Uncategorized

ਗੋਰੇ ਵੀ ਨੌਕਰੀ ਕਰਨ ਆਉਂਦੇ ਸੀ,ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ,ਜਾਣੋ ਪੂਰੀ ਜਾਣਕਾਰੀ

ਗੋਰੇ ਵੀ ਨੌਕਰੀ ਕਰਨ ਆਉਂਦੇ ਸੀ,ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ,ਜਾਣੋ ਪੂਰੀ ਜਾਣਕਾਰੀ ,ਅੱਜ ਦੀ ਤਾਰੀਖ ਵਿੱਚ ਜਦ ਪੰਜਾਬੀ ਨੌਜਵਾਨ ਅਤੇ ਮੁਟਿਆਰਾਂ ਬਿਹਤਰ ਜੀਵਨ ਜਿਉਣ ਦੀਆਂ ਸੰਭਾਵਨਾਵਾਂ ਲੱਭਣ ਲਈ ਕਈ ਹੀਲੇ ਵਰਤ ਕਿ ਪੱਛਮੀ ਦੇਸ਼ਾਂ ਵਿੱਚ ਦਾਖਿਲ ਹੋ ਰਹੇ ਹਨ, ਵੱਖ-ਵੱਖ ਕਾਨੂੰਨੀ ਢੰਗ ਵਰਤ ਕੇ ਉੱਥੋਂ ਦੇ ਵਸਨੀਕ ਬਣ ਕਰ ਰਹੇ ਹਨ, ਇਹਨਾ ਦੇਸ਼ਾਂ ਵਿੱਚਮਿਹਨਤ-ਮਜਦੂਰੀ ਦਾ ਹੱਡ ਭੰਨਵਾਂ ਕੰਮ ਮਿਲਣ ਤੇ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰਦੇ ਹਨ ਤਾਂ ਇਸ ਤੱਥ ਦਾ ਅਤਿਕਥਨੀ ਲੱਗਣਾ ਸੁਭਾਵਿਕ ਹੈ ਕਿ ਕਦੇ ਰੋਜੀ ਰੋਟੀ ਦੀ ਤਲਾਸ਼ ਅਤੇ ਬਿਹਤਰ ਜੀਵਨ ਗੁਜਾਰਨ ਲਈ ਯੂਰਪ ਅਤੇ ਅਮਰੀਕਾ ਦੇ ਹੁਨਰਮੰਦਾਂ ਨੇ ਵੀ ਪੰਜਾਬ ਦਾ ਰੁਖ ਕੀਤਾ ਸੀ।ਇਹ ਇੱਕ ਇਤਿਹਾਸਕ ਸੱਚਾਈ ਹੈ ਕਿ 19ਵੀਂ ਸਦੀ ਦੇ ਆਰੰਭਿਕ ਚਾਰ ਦਹਾਕਿਆਂ ਦੌਰਾਨ ਪੰਜਾਬ ਦੀ ਧਰਤੀ ਤੇ ਸਥਾਪਤ ‘ਖਾਲਸਾ ਰਾਜ’ ਦੀ ਖੁਸ਼ਹਾਲੀ ਅਤੇ ਅਮੀਰੀ ਦੇ ਚਰਚੇ ਬਰਤਾਨੀਆਂ ਦੇ ਮਹਿਲਾਂ ਵਿੱਚ ਵੀ ਹੁੰਦੇ ਸਨ। ਮਹਾਰਾਜੇ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਦਾ ਵਿਆਹ ਉਨੀਵੀਂ ਸਦੀ ਦਾ ਭਾਰਤ ਦਾ ਸਭ ਤੋਂ ਮਹਿੰਗਾ ਵਿਆਹ ਸੀਅਤੇ ਇਸ ਵਿੱਚ ਮਹਿਮਾਨ ਅੰਗਰੇਜ ਅਫਸਰਾਂ ਦੀਆਂ ਅੱਖਾਂ ਖਾਲਸਾ ਰਾਜ ਦੀ ਅਜੀਮ ਸ਼ਾਨੋ-ਸ਼ੌਕਤ ਅਤੇ ਅਮੀਰੀ ਵੇਖ ਕੇ ਅੱਡੀਆਂ ਰਹਿ ਗਈਆਂ ਸਨ। ਮਹਾਰਾਜਾ ਰਣਜੀਤ ਸਿੰਘ ਭਾਰਤੀ ਖਿੱਤੇ ਦਾ ਅਜਿਹਾ ਪਹਿਲਾ ਬਾਦਸ਼ਾਹ ਸੀ ਜਿਸ ਕੋਲ ਨੌਕਰੀ ਕਰਨ ਲਈ ਫਰਾਂਸ, ਇਟਲੀ, ਅਮਰੀਕਾ ਅਤੇ ਬ੍ਰਿਟੇਨ ਆਦਿ ਤੋਂ ਫੌਜ ਅਤੇ ਪ੍ਰਬੰਧਕੀ ਗੁਣ ਰੱਖਣ ਵਾਲੇ ਲੋਕ ਪਹੁੰਚ ਕਰਦੇਜਨਰਲ ਕਲਾਉਡੇ ਅਗਸਤੇ ਕੋਟ (ਫਰੈਂਚ)- ਫਰਾਂਸ ਦਾ ਜੰਮਪਲ ਅਗਸਤੇ ਕੋਟ 20 ਸਾਲ ਦੀ ਉਮਰ ਵਿੱਚ ਨੈਪੋਲੀਅਨ ਦੀ ਫੌਜ ਵਿੱਚ ਭਰਤੀ ਹੋਇਆ ਪਰ 1815 ਵਿੱਚ ਵਾਟਰਲੂ ਦੀ ਲੜਾਈ ਵਿੱਚ ਹਾਰ ਤੋਂ ਬਾਅਦ ਨੌਕਰੀ ਤੋਂ ਵਿਹਲਾ ਹੋ ਗਿਆ। 1818 ਵਿੱਚ ਇਸਨੇ ਫਰਾਂਸ ਛੱਡ ਦਿੱਤਾ ਅਤੇ ਬਗਦਾਦ ਵਿੱਚ ਪਰਸ਼ੀਅਨ ਫੌਜ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ।ਇੱਥੇ ਹੀ ਉਹ ਇਟਾਲੀਅਨ ਕਰਨਲ ਪਾਉਲੋ ਇਵੇਟਬਲ ਨੂੰ ਮਿਲਿਆ ਅਤੇ ਇਹ ਦੋਵੇਂ ਚੰਗੀਆਂ ਸੰਭਾਵਨਾਵਾਂ ਦੀ ਤਲਾਸ਼ ਵਿੱਚ 1827 ਨੂੰ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਪਹੁੰਚ ਗਏਇਸ ਦਾ ਲੰਮਾ ਫੌਜੀ ਤਜਰਬਾ ਇਸ ਦੇ ਕੰਮ ਆਇਆ ਅਤੇ ਮਹਾਰਾਜੇ ਨੇ ਇਸ ਨੂੰ ਫੌਜ ਦੇ ਤੋਪਖਾਨੇ ਵਿੱਚ ਤੋਪਚੀਆਂ ਨੂੰ ਸਿਖਲਾਈ ਦੇਣ ਦੀ ਜਿੰਮੇਵਾਰੀ ਦਿੱਤੀ। ਇਸ ਤੋਂ ਇਲਾਵਾ ਸ. ਲਹਿਣਾ ਸਿੰਘ ਮਜੀਠੀਆ ਨਾਲ ਮਿਲ ਕੇ ਇਹ ਕਾਰਤੂਸ, ਬੰਦੂਕਾਂ ਅਤੇ ਤੋਪਾਂ ਬਣਾਉਣ ਵਾਲੇ ਕਾਰਖਾਨੇ ਦੇ ਕੰਮ ਦੀ ਨਜਰਸਾਨੀ ਵੀ ਕਰਦਾ ਸੀ। ਇਹ ਹਥਿਆਰ ਬਣਾਉਣ ਦੇ ਮਾਮਲੇ ਵਿੱਚ ਤਕਨੀਕੀ ਅਤੇ ਵਿਗਿਆਨਕ ਢੰਗ ਦੀ ਸੂਝਬੂਝ ਰੱਖਦਾ ਸੀ। ਜਦ ਇਸਨੇ ਕਾਰਖਾਨੇ ਵਿੱਚ ਪਹਿਲਾ ਫਿਊਜ ਵਾਲਾ ਬੰਬ ਤਿਆਰ ਕਰਵਾਇਆ ਤਾਂ ਮਹਾਰਾਜੇ ਨੇ ਇਸਨੂੰ 30,000 ਰੁ. ਦਾ ਨਕਦ ਇਨਾਮ ਦਿੱਤਾ।ਜਾਗੀਰ ਤੋਂ ਇਲਾਵਾ ਇਸਨੂੰ 2500 ਰੁ. ਮਹੀਨਾ ਤਨਖਾਹ ਮਿਲਦੀ ਸੀ। ਖਾਲਸਾ ਫੌਜ ਨੂੰ ਬਿਹਤਰ ਤੋਪਾਂ ਅਤੇ ਵਧੀਆ ਤੋਪਚੀ ਉਪਲਬਧ ਕਰਾਉਣ ਵਿੱਚ ਇਸਦਾ ਸਭ ਤੋਂ ਜਿਆਦਾ ਯੋਗਦਾਨ ਸੀਇਹ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਵੀ ਇਹ ਸਿੱਖ ਰਾਜ ਦੀ ਸਥਾਪਤੀ ਨੂੰ ਕਾਇਮ ਰੱਖਣ ਲਈ ਸੰਘਰਸ਼ ਕਰਦਾ ਰਿਹਾ।ਐਲੇਗਜੈਂਡਰ ਗਾਡਨਰ (ਅਮਰੀਕਨ)-ਗਾਡਨਰ ਦਾ ਜਨਮ 1785 ਵਿੱਚ ਅਮਰੀਕਾ ਦੇ ਵਿਸਕੋਨਸਿਨ ਪ੍ਰਾਂਤ ਵਿੱਚ ਸਕਾਟ ਮਾਤਾ ਪਿਤਾ ਦੇ ਘਰ ਹੋਇਆ।1812 ਵਿੱਚ ਇਸਨੇ ਸਦਾ ਲਈ ਅਮਰੀਕਾ ਦੀ ਧਰਤੀ ਛੱਡ ਦਿੱਤੀ ਅਤੇ ਯੂਰਪ ਆ ਗਿਆ।ਇਸ ਨੇ ਰਸ਼ੀਅਨ ਫੌਜ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਪਰ ਕਿਤੇ ਵੀ ਟਿਕ ਕੇ ਨਾ ਬੈਠ ਸਕਿਆ। ਲਗਭਗ 13 ਸਾਲ ਇਹ ਮੱਧ ਏਸ਼ੀਆ ਵਿੱਚ ਘੁੰਮਦਾ ਰਿਹਾ। ਇਸ ਨੇ ਅਫਗਾਨਿਸਤਾਨ ਵਿੱਚ ਹਬੀਬ ਉੱਲਾ ਖਾਨ ਕੋਲ ਵੀ ਨੌਕਰੀ ਕੀਤੀ।ਜਿੰਦਗੀ ਦੇ ਬਹੁਤ ਉੱਚੇ-ਨੀਵੇਂ ਪੜਾਵਾਂ ਵਿੱਚੋਂ ਗੁਜਰਦਾ ਹੋਇਆ ਇਹ 1831 ਨੂੰ ਪੰਜਾਬ ਪਹੁੰਚਿਆ ਅਤੇ ਸਿੱਖ ਫੌਜਾਂ ਵਿੱਚ ਇੱਕ ਸਿਪਾਹੀ ਵਜੋਂ ਸ਼ਾਮਿਲ ਹੋਇਆ।ਕੋਈ 100 ਕੁ ਵਿਦੇਸ਼ੀ ਸਿਪਾਹੀਆਂ ਦੀ ਟੁਕੜੀ ਵਿੱਚ ਇਸਨੇ ਪ੍ਰਭਾਵਸ਼ਾਲੀ ਸ਼ਖਸ਼ੀਅਤ ਨਾਲ ਵੱਖਰੀ ਪਛਾਣ ਬਣਾ ਲਈ ਅਤੇ ਤਰੱਕੀ ਕਰਦਾ ਹੋਇਆ ਕਰਨਲ ਦੇ ਪਦ ਤੱਕ ਪਹੁੰਚ ਗਿਆ।