਆ?”ਸਵਾਮੀ ਨੇ ਕਿਹਾ, “ਡਾਕਟਰ ਅਚਾਨਕ ਮੀਡੀਆ ਸਾਹਮਣੇ ਆਇਆ ਤੇ ਉਸ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਦਿਲ ਦੇ ਦੌਰੇ ਨਾਲ ਮਰ ਗਈ?” ਰਾਜ ਸਭਾ ਦੇ ਸਾਂਸਦ ਅਮਰ ਸਿੰਘ ਨੇ ਵੀ ਦਾਅਵਾ ਕੀਤਾ ਹੈ, ”ਜਿੱਥੇ ਤੱਕ ਸ਼੍ਰੀਦੇਵੀ ਬਾਰੇ ਉਨ੍ਹਾਂ ਨੂੰ ਪਤਾ ਹੈ ਉਹ ਸ਼ਰਾਬ ਨਹੀਂ ਪੀਂਦੀ ਸੀ ਤੇ ਵਾਈਨ ਨਾਲ ਇੰਨਾ ਨਸ਼ਾ ਨਹੀਂ ਹੋ ਸਕਦਾ।”ਉਨ੍ਹਾਂ ਕਿਹਾ, “ਹਾਰਡ ਡ੍ਰਿੰਕ ਜੋ ਨਸ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੇ ਹਨ, ਉਸ ਦਾ ਸੇਵਨ ਕਰਦੇ ਸ਼੍ਰੀਦੇਵੀ ਨੂੰ ਕਦੇ ਨਹੀਂ ਦੇਖਿਆ ਗਿਆ। ਵਿਆਹ ਸ਼ਾਦੀਆਂ ਵਿੱਚ ਵਾਈਨ ਚੱਲਦੀ ਹੈ। ਵਾਈਨ ਵਿੱਚ ਅਲਕੋਹਲ ਦੀ ਮਾਤਰਾ ਬਹੁਤ ਸੀਮਤ ਹੁੰਦੀ ਹੈ।”ਬਾਲੀਵੁੱਡ ਦੀ ਮਹਾਨ ਅਦਾਕਾਰਾ ਸ੍ਰੀਦੇਵੀ ਦੀ ਸ਼ਨੀਵਾਰ ਦੀ ਰਾਤ ਨੂੰ ਮੌਤ ਹੋ ਗਈ। ਹਰ ਵਿਅਕਤੀ ਸ਼੍ਰੀਦੇਵੀ ਦੇ ਆਖ਼ਰੀ ਪਲ ਬਾਰੇ ਜਾਣਨਾ ਚਾਹੁੰਦਾ ਹੈ। ਦੁਬਈ ਦੇ ਖਲੀਜ ਟਾਈਮਜ਼ ਨੇ ਸ੍ਰੀਦੇਵੀ ਦੀ ਮੌਤ ਤੋਂ ਪਹਿਲਾਂ ਦੇ ਪਲਾਂ ਬਾਰੇ ਇਕ ਵਿਸਥਾਰਤ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੋਨੀ ਕਪੂਰ ਸ਼ਨੀਵਾਰ ਦੀ ਸ਼ਾਮ ਨੂੰ ਆਪਣੀ ਪਤਨੀ ਸ੍ਰੀਦੇਵੀ ਨੂੰ ਅਚਾਨਕ ਰਾਤ ਦੇ ਖਾਣੇ ਲਈ ਲੈ ਜਾਣ ਦੀ ਤਿਆਰੀ ‘ਚ ਸਨਪਰ ਜਦੋਂ ਉਹ ਸ਼੍ਰੀਦੇਵੀ ਦੇ ਕਮਰੇ ਵਿਚ ਪਹੁੰਚੇ, ਤਾਂ ਉਹ ਵਾਸ਼ਰੂਮ ਵਿਚ ਡਿੱਗੀ ਮਿਲੀ।ਇਸ ਤੋਂ ਬਾਅਦ ਉਨ੍ਹਾਂ ਨੂੰ ਦੁਬਈ ਦੇ ਰਾਸ਼ਿਦ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਖ਼ਲੀਜ ਟਾਈਮਜ਼ ਦੀ ਰਿਪੋਰਟ ਅਨੁਸਾਰ ਯੂਏਈ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਸ਼੍ਰੀਦੇਵੀ ਦੀ ਲਾਸ਼ ਦੀ ਜਾਂਚ ਕੀਤੀ ਗਈ ਹੈ।