ਬੰਦੂਕ ਅਤੇ ਤਲਵਾਰ ਦੀ ਲੜਾਈ ਵਿੱਚ ਇਸ ਨੂੰ ਮੁਹਾਰਤ ਹਾਸਲ ਸੀਅਤੇ ਇਸ ਦੀ ਬਹਾਦਰੀ ਦੇ ਕਈ ਕਾਰਨਾਮੇ ਸਿੱਖ ਫੌਜ ਵਿੱਚ ਮਸ਼ਹੂਰ ਸਨ। ਇਸ ਦੇ ਸਰੀਰ ਤੇ ਜੰਗਾਂ ਦੌਰਾਨ ਬਣੇ ਡੂੰਘੇ ਜਖਮਾਂ ਦੇ 14 ਨਿਸ਼ਾਨ ਸਨ। ਇਸ ਨੇ ਸਿੱਖ ਰਾਜ ਦਾ ਪਤਨ ਆਪਣੀਆਂ ਅੱਖਾਂ ਨਾਲ ਵੇਖਿਆ ਅਤੇਪਹਿਲੀ ਐਂਗਲੋ-ਸਿੱਖ ਲੜਾਈ ਵੀ ਲੜੀ। ਇਹ ਕਦੇ ਵੀ ਯੂਰਪ ਜਾਂ ਅਮਰੀਕਾ ਵਾਪਿਸ ਨਹੀਂ ਗਿਆ ਅਤੇ 1877 ਵਿੱਚ ਜੰਮੂ ਵਿੱਚ ਸਦਾ ਲਈ ਅੱਖਾਂ ਮੀਟ ਗਿਆ।ਜੀਨ ਫਰੈਂਸੁਸ ਐਲਾਰਡ (ਫਰੈਂਚ)-ਐਲਾਰਡ ਦਾ ਜਨਮ 1785 ਨੂੰ ਸੇਂਟ ਟਰੋਪਜ, ਫਰਾਂਸ ਵਿੱਚ ਹੋਇਆ।ਇਹ ਇੱਕ ਸਿਪਾਹੀ ਵਜੋਂ ਫਰਾਂਸੀਸੀ ਫੌਜ ਵਿੱਚ ਭਰਤੀ ਹੋਇਆ ਅਤੇ ਤਰੱਕੀ ਕਰਦਾ ਕੈਪਟਨ ਦੀ ਪਦਵੀ ਤੱਕ ਪਹੁੰਚਿਆ।ਇਸ ਨੇ ਇਟਲੀ, ਸਪੇਨ ਅਤੇ ਪੁਰਤਗਾਲ ਆਦਿ ਵਿੱਚ ਨੈਪੋਲੀਅਨ ਦੀ ਅਗਵਾਈ ਹੇਠ ਜੰਗੀ ਜੌਹਰ ਦਿਖਾਏ। ਵਾਟਰਲੂ ਦੀ ਲੜਾਈ ਤੋਂ ਬਾਅਦ ਇਸ ਨੇ ਵੀ ਹਜਾਰਾਂ ਹੋਰ ਫੌਜੀਆਂ ਦੀ ਤਰਾਂ ਮੱਧ-ਏਸ਼ੀਆ ਦਾ ਰੁਖ ਕੀਤਾ ਅਤੇ ਪਰਸ਼ੀਆ ਵਿੱਚ ਮਿਰਜ਼ਾ ਅੱਬਾਸ ਨੂੰ ਸੇਵਾਵਾਂ ਪੇਸ਼ ਕੀਤੀਆਂ।ਇਸ ਨਾਲ ਕਰਨਲ ਦਾ ਪਦ ਦੇਣ ਦਾ ਵਾਅਦਾ ਕੀਤਾ ਗਿਆ ਪਰ ਇਸ ਨੂੰ ਇਸਦੀ ਸ਼ਖਸ਼ੀਅਤ ਅਤੇ ਹੁਨਰ ਮੁਤਾਬਿਕ ਢੁਕਵਾਂ ਸਤਿਕਾਰ ਨਾ ਮਿਲਿਆਦਰਅਸਲ ਅੰਗ੍ਰੇਜ ਸਰਕਾਰ ਨੈਪੋਲੀਅਨ ਦੇ ਭਟਕ ਰਹੇ ਜਨਰਲਾਂ ਦੀ ਲਗਾਤਾਰ ਸੂਹ ਰੱਖਦੀ ਸੀ ਅਤੇ ਉਹਨਾ ਦੇ ਦੁਬਾਰਾ ਪੈਰਾਂ ਤੇ ਖੜੇ ਹੋਣ ਦੇ ਰਾਹ ਵਿੱਚ ਰੁਕਾਵਟਾਂ ਪਾਉਂਦੀ ਸੀ ਜਿਵੇਂ 1821 ਵਿੱਚ ਬ੍ਰਿਟਿਸ਼ ਸਰਕਾਰ ਨੇ ਇਰਾਨ ਨੂੰ ਇੱਕ ਵੱਡਾ ਜੰਗੀ ਭੱਤਾ ਦੇਣ ਦਾ ਐਲਾਨ ਇਸ ਸ਼ਰਤ ਤੇ ਕੀਤਾ ਸੀ ਕਿ ਇਰਾਨ ਇਸ ਦੇ ਬਦਲੇ ਫਰਾਂਸ ਦੇ ਸਾਰੇ ਜਨਰਲਾਂ ਨੂੰ ਨੌਕਰੀ ਤੋਂ ਵਿਹਲਾ ਕਰੇਗਾ।ਐਲਾਰਡ ਨੇ ਪਰਸ਼ੀਆ ਵਿੱਚ ਸਿੱਖ ਰਾਜ ਦੀ ਖੁਸ਼ਹਾਲੀ ਦੇ ਕਿੱਸੇ ਸੁਣੇ ਅਤੇ ਚੰਗੇ ਜੀਵਨ ਦੀ ਆਸ ਨਾਲ 1822 ਵਿੱਚ ਜਨਰਲ ਵੈਨਤੁਰਾ ਦੇ ਨਾਲ ਪੰਜਾਬ ਦਾ ਰੁਖ ਕੀਤਾ।ਮਹਾਰਾਜਾ ਇਸ ਪੱਧਰ ਦੇ ਹੁਨਰਮੰਦਾਂ ਦੀ ਭਾਲ ਵਿੱਚ ਸੀ ਪਰ ਇਹਨਾ ਨੂੰ ਜਾਂਚ ਪੜਤਾਲ ਦੇ ਦੌਰ ਵਿੱਚੋਂ ਜਰੂਰ ਗੁਜਰਨਾ ਪਿਆ ਕਿਉਕਿ ਮਹਾਰਾਜਾ ਇਸ ਪਤਾ ਕਰ ਲੈਣਾ ਚਾਹੁੰਦਾ ਸੀ ਕਿ ਇਹ ਅੰਗ੍ਰੇਜੀ ਜਾਸੂਸ ਨਹੀਂ ਹਨ।ਖਾਲਸਾ ਫੌਜ ਦਾ ਹਿੱਸਾ ਬਣਨ ਤੋਂ ਬਾਅਦ ਇਸ ਨੂੰ ਫੌਜ ਦੀ ਯੂਰਪੀਨ ਪੱਧਰ ਦੀ ਸਿਖਲਾਈ ਲਈ ਨਿਯੁਕਤ ਕੀਤਾ ਗਿਆ। ਇਹ ਉੱਚ ਪੱਧਰੀ ਫੌਜੀ ਸੂਝ-ਬੂਝ ਅਤੇ ਸਿਆਣਪ ਦਾ ਮਾਲਕ ਸੀ। ਇਸ ਨੇ ਆਪਣੀ ਲਿਆਕਤ ਨਾਲ ਮਹਾਰਾਜੇ ਨੂੰ ਪ੍ਰਭਾਵਿਤ ਕੀਤਾ ਅਤੇ ਜਨਰਲ ਦਾਪਦ ਹਾਸਿਲ ਕਰਕੇ ਘੋੜਸਵਾਰ ਦਲ ਦਾ ਕਮਾਂਡਰ ਤੈਨਾਤ ਹੋ ਗਿਆ।ਜਨਰਲ ਵੈਨਤੁਰਾ ਨਾਲ ਮਿਲ ਕੇ ਕੁਝ ਸਾਲਾਂ ਵਿੱਚ ਹੀ ਇਸ ਨੇ ਸਿੱਖ ਫੌਜ ਨੂੰ ਯੂਰਪੀਅਨ ਪੱਧਤੀ ਦੇ ਫੌਜੀ ਹੁਨਰ ਦੀ ਸਿਖਲਾਈ ਦੇ ਕੇ ਅੰਗ੍ਰੇਜ ਫੌਜਾਂ ਦੇ ਖਿਲਾਫ ਲੜਨ ਲਈ ਤਿਆਰ ਕਰ ਦਿੱਤਾ।ਬੈਪਤਿਸਤੇ ਵੈਨਤੁਰਾ (ਇਟਾਲੀਅਨ)-ਵੈਨਤੁਰਾ ਦਾ ਨਾਂ ਖਾਲਸਾ ਫੌਜ ਦੇ ਸਿਰਕੱਢ ਜਰਨੈਲਾਂ ਵਿੱਚ ਆਉਂਦਾ ਹੈ।ਇਹ ਮੋਡੇਨਾ, ਇਟਲੀ ਵਿੱਚ ਇਤਾਲਵੀ ਯਹੂਦੀ ਪਰਿਵਾਰ ਵਿੱਚ ਜਨਮਿਆ ਅਤੇ ਚੜਦੀ ਉਮਰ ਵਿੱਚ ਹੀ ਨੈਪੋਲੀਅਨ ਦੀ ਫੌਜ ਵਿੱਚ ਭਰਤੀ ਹੋ ਗਿਆ। ਇਸ ਨੇ ਪੈਦਲ ਫੌਜਾਂ ਦੇ ਕਰਨਲ ਪਦ ਤੱਕ ਤਰੱਕੀ ਕੀਤੀ। ਨੈਪੋਲੀਅਨ ਦੀ ਅੰਤਿਮ ਹਾਰ ਤੋਂ ਬਾਅਦ ਇਹ ਆਪਣੇ ਜੱਦੀ ਘਰ ਵਾਪਸ ਚਲਾ ਗਿਆ ਪਰ ਜਲਦੀ ਹੀ ਇਹ ਨੈਪੋਲੀਅਨ ਪ੍ਰਤੀ ਹਮਦਰਦੀ ਅਤੇ ਕ੍ਰਾਂਤੀਕਾਰੀ ਵਿਚਾਰਾਂ ਕਰਕੇ ਰਿਹਾਇਸ਼ੀ ਇਲਾਕੇ ਦੀ ਪੁਲਿਸ ਦੀਆਂ ਨਜਰਾਂ ਵਿੱਚ ਆ ਗਿਆ, ਫਲਸਰੂਪ ਇਸ ਨੂੰ ਆਪਣਾ ਦੇਸ਼ ਛੱਡਣਾ ਪਿਆਏਧਰ-ਉੱਧਰ ਭਟਕਣ ਤੋਂ ਬਾਅਦ ਇਹ ਪਰਸ਼ੀਆ ਪਹੁੰਚਿਆ ਅਤੇ ਫੌਜ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਛੇਤੀ ਹੀ ਕਰਨਲ ਰੈਂਕ ਤੱਕ ਪਹੁੰਚ ਗਿਆ।ਇੱਥੇ ਵੈਨਤੁਰਾ ਕੁਝ ਅੰਗਰੇਜ ਅਫਸਰਾਂ ਦੀ ਸਾਜਿਸ਼ ਦਾ ਸ਼ਿਕਾਰ ਹੋ ਕੇ ਨੌਕਰੀ ਤੋਂ ਹੱਥ ਧੋ ਬੈਠਾ ਅਤੇ ਫਿਰ ਇਤਾਲਵੀ ਕੈਪਟਨ ਐਲਾਰਡ ਦੇ ਨਾਲ ਹੀ 1822 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਹਾਜਰ ਹੋਇਆ।ਇਸ ਨੇ ਨੌਸ਼ਿਹਰੇ ਦੀ ਲੜਾਈ ਵਿੱਚ ਜੰਗੀ ਹੁਨਰ ਦੇ ਜੌਹਰ ਦਿਖਾਏ ਦੇ ਜਲਦੀ ਹੀ ਆਪਣੀ ਯੋਗਤਾ ਨੂੰ ਸਿੱਧ ਕਰਦਾ ਹੋਇਆ ਜਨਰਲ ਦੇ ਅਹੁਦੇ ਤੇ ਪਹੁੰਚ ਗਿਆ। ਸਭ ਵਿਦੇਸ਼ੀ ਜਰਨੈਲਾਂ ਵਿੱਚੋਂ ਵੈਨਤੁਰਾ ਨੂੰ ਮਹਾਰਾਜੇ ਦੇ ਸਭ ਤੋਂ ਜਿਆਦਾ ਵਿਸ਼ਵਾਸ਼ਪਾਤਰ ਹੋਣ ਦਾ ਮਾਣ ਪ੍ਰਾਪਤ ਹੋਇਆ।ਸਿੱਖ ਫੌਜਾਂ ਨੂੰ ਯੂਰਪੀਅਨ ਫੌਜ ਦੇ ਜੰਗੀ ਹੁਨਰ ਸਿਖਾਉਣ ਲਈ ਇਸ ਦਾ ਬਹੁਤ ਜਿਆਦਾ ਯੋਗਦਾਨ ਰਿਹਾ। ਇਸ ਦੀ ਪ੍ਰਬੰਧਕੀ ਯੋਗਤਾ ਨੂੰ ਦੇਖ ਕੇ ਮਹਾਰਾਜੇ ਨੇ ਇਸ ਨੂੰ ਲਾਹੌਰ ਦਾ ਗਵਰਨਰ ਬਣਾਇਆ।

Read More...

Uncategorized

ਇੰਟਰਨੈੱਟ ਉੱਤੇ ਵਾਇਰਲ ਹੋਈ ਵੀਡੀਓ,ਵੇਖਦੇ ਹੀ ਵੇਖਦੇ ਗਾਇਬ ਹੋ ਜਾਂਦਾ ਹੈ ਇਹ ਬੰਦਾ

ਫਿਲਮ ਮਿਸਟਰ ਇੰਡੀਆ ਵਿੱਚ ਵਿਖਾਇਆ ਗਿਆ ਹੈ ਕਿ ਐਕਟਰ ਅਨਿਲ ਕਪੂਰ ਇੱਕ ਘੜੀ ਪਾਓਂਦੇ ਹਨ ਅਤੇ ਗਾਇਬ ਹੋ ਜਾਂਦੇ ਹਨ। ਫਿਲਮ ਹੈਰੀ ਪਾਟਰ ਨੂੰ ਹੀ ਲੈ ਲਓ, ਜਿੱਥੇ ਹੈਰੀ ਇੱਕ ਚਾਦਰ ਆਪਣੇ ਉੱਤੇ ਲੈਂਦਾ ਹੈ ਅਤੇ ਗਾਇਬ ਹੋ ਜਾਂਦਾ ਹੈ। ਹਰ ਕਿਸੇ ਦੇ ਦਿਮਾਗ ਵਿੱਚ ਇਹੀ ਚੱਲਦਾ ਹੈਕਿ ਕਾਸ਼ ਅਜਿਹੀ ਚੀਜ ਸਾਡੇ ਹੱਥ ਵਿੱਚ ਲੱਗ ਜਾਵੇ ਤਾਂ ਕੀ–ਕੀ ਕਰ ਸਕਦੇ ਹਾਂਪਰ ਚੀਨ ਦੇ ਇੱਕ ਸ਼ਖਸ ਦੇ ਹੱਥ ਅਜਿਹੀ ਹੀ ਚੀਜ ਲੱਗ ਚੁੱਕੀ ਹੈ ਜਿਸਦੇ ਨਾਲ ਉਹ ਗਾਇਬ ਹੋ ਜਾਂਦਾ ਹੈ। ਜੀ ਹਾਂ, ਚੀਨ ਵਿੱਚ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਵਿਖਾਇਆ ਗਿਆ ਹੈ ਕਿ ਇੱਕ ਸ਼ਖਸ ਚਾਦਰ ਵਰਗੀ ਚੀਜ ਆਪਣੇ ਉੱਤੇ ਲੈਂਦਾ ਹੈ ਅਤੇ ਗਾਇਬ ਹੋ ਜਾਂਦਾ ਹੈ। ਇਸਦਾ ਨਾਮ ਕਵਾਂਟਮ ਆਫਇਨਵਿਜਿਬਿਲਿਟੀ ਕਲਾਕ ਦੱਸਿਆ ਜਾ ਰਿਹਾ ਹੈ।ਡਿਮਾਂਸਟਰੇਸ਼ਨ ਵੀਡੀਓ ਹੋਈ ਵਾਇਰਲ-ਇਹ ਪ੍ਰੋਡਕਟ ਇੱਕ ਟੇਬਲ ਕਲਾਥ ਹੈ। ਵੀਡੀਓ ਵਿੱਚ ਜੋ ਸ਼ਖਸ ਨਜ਼ਰ ਆ ਰਿਹਾ ਹੈ ਉਸਦਾ ਨਾਮ ਹੋਕਸ ਹੈ। ਜਿਸਨੇ ਇਸ ਪ੍ਰੋਡਕਟ ਦਾ ਨਾਮ ਕਵਾਂਟਮ ਆਫ ਇਨਵਿਜਿਬਿਲਿਟੀ ਕਲਾਕ ਦਿੱਤਾ ਹੈ। ਉੱਥੇ ਦੇ ਲੋਕ ਵੀ ਇਸਨੂੰ ਚੀਨ ਦਾ ਸਭ ਤੋਂ ਸ਼ਾਨਦਾਰ ਇਨਵੈਂਸ਼ਨ ਦੱਸ ਰਹੇ ਹਨ। ਹੋਕਸ ਦਾ ਵੀ ਮੰਨਣਾ ਹੈ ਕਿ ਇਹ ਪ੍ਰੋਡਕਟ ਚੀਨ ਦੀ ਮਿਲਿਟਰੀ ਦੇ ਕੰਮ ਆ ਸਕਦਾ ਹੈ। ਚੀਨ ਵਿੱਚ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਇਸਨੂੰ ਹੁਣ ਤੱਕ 21 ਮਿਲੀਅਨ ਤੋਂ ਵੀ ਜ਼ਿਆਦਾ ਵਿਊਜ ਮਿਲਚੁੱਕੇ ਹਨ।ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ ਦੇ ਡਿਪਟੀ ਹੈੱਡ ਵੀ ਹੋਏ ਖੁਸ਼-ਮਿਰਰ ਦੀ ਖਬਰ ਦੇ ਮੁਤਾਬਕ, ਜਿਵੇਂ ਹੀ ਇਹ ਵੀਡੀਓ ਵਾਇਰਲ ਹੋਈ ਤਾਂ ਚੀਨ ਦੇ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ ਦੇ ਡਿਪਟੀ ਹੈੱਡ ਚੇਨ ਸ਼ੇਨ ਨੇ ਵੀ ਇਸ ਵੀਡੀਓ ਨੂੰ ਵੇਖਿਆ। ਜਿਸ ਨੂੰ ਵੇਖਕੇ ਉਹ ਕਾਫ਼ੀ ਖੁਸ਼ ਹੋਏ। ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ਵੀਬੋ ਉੱਤੇ ਉਨ੍ਹਾਂ ਨੇ ਵੀਡੀਓ ਅਪਲੋਡ ਕਰਦੇ ਹੋਏ ਕਿਹਾਆਉਣ ਵਾਲੇ ਸਮੇਂ ਵਿੱਚ ਇਹ ਕਵਾਂਟਮਟੈਕਨੋਲਾਜੀ ਨਾਲ ਬਣਿਆ ਟੇਬਲ ਕਲਾਥ ਹੈ ਜੋ ਹੱਥ ਵਿੱਚ ਲੈਂਦੇ ਹੀ ਲਾਈਟ ਦੀਆਂ ਤਰੰਗਾਂ ਨੂੰ ਰਿਫਲੈਕਟ ਕਰਦਾ ਹੈ। ਇਸ ਲਈ ਇਸਨੂੰ ਹੱਥ ਵਿੱਚ ਫੜਨ ਵਾਲਾ ਇਨਸਾਨ ਗਾਇਬ ਹੋ ਜਾਂਦਾ ਹੈ।ਫੌਜ ਦੇ ਜਵਾਨਾਂ ਨੂੰ ਰਾਤ ਦੇ ਹਨ੍ਹੇਰੇ ਵਿੱਚ ਕ੍ਰਿਮੀਨਲਸ ਤੋਂ ਬਚਨ ਲਈ ਇਸ ਟੇਬਲ ਕਲਾਥ ਦੀ ਵਰਤੋ ਕਰਨੀ ਚਾਹੀਦੀ ਹੈ। ਚੀਨ ਵਿੱਚ ਹਰ ਜਗ੍ਹਾ ਇਸ ਪ੍ਰੋਡਕਟ ਦੀ ਚਰਚਾ ਹੋ ਰਹੀ ਹੈ। ਕਿਸੇ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਇਸ ਸ਼ਖਸ ਨੇ ਇਹ ਪ੍ਰੋਡਕਟ ਬਣਾਇਆ ਕਿਵੇਂ? ਕਈ ਲੋਕ ਤਾਂ ਇਸ ਵੀਡੀਓ ਨੂੰ ਫੇਕ ਦੱਸ ਰਹੇ ਹਨ ਅਤੇ ਜੱਮਕੇ ਨਿੰਦਿਆ ਵੀ ਕਰ ਰਹੇ ਹਨ।

Read More...

Uncategorized

ਇਸ ਪੋਸਟ ਦਾ ਹੈਡਿੰਗ ਤਾਂ ਕੋਈ ਨਹੀਂ …ਪਰ ਪੋਸਟ ਪੜ੍ਹ ਕੇ ਤੁਹਾਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਤੇ ਹੋਰ ਵੀ ਜਿਆਦਾ ਯਕੀਨ ਹੋ ਜਾਵੇਗਾ !