ਸ਼ਨੀਵਾਰ ਦੀ ਸ਼ਾਮ ਨੂੰ ਕੀ ਹੋਇਆ ਸੀ?ਸ੍ਰੀਦੇਵੀ ਆਪਣੇ ਪਰਿਵਾਰ ਦੇ ਨਾਲ ਆਪਣੇ ਭਾਂਣਜੇ ਮੋਹਿਤ ਮਾਰਵਾਹ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਦੁਬਈ ਪਹੁੰਚੀ। ਵਿਆਹ ਤੋਂ ਬਾਅਦ, ਬੋਨੀ ਕਪੂਰ ਆਪਣੇ ਪਰਿਵਾਰ ਦੇ ਦੂਜੇ ਮੈਂਬਰਾਂ ਨਾਲ ਮੁੰਬਈ ਪਰਤ ਆਏ ਸਨਜਦੋਂ ਕਿ ਸ਼੍ਰੀਦੇਵੀ ਉੱਥੇ ਹੀ ਰੁਕੀ।ਇਸ ਤੋਂ ਬਾਅਦ, ਬੋਨੀ ਕਪੂਰ ਆਪਣੀ ਪਤਨੀ ਨੂੰ ਹੈਰਾਨ ਕਰਨ ਲਈ ਸ਼ਨੀਵਾਰ ਸ਼ਾਮ ਦੁਬਈ ਤੋਂ ਦੁਬਈ ਵਾਪਸ ਪਰਤਿਆ ਹੈ। ਸ੍ਰੀ ਦੇਵੀ ਦੁਬਈ ਦੇ ਜੁਮੀਰਾਮਾ ਅਮੀਰਾਤ ਟਾਵਰ ਹੋਟਲ ਵਿੱਚ ਠਹਿਰੀ ਹੋਈ ਸੀ। ਬੋਨੀ ਕਪੂਰ ਆਪਣੀ ਪਤਨੀ ਨੂੰ ਇੱਕ ਸਰਪ੍ਰਾਈਜ ਡੀਨਰ(ਰਾਤ ਦੇ ਖਾਣੇ) ‘ਤੇ ਲੈ ਜਾਣਾ ਚਾਹੁੰਦਾ ਸੀ. ਇਸੇ ਕਰਕੇ ਉਹ ਦੁਬਈ ਵਾਪਸ ਪਰਤਿਆ ਸੀ।ਬੋਨੀ ਕਪੂਰ ਨੇ ਸ਼ਨਿੱਚਰਵਾਰ ਸ਼ਾਮ ਨੂੰ ਕਰੀਬ 15 ਮਿੰਟ ਗੱਲ ਕੀਤੀ ਅਤੇ ਰਾਤ ਦੇ ਖਾਣੇ ‘ਤੇ ਜਾਣ ਲਈ ਕਿਹਾ। ਇਸ ਗੱਲਬਾਤ ਦੇ ਬਾਅਦ ਸ਼੍ਰੀਦੇਵੀ ਵਾਸ਼ਰੂਮ ਚੱਲ ਗਈ। ਲੰਬੇ ਸਮੇਂ ਤੋਂ ਬਆਦ ਜਦੋਂ ਸ੍ਰੀਦੇਵੀ ਬਾਹਰ ਨਹੀਂ ਆਈਬੋਨੀ ਕਪੂਰ ਨੇ ਉਸਨੂੰ ਇਕ ਆਵਾਜ਼ ਦਿੱਤੀ, ਜਦੋਂ ਅੰਦਰੋਂ ਕੋਈ ਆਵਾਜ਼ ਨਹੀਂ ਆਈ, ਉਸਨੇ ਦਰਵਾਜ਼ਾ ਖੁੱਲ੍ਹਿਆ. ਅੰਦਰ ਜਾ ਕੇ ਦੇਖਣ ਉੱਤੇ, ਸ੍ਰੀਦੇਵੀ ਪਾਣੀ ਨਾਲ ਭਰੇ ਹੋਏ ਬਾਥਟਬ ਵਿੱਚ ਡਿੱਗੀ ਪਈ ਸੀ।ਬੋਨੀ ਕਪੂਰ ਨੇ ਉਸ ਨੂੰ ਹੋਸ਼ ਵਿੱਚ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਸਫਲ ਨਹੀਂ ਹੋਇਆ ਤਾਂ ਉਸਨੇ ਆਪਣੇ ਇੱਕ ਮਿੱਤਰ ਨੂੰ ਬੁਲਾਇਆ। ਰਿਪੋਰਟ ਅਨੁਸਾਰ ਬੋਨੀ ਕਪੂਰ ਨੇ ਸ਼ਨਿੱਚਰਵਾਰ ਸ਼ਾਮ ਨੂੰ ਕਰੀਬ 9 ਵਜੇ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ. ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ।

Read More...

Post

ਪ੍ਰਮੋਟਰ ਸਿੰਘ ਭਰਾਵਾਂ ਨੂੰ ਵੱਡਾ ਝਟਕਾ, ਜਾਇਦਾਦ ਕੁਰਕ ਕਰਨ ਦੇ ਹੁਕਮ

ਦਿੱਲੀ ਹਾਈਕੋਰਟ ਨੇ ਫੋਰਟਿਸ ਹੈਲਥ ਕੇਅਰ’ ਦੇ ਪ੍ਰਮੋਟਰ ਸਿੰਘ ਭਰਾਵਾਂ ਮਾਲਵਿੰਦਰ ਅਤੇ ਸ਼ਵਿੰਦਰ ਸਿੰਘ ਦੀਆਂ 2 ਹੋਲਡਿੰਗ ਕੰਪਨੀਆਂ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਆਰ. ਐੱਚ. ਸੀ. ਹੋਲਡਿੰਗਜ਼ (ਸਿੰਗਾਪੁਰ) ਅਤੇ ਆਸਕਰ ਇਨਵੈਸਟਮੈਂਟ (ਨਵੀਂ ਦਿੱਲੀ) ਦੋਵੇਂ ਪ੍ਰਾਈਵੇਟ ਕੰਪਨੀਆਂ ਹਨ, ਜਿਨ੍ਹਾਂ ਦੀ ਜਾਇਦਾਦ ਕੁਰਕ ਹੋਵੇਗੀ, ਜੋ ਕਿ ਕਿਤੇ ਵੀ ਗਿਰਵੀ ਨਹੀਂ ਹੈ।ਅਦਾਲਤ ਨੇ ਆਰ. ਐੱਚ. ਸੀ. ਹੋਲਡਿੰਗਜ਼ ਦੇ ਬੈਂਕ ਖਾਤੇ ਦੀ ਵਰਤੋਂ ‘ਤੇ ਵੀ ਰੋਕ ਲਾ ਦਿੱਤੀ ਹੈ। ਇਸ ਖਾਤੇ ‘ਚੋਂ ਸਿਰਫ਼ ਕਰਮਚਾਰੀਆਂ ਨੂੰ ਤਨਖ਼ਾਹਾਂ ਦਿੱਤੀਆਂ ਜਾ ਸਕਦੀਆਂ ਹਨ। ਅਦਾਲਤ ਨੇ ਮਾਲਵਿੰਦਰ ਅਤੇ ਸ਼ਵਿੰਦਰ ਨੂੰ ਬਿਨਾ ਗਿਰਵੀ ਵਾਲੀ ਨਿੱਜੀ ਜਾਇਦਾਦ ਦੀ ਜਾਣਕਾਰੀ ਦੇਣ ਦੇ ਵੀ ਹੁਕਮ ਜਾਰੀ ਕੀਤੇ ਹਨ।(ਕੀ ਹੈ ਮਾਮਲਾ)ਅਦਾਲਤ ਨੇ ਇਹ ਹੁਕਮ ਜਾਪਾਨ ਦੀ ਦਾਇਚੀ ਸੈਂਕਿਓ ਨੂੰ 3,500 ਕਰੋੜ ਰੁਪਏ ਦੇਣ ਦੇ ਸੰਦਰਭ ‘ਚ ਦਿੱਤਾ ਹੈ। ਮਾਲਵਿੰਦਰ ਅਤੇ ਸ਼ਵਿੰਦਰ ਦਾਇਚੀ ਦੇ ਖ਼ਿਲਾਫ਼ ਸਿੰਗਾਪੁਰ ਆਰਬੀਟ੍ਰੇਸ਼ਨ ਅਦਾਲਤ ‘ਚ ਕੇਸ ਕਰ ਚੁੱਕੇ ਹਨ। ਦਿੱਲੀ ਹਾਈਕੋਰਟ ਨੇ ਆਰਬੀਟ੍ਰੇਸ਼ਨ ਅਦਾਲਤ ਦੇ ਫ਼ੈਸਲੇ ਨੂੰ ਸਹੀ ਠਹਿਰਾਇਆ ਸੀ।ਸਿੰਘ ਭਰਾਵਾਂ ਨੇ ਦਿੱਲੀ ਹਾਈਕੋਰਟ ਦੇ ਫ਼ੈਸਲੇ ਨੂੰ ਇਹ ਕਹਿ ਕੇ ਸੁਪਰੀਮ ਕੋਰਟ ‘ਚ ਚੁਨੌਤੀ ਦਿੱਤੀ ਕਿ ਆਰਬੀਟ੍ਰਏਸ਼ਨ ਅਦਾਲਤ ਦਾ ਫ਼ੈਸਲਾ ਭਾਰਤ ‘ਚ ਲਾਗੂ ਨਹੀਂ ਹੋ ਸਕਦਾਪਰ ਕੋਰਟ ਨੇ ਇਹ ਦਲੀਲ ਰੱਦ ਕਰ ਦਿੱਤੀ।ਮਾਮਲਾ ਰਨਬੈਕਸੀ ਨਾਲ ਜੁੜਿਆ ਹੋਇਆ ਹੈ। ਸਿੰਘ ਭਰਾਵਾਂ ਨੇ 2008 ‘ਚ ਦਾਇਚੀ ਨੂੰ ਕਰੀਬ 29,000 ਕਰੋੜ ਰੁਪਏ ‘ਚ ਵੇਚਿਆ ਸੀ। ਅਮਰੀਕੀ ਡਰੱਗ ਰੈਗੂਲੇਟਰ ਐੱਫ. ਡੀ. ਏ. ਨੇ ਡਾਟੇ ‘ਚ ਧੋਖਾਧੜੀ ਕਾਰਨ ਰਨਬੈਕਸੀ ‘ਤੇ 3,250 ਕਰੋੜ ਜੁਰਮਾਨਾ ਲਾਇਆ।ਦਾਇਚੀ ਨੇ ਕਿਹਾ ਕਿ ਸਿੰਘ ਭਰਾਵਾਂ ਨੇ ਕੰਪਨੀ ਵੇਚਦੇ ਸਮੇਂ ਇਹ ਜਾਣਕਾਰੀ ਛੁਪਾਈ।ਸਿੰਘ ਭਰਾਵਾਂ ‘ਤੇ ‘ਫੋਰਟਿਸ ਹੈਲਥ ਕੇਅਰ’ ਅਤੇ ਉਨ੍ਹਾਂ ਦੀ ਫਾਇਨਾਂਸ਼ੀਅਲ ਸਰਵਿਸਿਜ਼ ਕੰਪਨੀ ਰੈਲੀਗੇਅਰ ਇੰਟਰਪ੍ਰਾਈਜਿਜ਼ ਤੋਂ ਗ਼ਲਤ ਤਰੀਕੇ ਨਾਲ ਪੈਸੇ ਕੱਢਣ ਦਾ ਦੋਸ਼ ਵੀ ਹੈ।

Read More...