ਇਕ ਕੁੜੀ ਸੀ ਜਿਸ ਦਾ ਗੁਰੂ ਨਾਨਕ ਦੇਵ ਜੀ ਵਿੱਚ ਬਹੁਤ ਵਿਸ਼ਵਾਸ ਸੀ। ਉਹ ਸਵੇਰੇ 3 ਵਜੇ ਉਠ ਜਾਂਦੀ ਤੇ ਪਾਠ ਕਰਦੀ। ਰੋਜ਼ ਗੁਰੂਦੁਆਰੇ ਜਾਂਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੀ, ਸਹਿਜ ਪਾਠ ਕਰਦੀ। ਉਹਨੂੰ ਬਹੁਤ ਸਾਰੀ ਬਾਣੀ ਜ਼ਬਾਨੀ ਯਾਦ ਸੀ। ਉਹ ਜਦ ਘਰ ਦਾ ਕੰਮ ਵੀ ਕਰਦੀਤਾਂ ਗੁਰਬਾਣੀ ਦੀ ਕੋਈ ਨਾ ਕੋਈ ਤੁਕ ਹਮੇਸ਼ਾ ਉਹਦੇ ਮੂੰਹ ਤੇ ਹੁੰਦੀ। ਉਹ ਸਿਰ ਤੇਹਮੇਸ਼ਾ ਚੁੰਨੀ ਲੈ ਕੇ ਰੱਖਦੀ ਸੀ। ਫਿਰ ਉਹਦਾ ਵਿਆਹ ਹੋ ਗਿਆ।ਸਹੁਰੇ ਘਰ ਜਾ ਕੇ ਵੀ ਉਹਨੇ ਆਪਣਾ ਨਿਤਨੇਮ ਨਾ ਛੱਡਿਆ। ਰੋਜ ਗੁਰਦੁਆਰੇ ਜਾਣਾ, ਸੇਵਾ ਕਰਨੀ, ਪਰਕਾਸ਼ ਕਰਨਾ। ਉਹਦੇ ਸਹੁਰੇ ਪਰਿਵਾਰ ਵਾਲੇ ਕਿਸੇ ਹੋਰ ਬਾਬੇ ਨੂੰ ਮੰਨਦੇ ਸੀ ਉਹਨਾ ਨੂੰ ਨੂੰਹ ਦਾ ਇਸ ਤਰ੍ਹਾ ਗੁਰੂ ਘਰ ਜਾਣਾ ਬਿਲਕੁਲ ਪਸੰਦ ਨਹੀਂ ਸੀ।ਉਹ ਨੂੰਹ ਨੂੰ ਵੀ ਉਸ ਦੁਨਿਆਵੀ ਬਾਬੇ ਨੂੰ ਮੰਨਣ ਲਈ ਕਹਿੰਦੇ ਪਰ ਨੂੰਹ ਨੇ ਸਾਫ ਮਨ੍ਹਾ ਕਰ ਦਿੱਤਾ ਤੇ ਕਿਹਾ ਮੇਰਾਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਹਨ ਮੈਨੂੰ ਕਿਸੇ ਹੋਰ ਅੱਗੇ ਮੱਥਾ ਟੇਕਣ ਦੀ ਜ਼ਰੂਰਤ ਨਹੀਂਜਿਹੜੇ ਉਹਦੇ ਸਹੁਰੇ ਸੀ ਉਹ ਬਹਾਨਾ ਲੱਭਦੇ ਸੀ ਇਹਨੂੰ ਕਿਸੇ ਤਰ੍ਹਾਂ ਨੀਵਾਂ ਦਿਖਾਈਏ। ਉਹਦੇ ਸਹੁਰੇ ਨੇ ਕਿਹਾ ਕਿ ਜੇ ਤੇਰੇ ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਹਨ ਤਾਂ ਇਸ ਮਹੀਨੇ ਦੀ 31 ਤਰੀਕ ਤਕ ਆਪ ਚੱਲ ਕੇ ਸਾਡੇ ਘਰ ਆਉਣ।ਜੇ ਉਹ ਆ ਗਏ ਤਾਂ ਅਸੀਂ ਤੈਨੂੰ ਗੁਰੂ ਘਰ ਜਾਣ ਤੋਂ ਕਦੀ ਵੀ ਨਹੀਂ ਰੋਕਾਂਗੇ ਤੇ ਜੇ ਉਹ ਨਾ ਆਏ ਤਾਂ ਤੂੰ ਕਦੀ ਗੁਰੂ ਘਰ ਨਾ ਜਾਈਂ।ਉਸ ਕੁੜੀ ਦਾ ਬਹੁਤ ਵਿਸ਼ਵਾਸ ਸੀ। ਉਹਨੇ ਕਿਹਾ ਮੈਨੂੰ ਮਨਜ਼ੂਰ ਹੈ।ਉਹਨੇ ਰੋਜ਼ ਸਵੇਰੇ ਗੁਰੂਦੁਆਰੇ ਜਾਇਆ ਕਰਨਾ।ਅਰਦਾਸ ਕਰਿਆ ਕਰਨੀ.ਕਦੀ ਕਦੀ ਰੋ ਵੀ ਪੈਣਾ,ਬਸ ਇਕੋ ਗਲ ਕਿ ਗੁਰੂ ਜੀ ਮੈਨੂੰ ਤੁਹਾਡੇ ਤੇ ਪੂਰਨ ਵਿਸ਼ਵਾਸ ਹੈ ਮੇਰੀ ਇਜ਼ਤ ਰੱਖਿਓ।ਦਿਨ ਲੰਘਦੇ ਗਏ। ਅਖੀਰ 30 ਤਰੀਕ ਆ ਗਈ।ਉਸ ਰਾਤ ਕੁੜੀ ਬਹੁਤਰੋਈ ਕਿ ਜੇ ਸਵੇਰੇ ਵੀ ਗੁਰੂ ਜੀ ਘਰ ਨਾ ਆਏ ਤਾਂ ਮੇਰਾ ਵਿਸ਼ਵਾਸ ਟੁੱਟ ਜਾਣਾ ਹੈ।ਉਸ ਰਾਤ 3 ਵਜੇ ਤੋਂ ਬਾਅਦ ਬਹੁਤ ਬਾਰਿਸ਼ ਪਈ।ਉਸ ਦਿਨ ਕੁੜੀ ਗੁਰਦੁਆਰੇ ਨਾ ਗਈ।ਜਦ ਸਵੇਰ ਹੋਈ ਤਾਂ ਪਿੰਡ ਦੇ ਗ੍ਰੰਥੀ ਨੇ ਦੇਖਿਆ ਕਿ ਗੁਰਦੁਆਰੇ ਦੀ ਕੱਚੀ ਛੱਤ ਚੋ ਰਹੀ ਸੀ। ਉਹਨੇ ਸੋਚਿਆ ਇਹ ਤਾਂ ਬਹੁਤ ਗਲਤ ਹੋਇਆ। ਉਹਨੇ ਪਿੰਡ ਦੇ ਕੁਝ ਸਿਆਣੇ ਬੰਦੇ ਇਕੱਠੇ ਕੀਤੇ। ਉਹਨਾ ਨੇ ਸਲਾਹ ਬਣਾਈ ਕਿ ਜਦ ਤਕ ਮੀਂਹ ਹਟ ਨਹੀਂ ਜਾਂਦਾ ਤੇ ਛੱਤ ਠੀਕ ਨਹੀਂ ਹੋ ਜਾਂਦੀ ਤਦ ਤਕ ਗੁਰੂ ਜੀ ਦਾ ਸਰੂਪ ਕਿਸੇ ਦੇ ਘਰ ਪ੍ਰਕਾਸ਼ ਕਰ ਦੇਣਾ ਚਾਹੀਦਾ ਹੈ ਤਾਂ ਜੋ ਬੇਅਦਬੀ ਨਾ ਹੋਵੇ। ਤਦ ਸਲਾਹ ਹੋਣ ਲੱਗੀ ਕਿ ਕਿਸ ਦੇ ਘਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਜਾਇਆ ਜਾਵੇਤਦ ਗ੍ਰੰਥੀ ਸਿੰਘ ਨੇ ਕਿਹਾ ਕਿ ਹਰ ਰੋਜ ਇੱਥੇ ਇਕ ਲੜਕੀ ਆਉਂਦੀ ਹੈ ਜੋ ਕਦੇ ਕਦੇ ਪ੍ਰਕਾਸ਼ ਵੀ ਆਪ ਹੀ ਕਰਦੀ ਹੈ।ਹੋਰ ਵੀ ਬਹੁਤ ਸੇਵਾ ਕਰਦੀ ਹੈ। ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਹਦੇ ਘਰ ਲੈ ਜਾਈਏ। ਸਾਰੇ ਹੀ ਇਸ ਗੱਲ ਨਾਲ ਸਹਿਮਤ ਹੋ ਗਏ।ਇਕ ਬਜੁਰਗ ਕਹਿਣ ਲੱਗਾ ਕਿ ਪਹਿਲਾਂ ਇਕ ਬੰਦਾ ਉਹਨਾ ਦੇ ਘਰ ਭੇਜ ਕੇ ਇਜਾਜ਼ਤ ਤਾਂ ਲੈ ਲਵੋ। ਤਾਂ ਗ੍ਰੰਥੀ ਸਿੰਘ ਨੇ ਕਿਹਾ ਕਿ ਇਜਾਜ਼ਤ ਕੀ ਲੈਣੀ ਹੈ ਉਹ ਮਨਾ ਥੋੜ੍ਹਾ ਕਰਨਗੇ। ਤਦ ਉਹ ਗ੍ਰੰਥੀ ਸਿੰਘ ਤੇ ਨਾਲ 5-7 ਹੋਰ ਬੰਦੇ ਮਹਾਰਾਜ ਦਾ ਸਰੂਪ ਸਿਰ ਤੇ ਰੱਖ ਕੇ ਉਹਨਾਂ ਦੇ ਘਰ ਵੱਲ ਚਲ ਪਏ। ਉਹਦੇ ਸਹੁਰੇ ਘਰ ਇਹੀ ਗੱਲ ਹੋ ਰਹੀ ਸੀ ਕਿ ਅੱਜ 31 ਤਰੀਕ ਹੈ ਜੇ ਗੁਰੂ ਜੀ ਨਾ ਆਏ ਤਾਂ ਗੁਰੂਦੁਆਰੇ ਨਹੀਂ ਜਾਣਾਏਨੇ ਚਿਰ ਨੂੰ ਦਰਵਾਜ਼ੇ ਤੇ ਦਸਤਕ ਹੋਈ। ਜਦ ਸਹੁਰੇ ਨੇ ਬੂਹਾ ਖੋਲਿਆ ਤਾਂ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ। ਉਹ ਤਾਂ ਹੈਰਾਨ ਰਹਿ ਗਿਆ। ਗ੍ਰੰਥੀ ਸਿੰਘ ਨੇ ਕਿਹਾ ਕਿ ਕੋਈ ਵੀ ਇਕ ਕਮਰਾ ਵਿਹਲਾ ਕਰਕੇ ਚੰਗੀ ਤਰ੍ਹਾਂਸਫਾਈ ਕਰ ਦਿਓ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਹੈ।ਉਸ ਕੁੜੀ ਨੇ ਬੜੇ ਚਾਅ ਨਾਲ ਕਮਰਾ ਸਾਫ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਸਾਰੇ ਪਰਿਵਾਰ ਨੇ ਹੱਥ ਜੋੜ ਕੇ ਮਾਫੀ ਮੰਗੀ। ਕੁੜੀ ਦਾ ਵਿਸ਼ਵਾਸ ਰੰਗ ਲਿਆਇਆ।ਗੱਲ ਸਾਰੀ ਵਿਸ਼ਵਾਸ ਦੀ ਹੈ।ਧੰਨੇ ਜੱਟ ਨੇ ਵਿਸ਼ਵਾਸ ਨਾਲ ਹੀ ਪੱਥਰ ਵਿਚੋਂ ਰੱਬ ਪਾ ਲਿਆ ਸੀ। ਸਾਡੇ ਗੁਰੂ ਗ੍ਰੰਥ ਸਾਹਿਬ ਜੀ ਅੱਜ ਵੀ ਸਮਰੱਥ ਹਨ। ਕਮੀ ਗੁਰੂ ਵਿਚ ਨਹੀਂ ਸਾਡੇ ਵਿੱਚ ਹੈ। ਸਾਨੂੰ ਗੁਰੂ ਜੀ ਤੇ ਵਿਸ਼ਵਾਸ ਹੀ ਨਹੀਂਅਸੀਂ ਕੋਈ ਵੀ ਕੰਮ ਕਰਦੇ ਹਾਂ ਤਾਂ ਆਪਣੀ ਮੱਤ ਨੂੰ ਅੱਗੇ ਰੱਖਦੇ ਹਾਂ ਗੁਰੂ ਜੀਦੀ ਮੱਤ ਨਹੀ ਲੈਂਦੇ। ਤਾਂ ਹੀ ਅਸੀਂ ਬਾਅਦ ਵਿਚ ਦੁਖੀ ਹੁੰਦੇ ਹਾਂ।ਭਗਤੀ ਸਾਰੀ ਵਿਸ਼ਵਾਸ ਤੇ ਖੜ੍ਹੀ ਹੈ। ਇਸ ਲਈ ਗੁਰੂ ਜੀ ਤੇ ਵਿਸ਼ਵਾਸ ਬਣਾਓ। ਕੁਝ ਵੀ ਅਸੰਭਵ ਨਹੀ। ਬਸ ਕਦੇ ਵੀ ਸ਼ੱਕ ਨਾ ਕਰਨਾ ਕਿ ਮੇਰਾ ਗੁਰੂ ਇਹ ਨਹੀ ਕਰ ਸਕਦਾ।ਨੀਤ ਸਾਫ ਰੱਖਣਾ ਤੇ ਵਿਸ਼ਵਾਸ ਰੱਖਣਾ ਕਿ ਹਾਂ ਇਸ ਤਰ੍ਹਾ ਹੋ ਸਕਦਾ ਹੈ। ਵਿਸ਼ਵਾਸ ਆਪਣੇ ਮਤਲਬ ਲਈ ਨਹੀ ਰੱਖਣਾ।ਦਿਲ ਨਾਲ ਪ੍ਰੇਮ ਕਰਨਾ ਹੈ।ਆਪਣੇ ਗੁਰੂ ਜੀ ਪ੍ਰਤੀ ਵਿਸ਼ਵਾਸ ਪੈਦਾ ਕਰਨ ਲਈ ਇਸਨੂੰ ਸ਼ੇਅਰ ਕਰੋ।

Read More...