Post

ਆਸਟ੍ਰੇਲੀਆ ‘ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹੈ ਪ੍ਰੇਮਜੋਤ ਸੰਧੂ ਜਾਣੋ ਪੂਰੀ ਖ਼ਬਰ ਤੇ ਸ਼ੇਅਰ ਕਰੋ

ਆਸਟ੍ਰੇਲੀਆ ‘ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹੈ ਪ੍ਰੇਮਜੋਤ ਸੰਧੂ ਸਮੂਹ ਭਾਈਚਾਰਾ ਆਇਆ ਮਦਦ ਲਈ ਅੱਗੇ ਸਥਾਨਕ ਗੁਰਦੁਆਰਾ ਸਾਹਿਬ ਨੇ ਵੀ ਕੀਤੀ ਮਦਦ ਦੀ ਪੇਸ਼ਕਸ਼ ਆਪਣੀ ਜ਼ਿੰਦਗੀ ਦੇ ਹਸੀਨ ਸੁਪਨੇ ਲੈ ਕੇ ਜਦ ਕੋਈ ਇਨਸਾਨ ਵਿਦੇਸ਼ਾਂ ਵਲ ਰੁੱਖ ਕਰਦਾ ਹੈ ਤਾਂ ਇਹੀ ਸੋਚਦਾ ਹੈ ਕਿ ਉੱਥੇ ਦਿਨ ਰਾਤ ਮਿਹਨਤ ਕਰਕੇ ਆਪਣੇ ਖਵਾਬਾਂ ਨੂੰ ਪੂਰਾ ਕਰੇਗਾ। ਕੁਝ ਅਜਿਹੇ ਹੀ ਸੁਪਨੇ ਲੈ ਕੇ ਕੇ ਪ੍ਰੇਮਜੋਤ ਸਿੰਘ ਸੰਧੂ ਵੀ ਆਸਟਰੇਲੀਆ ਗਿਆ ਸੀ।ਸਭ ਕੁਝ ਵਧੀਆ ਚਲ ਰਿਹਾ ਸੀ। ਪਰ ਅਚਾਨਕ ਉਸ ਦੀ ਤਬੀਅਤ ਖਰਾਬ ਹੋਈ ਜਿਸ ਤੋਂ ਬਾਅਦ ਜਦ ਉਹ ਦਵਾਈ ਲੇਣ ਲਈ ਹਸਪਤਾਲ ਪੁੱਜਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪ੍ਰੇਮਜੋਤ ਨੂੰ ਪਤਾ ਲੱਗਿਆ ਕਿ ਉਹ ਬਲੱਡ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਤੋਂ ਪੀੜਤ ਹੈ। 6 ਫੁੱਟ ਲੰਮਾ ਪ੍ਰੇਮਜੋਤ ਸਿੰਘ ਆਪਣੇ ਸਰੀਰ ਦਾ ਇੱਕ ਐਥਲੀਟ ਦੀ ਤਰ੍ਹਾਂ ਖਿਆਲ ਰੱਖਦਾ ਸੀ ਪਰ ਜਦ ਦਾ ਉਸ ਨੂੰ ਉਸ ਦੀ ਬਿਮਾਰੀ ਬਾਰੇ ਪਤਾ ਲੱਗਿਆ ਹੈ, ਉਸ ਦਾ ਭਾਰ ਅੱਧਾ ਰਹਿ ਗਿਆ।ਉਹ ਹਸਪਤਾਲ ਦੇ ਬੈੱਡ ‘ਤੇ ਕਿਸੇ ਢਾਂਚੇ ਦੀ ਤਰ੍ਹਾਂ ਪਿਆ ਆਪਣਾ ਇਲਾਜ ਕਰਵਾ ਰਿਹਾ ਹੈ। ਪ੍ਰੇਮ ਦੇ ਦੋਸਤ ਜਗਜੀਤ ਨੇ ਦੱਸਿਆ ਕਿ ਇੱਕ ਮਾਮੂਲੀ ਜਿਹੇ ਬੁਖਾਰ ਤੋਂ ਬਾਅਦ ਜਦ ਪ੍ਰੇਮ ਨੇ ਆਪਣੇ ਟੈਸਟ ਕਰਵਾਏ ਤਾਂ ਇਹ ਨਾਮੁਰਾਦ ਬਿਮਾਰੀ ਬਾਰੇ ਪਤਾ ਲੱਗਿਆ ਜਿਸ ਨਾਲ ਪ੍ਰੇਮਜੋਤ ਨੂੰ ਕਾਫੀ ਧੱਕਾ ਲੱਗਿਆ ਅਤੇ ਉਹ ਡਿਪਰੈਸ਼ਨ ਵਿੱਚ ਰਹਿਣ ਲੱਗਿਆ,ਆਸਟ੍ਰੇਲੀਆ ‘ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹੈ ਪ੍ਰੇਮਜੋਤ ਸੰਧੂ ਜਾਣੋ ਪੂਰੀ ਖ਼ਬਰ ਤੇ ਸ਼ੇਅਰ ਕਰੋ,ਆਸਟ੍ਰੇਲੀਆ ‘ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹੈ ਪ੍ਰੇਮਜੋਤ ਸੰਧੂ ਜਾਣੋ ਪੂਰੀ ਖ਼ਬਰ ਤੇ ਸ਼ੇਅਰ ਕਰੋ,ਆਸਟ੍ਰੇਲੀਆ ‘ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹੈ ਪ੍ਰੇਮਜੋਤ ਸੰਧੂ ਜਾਣੋ ਪੂਰੀ ਖ਼ਬਰ ਤੇ ਸ਼ੇਅਰ ਕਰੋ,ਜਾਣੋ ਪੂਰੀ ਖ਼ਬਰ ਤੇ ਸ਼ੇਅਰ ਕਰੋ

Read More...