Uncategorized

ਸਰਦਾਰ ਹਰੀ ਸਿੰਘ ਨਲੂਆ ਸਾਡੀ ਮਾਣਮੱਤੀ ਵਿਰਾਸਤ ਹੈ,ਗਜਿੰਦਰ ਸਿੰਘ,ਦਲ ਖਾਲਸਾ

ਸਰਦਾਰ ਹਰੀ ਸਿੰਘ ਨਲੂਆ ਸਾਡੀ ਮਾਣਮੱਤੀ ਵਿਰਾਸਤ ਹੈ,ਸਰਦਾਰ ਦੇ ਸ਼ਹੀਦੀ ਦਿਨ ਤੇ ਸਲੂਟ ਕਰਦਾ ਹਾਂ ਉਸ ਜਰਨੈਲ ਨੂੰ,ਸਰਦਾਰ ਹਰੀ ਸਿੰਘ ਨਲੂਆ ਦੇ ਨਾਮ ਵਿੱਚ ਹੀ ਸਾਡੇ ਲਈ ਇੰਨਾ ਵੱਡਾ ਮਾਣ ਹੈ, ਕਿ ਉਸ ਦੇ ਸਾਹਮਣੇ ਅੱਜ ਦੇ ਗੁਲਾਮੀ ਦੇ ਦੌਰ ਦੀਆਂ ਬਹੁਤ ਸਾਰੀਆਂ ਸ਼ਰਮਿੰਦਗੀਆਂ ਸਾਡੀਆਂ ਅੱਖਾਂ ਦਾ ਪਾਣੀ ਬਣ ਕੇ ਵਹਿ ਜਾਂਦੀਆਂ ਨੇ ।ਅੱਜ ਸਾਡੇ ਸਰਦਾਰ ਦਾ ਸ਼ਹੀਦੀ ਦਿਨ ਹੈਮੈਂ ਹੁਣੇ ਸੁਖਪ੍ਰੀਤ ਸਿੰਘ ਉਦੋਕੇ ਦੀ ਸਰਦਾਰ ਬਾਰੇ ਵੀਡੀਓ ਦੇਖੀ ਹੈ, ‘ਲੀਗੇਸੀ ਆਫ ਸਰਦਾਰ ਹਰੀ ਸਿੰਘ ਨਲੂਆ’ । ਬਹੁਤ ਕੁੱਝ ਪੁਰਾਣਾ ਪੜ੍ਹਿਆ ਇੱਤਹਾਸ ਯਾਦ ਆ ਗਿਆ ਹੈ । ਉਦੋਕੇ ਹੁਰਾਂ ਨੇ ਬਹੁਤ ਖੂਬਸੂਰਤ ਸ਼ਬਦਾਂ ਵਿੱਚ ਸਰਦਾਰ ਦਾ ਜ਼ਿਕਰ ਕੀਤਾ ਹੈ,ਸੂਬਾ ਪਿਸ਼ਾਵਰ ਦਾ ਇੱਕ ਸ਼ਹਿਰ ਹੈ, ‘ਹਰੀ ਪੁਰ ਹਜ਼ਾਰਾ’ ਜਿਸ ਬਾਰੇ ਬਚਪਨ ਤੋਂ ਆਪਣੇ ਪਿਤਾ ਜੀ ਤੋਂ ਸੁਣਦਾ ਆਇਆ ਹਾਂ ਕਿ ਇਹ ਸ਼ਹਿਰ ਸਾਡੇ ਸਰਦਾਰ ਹਰੀ ਸਿੰਘ ਨਲੂਆ ਦਾ ਵਸਾਇਆ ਹੋਇਆ ਹੈ, ਤੇ ਇਸੇ ਲਈ ਸਰਦਾਰ ਦੇ ਨਾਮ ਤੇ ਹੈਪੁਰਾਣੇ ਵਕਤਾਂ ਦਾ ਕਹਿੰਦੇ ਬਹੁਤ ਖੂਬਸੂਰਤ ਸ਼ਹਿਰ ਹੁੰਦਾ ਸੀ । ਅੱਜ ਮਾਣ ਮਹਿਸੂਸ ਹੋ ਰਿਹਾ ਹੈ ਇਹ ਸਾਂਝਾ ਕਰਦੇ ਹੋਏ ਕਿ ਇਹ ਸ਼ਹਿਰ ‘ਹਰੀ ਪੁਰ ਹਜ਼ਾਰਾ’ ਮੇਰੇ ਪਿਉ ਦਾਦੇ ਦਾ ਸ਼ਹਿਰ ਹੈ । ਮੇਰੇ ਪਰਿਵਾਰ ਦੀ ਪਹਿਚਾਣ ਹੈ ਇਹ ਸ਼ਹਿਰ,ਅਸੀਂ ਇੱਕ ਕੌਮ ਦੇ ਨਾਤੇ ਬਹੁਤ ਕੁੱਝ ਗਵਾ ਚੁੱਕੇ ਹਾਂ, ਪਰ ਵਿਰਾਸਤ ਨਾ ਗਵਾਇਓ ਖਾਲਸਾ ਜੀ । ਸਰਦਾਰ ਹਰੀ ਸਿੰਘ ਨਲੂਆ ਸਾਡੀ ਵਿਰਾਸਤ ਦੀ ਸ਼ਾਨ ਹੈ । ਵਿਰਾਸਤ ਨਾਲ ਜੁੜ੍ਹੇ ਰਹੇ ਤਾਂ ਭਵਿੱਖ ਵੀ ਸੰਭਾਲ ਤੇ ਸੰਵਾਰ ਸਕਾਂਗੇਸਵਾ ਸੌ ਸਾਲ ਹੋਇਆ ਹੈ,ਹੁਣੀ ਇਹ ਹਾਲ ਹੋਇਆ ਹੈ।ਉਹ ਤਖਤੋ-ਤਾਜ ਭੁਲਿਆ ਹੈ,ਖਾਲਸਾਈ ਰਾਜ ਭੁਲਿਆ ਹੈ।ਸਵਾ ਲੱਖ ਫੌਜ ਭੁੱਲੀ ਹੈ,ਉਹ ਸ਼ਾਹੀ ਮੌਜ ਭੁੱਲੀ ਹੈ।ਉਹ ਹਾਥੀ ਘੋੜੇ ਭੁੱਲੇ ਨੇ,ਉਹ ਤੋਪਾਂ ਤੋੜੇ ਭੁੱਲੇ ਨੇ।ਕਿਲੇ ਨਿਸ਼ਾਨ ਭੁੱਲੇ ਨੇ,ਪੰਥ ਦੀ ਸ਼ਾਨ ਭੁੱਲੇ ਨੇ।ਉਹ ਸਿੱਕੇ ਮੋਹਰਾਂ ਭੁੱਲੇ ਨੇ,ਉਹ ਸ਼ਾਹੀ ਤੋਰਾਂ ਭੁੱਲੇ ਨੇ।ਜੰਗ ਹਿੰਦ-ਪੰਜਾਬ ਦਾ ਮੁੜ ਹੋਸੀ,ਸਾਥੋਂ ਖੁੱਸੀਆਂ ਭਾਵੇਂ ਸਰਦਾਰੀਆਂ ਨੇ।ਉਦੋਂ ਤਕ ਨਹੀਂ ਜੰਗ ਇਹ ਖਤਮ ਹੋਣੀ,ਜਦ ਤੱਕ ਜਿਤਦੀਆਂ ਨਹੀਂ ਜੋ ਹਾਰੀਆਂ ਨੇ।ਸਰਦਾਰ ਦੇ ਸ਼ਹੀਦੀ ਦਿਨ ਤੇ ਸਲੂਟ ਕਰਦਾ ਹਾਂ ਉਸ ਜਰਨੈਲ ਨੂੰ ।ਗਜਿੰਦਰ ਸਿੰਘ, ਦਲ ਖਾਲਸਾ ੩੦.੪.੨੦੧੮

Read More...

Uncategorized

ਮੰਜੇ ਤੋਂ ਉਠਦਿਆਂ ਹੀ ਪਰਮੀਸ਼ ਦਾ ਵੱਡਾ ਐਲਾਨ

ਮੰਜੇ ਤੋਂ ਉਠਦਿਆਂ ਹੀ ਪਰਮੀਸ਼ ਦਾ ਵੱਡਾ ਐਲਾਨ,ਗੈਂਗਸਟਰਾਂ ਦੇ ਹਮਲੇ ਮਗਰੋਂ ਗਾਇਕ ਪਰਮੀਸ਼ ਵਰਮਾ ਦੀ ਸਿਹਤ ‘ਚ ਤੇਜ਼ੀ ਨਾਲ ਸੁਧਾਰ ਆ ਰਿਹਾ ਹੈ।ਪਰਮੀਸ਼ ਦੇ ਫੈਨਜ਼ ਲਈ ਚੰਗੀ ਖ਼ਬਰ ਆ ਰਹੀ ਹੈ। ਕੁਝ ਸਮਾਂ ਪਹਿਲਾਂ ਹੀ ਪਰਮੀਸ਼ ਨੇ ਆਪਣੇ ਫੇਸਬੁੱਕ ਪੇਜ ‘ਤੇ ਪੋਸਟਰ ਸ਼ੇਅਰ ਕੀਤਾ ਹੈ।ਇਸ ਪੋਸਟਰ ਦੇਖ ਕੇ ਸ਼ਾਇਦ ਤੁਹਾਨੂੰ ਲੱਗ ਰਿਹਾ ਹੋਣਾ ਹੈ ਕਿ ਇਹ ‘ਸਿੰਘਮ’ ਦਾ ਹੈਤਾਂ ਤੁਸੀਂ ਗ਼ਲਤ ਸੋਚ ਰਹੇ ਹੋ।ਇਹ ਪਰਮੀਸ਼ ਦੀ ਦੂਜੀ ਫ਼ਿਲਮ ਦਾ ਪੋਸਟਰ ਹੈ ਜਿਸ ਦਾ ਨਾਂ ਹੈ ‘ਜ਼ਹੂਰ’। ‘ਜ਼ਹੂਰ’ ਉਰਦੂ ਭਾਸ਼ਾ ਦਾ ਸ਼ਬਦ ਹੈ ਜੋ ਅਰਬੀ ਭਾਸ਼ਾ ਤੋਂ ਲਿਆ ਗਿਆ ਹੈ।ਪਰਮੀਸ਼ ਨੇ ਇਸ ਪੋਸਟਰ ਨੂੰ ਸ਼ੇਅਰ ਕਰ ਕੇ ਆਪਣੇ ਫੈਨਸ ਨੂੰ ਦੱਸ ਦਿੱਤਾ ਹੈ ਕਿ ਉਹ ਹੁਣ ਠੀਕ ਹੈ ਤੇ ਜਲਦੀ ਹੀ ਸਕ੍ਰੀਨ ‘ਤੇ ਵੀ ਨਜ਼ਰ ਆਵੇਗਾਪਰਮੀਸ਼ ਨੇ ਆਪਣੀ ਇਸ ਪੋਸਟ ਨੂੰ ਕੈਪਸ਼ਨ ਵੀ ਦਿੱਤਾ ਹੈ, ‘ਵਾਹਿਗੁਰੂ ਦੀ ਮਿਹਰ ਅਤੇ ਫੈਨਸ ਦੀਆਂ ਦੁਆਵਾਂ ਨਾਲ ਇੱਕ ਹੋਰ ਫ਼ਿਲਮ ਦੀ ਫਸਟ ਲੁੱਕ ਸ਼ੇਅਰ ਕਰ ਰਿਹਾ ਹਾਂ, ਉਮੀਦ ਹੈ ਪਸੰਦ ਆਵੇਗੀ।ਪਰਮੀਸ਼ ਦੀ ਇਹ ਫ਼ਿਲਮ 18ਵੀਂ ਸਦੀ ਦੀ ਸੱਚੀ ਘਟਨਾ ‘ਤੇ ਆਧਾਰਤ ਹੋਵੇਗੀ। ਇਸ ਤੋਂ ਇਲਾਵਾ ਪਰਮੀਸ਼ ਨੇ ਇਸ ਦੀ ਕੋਈ ਹੋਰ ਜਾਣਕਾਰੀ ਸ਼ੇਅਰ ਨਹੀਂ ਕੀਤੀਇਸ ਤੋਂ ਪਹਿਲਾਂ ਪਰਮੀਸ਼ ਫ਼ਿਲਮ ‘ਰਾਕੀ ਮੈਂਟਲ’ ਨਾਲ ਆਪਣਾ ਡੈਬਿਊ ਕਰ ਚੁੱਕਿਆ ਹੈ ਤੇ ਹਾਲ ਹੀ ‘ਚ ਆਏ ਉਸ ਦੇ ਗਾਣੇ ‘ਛੜਾ’ ਨੂੰ ਯੂ-ਟਿਊਬ ‘ਤੇ 34 ਮਿਲੀਅਨ ਵਿਊਜ਼ ਮਿਲ ਚੁੱਕੇ ਹਨ।ਪਰਮੀਸ਼ ‘ਜ਼ਹੂਰ’ ਦੇ ਨਾਲ-ਨਾਲ ‘ਸਿੰਘਮ’ ‘ਚ ਵੀ ਨਜ਼ਰ ਆਵੇਗਾ। ਜਿਸ ਨੂੰ ਕੁਮਾਰ ਮੰਗਤ ਪਾਠਕ, ਅਭਿਸ਼ੇਕ ਪਾਠਕ ਪ੍ਰੋਡਿਊਸ ਤੇ ਓਮਜੀ ਗਰੁੱਪ ਕੋ-ਪ੍ਰੋਡਿਊਸ ਕਰ ਰਿਹਾ ਹੈ।ਮੰਜੇ ਤੋਂ ਉਠਦਿਆਂ ਹੀ ਪਰਮੀਸ਼ ਦਾ ਵੱਡਾ ਐਲਾਨ,ਮੰਜੇ ਤੋਂ ਉਠਦਿਆਂ ਹੀ ਪਰਮੀਸ਼ ਦਾ ਵੱਡਾ ਐਲਾਨ,ਮੰਜੇ ਤੋਂ ਉਠਦਿਆਂ ਹੀ ਪਰਮੀਸ਼ ਦਾ ਵੱਡਾ ਐਲਾਨ,ਮੰਜੇ ਤੋਂ ਉਠਦਿਆਂ ਹੀ ਪਰਮੀਸ਼ ਦਾ ਵੱਡਾ ਐਲਾਨ

Read More...

Uncategorized

ਅੰਗਰੇਜ਼ਾਂ ਨੇ ਸਿੱਖ ਅਰਦਾਸ ਦੇ ਦੋਹਿਰੇ ‘ਤੇ ਲਾਈ ਸੀ ਪਾਬੰਦੀ…

!!ਅਰਦਾਸ ਅਰਜ਼ + ਦਾਸ਼ਤ ਤੋਂ ਬਣਿਆ ਇੱਕ ਸ਼ਬਦ ਹੈ। ਅਰਜ਼ ਦਾ ਅਰਥ ਹੈ ਬੇਨਤੀ। ਦਾਸ਼ਤ ਦਾ ਅਰਥ ਹੈ ਪੇਸ਼ ਕਰਨਾ। ਅਰਥਾਤ ਬੇਨਤੀ ਪੇਸ਼ ਕਰਨੀ। ਗੁਰਮਤਿ ਵਿੱਚ ਅਰਦਾਸ ਦੀ ਖ਼ਾਸ ਅਹਿਮੀਅਤ ਹੈ। Watch Below Video Of Real Sikh Ardas..ਅਰਦਾਸ ਜੀਵ ਵੱਲੋਂ ਪਰਮਾਤਮਾ ਅੱਗੇ ਕੀਤੀ ਗਈ ਬੇਨਤੀ ਹੈ। ਦੁੱਖ ਹੋਵੇ ਜਾਂ ਸੁੱਖ, ਖੁਸ਼ੀ ਹੋਵੇ ਜਾਂ ਗਮੀ, ਹਰ ਮੌਕੇ ’ਤੇhttps://youtu.be/YAGXsmKgnmYਗੁਰੂ ਦਾ ਸਿੱਖ ਗੁਰੂ ਦੀ ਬਖਸ਼ਿਸ਼ ਲੈਣ ਲਈ ਅਰਦਾਸ ਕਰਦਾ ਹੈ।ਅਜੋਕੇ ਸਿੱਖ ਧਾਰਮਕ ਜੀਵਨ ਵਿਚ ਅਰਦਾਸ ਦਾ ਬਹੁਤ ਮਹੱਤਵ ਹੈ। ਇਹ ਬਹੁਤੇ ਸਿੱਖਾਂ ਵੱਲੋਂ ਸਭ ਤੋਂ ਵੱਧ ਸੁਣੀ ਅਤੇ ਪੜ੍ਹੀ ਜਾਣ ਵਾਲੀ ਧਾਰਮਕ ਕਿਰਤ ਹੈ। ਗੁਰਮਤਿ ਵਿਚਾਰਧਾਰਾ ਤੋਂ ਅਣਜਾਣ ਸਿੱਖ ਵੀ ਅਰਦਾਸ ਤੋਂ ਜਾਣੂ ਹੁੰਦੇ ਹਨ। ਸ਼ਰਧਾਲੂ ਸਿੱਖਾਂ ਲਈ ਤੇ ਅਰਦਾਸ ਉਹਨਾਂ ਦੇ ਜੀਵਨ ਦਾ ਅਨਿਖੜਵਾਂ ਅੰਗ ਅਤੇ ਹਰ ਰੋਜ਼ ਬਹੁਤੀ ਵੇਰ ਕੀਤੀ ਜਾਣ ਵਾਲੀ ਜ਼ਰੂਰੀ ਧਾਰਮਕ ਕਿਰਿਆ ਹੈ। ਅਰਦਾਸ ਸਿੱਖ ਜੀਵਨ ਨੂੰ ਗੁਰਬਾਣੀ ਪਾਠ, ਕੀਰਤਨ, ਵਿਆਖਿਆ, ਸਾਹਿਤ ਅਤੇ ਦੂਜੇ ਧਾਰਮਕ ਪਰਚਾਰ ਸਾਧਨਾਂ ਨਾਲੋਂ ਵੱਧ ਪਰਭਾਵਿਤ ਕਰਦੀ ਆ ਰਹੀ ਹੈਹੈਰਾਨੀ ਇਸ ਗੱਲ ਦੀ ਹੈ ਕਿ ਪਰਚਲਤ ਸਿੱਖ ਅਰਦਾਸ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਿਧਾਂਤ ਅਤੇ ਉਪਦੇਸ਼ ਦੀ ਬਹੁਤ ਮਾਮੂਲੀ ਝਲਕ ਪੈਂਦੀ ਹੈ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿੱਖ ਧਰਮ ਦਾ ਆਧਾਰ ਹੈ।ਸਿੱਖ ਦੀ ਅਰਦਾਸ ਤੇ ਗੁਰਬਾਣੀ ਉਪਦੇਸ਼ ਤੇ ਆਧਾਰਤ ਹੋਣੀ ਚਾਹੀਦੀ ਸੀ ਪਰ ਐਸਾ ਨਹੀਂ ਹੈ। ਸਿੱਖ ਧਰਮ ਦੀ ਪ੍ਰੇਅਰ (Prayer) ਮੰਨੀ ਜਾਣ ਵਾਲੀ ਇਸ ਅਰਦਾਸ ਵਿਚ ਗੁਰਬਾਣੀ ਉਪਦੇਸ਼ ਅਤੇ ਗੁਰਮਤਿ ਵਿਚਾਰਧਾਰਾ ਦੀ ਅਣਹੋਂਦ ਡੂੰਘੀ ਚਿੰਤਾ ਦਾ ਵਿਸ਼ਾ ਹੈ।ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਤਰ ਦ੍ਰਿਸ਼ਟੀ ਤੋਂ ਉਪਜਿਆ ਪਰਭੂ ਦਾ ਅਨੁਭਵੀ ਗਿਆਨ ਹੈ। ਇਹ ਪਰਭੂ ਪਰਮਾਤਮਾ ਦੀ ਵਾਹਦ ਹੋਂਦ, ਬੇਅੰਤਤਾ, ਉਸ ਦੀ ਸਾਜੀ ਸਰਿਸ਼ਟੀਅਤੇ ਕੁਦਰਤ, ਸਰਿਸ਼ਟੀ ਵਿਚ ਸਥਿਤ ਤ੍ਰੈ-ਗੁਣਾ ਸੰਸਾਰ ਅਤੇ ਸੰਸਾਰ ਵਿਚ ਵਿਚਰ ਰਹੀ ਮਨੁੱਖਤਾ, ਮਨੁੱਖਾਂ ਦੇ ਸਮਾਜਕ ਸੰਗਠਨ, ਉਹਨਾਂ ਵਿਚ ਵਰਤ ਰਹੀ ਮਾਇਆ,ਮਨੁੱਖਾ ਮਨ ਦੀ ਵਾਸਤਵਿਕਤਾ, ਮਨ ਨਾਲ ਸੁਰਤ ਸ਼ਬਦਅਤੇ ਧਿਆਨ ਦੇ ਸਬੰਧ, ਮਨੁੱਖਾ ਸਰੀਰ ਅਤੇ ਜੀਵਨ ਦੀ ਵਿਸ਼ੇਸ਼ਤਾ ਅਤੇ ਮਨੋਰਥ, ਗੁਰ-ਸ਼ਬਦ ਦੀ ਵਡਿਆਈ ਅਤੇ ਪਰਭੂਦੀ ਆਪਣੀ ਸਾਜੀ ਚਲਣ ਸੀਲ ਸਰਿਸ਼ਟੀ ਵਿਚ ਵਿਆਪਕਤਾ ਦੇ ਰਹੱਸ ਦੀ ਵਿਲੱਖਣ ਅਧਿਆਤਮਿਕ ਗਿਆਨ ਪਰਣਾਲੀ ਹੈ। ਇਹ ਗਿਆਨ ਪਰਣਾਲੀ ਸਿੱਖ ਧਰਮ ਦੀ ਬੁਨਿਆਦ ਹੈ। ਗੁਰਬਾਣੀ ਅਨੁਸਾਰ ਮਨੁੱਖਾ ਜੀਵਨ ਦੁਰਲਭ ਹੈ ਅਤੇ ਇਸ ਦਾ ਮਨੋਰਥ ਪਰਭੂ ਨਾਲ ਮਿਲਾਪ ਹੈ ਕਿਉਂਕਿ ਮਨੁੱਖ ਪਰਭੂ ਦੀ ਅੰਸ਼ ਹੈਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂੰ ਜਗ ਮਹਿ ਆਇਆ॥” (ਪੰ:੯੨੧)।ਪਰ ਮਾਇਆ ਦੇ ਭਰਮਾਊ ਪਰਭਾਵ ਨੇ ਮਨੁੱਖ ਨੂੰ ਆਪਣਾ ਕਰਤਾ ਪਰਭੂ ਭੁਲਾ ਦਿੱਤਾ ਹੈ। ਹਉਮੈ ਮਨੁੱਖ ਅਤੇ ਪਰਭੂ ਵਿਚਕਾਰ ਦੀਵਾਰ ਬਣੀ ਖੜ੍ਹੀ ਹੈ। ਮਨੁੱਖ ਹਉਮੈ ਵੱਸ ਆਪਣੇ ਪਲ-ਪਲ ਬਦਲਦੇ ਸਰੀਰ ਨਾਲ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਹੈ। ਹਉਮੈ ਦੇ ਪਰਭਾਵ ਤੋਂ ਇਲਾਵਾ ਮਨੁੱਖ ਨੂੰ ਪਰਭੂ ਮਿਲਾਪ ਦੇ ਰਾਹ ਵਿਚ ਇਕ ਹੋਰ ਅੜਚਨ ਦਰਪੇਸ਼ ਹੈ। ਪਰਭੂ “ਰੂਪੁ ਨੇ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥” (ਪੰ:੨੮੩) ਹੈ। ਐਸੇ ਅਣਕਿਆਸੇ ਪਰਭੂ ਨਾਲ ਹਉਮੈ ਗ੍ਰਸੇ ਮਨੁੱਖੀ ਮਨ ਦੇ ਮਿਲਾਪ ਦੀ ਕਲਪਨਾ ਕਰਨੀ ਵੀ ਔਖੀ ਹੈ। ਜੇਕਰ ਗੁਰੂ ਦੀ ਬਖ਼ਸ਼ਿਸ਼ ਹੋ ਜਾਵੇ ਤਾਂ ਹੀ ਹਉਮੈ ਉਪਰ ਕਾਬੂ ਪੈ ਸਕਦਾ ਹੈ ਅਤੇ ਪਰਭੂ ਮਿਲਾਪ ਦੇ ਔਖੇ ਮਾਰਗ ਦੇ ਪਾਂਧੀ ਬਨਣ ਦੀ ਇੱਛਾ ਉਤੇਜਿਤ ਹੋ ਸਕਦੀਹੈ।

Read More...