Post

ਦਰਬਾਰ ਸਾਹਿਬ ਨੂੰ ਦੁੱਧ ਨਾਲ ਕਿਓਂ ਧੌਂਦੇ ਹਨ ਓ੍ਹਨਾਂ ਨੂੰ ਕਰਾਰਾ ਜਵਾਬ,.

ਦਰਬਾਰ ਸਾਹਿਬ ਨੂੰ ਦੁੱਧ ਨਾਲ ਕਿਓਂ ਧੌਂਦੇ ਹਨ ਓ੍ਹਨਾਂ ਨੂੰ ਕਰਾਰਾ ਜਵਾਬ,.ਕੲੀ ਫੇਸਬੁੱਕੀੲੇ ਕਹਿੰਦੇ ਆ ਕੇ ਇਹ ਦੁੱਧ ਨਾਲ ਕਿਉਂ ਧੋਂਦੇ ਹੋ, ਓਹੀ ਦੁੱਧ ਗਰੀਬਾਂ ਚ ਵੰਡੋ। ਜਾਣਕਾਰੀ ਲਈ ਦੱਸ ਦੇਈਏ ਕੇ ਪਹਿਲੀ ਤਾਂ ਗੱਲ ਇਹ ਦੁੱਧ ਨਹੀਂ, ਕੱਚੀ ਲੱਸੀ ਆ (ਦੁੱਧ ਤੇ ਪਾਣੀ ਮਿਕ੍ਸ)। ਦੂਜੀ ਗੱਲ ਕੇ ਕੱਚੀ ਲੱਸੀ ਡਿਟਰਜੇਂਟ ਨਾਲੋਂ ਕਿਤੇ ਸਸਤੀ ਪੇਂਦੀ ਹੈ,ਨਾਲੇ ਇਹ ਸਾਡਾ ਪੁਰਾਤਨ ਤਰੀਕਾ ਹੈਕਿਉਂਕਿ ਦੁੱਧ ਨਾਲ ਧੋਣ ਤੇ ਸੰਗਮਰਮਰ ਦੀ ਚਮਕ ਖਰਾਬ ਨਹੀਂ ਹੁੰਦੀ ਤੇ ਸਦੀਆਂ ਤੱਕ ਬਣੀ ਰਹਿੰਦੀ ਹੈ, ਪਰ ਕਿਸੇ ਸਰਫ ਜਾਂ ਸਾਬਣ ਨਾਲ ਧੋਣ ਤੇ ਦਾਗ ਬਣੁ ਜਾਂਦੇ ਹਨ ਅਤੇ ਚਮਕ ਵੀ ਕੁਝ ਸਾਲਾਂ ਚ ਮਰ ਜਾਂਦੀ ਹੈ।ਰਹੀ ਗੱਲ ਗਰੀਬਾਂ ਚ ਦੁੱਧ ਵੰਡਣ ਦੀ ਤਾਂ, ਗੁਰੂ ਕੇ ਲੰਗਰਾਂ ਚੋਂ ਖੁੱਲੇ ਗੱਫੇ ਕੋਈ ਵੀ ਅਮੀਰ ਗਰੀਬ ਬੇਝਿਜਕ ਸ਼ਕਦੇ ਹਨ ਅਤੇ ਸ਼ਕ ਸਕਦੇ ਹਨ।Image result for milk sewa darbar sahibPictures of the floor being washing by milk have surfaced of Gurdwara Dukh Nivaraan Sahib causing controversy on social media. The floor is where Parkash of Sri Guru Granth Sahib Ji is done and it is elevated from the surrounding floors.dukhnivaran1a A journalistreported an estimated 3 quintals of milk is used to wash the marble floor everyday. The argument made by the journalist is that the ritual is against Sikh teachings and the milk could be used to feed starving children or poorpeople.dukhnivaran Here is what actually occurs, the milk is watereddown so 1 part of milk is mixed with 4 parts of water causing a total of 25% milk used. Those washing the floor with milk state its a puratan tradition which also gets done at Sri Harimandir Sahib Ji.Now, there is no historical evidence in any historic book which states such a tradition is allowed in Sikh traditions but the managing committee claims it’s being done since the 17th century.

Read More...

Post

ਦਰਬਾਰ ਸਾਹਿਬ ਵਿਚ ਪਲਾਸਟਿਕ ਦੇ ਲਿਫਾਫਿਆਂ ਦੀ ਥਾਂ ਮੱਕੀ ਦੇ ਆਟੇ ਤੋਂ ਬਣੇ ਲਿਫਾਫੇ ਵਰਤਣ ਦੀ ਸ਼ੁਰੂਆਤ

ਸ਼੍ਰੋਮਣੀ ਕਮੇਟੀ ਵੱਲੋਂ ਹਰਿਮੰਦਰ ਸਾਹਿਬ ਵਿਚ ਵਰਤੇ ਜਾਣ ਵਾਲੇ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਬੰਦ ਕਰਨ ਦਾ ਫੈਸਲ ਲਿਆ ਗਿਆ ਹੈ। ਪਲਾਸਟਿਕ ਦੇ ਲਿਫਾਫਿਆਂ ਦੀ ਥਾਂ ਮੱਕੀ ਦੇ ਆਟੇ ਤੋਂ ਬਣੇ ਲਿਫਾਫੇ ਵਰਤਣ ਦੀ ਯੋਜਨਾ ਬਣਾਈ ਗਈ ਹੈ। ਹਰਿਮੰਦਰ ਸਾਹਿਬ ਵਿਖੇ ਪਲਾਸਟਿਕ ਦੇ ਲਿਫਾਫਿਆਂ ਦੀ ਵੱਡੀ ਪੱਧਰ ‘ਤੇ ਵਰਤੋਂ ਹੋ ਰਹੀ ਹੈ।ਕੜਾਹ ਪ੍ਰਸ਼ਾਦਿ

AM38GT Man looking at bill in grocery store. Image shot 2007. Exact date unknown.

ਪਿੰਨੀ ਪ੍ਰਸ਼ਾਦਿ ਤੇ ਲੰਗਰ ਘਰ ਵਿਚ ਆਉਂਦੀਆਂ ਰਸਦਾਂ ਆਦਿ ਵਾਸਤੇ ਵੀ ਇਹੀ ਪਲਾਸਟਿਕ ਦੇ ਲਿਫਾਫੇ ਵਰਤੇ ਜਾ ਰਹੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਲਿਫਾਫਿਆਂ ਦੀ ਵਰਤੋਂ ਮੁਕੰਮਲ ਤੌਰ ‘ਤੇ ਬੰਦ ਕਰਕੇ ਹਰਿਮੰਦਰ ਸਾਹਿਬ ਤੋਂ ਲੋਕਾਂ ਨੂੰ ਇਹ ਸੁਨੇਹਾ ਦੇਣ ਦਾ ਵੀ ਯਤਨ ਕੀਤਾ ਜਾਵੇਗਾ ਕਿ ਸੰਗਤ ਖੁਦ ਵੀ ਵਾਤਾਵਰਣ ਪੱਖੀ ਚੀਜ਼ਾਂ ਦੀ ਵਰਤੋਂ ਕਰੇ।ਇਸ ਸਬੰਧੀ ਜਾਣਕਾਰੀਦਿੰਦੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਲਾਸਟਿਕ ਦੇ ਲਿਫਾਫਿਆਂ ਦਾ ਬਦਲ ਲੱਭਣ ਲਈ ਪਿਛਲੇ ਲੰਮੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਹਨ।ਇਨ੍ਹਾਂ ਯਤਨਾਂ ਤਹਿਤ ਹੀ ਈਕੋ ਅੰਮ੍ਰਿਤਸਰ ਅਤੇ ਦਲਬੀਰ ਫਾਊਂਡੇਸ਼ਨ ਜਥੇਬੰਦੀ ਦੇ ਆਗੂ ਗੁਨਬੀਰ ਸਿੰਘ ਵੱਲੋਂ ਇਸ ਦਾ ਬਦਲ ਸੁਝਾਇਆ ਗਿਆ ਤੇ ਪਲਾਸਟਿਕ ਦੇ ਲਿਫਾਫਿਆਂ ਦੇ ਬਦਲ ਵਜੋਂ ਵਰਤੇ ਜਾ ਰਹੇ ਮੱਕੀ ਦੇ ਆਟੇ ਨਾਲ ਤਿਆਰ ਕੀਤੇਲਿਫਾਫੇ ਦੇਣ ਲਈ ਆਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਪੱਖੀ ਲਿਫਾਫੇ ਦੀ ਖਾਸ ਵਿਸ਼ੇਸ਼ਤਾ ਇਹ ਹੈ ਕਿ ਇਹ ਪਾਣੀ ਦੇ ਸੰਪਰਕ ‘ਚ ਆਉਂਦਿਆਂ ਹੀ ਘੁਲ ਜਾਂਦੇ ਹਨ ਅਤੇ ਪ੍ਰਦੂਸ਼ਣ ਦਾ ਕਾਰਨ ਨਹੀਂ ਬਣਦੇ। ਦਲਬੀਰ ਫਾਊਂਡੇਸ਼ਨ ਦੇ ਪ੍ਰਧਾਨ ਗੁਨਬੀਰ ਸਿੰਘ ਨੇ ਕਿਹਾ ਕਿ ਪਲਾਸਟਿਕ ਦੇ ਲਿਫਾਫਿਆਂ ਨੂੰ ਰੱਦ ਕਰਕੇ ਵਾਤਾਵਰਣ ਪੱਖੀ ਲਿਫਾਫੇ ਵਰਤਣ ਲਈ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਹੋ ਚੁੱਕੀ ਹੈ।ਇਸੇ ਤਰ੍ਹਾਂ ਲੰਗਰ ਦੀ ਰਹਿੰਦ ਖੂੰਹਦ ਦੀ ਵਰਤੋਂ ਵਾਸਤੇ ਵੀ ਗਰੀਨ ਬੈਗ ਤਿਆਰ ਕੀਤੇ ਗਏ ਹਨ। ਇਨ੍ਹਾਂ ਵੱਡੇ ਲਿਫ਼ਾਫ਼ਿਆਂਨੂੰ ਲੰਗਰ ਦੀ ਸੁੱਕੀ ਤੇ ਗਿੱਲੀ ਰਹਿੰਦ ਖੂੰਹਦ ਵਾਸਤੇ ਵਰਤਿਆ ਜਾ ਸਕਦਾ ਹੈ।

Read More...