Uncategorized

ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਕਹੀ ਇਹ ਗੱਲ ਕਿ ਹਰ ਕੋਈ ਹੈਰਾਨ ਰਿਹ ਗਿਆ

ਭਾਜਪਾ ਦੇ ਸੀਨੀਅਰ ਆਗੂ ਡਾਕਟਰ ਸੁਬਰਾਮਣੀਅਮ ਸਵਾਮੀ ਪੰਜਾਬ ਦੌਰੇ ਦੌਰਾਨ ਅੱਜ ਅੰਮ੍ਰਿਤਸਰ ਵਿਖੇ ਪਹੁੰਚੇ। ਜਿਥੇ ਓਹਨਾਂ ਨੇ ਮੀਡੀਆ ਨਾਲ ਗਲਬਾਤ ਕਰਦਿਆਂ ਸੂਬੇ ਦੀ ਭਲਾਈ ਬਾਰੇ ਗੱਲ ਕੀਤੀ। ਇਸ ਦੌਰਾਨ ਸੁਬਰਾਮਣੀਅਮ ਸਵਾਮੀ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਵੀ ਕੁਛ ਗੱਲਾਂ ਕਹੀਆਂ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਿਨ੍ਹਾਂ ਨੂੰ ਭਾਵੇਂ ਵਕਤ ਦੀਆਂਸਰਕਾਰਾਂ ਨੇ ਅੱਤਵਾਦੀ ਦੱਸਿਆ ਹੈ, ਪਰ ਹਾਲੇ ਵੀ ਉਨ੍ਹਾਂ ਦੇ ਪ੍ਰਸੰਸ਼ਕਾਂ ਦੀ ਗਿਣਤੀ ਦੇਸ਼-ਵਿਦੇਸ਼ ਵਿੱਚ ਬਹੁਤ ਜਿਆਦਾ ਹੈ। ਇਨ੍ਹਾਂ ਦੇ ਪ੍ਰਸੰਸ਼ਕਾਂ ਵਿੱਚ ਹੁਣ ਦੇਸ਼ ਦੇ ਇੱਕ ਵੱਡੇ ਸਿਆਸਤਦਾਨ ਦਾ ਨਾਂਅ ਵੀ ਜੁੜ ਗਿਆ ਹੈ। ਇਹ ਗੱਲ ਉਨ੍ਹਾਂ ਮੀਡੀਆ ਸਾਹਮਣੇ ਪੂਰੇ ਦੇਸ਼ ਅੱਗੇ ਕਬੂਲੀ ਹੈ। ਦਰਅਸਲ ਇੱਕ ਲੰਬੇ ਅਰਸੇ ਬਾਅਦ ਉਹ ਐਤਵਾਰ ਨੂੰ ਅੰਮ੍ਰਿਤਸਰ ਪਹੁੰਚੇ ਹੋਏ ਸਨ, ਜਿੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਇਹ ਆਪਣੇ ਇਹ ਬਿਆਨ ਦਿੱਤੇ ਹਨਸੁਬਰਾਮਣੀਅਮ ਸਵਾਮੀ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਬਹੁਤ ਕਰੀਬੀ ਮਿੱਤਰ ਸਨ। ਪਰ ਉਨ੍ਹਾਂ ਨੇ ਕਦੇ ਵੱਖਰੇ ਮੁਲਕ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਸੀ।ਇਸਦੇ ਨਾਲ ਹੀ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਉਤੇ ਹੋਏ ਹਮਲੇ ਬਾਰੇ ਬੋਲਦਿਆਂ ਕਿਹਾ ਕਿ ਇਹ ਹਮਲਾ ਬਿਲਕੁਲ ਗੱਲਤ ਸੀ। ਉਨ੍ਹਾਂ ਨੇ ਆਪਰੇਸ਼ਨ ਬਲੂ ਸਟਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹੀ ਤ੍ਰਾਸਦੀ ਹੈ, ਜਿਸ ਨੂੰ ਕੋਈ ਭੁਲਾ ਨਹੀਂ ਸਕਦਾਇਸ ਪੂਰੇ ਮਾਮਲੇ ਦੇ ਸਬੂਤ ਉਨ੍ਹਾਂ ਦੇ ਕੋਲ ਹਨ,ਪਰ ਪੰਜਾਬ ਦੇ ਨੇਤਾ ਐਚ.ਐੱਸ ਫੂਲਕਾ ਉਨ੍ਹਾਂ ਨੂੰ ਸਹਿਯੋਗ ਨਹੀਂ ਦੇ ਰਹੇ। ਇੱਥੇ ਇਹ ਵੀ ਵਰਣਨਯੋਗ ਹੈ ਕਿ ਸੁਬਰਾਮਣੀਅਮ ਸਵਾਮੀ ਭਾਜਪਾ ਆਗੂ ਹੋਣ ਦੇ ਨਾਲ-ਨਾਲ ਇੱਕ ਸੀਨੀਅਰ ਵਕੀਲ ਵੀ ਹਨ। ਸੁਬਰਾਮਣੀਅਮ ਸਵਾਮੀ ਇੱਕ ਉਗੇ ਵਕੀਲ ਹਨ ਅਤੇ ਵਕਾਲਤ ਨੂੰ ਚੰਗੀ ਤਰ੍ਹਾਂ ਜਾਂਦੇ ਹਨ। ਇਸ ਤੋਂ ਇਲਾਵਾ ਉਹ 1984 ਦਾ ਮੁੱਦਾ ਦੇਸ਼ ਦੀ ਸੰਸਦ ਵਿੱਚ ਵੀ ਉਠਾ ਚੁੱਕੇ ਹਨ। ਇਸ ਮਾਮਲੇ ਵਿੱਚ ਉਨ੍ਹਾਂ ਨੇ ਆਪਣੇ ਕੋਲ ਅਹਿਮ ਸਬੂਤ ਦੀ ਗੱਲ ਕਹੀ ਹੈਪਰ ਸਬੂਤ ਕੀ ਹਨ, ਇਹ ਕੋਈ ਨਹੀਂ ਜਾਣਦਾ। ਸੁਬਰਾਮਣੀਅਮ ਸਵਾਮੀ ਦੇ ਇਸ ਬਿਆਨ ਮਗਰੋਂ ਸਿਆਸਤ ਵਿੱਚ ਥੋੜੀ ਹਲਚਲ ਵੀ ਦੇਖਣ ਨੂੰ ਮਿਲੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸੁਬਰਾਮਣੀਅਮ ਸਵਾਮੀ ਦਾ ਇਹ ਬਿਆਨ ਆਉਣ ਵਾਲੀ 2019 ‘ਚ ਚੋਣਾਂ ਤੋਂ ਪ੍ਰਭਾਵਿਤ ਵੀ ਲੱਗ ਰਿਹਾ ਹੈ। ਭਾਜਪਾ ਆਪਣੇ ਆਪ ਨੂੰ 2019 ਦੀ ਚੋਣਾਂ ਲਈ ਮਜਬੂਤ ਕਰ ਰਹੀ ਹੈ ਇਸ ਲਈ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ। ਹੁਣ ਇਹ ਮੁੱਦਾ ਸਿਆਸਤ ਜਾਂ ਚੋਣਾਂ ਤੋਂ ਪ੍ਰੇਰਿਤ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ। ਫਿਲਹਾਲ ਇਸ ਬਿਆਨ ‘ਤੇ ਸਿੱਖ ਜਥੇਬੰਦੀਆਂ ਵੱਲੋਂ ਕੋਈ ਵੀ ਮੋੜਵਾਂ ਬਿਆਨ ਜਾਰੀ ਨਹੀਂ ਕੀਤਾ ਹੈ।

Read More...

Uncategorized

ਨਸ਼ਾ ਤਸਕਰ ਸਰਪੰਚ ਗ੍ਰਿਫ਼ਤਾਰ

ਤਰਨਤਾਰਨ ਪੁਲਸ ਦੀ ਗ੍ਰਿਫਤ ‘ਚ ਆਇਆ ਇਹ ਆਰੋਪੀ ਏ ਕੈਟੇਗਰੀ ਦਾ ਨਸ਼ਾ ਤਸਕਰ ਐ,ਜਿਸ ਕੋਲੋਂ 4 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਐ,ਆਰੋਪੀ ਦਾ ਨਾਂ ਅਮਨਦੀਪ ਸਿੰਘ ਐ,ਜੋ ਕਿ ਪਿੰਡ ਠੱਠਾ ਦਾ ਮੌਜੂਦਾ ਸਰਪੰਚ ਦੱਸਿਆ ਜਾ ਰਿਹਾ ਹੈ। ਪੁਲਸ ਨੇ ਆਰੋਪੀ ਨੂੰ ਮੋਹਾਲੀ ‘ਚੋਂ ਗ੍ਰਿਫਤਾਰ ਕੀਤਾ ਹੈ। ਜਿਸ ਕੋਲੋਂ ਚਾਰ ਕਿਲੋ ਹੈਰੋਇਨ, ਇਕ ਪਿਸਟਲ ਅਤੇਜਿੰਦਾ ਕਾਰਤੂਸ ਬਰਾਮਦ ਹੋਏ ਨੇ,ਬਰਾਮਦ ਹੋਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 20 ਕਰੋੜ ਰੁਪਏ ਦੱਸੀ ਜਾ ਰਹੀ ਐ,ਪੁਲਸ ਮੁਤਾਬਕ ਆਰੋਪੀ ਦੇ ਅੰਤਰਰਾਸ਼ਟਰੀ ਸਮੱਗਲਰਾਂ ਨਾਲ ਸਬੰਧ ਹਨ,ਤਰਨਤਾਰਨ ਪੁਲਸ ਦੀ ਗ੍ਰਿਫਤ ‘ਚ ਆਇਆ ਇਹ ਆਰੋਪੀ ਏ ਕੈਟੇਗਰੀ ਦਾ ਨਸ਼ਾ ਤਸਕਰ ਐ,ਜਿਸ ਕੋਲੋਂ 4 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਐ,ਆਰੋਪੀ ਦਾ ਨਾਂ ਅਮਨਦੀਪ ਸਿੰਘ ਐ,ਜੋ ਕਿ ਪਿੰਡ ਠੱਠਾ ਦਾ ਮੌਜੂਦਾ ਸਰਪੰਚ ਦੱਸਿਆ ਜਾ ਰਿਹਾ ਹੈਪੁਲਸ ਨੇ ਆਰੋਪੀ ਨੂੰ ਮੋਹਾਲੀ ‘ਚੋਂ ਗ੍ਰਿਫਤਾਰ ਕੀਤਾ ਹੈ। ਜਿਸ ਕੋਲੋਂ ਚਾਰ ਕਿਲੋ ਹੈਰੋਇਨ, ਇਕ ਪਿਸਟਲ ਅਤੇ ਜਿੰਦਾ ਕਾਰਤੂਸ ਬਰਾਮਦ ਹੋਏ ਨੇ,ਬਰਾਮਦ ਹੋਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 20 ਕਰੋੜ ਰੁਪਏ ਦੱਸੀ ਜਾ ਰਹੀ ਐ,ਪੁਲਸ ਮੁਤਾਬਕ ਆਰੋਪੀ ਦੇ ਅੰਤਰਰਾਸ਼ਟਰੀ ਸਮੱਗਲਰਾਂ ਨਾਲ ਸਬੰਧ ਹਨ,ਤਰਨਤਾਰਨ ਪੁਲਸ ਦੀ ਗ੍ਰਿਫਤ ‘ਚ ਆਇਆ ਇਹ ਆਰੋਪੀ ਏ ਕੈਟੇਗਰੀ ਦਾ ਨਸ਼ਾ ਤਸਕਰ ਐ,ਜਿਸ ਕੋਲੋਂ 4 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਐ,ਆਰੋਪੀ ਦਾ ਨਾਂ ਅਮਨਦੀਪ ਸਿੰਘ ਐ,ਜੋ ਕਿਪਿੰਡ ਠੱਠਾ ਦਾ ਮੌਜੂਦਾ ਸਰਪੰਚ ਦੱਸਿਆ ਜਾ ਰਿਹਾ ਹੈ। ਪੁਲਸ ਨੇ ਆਰੋਪੀ ਨੂੰ ਮੋਹਾਲੀ ‘ਚੋਂ ਗ੍ਰਿਫਤਾਰ ਕੀਤਾ ਹੈ। ਜਿਸ ਕੋਲੋਂ ਚਾਰ ਕਿਲੋ ਹੈਰੋਇਨ, ਇਕ ਪਿਸਟਲ ਅਤੇ ਜਿੰਦਾ ਕਾਰਤੂਸ ਬਰਾਮਦ ਹੋਏ ਨੇ,ਬਰਾਮਦ ਹੋਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 20 ਕਰੋੜ ਰੁਪਏ ਦੱਸੀ ਜਾ ਰਹੀ ਐ,ਪੁਲਸ ਮੁਤਾਬਕ ਆਰੋਪੀ ਦੇ ਅੰਤਰਰਾਸ਼ਟਰੀ ਸਮੱਗਲਰਾਂ ਨਾਲ ਸਬੰਧ ਹਨ,

Read More...

Uncategorized

ਸਿੱਖ ਬੀਬੀਆਂ ਨੂੰ ਵੀ ਪਾਉਣਾ ਪਵੇਗਾ ਹੈਲਮਟ !