Post

ਵਿਧਾਇਕ ਨੇ ਵਿਆਹ ‘ਚ ਕੀਤੀ ਫਾਇਰਿੰਗ,ਪੁਲਿਸ ਖਾਮੋਸ਼

ਪੁਲਿਸ ਖਾਮੋਸ਼,ਵਿਧਾਇਕ ਨੇ ਵਿਆਹ ‘ਚ ਕੀਤੀ ਫਾਇਰਿੰਗ ਵਿਆਹ ਮੌਕੇ ਫਾਇਰਿੰਗ ਅਕਸਰ ਕੀਤੀ ਜਾਂਦੀ ਹੈ ਤੇ ਕਈ ਵਾਰ ਇਹ ਹਾਦਸਿਆਂ ਦਾ ਕਾਰਨ ਵੀ ਬਣ ਜਾਂਦੀ ਹੈ। ਇਹੀ ਕਾਰਨ ਹੈ ਕਿ ਅਜਿਹੇ ਸਮਾਗਮਾਂ ਵਿੱਚ ਫਾਇਰਿੰਗ ‘ਤੇ ਪਾਬੰਦੀ ਲਾਈ ਗਈ ਹੈ ਪਰ ਇਸ ਦੇ ਬਾਵਜੂਦ ਲੋਕ ਫਾਇਰਿੰਗ ਕਰਨ ਤੋਂ ਹਟਦੇ ਨਹੀਂ ਤੇ ਕਈ ਵਾਰ ਜਾਨਾਂ ਚਲਾਈਆ ਜਾਂਦੀਆਂ ਹਨ।ਕੁਸ਼ੀਨਨਗਰ ਵਿੱਚ ਰਾਮਕੋਲਾ ਵਿਧਾਨ ਸਭਾ ਹਲਕੇ ਦੇ ਐਮ.ਐਲ.ਏ, ਰਾਮਾਨੰਦ ਬੌਧ ਨੇ ਆਪਣੇ ਪੁੱਤਰ ਦੇ ਵਿਆਹ ਵਿੱਚ ਫਾਇਰਿੰਗ ਕੀਤੀ ਹੈ। ਰਾਮਾਨੰਦ ਬੋਧ ਭਾਰਤੀ ਸਮਾਜ ਪਾਰਟੀ ਦਾ ਵਿਧਾਇਕ ਹੈ, ਜੋ ਯੂਪੀ ਵਿੱਚ ਭਾਜਪਾ ਦੀ ਭਾਈਵਾਲ ਹੈ।ਜਦੋਂ ਮੀਡੀਆ ਨੇ ਫਾਇਰਿੰਗ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਵਿਆਹਾਂ ਵਿੱਚ ਲਾਇਸੈਂਸੀ ਹਥਿਆਰਾਂ ਨਾਲ ਫਾਇਰਿੰਗ ਕੀਤੀ ਜਾ ਸਕਦੀ ਹੈ। ਇਸ ਮਾਮਲੇ ਵਿੱਚ ਐਸਪੀ ਜਮੁਨਾ ਪ੍ਰਸਾਦ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।ਜਦੋਂ ਵਿਧਾਇਕ ਫਾਇਰਿੰਗ ਕਰ ਰਹੇ ਸਨਕਿਸੇ ਨੇ ਮੋਬਾਈਲ ਤੋਂ ਕਲਿੱਪ ਬਣਾ ਲਈ ਸੀ। ਹੁਣ ਇਹ ਵੀਡੀਓ ਪੂਰੇ ਖੇਤਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਵਾਲ ਇਹ ਹੈ ਕਿ ਜਦੋਂ ਲੀਡਰ ਇਹ ਕੰਮ ਕਰਨਗੇ, ਤਾਂ ਆਮ ਲੋਕਾਂ ਵੱਲੋਂ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?False policeman, the fighter is often fired at the wedding due to the firing marriage and sometimes it also causes the accidentsThis is the reason that firing has been banned in such events, but despite this, people do not stop firing and sometimes death. Ramkola assembly constituency in Kushinagar, Ramanand Buddh Fired in the wedding of Ramanand Bodh is an MLA of the Bharatiya Samaj Party, a BJP ally in UPWhen the media asked about the firing, he said that the marriage could be fired with licensed arms. In this case SP Jamuna Prasad refused to say anything. When the MLA was firing, someone had clipped from the mobile. Now this video is the subject of discussion throughout the region. The question is, when leaders will do this work, how can it be prevented by the general public?

Read More...

Post

10 ਸਾਲਾ ਲੜਕੀ ਨਾਲ ਦੁਸ਼ਕਰਮ ਕਰਦਾ ਇੱਕ ਮੰਦਰ ਦਾ ਪੁਜਾਰੀ ਅੜਿੱਕੇ ਜਾਣੋ ਪੂਰੀ ਖ਼ਬਰ ਤੇ ਸ਼ੇਅਰ ਕਰੋ