ਸਿੱਖ ਬੀਬੀਆਂ ਨੂੰ ਵੀ ਪਾਉਣਾ ਪਵੇਗਾ ਹੈਲਮਟ ਹੁਣ ਚੰਡੀਗੜ੍ਹ ਵਿੱਚ ਸਿੱਖ ਬੀਬੀਆਂ ਨੂੰ ਵੀ ਹੈਲਮਟ ਪਾਉਣਾ ਪਵੇਗਾ। ਸਿੱਖ ਜਥੇਬੰਦੀਆਂ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਸੰਘਰਸ਼ ਛੇੜਣ ਲਈ ਕਮਰ ਕੱਸ ਲਈ ਹੈ। ਸਿੱਖ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਜਿਸ ਔਰਤ ਦੇ ਡਰਾਈਵਿੰਗ ਲਾਈਸੈਂਸ ਉਪਰ ਨਾਮ ਪਿੱਛੇ ‘ਕੌਰ’ ਲਿਖਿਆ ਹੋਵੇਗਾ, ਉਸ ਨੂੰ ਹੈਲਮਟਤੋਂ ਛੋਟ ਦਿਵਾਉਣ ਲਈ ਸੰਘਰਸ਼ ਛੇੜਿਆ ਜਾਵੇਗਾ।ਪਤਾ ਲੱਗਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਦੋ-ਪਹੀਆ ਵਾਹਨ ਚਲਾਉਣ ਵਾਲੀਆਂ ਔਰਤਾਂ ਲਈ ਹੈਲਮਟ ਲਾਜ਼ਮੀ ਕਰਨ ਦਾ ਨੋਟੀਫਿਕੇਸ਼ਨ ਲਾਗੂ ਕਰਨ ਦੀ ਤਿਆਰੀ ਕਰ ਲਈ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਅਨੁਸਾਰ ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਮੋਟਰ ਵਹੀਕਲ ਰੂਲਜ਼-1990 ਵਿੱਚ ਸੋਧ ਕਰਨ ਲਈ ਡਰਾਫਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਕੋਲੋਂ 30 ਦਿਨਾਂ ਵਿੱਚਇਸ ਸਬੰਧੀ ਇਤਰਾਜ਼ ਮੰਗੇ ਹਨ ਤੇ ਅਗਲੇ ਮਹੀਨੇ ਨੋਟੀਫਿਕੇਸ਼ਨ ਲਾਗੂ ਕਰਨ ਦੇ ਸੰਕੇਤ ਮਿਲੇ ਹਨ।ਇਸ ਸੋਧ ਤਹਿਤ ਦੋ-ਪਹੀਆ ਵਾਹਨ ਚਲਾਉਣ ਮੌਕੇ ਕੇਸਕੀ ਸਜਾਉਣ ਵਾਲੀਆਂ ਸਿੱਖ ਮਹਿਲਾਵਾਂ ਨੂੰ ਹੀ ਹੈਲਮਟ ਤੋਂ ਛੋਟ ਮਿਲੇਗੀ। ਇਸ ਨਵੇਂ ਕਾਨੂੰਨ ਤਹਿਤ ਬਿਨ੍ਹਾਂ ਹੈਮਲਟ ਤੋਂ ਦੋ-ਪਹੀਆ ਵਾਹਨ ਚਲਾਉਣ ਵਾਲੀਆਂ ਔਰਤਾਂ ਨੂੰ ਪਹਿਲੀ ਵਾਰ ਚਲਾਨ ਕੱਟਣ ’ਤੇ 300 ਰੁਪਏ ਤੇ ਦੂਸਰੀਵਾਰ 600 ਰੁਪਏ ਜੁਰਮਾਨਾ ਭੁਗਣਨਾ ਪਵੇਗਾ।ਕਾਬਲੇਗੌਰ ਹੈ ਕਿ ਪ੍ਰਸ਼ਾਸਨ ਨੇ ਇਹੋ ਕਾਨੂੰਨ ਸਾਲ 2001 ਵਿੱਚ ਵੀ ਲਾਗੂ ਕਰਨ ਦਾ ਯਤਨ ਕੀਤਾ ਸੀ ਜਿਸ ਦਾ ਸਿੱਖ ਸੰਗਤ ਨੇ ਵਿਰੋਧ ਕੀਤਾ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੂੰ ਪੈਰ ਪਿੱਛੇ ਖਿਸਕਾਉਣੇ ਪਏ ਸਨ।ਸਿੱਖ ਬੀਬੀਆਂ ਨੂੰ ਵੀ ਪਾਉਣਾ ਪਵੇਗਾ ਹੈਲਮਟ !

Read More...

Uncategorized

ਸਿੱਕਮ ਵਿਚ ਸਿੱਖਾਂ ‘ਤੇ ਲਾਈ ਗਈ ਅਣਐਲਾਨੀ ਐਮਰਜੈਂਸੀ; ਗੁਰਦੁਆਰਾ ਸਾਹਿਬ ਜਾਣ ‘ਤੇ ਰੋਕਾਂ

ਸਿੱਕਮ ਵਿਚ ਸਿੱਖਾਂ ‘ਤੇ ਲਾਈ ਗਈ ਅਣਐਲਾਨੀ ਐਮਰਜੈਂਸੀ; ਗੁਰਦੁਆਰਾ ਸਾਹਿਬ ਜਾਣ ‘ਤੇ ਰੋਕਾਂ ਚੰਡੀਗੜ੍ਹ: ਸਿੱਖ ਸੰਗਤਾਂ ਨੂੰ ਸਿੱਕਮ ਵਿਚ ਸਥਿਤ ਇਤਿਹਾਸਕ ਸਥਾਨ ਗੁਰਦੁਆਰਾ ਗੁਰੂਡੋਂਗਮਾਰ ਵਿਖੇ ਜਾਣ ਤੋਂ ਰੋਕਿਆ ਜਾ ਰਿਹਾ ਹੈ। ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਜਿੱਥੇ ਹੋਰ ਯਾਤਰੀਆਂ ਨੂੰ ਸਬੰਧਿਤ ਇਲਾਕੇ ਵਿਚ ਜਾਣ ਲਈ ਬਿਨ੍ਹਾਂ ਕਿਸੇ ਰੋਕ ਟੋਕ ਤੋਂ ਪਰਮਿਟ ਦਿੱਤੇ ਜਾਰਹੇ ਹਨ, ਪਰ ਸਿੱਖਾਂ ਨੂੰ ਪਰਮਿਟ ਨਹੀਂ ਦਿੱਤੇ ਜਾ ਰਹੇ।ਜਿਕਰਯੋਗ ਹੈ ਕਿ ਸਿੱਕਮ ਦੀ ਚੀਨ ਨਾਲ ਲਗਦੀ ਸਰਹੱਦ ਕਾਰਨ ਉੱਥੇ ਕੁਝ ਇਲਾਕਿਆਂ ਵਿਚ ਜਾਣ ਲਈ ਯਾਤਰੀਆਂ ਨੂੰ ਪਹਿਲਾਂ ਸਰਕਾਰ ਤੋਂ ਪਰਮਿਟ ਲੈਣਾ ਪੈਂਦਾ ਹੈ ਅਤੇ ਗੁਰਦੁਆਰਾ ਗੁਰੂਡੋਂਗਮਾਰ ਵਾਲਾ ਸਥਾਨ ਵੀ ਅਜਿਹੇ ਇਲਾਕੇ ਵਿਚ ਹੀ ਪੈਂਦਾ ਹੈ। ਪਰ ਸਰਕਾਰੀ ਜਾਣਕਾਰੀ ਅਨੁਸਾਰ ਇਹਨਾਂ ਇਲਾਕਿਆਂ ਵਿਚ ਜਾਣ ਲਈ ਸ਼ਨਾਖਤੀ ਕਾਰਡ ਦੇ ਅਧਾਰ ‘ਤੇ ਆਮ ਪਰਮਿਟ ਜਾਰੀ ਕਰ ਦਿੱਤਾ ਜਾਂਦਾ ਹੈ।ਸਿੱਖ ਸ਼ਰਧਾਲੂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ। ਇਸੇ ਤਰ੍ਹਾਂ ਚੰਡੀਗੜ੍ਹ ਦੇ ਸੁਭਾਸ਼ ਸਿੰਘ ਨੇ ਦੱਸਿਆ ਕਿ 25 ਸਿੱਖ ਯਾਤਰੀਆਂ ਦੇ ਜਥੇ ਨੂੰ ਸਰਕਾਰ ਵਲੋਂ ਪਰਮਿਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਕਰਨਲ ਡਾ. ਦਲਵਿੰਦਰ ਸਿੰਘ ਗਰੇਵਾਲ (ਰਿਟ.) ਨੇ ਦੱਸਿਆ ਕਿ ਉਹ ਹਾਲ ਹੀ ਵਿਚ ਸਿੱਕਮ ਗਏ ਸਨ ਤੇ ਉੱਥੇ ਸਿੱਖਾਂ ਉੱਤੇ ਅਣਐਲਾਨੀ ਐਮਰਜੈਂਸੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਬੀਤੇ ਸਾਲ ਅਗਸਤ ਮਹੀਨੇ ਗੁਰਦੁਆਰਾ ਗੁਰੂਡੋਂਗਮਾਰ ਸਾਹਿਬ ਵਿਖੇਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਸਿੱਖਾਂ ਉੱਤੇ ਰੋਕਾਂ ਨੂੰ ਜਿਆਦਾ ਸਖਤ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਬੀਤੇ ਸਾਲ ਅਗਸਤ ਮਹੀਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਗੁਰਦੁਆਰਾ ਸਾਹਿਬ ਵਿਚੋਂ ਕੱਢ ਕੇ ਬਾਹਰ ਸੜਕ ‘ਤੇ ਰੱਖ ਦਿੱਤਾ ਗਿਆ ਸੀ।ਗੁਰਦੁਆਰਾ ਸਿੰਘ ਸਭਾ ਸਿਲੀਗੁੜੀ ਦੇ ਸਕੱਤਰ ਦਲਬਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਇਸ ਬੇਅਦਬੀ ਦੀ ਘਟਨਾ ਲਈ ਸਥਾਨਕ ਪ੍ਰਸ਼ਾਸਨ ਵਲੋਂ ਕੋਈ ਐਫ.ਆਈ.ਆਰ ਦਰਜ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਅਸੀਂ ਵਾਰ-ਵਾਰ ਬੇਨਤੀਆਂ ਕਰ ਰਹੇਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੁਬਾਰਾ ਗੁਰਦੁਆਰਾ ਸਾਹਿਬ ਵਿਚ ਸੁਸ਼ੋਭਿਤ ਕੀਤੇ ਜਾਣ ਪਰ ਸਾਡੀ ਗੱਲ ਸੁਣਨ ਦੀ ਬਜਾਏ, ਸਰਕਾਰ ਨੇ ਸਿੱਖਾਂ ਦੇ ਉੱਥੇ ਜਾਣ ‘ਤੇ ਵੀ ਰੋਕ ਲਾ ਦਿੱਤੀ ਹੈ।ਇਸ ਸਬੰਧੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਕੇਂਦਰੀ ਘੱਟਗਿਣਤੀ ਮਾਮਲੇ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਅਤੇ ਭਾਰਤ ਦੇ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਪੱਤਰ ਭੇਜਿਆ ਹੈ। ਜੀ.ਕੇ. ਨੇ ਕਿਹਾ ਕਿ ਸਿੱਕਮ ਸਰਕਾਰ ਦਾ ਆਦੇਸ਼ ਸਿੱਧੇ ਤੌਰ ’ਤੇ ਸੰਵਿਧਾਨ ਵੱਲੋਂ ਨਾਗਰਿਕਾਂ ਨੂੰ ਮਿਲੇ ਮੌਲਿਕ ਅਧਿਕਾਰਾਂ ਦੀ ਉਲੰਘਣਾਂ ਦੇ ਨਾਲ ਹੀ ਸਿੱਕਮ ਸਰਕਾਰ ਵੱਲੋਂ ਅਨਐਲਾਨੀ ਐਮਰਜੈਂਸੀ ਵਰਗਾ ਹੈ। ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਿੱਕਮ ਸਰਕਾਰ ਨੂੰ ਤੁਰੰਤ ਆਦੇਸ਼ ਦੇ ਕੇ ਸਿੱਖਾਂ ਦੇ ਨਾਲ ਧਰਮ ਦੇ ਨਾਂ ਤੇ ਹੋ ਰਹੇ ਵਿੱਤਕਰੇ ’ਤੇ ਰੋਕ ਲਗਾਵੇ।

Read More...