10 ਸਾਲਾ ਲੜਕੀ ਨਾਲ ਦੁਸ਼ਕਰਮ ਕਰਦਾ ਇੱਕ ਮੰਦਰ ਦਾ ਪੁਜਾਰੀ ਅੜਿੱਕੇ ਜਾਣੋ ਪੂਰੀ ਖ਼ਬਰ ਤੇ ਸ਼ੇਅਰ ਕਰੋ ਇੱਥੇ ਇੱਕ ਮੰਦਰ ਦੇ ਪੁਜਾਰੀ ਉੱਪਰ 10 ਸਾਲਾ ਲੜਕੀ ਨਾਲ ਦੁਸ਼ਕਰਮ ਦੀ ਕੋਸ਼ਿਸ਼ ਦੇ ਇਲਜ਼ਾਮ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਬਠਿੰਡਾ ਦੇ ਪਰਸ ਰਾਮ ਨਗਰ ਦੇ ਮੰਦਰ ਦਾ ਹੈ। ਪੁਲਿਸ ਮੁਤਾਬਕ ਪੁਜਾਰੀ ਨੇ ਲੜਕੀ ਨੂੰ ਨਸ਼ੀਲਾ ਪ੍ਰਸ਼ਾਦ ਖਵਾ ਕੇ ਅਗਵਾ ਕੀਤਾ ਸੀ। ਉਸ ਦੀ ਨੀਅਤ ਬੱਚੀ ਨਾਲ ਦੁਸ਼ਕਰਮ ਕਰਨ ਦੀ ਸੀ।ਪੁਲਿਸ ਧਾਰਾ 363 ਤੇ 366 ਤਹਿਤ ਮਾਮਲਾ ਦਰਜ ਕਰਕੇ ਜਾਂਚ ਕਰ ਰਹੀ ਹੈ।ਬਠਿੰਡਾ ਦੇ ਪਰਸਰਾਮ ਨੇੜੇ ਜੋਗੀ ਨਗਰ ਵਿੱਚ ਮੰਦਰ ਦੇਪੁਜਾਰੀ ਵੱਲੋਂ ਦਸ ਸਾਲਾ ਲੜਕੀ ਨਾਲ ਦੁਸ਼ਕਰਮ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੇ ਪਿਤਾ ਮੁਤਾਬਕ ਲੜਕੀ ਘਰੋਂ ਡਿਸ਼ ਦੇ ਰੀਚਾਰਜ ਕਰਾਉਣ ਗਈ ਸੀ ਤਾਂ ਰਸਤੇ ‘ਚ ਮਿਲੇ ਪੁਜਾਰੀ ਨੇ ਬੱਚੀ ਨਾਲ ਦੁਸ਼ਕਰਮ ਕਰਨ ਦੀ ਨੀਅਤ ਦੇ ਚੱਲਦਿਆਂ ਉਸ ਨੂੰ ਬਹਿਲਾ-ਫੁਸਲਾ ਕੇ ਨਸ਼ੀਲਾ ਪ੍ਰਸਾਦ ਖਵਾ ਦਿੱਤਾ ਤੇ ਆਪਣੇ ਨਾਲ ਲੈ ਗਿਆ।ਇਸ ਤੋਂ ਪਹਿਲਾਂ ਕਿ ਪੁਜਾਰੀ ਕਿਸੇ ਪਾਸੇ ਗਾਇਬ ਹੁੰਦਾ ਪਰਿਵਾਰ ਨੂੰ ਸ਼ੱਕ ਪੈ ਗਿਆ ਤੇ ਉਨ੍ਹਾਂ ਪੁਲਿਸ ਨੂੰ ਨਾਲ ਲੈ ਕੇ ਪੁਜਾਰੀ ਦੀ ਭਾਲ ਕਰਦਿਆਂ ਉਸ ਨੂੰ ਕਾਬੂ ਕਰ ਲਿਆ।ਦੂਜੇ ਪਾਸੇ ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਅਜਿਹੇ ਪੁਜਾਰੀਆਂ ਧਰਮ ਨੂੰ ਬਦਨਾਮ ਕੀਤਾ ਹੋਇਆ ਹੈ। ਅਜਿਹੇ ਲੋਕਾਂ ਦੇ ਚੱਲਦੇ ਧਾਰਮਿਕ ਅਸਥਾਨ ਵੀ ਸੁਰੱਖਿਅਤ ਨਹੀਂ।ਮੁਹੱਲਾ ਵਾਸੀਆਂ ਨੇ ਮੰਗ ਕੀਤੀ ਕਿ ਇਸ ਪੁਜਾਰੀ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।10 ਸਾਲਾ ਲੜਕੀ ਨਾਲ ਦੁਸ਼ਕਰਮ ਕਰਦਾ ਇੱਕ ਮੰਦਰ ਦਾ ਪੁਜਾਰੀ ਅੜਿੱਕੇ ਜਾਣੋ ਪੂਰੀ ਖ਼ਬਰ ਤੇ ਸ਼ੇਅਰ ਕਰੋ,10 ਸਾਲਾ ਲੜਕੀ ਨਾਲ ਦੁਸ਼ਕਰਮ ਕਰਦਾ ਇੱਕ ਮੰਦਰ ਦਾ ਪੁਜਾਰੀ ਅੜਿੱਕੇ ਜਾਣੋ ਪੂਰੀ ਖ਼ਬਰ ਤੇ ਸ਼ੇਅਰ ਕਰੋ,10 ਸਾਲਾ ਲੜਕੀ ਨਾਲ ਦੁਸ਼ਕਰਮ ਕਰਦਾ ਇੱਕ ਮੰਦਰ ਦਾ ਪੁਜਾਰੀ ਅੜਿੱਕੇ ਜਾਣੋ ਪੂਰੀ ਖ਼ਬਰ ਤੇ ਸ਼ੇਅਰ ਕਰੋ

Read More...